ETV Bharat / state

ਸਰਕਾਰੀ ਖ੍ਰੀਦ ਏਜੰਸੀਆ ਦੇ ਇੰਸਪੈਕਟਰਾਂ ਨੇ ਖੋਲ੍ਹਿਆ FCI ਦੇ ਖ਼ਿਲਾਫ਼ ਮੋਰਚਾ

author img

By

Published : Oct 19, 2021, 12:01 PM IST

ਸਰਕਾਰੀ ਖ੍ਰੀਦ ਏਜੰਸੀਆਂ (Government Procurement Agencies) ਦੇ ਮੁਲਾਜਮਾਂ (Employees) ਵੱਲੋਂ ਐੱਫ.ਸੀ.ਆਈ. (F.C.I.) ਦੀ ਕਥਿਤ ਧੱਕੇਸਾਹੀ ਖ਼ਿਲਾਫ਼ ਐੱਫ.ਸੀ.ਆਈ. (F.C.I.) ਡਿੱਪੂ ਦੇ ਬਾਹਰ ਧਰਨਾ ਲਗਾਇਆ ਗਿਆ ਹੈ।

ਸਰਕਾਰੀ ਖ੍ਰੀਦ ਏਜੰਸੀਆ ਦੇ ਇੰਸਪੈਕਟਰਾਂ ਨੇ ਖੋਲ੍ਹਿਆ FCI ਦੇ ਖ਼ਿਲਾਫ਼ ਮੋਰਚਾ
ਸਰਕਾਰੀ ਖ੍ਰੀਦ ਏਜੰਸੀਆ ਦੇ ਇੰਸਪੈਕਟਰਾਂ ਨੇ ਖੋਲ੍ਹਿਆ FCI ਦੇ ਖ਼ਿਲਾਫ਼ ਮੋਰਚਾ

ਫਰੀਦਕੋਟ: ਪੰਜਾਬ ਦੀਆਂ ਸਰਕਾਰੀ ਖ੍ਰੀਦ ਏਜੰਸੀਆਂ (Government Procurement Agencies) ਦੇ ਮੁਲਾਜਮਾਂ (Employees) ਵੱਲੋਂ ਐੱਫ.ਸੀ.ਆਈ. (F.C.I.) ਦੀ ਕਥਿਤ ਧੱਕੇਸਾਹੀ ਖ਼ਿਲਾਫ਼ ਐੱਫ.ਸੀ.ਆਈ. (F.C.I.) ਡਿੱਪੂ ਦੇ ਬਾਹਰ ਧਰਨਾ ਲਗਾਇਆ ਗਿਆ ਹੈ। ਧਰਨੇ ‘ਤੇ ਬੈਠੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਐੱਫ.ਆਈ.ਸੀ. (F.C.I.) ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦਾ ਉਦੋਂ ਤੱਕ ਉਹ ਨਾ ਤਾਂ ਖ੍ਰੀਦ ਪ੍ਰਬੰਧਾਂ ਵਿੱਚ ਐੱਫ.ਸੀ.ਆਈ. (F.C.I.) ਨੂੰ ਸਹਿਯੋਗ ਕਰਨਗੇ ਅਤੇ ਨਾ ਹੀ ਸਪੈਸਲ ਲੋਡਿੰਗ (Special loading) ਵਿੱਚ ਐੱਫ.ਸੀ.ਆਈ. (F.C.I.) ਦਾ ਸਾਥ ਦੇਣਗੇ।

