ETV Bharat / state

ਹੜ੍ਹਾਂ ਤੋਂ ਬਾਅਦ ਹੁਣ ਪੰਜਾਬ ਵਿੱਚ ਬਿਮਾਰੀਆਂ ਵੱਧਣ ਦਾ ਖਦਸ਼ਾ, ਬਚਾਅ ਲਈ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ - ਖਾਸ ਰਿਪੋਰਟ

author img

By

Published : Jul 13, 2023, 9:49 AM IST

ਪੰਜਾਬ ਦੇ ਮੌਸਮ ਵਿੱਚ ਆਈ ਤਬਦੀਲੀ ਤੋਂ ਬਾਅਦ ਹੜ੍ਹ ਵਰਗੇ ਪੈਦਾ ਹੋਏ ਹਾਲਾਤਾਂ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਵਧ ਗਿਆ। ਡਾਕਟਰਾਂ ਦੀ ਜੇਕਰ ਮੰਨੀਏ ਤਾਂ ਉਨ੍ਹਾਂ ਨੇ ਇਸ ਸਮੇਂ ਅਪਣੇ ਆਲੇ-ਦੁਆਲੇ ਦੀ ਸਫਾਈ, ਸਾਫ ਪਾਣੀ ਪੀਣਾ ਤੇ ਚੰਗਾ ਭੋਜਨ ਖਾਣ ਦੀ ਸਲਾਹ ਦਿੱਤੀ ਹੈ। ਸਿਹਤ ਵਿਭਾਗ ਵੱਲੋਂ ਹੜ੍ਹਾਂ ਦੌਰਾਨ ਸਿਹਤ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

Punjab After Flood, Punjab Updates, Bathinda
ਹੜ੍ਹਾਂ ਤੋਂ ਬਾਅਦ ਹੁਣ ਪੰਜਾਬ ਵਿੱਚ ਬਿਮਾਰੀਆਂ ਵੱਧਣ ਦਾ ਖਦਸ਼ਾ

ਹੜ੍ਹਾਂ ਤੋਂ ਬਾਅਦ ਹੁਣ ਪੰਜਾਬ ਵਿੱਚ ਬਿਮਾਰੀਆਂ ਵੱਧਣ ਦਾ ਖਦਸ਼ਾ-ਖਾਸ ਰਿਪੋਰਟ

ਬਠਿੰਡਾ: ਪੰਜਾਬ ਵਿੱਚ ਅਚਾਨਕ ਬਦਲੇ ਮੌਸਮ ਅਤੇ ਹੜ੍ਹ ਵਰਗੇ ਪੈਦਾ ਹੋਏ ਹਲਾਤਾਂ ਤੋਂ ਬਾਅਦ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖਦਸ਼ਾ ਵੱਧ ਗਿਆ ਹੈ। ਸਿਹਤ ਵਿਭਾਗ ਵੱਲੋਂ ਬਕਾਇਦਾ ਇਸ ਸਬੰਧੀ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਹੈ। ਬਠਿੰਡਾ ਸਿਵਲ ਹਸਪਤਾਲ ਵਿਖੇ ਤਾਇਨਾਤ ਐਮਡੀ ਮੈਡੀਸਨ ਡਾਕਟਰ ਸਾਹਸ ਜਿੰਦਲ ਨੇ ਦੱਸਿਆ ਕਿ ਅਜਿਹੇ ਮੌਸਮ ਵਿੱਚ ਡਾਇਰੀਆ, ਡੇਂਗੂ ਅਤੇ ਪੀਲੀਆ ਆਦਿ ਬੀਮਾਰੀਆਂ ਤੇਜ਼ੀ ਨਾਲ ਫੈਲਦੀਆਂ ਹਨ।

