ETV Bharat / state

10ਵੀਂ ਦੇ ਨਤੀਜਿਆਂ 'ਚ ਫਰੀਦਕੋਟ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ, ਇਲਾਕਾ ਵਾਸੀਆਂ ਨੇ ਮਨਾਇਆ ਜਸ਼ਨ

author img

By

Published : May 26, 2023, 5:59 PM IST

Updated : May 26, 2023, 7:10 PM IST

ਪੰਜਾਬ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨ ਦਿੱਤਾ ਹੈ ਅਤੇ ਫਰੀਦਕੋਟ ਜ਼ਿਲ੍ਹੇ ਦੀਆਂ ਇੱਕੋ ਸਕੂਲ ਵਿੱਚ ਪੜ੍ਹਨ ਵਾਲੀਆਂ ਕੁੜੀਆਂ ਨੇ ਪੰਜਾਬ ਵਿੱਟ ਟਾਪ ਕਰਦਿਆਂ ਪਹਿਲਾਂ ਅਤੇ ਦੂਜਾ ਸਥਾਨ ਹਾਸਿਲ ਕੀਤਾ ਹੈ। ਵਿਦਿਆਰਥਣਾਂ ਦਾ ਸਕੂਲ ਪਹੁੰਚਣ ਉੱਤੇ ਭਰਵਾਂ ਸੁਆਗਤ ਕੀਤਾ ਗਿਆ ਹੈ।

In the 10th results, the students of Faridkot stood first
10ਵੀਂ ਦੇ ਨਤੀਜਿਆਂ 'ਚ ਫਰੀਦਕੋਟ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ, ਇਲਾਕਾ ਵਾਸੀਆਂ ਨੇ ਮਨਾਇਆ ਜਸ਼ਨ

10ਵੀਂ ਦੇ ਨਤੀਜਿਆਂ 'ਚ ਫਰੀਦਕੋਟ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ, ਇਲਾਕਾ ਵਾਸੀਆਂ ਨੇ ਮਨਾਇਆ ਜਸ਼ਨ

ਫਰੀਦਕੋਟ: ਜ਼ਿਲ੍ਹੇ ਦੇ ਪਿੰਡ ਕੋਟ ਸੁਖੀਆ ਦੇ ਸੰਤ ਮੋਹਨ ਦਾਸ ਸੀਨੀਅਰ ਸੈਕੰਡਰੀ ਸਕੂਲ ਦੀਆਂ 2 ਵਿਦਿਆਰਥਣਾਂ ਨੇ ਦਸਵੀਂ ਜਮਾਤ ਦੇ ਰਿਜ਼ਲਟ ਵਿੱਚ ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰਕੇ ਜ਼ਿਲ੍ਹੇ ਦਾ ਮਾਣ ਵਧਇਆ ਹੈ। ਵਿਦਿਆਰਥਣਾਂ ਦੀ ਇਸ ਸਫਲਤਾ ਤੋਂ ਬਾਅਦ ਇਲਾਕੇ ਵਿੱਚ ਜਸ਼ਨ ਮਨਾਏ ਜਾ ਰਹੇ ਹਨ ਅਤੇ ਟਾਪਰ ਵਿਦਿਆਰਥਣਾਂ ਦਾ ਸਕੂਲ ਪਹੁੰਚਣ ਉੱਤੇ ਵੀ ਭਰਵਾਂ ਸੁਆਗਤ ਇਲਾਕਾ ਵਾਸੀਆਂ ਅਤੇ ਸਕੂਲ ਦਾ ਸਟਾਫ ਵੱਲੋ ਕੀਤਾ ਗਿਆ ਹੈ। ਦੱਸ ਦਈਏ ਕਿ ਰਿਜ਼ਲਟ ਮੁਤਾਬਿਕ ਫਰੀਦਕੋਟ ਦੀ ਗਗਨਦੀਪ ਕੌਰ ਨੇ 650 ਵਿੱਚੋਂ 650 ਅੰਕ ਲੈਕੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ ਅਤੇ ਨਵਜੋਤ ਕੌਰ ਨੇ 650 ਵਿੱਚੋਂ 648 ਅੰਕ ਲੈਕੇ ਦੂਜਾ ਸਥਾਨ ਹਾਸਿਲ ਕੀਤਾ ਹੈ।