ਇਸ ਮੌਕੇ ਗੱਲਬਾਤ ਕਰਦਿਆਂ ਸਮੂਹ ਸਰਕਾਰੀ ਖ੍ਰੀਦ ਏਜੰਸੀਆਂ (Government Procurement Agencies) ਦੇ ਮੁਲਾਜਮਾਂ (Employees) ਨੇ ਕਿਹਾ ਕਿ ਉਨ੍ਹਾਂ ਨੂੰ ਐੱਫ.ਸੀ.ਆਈ. (F.C.I.) ਵੱਲੋਂ ਨਜਾਇਜ਼ ਤੌਰ ‘ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਅਤੇ ਬਿਨਾਂ ਵਜ੍ਹਾ ਉਨ੍ਹਾਂ ਨੂੰ ਲੱਖਾਂ ਰੁਪਏ ਦੀਆਂ ਪੈਨਲਟੀਆਂ ਪਾਈਆਂ ਜਾ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਐੱਫ.ਸੀ.ਆਈ. (F.C.I.) ਫਰੀਦਕੋਟ (Faridkot) ਵਿੱਚ ਉਨ੍ਹਾਂ ਵੱਲੋਂ ਆਰ.ਟੀ.ਐੱਲ. (RTL) ਰਾਹੀਂ ਅਨਾਜ ਦਾ 100 ਪ੍ਰਤੀਸ਼ਤ ਵਜਨ ਦਿੱਤਾ ਜਾਂਦਾ ਹੈ, ਪਰ ਹੁਣ ਐੱਫ.ਸੀ.ਆਈ. (F.C.I.) ਫਰੀਦਕੋਟ (Faridkot) ਵੱਲੋਂ ਇਕੱਲੇ- ਇਕੱਲੇ ਗੱਟੇ ਦਾ ਵੇਟ ਕੀਤਾ ਜਾਂਦਾ ਜਿਸ ਕਾਰਨ 100 ਪ੍ਰਤੀਸ਼ਤ ਵਜਨ ਪੂਰਾ ਹੋਣ ਦੇ ਬਾਵਜੂਦ ਵੀ ਕੋਈ ਗੱਟਾਂ ਲੂਜ ਹੋਣ ਕਾਰਨ ਵਜਨ ਘੱਟ ਆਉਣ ‘ਤੇ ਉਨ੍ਹਾਂ ਨੂੰ ਲੱਖਾਂ ਰੁਪਏ ਦੀਆਂ ਪੈਨਲਟੀਆਂ ਪਾਈਆਂ ਜਾ ਰਹੀਆਂ ਹਨ। ਜੋ ਕਿ ਸਰਾਸਰ ਧੱਕਾ ਹੈ।

ਉਨ੍ਹਾਂ ਕਿਹਾ ਕਿ ਇਸ ਧੱਕੇ ਸ਼ਾਹੀ ਨੂੰ ਰੋਕਣ ਲਈ ਉਨ੍ਹਾਂ ਵੱਲੋਂ ਇਕੱਠੇ ਹੋ ਕਿ ਧਰਨਾਂ ਲਗਾਇਆ ਗਿਆ ਤਾਂ ਜੋ ਸਾਡੇ ‘ਤੇ ਹੋ ਰਹੇ ਧੱਕੇਸ਼ਾਹੀ ਨੂੰ ਰੋਕਿਆ ਜਾ ਸਕੇ।

ਉਧਰ ਖ੍ਰੀਦ ਏਜੰਸੀਆਂ (Government Procurement Agencies) ਦੇ ਮੁਲਾਜਮਾਂ (Employees) ਵੱਲੋਂ ਲਗਾਏ ਗਏ ਧਰਨੇ ਅਤੇ ਇਲਜਾਮਾਂ ਬਾਰੇ ਜਦ ਐੱਫ.ਸੀ.ਆਈ. (F.C.I.) ਡਿੱਪੂ ਫਰੀਦਕੋਟ (Faridkot) ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਐੱਫ.ਸੀ.ਆਈ. (F.C.I.) ਦਾ ਕੋਈ ਵੀ ਅਧਿਕਾਰੀ ਕੈਮਰੇ ਸਾਹਮਣੇ ਨਹੀਂ ਆਇਆ ਅਤੇ ਨਾਂ ਹੀ ਕੋਈ ਦਫ਼ਤਰ ਵਿਚ ਹਾਜਰ ਮਿਲਿਆ।
ਇਹ ਵੀ ਪੜ੍ਹੋ:ਉਮਰਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਮੁੜ ਹੋਈ ਉਮਰ ਕੈਦ, CM ਚੰਨੀ ਨੇ ਪੰਜਾਬੀਆਂ ਲਈ ਕੀਤੇ ਇਹ ਵੱਡੇ ਐਲਾਨ, ਪੜ੍ਹੋ ਈ.ਟੀ.ਵੀ ਭਾਰਤ ਟੌਪ ਨਿਊਜ਼

ETV Bharat Logo

Copyright © 2024 Ushodaya Enterprises Pvt. Ltd., All Rights Reserved.