ਪਾਣੀ ਨੂੰ ਉਬਾਲ ਕੇ ਪੀਣ ਦੀ ਸਲਾਹ: ਡਾਕਟਰ ਸਾਹਸ ਜਿੰਦਲ ਨੇ ਦੱਸਿਆ ਕਿ ਪੀਲੀਆ ਦੀ ਬਿਮਾਰੀ ਖ਼ਰਾਬ ਪਾਣੀ ਕਾਰਨ ਹੁੰਦੀ ਹੈ, ਕਿਉਂਕਿ ਖ਼ਰਾਬ ਪਾਣੀ ਵਿਚ ਹੈਪੀ ਟਾਈਟਸ਼ ਏ ਅਤੇ ਈ ਦੇ ਕੀਟਾਣੂ ਹੁੰਦੇ ਹਨ ਜਿਸ ਕਾਰਨ ਪੀਲੀਆ ਹੁੰਦਾ ਹੈ। ਭਾਵੇਂ ਆਪਣੇ ਆਪ ਠੀਕ ਹੋ ਜਾਂਦਾ ਹੈ, ਪਰ ਕਈ ਵਾਰ ਪੀਲੀਆ ਜਿਗਰ ਉੱਤੇ ਕਾਫੀ ਅਸਰ ਕਰ ਦਿੰਦਾ ਹੈ। ਫਿਰ ਇਹ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਅਜਿਹੇ ਹਾਲਤਾਂ ਵਿੱਚ ਮਰੀਜ਼ ਨੂੰ ਹਸਪਤਾਲ ਦਾਖਲ ਕਰਵਾਉਣਾ ਪੈਂਦਾ ਹੈ। ਪੀਲੀਏ ਤੋਂ ਬੱਚਣ ਲਈ ਸਾਫ ਪਾਣੀ ਪੀਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਰਓ ਦੇ ਪਾਣੀ ਨੂੰ ਸਾਫ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਪਾਣੀ ਸਾਫ ਹੋਣ ਨਾਲ ਕੀਟਾਨੂੰ ਨਹੀਂ ਮਰਦੇ ਇਸ ਲਈ ਹਮੇਸ਼ਾ ਪਾਣੀ ਦੀ ਉਬਾਲ ਤੇ ਵਰਤੋਂ ਕਰਨੀ ਚਾਹੀਦੀ ਹੈ ਸਾਫ ਪਾਣੀ ਦੇ ਨਾਲ ਨਾਲ ਚੰਗਾ ਖਾਣ ਪੀਣ ਦੀ ਵਰਤੋਂ ਕਰਨੀ ਚਾਹੀਦੀ ਹੈ ਬਾਸੀ ਖਾਣਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।


Punjab After Flood, Punjab Updates, Bathinda
ਹੜ੍ਹਾਂ ਤੋਂ ਬਾਅਦ ਹੁਣ ਪੰਜਾਬ ਵਿੱਚ ਬਿਮਾਰੀਆਂ ਵੱਧਣ ਦਾ ਖਦਸ਼ਾ

ਡਾਇਰੀਆ ਹੋਣ ਦਾ ਵੀ ਖਦਸ਼ਾ: ਡਾਕਟਰ ਸਾਹਸ ਜਿੰਦਲ ਨੇ ਦੱਸਿਆ ਡਾਇਰੀਆ ਜਿਸ ਨਾਲ ਮਰੀਜ਼ ਨੂੰ ਦਸਤ ਅਤੇ ਉਲਟੀਆਂ ਲੱਗ ਜਾਂਦੇ ਹਨ। ਉਸ ਨੂੰ ਦਿਨ ਵਿੱਚ ਦੋ ਤੋਂ ਤਿੰਨ ਵਾਰ ਦਸਤ ਜਾਣਾ ਪੈਂਦਾ ਹੈ, ਇਹ ਸਭ ਖਰਾਬ ਪਾਣੀ ਕਾਰਨ ਹੁੰਦਾ ਹੈ। ਲਗਾਤਾਰ ਦਸਤ ਲੱਗਣ ਉੱਤੇ ਮਰੀਜ਼ ਦੇ ਸਰੀਰ ਵਿੱਚ ਪਾਣੀ ਦੀ ਮਾਤਰਾ ਘੱਟ ਸਕਦੀ ਹੈ। ਸਰੀਰ ਵਿੱਚ ਪਾਣੀ ਦੀ ਮਾਤਰਾ ਨੂੰ ਪੂਰਾ ਰੱਖਿਆ ਜਾਣਾ ਚਾਹੀਦਾ ਹੈ। ਇਸ ਲਈ ਮਰੀਜ਼ ਨੂੰ ਓ ਆਰ ਐਸ ਦਾ ਘੋਲ ਦਿੱਤਾ ਜਾਣਾ ਚਾਹੀ, ਤਾਂ ਕਿ ਮਰੀਜ਼ ਦੇ ਸਰੀਰ ਵਿੱਚ ਪਾਣੀ ਦੀ ਮਾਤਰਾ ਘੱਟ ਨਾ ਹੋਵੇ ਅਤੇ ਜੇਕਰ ਮਰੀਜ਼ ਨੂੰ ਦੋ ਤੋਂ ਤਿੰਨ ਵਾਰ ਤੋਂ ਵੱਧ ਦਸਤ ਆਉਂਦੇ ਹਨ, ਤਾਂ ਉਸ ਨੂੰ ਤੁਰੰਤ ਨੇੜੇ ਦੇ ਹਸਪਤਾਲ ਵਿੱਚ ਚੈੱਕਅਪ ਲਈ ਜਾਣਾ ਚਾਹੀਦਾ ਹੈ।

