ETV Bharat / state

ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ ਮੀਟਰ ਰੀਡਰਾਂ 'ਚੋਂ ਦੋ ਦੀ ਵਿਗੜੀ ਸਿਹਤ

author img

By

Published : Jun 7, 2022, 3:18 PM IST

ਅੱਜ ਭੁੱਖ ਹੜਤਾਲ ਦੇ ਦੂਜੇ ਦਿਨ ਦੋ ਮੁਲਾਜ਼ਮਾਂ ਦੀ ਹਾਲਤ ਇਕਦਮ ਖਰਾਬ ਹੋ ਗਈ। ਜਿਨ੍ਹਾਂ ਨੂੰ ਤੁਰੰਤ ਕੋਟਕਪੂਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ।

Deteriorating condition of two meter readers who went on hunger strike over their demands
ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਉੱਤੇ ਗਏ ਮੀਟਰ ਰੀਡਰਾਂ 'ਚੋ ਦੋ ਦੀ ਵਿਗੜੀ ਹਾਲਤ

ਫ਼ਰੀਦਕੋਟ : ਬੀਤੇ 50 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿਧਾਨਸਭਾ ਦੇ ਸਪੀਕਰ ਕੁਲਤਾਰ ਸੰਧਵਾ ਦੇ ਘਰ ਦੇ ਬਾਹਰ ਧਰਨਾ ਲਾ ਕੇ ਬੈਠੇ ਮੀਟਰ ਰੀਡਰਾਂ ਵੱਲੋਂ ਸਰਕਾਰ ਵੱਲੋਂ ਕੋਈ ਬਾਂਹ ਨਾ ਫ਼ੜੇ ਜਾਣ ਉੱਤੇ ਕੱਲ੍ਹ ਤੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ। ਅੱਜ ਭੁੱਖ ਹੜਤਾਲ ਦੇ ਦੂਜੇ ਦਿਨ ਦੋ ਮੁਲਾਜ਼ਮਾਂ ਦੀ ਹਾਲਤ ਇਕਦਮ ਖਰਾਬ ਹੋ ਗਈ। ਜਿਨ੍ਹਾਂ ਨੂੰ ਤੁਰੰਤ ਕੋਟਕਪੂਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ।

ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਉੱਤੇ ਗਏ ਮੀਟਰ ਰੀਡਰਾਂ 'ਚੋ ਦੋ ਦੀ ਵਿਗੜੀ ਹਾਲਤ

ਇਸ ਮੌਕੇ ਮੀਟਰ ਰੀਡਰ ਯੂਨੀਅਨ ਦੇ ਸੂਬਾ ਪ੍ਰਧਾਨ ਮੇਜਰ ਸਿੰਘ ਨੇ ਦੱਸਿਆ ਕਿ ਅਸੀਂ ਪਿਛਲੇ 50 ਦਿਨਾਂ ਤੋਂ ਕੁਲਤਾਰ ਸੰਧਵਾ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇ ਰਹੇ ਹਾਂ ਪਰ ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ ਸਾਡੀ ਸਾਰ ਨਹੀਂ ਲਈ ਗਈ ਜਦਕਿ ਸਰਕਾਰ ਖੁਦ ਮੰਨਦੀ ਹੈ। ਉਹਨਾਂ ਦੀਆਂ ਮੰਗਾਂ ਜਾਇਜ਼ ਹਨ। ਜਿਸ ਤੋਂ ਬਾਅਦ ਮਜ਼ਬੂਰਨ ਸਾਨੂੰ ਭੁੱਖ ਹੜਤਾਲ ਸ਼ੁਰੂ ਕਰਨੀ ਪਈ। ਜਿੱਥੇ ਅੱਜ ਜ਼ਿਆਦਾ ਗਰਮੀ ਕਾਰਨ ਸਾਡੇ ਦੋ ਮੁਲਾਜ਼ਮਾਂ ਦੀ ਹਾਲਤ ਵਿਗੜ ਗਈ। ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਨਾਂ ਪਿਆ।

ਉਨ੍ਹਾਂ ਕਿਹਾ ਕਿ ਜੇ ਸਾਡੇ ਕਿਸੇ ਮੁਲਾਜ਼ਮ ਨਾਲ ਕੋਈ ਅਣਹੋਣੀ ਹੋਈ ਤਾਂ ਇਸ ਦੀ ਜਿੰਮੇਦਾਰੀ ਸੂਬਾ ਸਰਕਾਰ ਦੀ ਹੋਵੇਗੀ। ਇਸ ਮੌਕੇ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕੇ ਦੋਵਾਂ ਮੁਲਾਜ਼ਮਾਂ ਦੀ ਹਾਲਤ ਸਥਿਰ ਹੈ ਥੋੜੀ ਡੀ-ਹਾਈਡਰੇਸ਼ਨ ਕਾਰਨ ਸੇਹਤ ਵਿਗੜੀ ਸੀ ਜਿਨ੍ਹਾਂ ਦਾ ਇਲਾਜ਼ ਕਰ ਰਹੇ ਹਾਂ।

ਇਹ ਵੀ ਪੜ੍ਹੋ : 24 ਜੂਨ ਤੋਂ 30 ਜੂਨ ਤੱਕ ਪੰਜਾਬ ਦਾ ਬਜਟ ਸੈਸ਼ਨ, ਇਸ ਦਿਨ ਪੇਸ਼ ਹੋਵੇਗਾ ਬਜਟ

ETV Bharat Logo

Copyright © 2024 Ushodaya Enterprises Pvt. Ltd., All Rights Reserved.