ਟਾਪਰਾਂ ਦੀ ਸ਼ਲਾਘਾ: ਟਾਪਰ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਮੁਕਾਮ ਹਾਸਿਲ ਕਰਨ ਲਈ ਰਾਤ-ਦਿਨ ਇੱਕ ਕਰਕੇ ਮਿਹਨਤ ਕੀਤੀ ਹੈ। ਨਾਲ ਹੀ ਦੋਵੇਂ ਵਿਦਿਆਰਥਣਾਂ ਖੇਡਾਂ ਵਿੱਚ ਭਾਗ ਵੀ ਲੈਂਦੀਆ ਨੇ ਅਤੇ ਕਈ ਮੈਡਲ ਹਾਸਿਲ ਕਰ ਚੁੱਕੀਆਂ ਨੇ। ਜ਼ਿਲ੍ਹੇ ਦੇ ਸਿੱਖਿਆ ਸਕੱਤਰ ਸਮੇਤ ਸਕੂਲ ਦੇ ਮਿਹਨਤੀ ਅਧਿਆਪਕਾਂ ਨੇ ਵੀ ਵਿਦਿਆਰਥਣਾਂ ਦੀ ਇਸ ਉਪਲੱਬਧੀ ਲਈ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਵਿਦਿਆਰਥਣ ਕਿਰਸਾਨੀ ਪਰਿਵਾਰ ਨਾਲ ਸਬੰਧਿਤ ਨੇ ਅਤੇ ਉਹ ਹਮੇਸ਼ਾ ਉਨ੍ਹਾਂ ਦੀ ਮਦਦ ਲਈ ਤਿਆਰ ਹਨ।

  1. 10 th Result 2023: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ 10ਵੀਂ ਜਮਾਤ ਦੇ ਨਤੀਜੇ, ਫਰੀਦਕੋਟ ਤੋਂ ਗਗਨਦੀਪ ਕੌਰ ਨੇ ਮਾਰੀ ਬਾਜ਼ੀ
  2. ਮਸ਼ਹੂਰ ਐਡ ਕੰਪਨੀ ਨੇ ਫੋਟੋਸ਼ੂਟ ਕੁਝ ਇਸ ਤਰ੍ਹਾਂ ਦਿਖਾਈ ਲੰਗਰ ਪ੍ਰਥਾ ਕਿ ਸਿੱਖ ਆਗੂਆਂ 'ਚ ਪਾਇਆ ਜਾ ਰਿਹਾ ਰੋਸ
  3. ਪੰਜਾਬ ਦੇ ਡੀਜੀਪੀ ਗੌਰਵ ਯਾਦਵ ਪਹੁੰਚੇ ਲੁਧਿਆਣਾ, 120 ਕਿਲੋਵਾਟ ਸੋਲਰ ਪੈਨਲ ਪ੍ਰਾਜੈਕਟ ਦਾ ਕੀਤਾ ਉਦਘਾਟਨ

ਟਾਪਰਾਂ ਲਈ ਇਨਾਮੀ ਰਾਸ਼ੀ ਦਾ ਐਲਾਨ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਤਰਜ਼ 'ਤੇ ਸੂਬੇ ਦੇ 10ਵੀਂ ਜਮਾਤ ਦੇ ਪਹਿਲੇ ਤਿੰਨ ਟਾਪਰਾਂ ਲਈ ਵੀ ਇਨਾਮੀ ਰਾਸ਼ੀ ਦਾ ਐਲਾਨ ਵੀ ਕੀਤਾ ਹੈ।ਜ਼ਿਕਰਯੋਗ ਹੈ ਕਿ PSEB ਵੱਲੋਂ 24 ਮਈ ਨੂੰ 12ਵੀਂ ਜਮਾਤ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। 12ਵੀਂ ਜਮਾਤ ਵਿੱਚ ਮਾਨਸਾ ਦੇ ਇੱਕ ਪ੍ਰਾਈਵੇਟ ਸਕੂਲ ਦੀ ਵਿਦਿਆਰਥਣ ਸੁਜਾਨ ਕੌਰ 100 ਫੀਸਦੀ ਅੰਕ ਲੈ ਕੇ ਸਟੇਟ ਟਾਪਰ ਬਣੀ। ਜਦਕਿ ਸ਼੍ਰੇਆ ਸਿੰਗਲਾ ਨੇ 99.60 ਅੰਕ ਲੈ ਕੇ ਦੂਜਾ ਅਤੇ ਨਵਪ੍ਰੀਤ ਕੌਰ ਨੇ 99.40 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 97.76 ਪ੍ਰਤੀਸ਼ਤ ਅਤੇ ਪ੍ਰਾਈਵੇਟ ਸਕੂਲਾਂ ਦੀ 97 ਪ੍ਰਤੀਸ਼ਤ ਰਹੀ। ਫਰੀਦਕੋਟ ਦੀ ਗਗਨਦੀਪ ਕੌਰ ਨੇ 650 ਵਿੱਚੋਂ 650 ਅੰਕ ਲੈ ਕੇ 100 ਫੀਸਦੀ ਅੰਕ ਲੈ ਕੇ ਟਾਪ ਕੀਤਾ ਹੈ। ਲੜਕੀਆਂ ਦੀ ਕੁੱਲ ਪਾਸ ਪ੍ਰਤੀਸ਼ਤਤਾ 98.46 ਪ੍ਰਤੀਸ਼ਤ ਅਤੇ ਲੜਕਿਆਂ ਦੀ 96.73 ਪ੍ਰਤੀਸ਼ਤ ਹੈ।

Last Updated :May 26, 2023, 7:10 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.