ਡੇਂਗੂ ਦੀ ਬਿਮਾਰੀ: ਡਾਕਟਰ ਸਾਹਸ ਜਿੰਦਲ ਨੇ ਦੱਸਿਆ ਕੀ ਇਨ੍ਹਾਂ ਦਿਨਾਂ ਵਿਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਡੇਂਗੂ ਹੋਣ ਉੱਤੇ ਸਰੀਰ ਵਿੱਚ ਦਰਦ ਅਤੇ ਬੁਖਾਰ ਰਹਿੰਦਾ ਹੈ। ਸਰੀਰ ਵਿੱਚ ਥਕਾਵਟ ਅਤੇ ਮਾਸਪੇਸ਼ੀਆਂ ਵਿੱਚ ਜਿਆਦਾ ਦਰਦ ਮਹਿਸੂਸ ਹੋਣ ਉੱਤੇ ਮਰੀਜ਼ ਨੂੰ ਤੁਰੰਤ ਡੇਂਗੂ ਦਾ ਟੈਸਟ ਕਰਵਾਉਣਾ ਚਾਹੀਦਾ ਹੈ। ਡੇਂਗੂ, ਸਾਫ ਪਾਣੀ ਵਿੱਚ ਪੈਦਾ ਹੋਣ ਵਾਲਾ ਕੀਟਾਣੂ ਹੈਸ ਜੋ ਕੂਲਰਾਂ, ਫਾਲਤੂ ਟਾਇਰਾਂ ਤੇ ਹਰ ਉਸ ਚੀਜ਼ ਵਿੱਚ ਪੈਦਾ ਹੋ ਸਕਦਾ ਹੈ ਜਿਸ ਵਿੱਚ ਪਾਣੀ ਜਮਾਂ ਹੋਵੇ। ਡੇਂਗੂ ਤੋਂ ਬਚਣ ਲਈ ਸਾਫ ਪਾਣੀ ਨੂੰ ਕਿਤੇ ਵੀ ਇਕੱਠਾ ਨਾ ਹੋਣ ਦਿੱਤਾ ਜਾਵੇ। ਵਿਅਕਤੀ ਨੂੰ ਆਪਣੇ ਸਰੀਰ ਉੱਪਰ ਅਜਿਹੇ ਕ੍ਰੀਮ ਜਾਂ ਜਾਲੀ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਨਾਲ ਡੇਂਗੂ ਦਾ ਮੱਛਰ ਉਨ੍ਹਾਂ ਦੇ ਨੇੜੇ ਨਾ ਆਵੇ। ਡੇਂਗੂ ਹੋਣ ਉੱਤੇ ਮਰੀਜ਼ ਨੂੰ ਤੇਜ਼ ਬੁਖਾਰ ਹੋਣ ਉੱਤੇ ਤੁਰੰਤ ਨੇੜੇ ਦੇ ਹਸਪਤਾਲ ਵਿੱਚ ਆ ਕੇ ਚੈੱਕ ਕਰਾਉਣਾ ਚਾਹੀਦਾ ਹੈ। ਬੁਖਾਰ ਹੋਣ ਉੱਤੇ ਡਾਕਟਰ ਦੀ ਸਲਾਹ ਨਾਲ ਪੈਰਾਸਿਟਾਮੋਲ ਦੀ ਗੋਲੀ ਲੈਣੀ ਚਾਹੀਦੀ ਹੈ ਅਤੇ ਸਰੀਰ ਵਿੱਚ ਪਾਣੀ ਦੀ ਮਾਤਰਾ ਪੂਰੀ ਰੱਖਣੀ ਚਾਹੀਦੀ ਹੈ।



Punjab After Flood, Punjab Updates, Bathinda
ਬਚਾਅ ਲਈ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ

ਸਿਹਤ ਵਿਭਾਗ ਵੱਲੋਂ ਹੜ੍ਹਾਂ ਦੌਰਾਨ ਸਿਹਤ ਸਬੰਧੀ ਅਡਵਾਈਜ਼ਰੀ ਜਾਰੀ: ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਹੜ੍ਹਾਂ ਦੋਰਾਨ ਸਿਹਤ ਸਬੰਧੀ ਸੁਝਾਅ/ਅਡਵਾਈਜ਼ਰੀ ਜਾਰੀ ਕੀਤੀ ਹੈ। ਹੜ੍ਹਾਂ ਦੌਰਾਨ ਸਿਹਤ ਪੱਖ ਤੋਂ ਘਬਰਾਉਣ ਦੀ ਲੋੜ ਨਹੀਂ ਹੈ, ਬਲਕਿ ਕੁਝ ਸਾਵਧਾਨੀਆਂ ਨਾਲ ਬਹੁਤ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

  • ਇੰਨਫੈਕਸ਼ਨ ਵਾਲੀਆਂ ਬਿਮਾਰੀਆਂ ਤੋਂ ਬਚਾਅ ਅਤੇ ਕੰਟਰੋਲ ਕਰਨ ਲਈ ਪੀਣ ਲਈ ਸਿਰਫ਼ ਸਾਫ਼ ਪਾਣੀ ਦੀ ਹੀ ਵਰਤੋਂ ਕਰੋ।
  • ਪੀਣ ਵਾਲੇ ਪਾਣੀ ਨੂੰ ਉਬਾਲ ਕੇ ਠੰਢਾ ਕਰਕੇ ਵਰਤਿਆ ਜਾਵੇ।
  • ਇੰਨਫੈਕਸ਼ਨ ਨੂੰ ਕੰਟਰੋਲ ਕਰਨ ਲਈ ਸਮੇਂ ਸਮੇਂ ਉੱਤੇ ਸਾਬਣ ਅਤੇ ਪਾਣੀ ਨਾਲ ਹੱਥ ਧੋਵੋ।
  • ਹੜ੍ਹ ਦੇ ਪਾਣੀ ਨਾਲ ਗਿੱਲੇ ਖਾਣੇ ਨੂੰ ਖਾਣ ਤੋਂ ਪ੍ਰਹੇਜ਼ ਕਰੋ।
  • ਜੇਕਰ ਕਿਸੇ ਨੂੰ ਬੁਖਾਰ ਜਾਂ ਦਸਤ ਦੀ ਸਮੱਸਿਆ ਆਉਂਦੀ ਹੈ, ਤਾਂ ਮੈਡੀਕਲ ਕੈਂਪ ਜਾਂ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰੋ, ਖੁਦ ਇਲਾਜ ਨਾ ਕੀਤਾ ਜਾਵੇ।
  • ਜੇਕਰ ਕਿਸੇ ਕਲਸਟਰ (ਜਿਵੇਂ ਕਿ ਇੱਕ ਹੀ ਜਗ੍ਹਾ ਉੱਤੇ 3 ਤੋਂ ਵੱਧ ਇਨਫੈਕਸ਼ਨ ਵਾਲੇ ਕੇਸ) ਬਾਰੇ ਪਤਾ ਲੱਗਦਾ ਹੈ, ਤਾਂ ਤੁਰੰਤ ਸਿਹਤ ਸੰਸਥਾਵਾਂ ਨੂੰ ਸੂਚਿਤ ਕੀਤਾ ਜਾਵੇ।
  • ਹੜ੍ਹ ਦੌਰਾਨ ਦੂਸ਼ਿਤ ਪਾਣੀ ਅਤੇ ਕੀੜਿਆਂ ਤੋਂ ਕੱਟਣ ਨਾਲ ਆਮ ਤੌਰ ਉੱਤੇ ਚਮੜੀ ਉੱਤੇ ਬੈਕਟੀਰੀਅਲ (ਇਨਫੈਕਸ਼ਨ ਲਾਗ) ਹੋ ਜਾਂਦੀ ਹੈ। ਚਮੜੀ ਦੀ ਲਾਗ ਨੂੰ ਰੋਕਣ ਲਈ ਰਬੜ ਦੇ ਬੂਟ ਅਤੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨੋ। ਇਲਾਜ ਲਈ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰੋ।
  • ਕੱਟੇ ਹੋਏ ਫ਼ਲ ਅਤੇ ਸਬਜ਼ੀਆਂ ਨਾ ਖਰੀਦੋ ਹੈ ਤੇ ਨਾ ਹੀ ਵਰਤੋ।
  • ਹੜ੍ਹ ਦੌਰਾਨ ਸੱਪ ਦੇ ਕੱਟਣ ਦੀਆਂ ਘਟਨਾਵਾਂ ਆਮ ਹਨ, ਇਸ ਲਈ ਕੋਸ਼ਿਸ਼ ਕਰੋ ਕਿ ਪਾਣੀ ਵਿੱਚ ਨਾ ਜਾਓ।
  • ਜੇਕਰ ਪਾਣੀ ਵਿੱਚ ਜਾਣਾ ਜ਼ਰੂਰੀ ਹੈ, ਤਾਂ ਲੰਬੇ ਬੂਟ ਪਾਓ, ਜੇਕਰ ਸੱਪ ਕੱਟ ਜਾਂਦਾ ਹੈ ਤਾਂ ਜਲਦੀ ਤੋਂ ਜਲਦੀ ਨਜ਼ਦੀਕੀ ਸਿਹਤ ਸੰਸਥਾ ਨਾਲ ਸੰਪਰਕ ਕਰੋ।
ETV Bharat Logo

Copyright © 2024 Ushodaya Enterprises Pvt. Ltd., All Rights Reserved.