ETV Bharat / state

ਬਹਿਬਲਕਲਾਂ ਇਨਸਾਫ ਮੋਰਚੇ ਉੱਚੇ ਵਾਪਰਿਆ ਹਾਦਸਾ, ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ

author img

By

Published : Oct 24, 2022, 8:58 AM IST

ਬੇਅਦਬੀ ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ਇਨਸਾਫ ਲੈਣ ਲਈ ਮੋਰਚੇ ਉੱਤੇ ਬੈਠੇ ਬਹਿਬਲਕਲਾਂ ਇਨਸਾਫ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀਂਵਾਲਾ ਦੀ ਕਾਰ ਉੱਤੇ ਅਣਪਛਾਤੀ ਕਾਰ ਵੱਲੋਂ ਟੱਕਰ ਮਾਰੀ ਗਈ। ਇਸ ਮਾਮਲੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

Attack on the car
ਬਹਿਬਲਕਲਾਂ ਇਨਸਾਫ ਮੋਰਚੇ ਉੱਚੇ ਵਾਪਰਿਆ ਹਾਦਸਾ

ਫਰੀਦਕੋਟ: ਬਰਗਾੜੀ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲਕਲਾਂ ਅਤੇ ਕੋਟਕਪੂਰਾ ਵਿਚ ਵਾਪਰੇ ਗੋਲੀਕਾਂਡ ਮਾਮਲਿਆ ਦਾ ਇਨਸਾਫ ਲੈਣ ਲਈ ਬਹਿਬਲਕਲਾਂ ਗੋਲੀਕਾਂਡ ਦੇ ਸਹੀਦਾਂ ਦੇ ਪਰਿਵਾਰਾਂ ਵੱਲੋਂ ਲਗਾਏ ਗਏ ਇਨਸਾਫ ਮੋਰਚੇ ’ਤੇ ਦੇਰ ਰਾਤ ਵੱਡਾ ਹਾਦਸਾ ਹੋਣੋਂ ਬਚ ਗਿਆ। ਦੱਸ ਦਈਏ ਕਿ ਬਹਿਬਲਕਲਾਂ ਇਨਸਾਫ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀਂਵਾਲਾ ਦੀ ਮੋਰਚੇ ’ਤੇ ਖੜੀ ਕਾਰ ਨੂੰ ਦੇਰ ਰਾਤ ਅਣਪਛਾਤੇ ਕਾਰ ਚਾਲਕਾਂ ਨੇ ਟੱਕਰ ਮਾਰੀ। ਇਸ ਮਾਮਲੇ ਦੀ ਵੀਡੀਓ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

ਮਿਲੀ ਜਾਣਕਾਰੀ ਮੁਤਾਬਿਕ ਦੇਰ ਰਾਤ ਕਰੀਬ 11 ਵਜੇ ਸੁਖਰਾਜ ਸਿੰਘ ਧਰਨਾ ਸਥਾਨ ਦੇ ਬਾਹਰ ਆਪਣੀ ਸਵਿੱਫਟ ਕਾਰ ਵਿਚ ਬੈਠੇ ਸੀ ਅਤੇ ਜਦੋਂ ਉਹ ਆਪਣੀ ਕਾਰ ਵਿਚੋਂ ਉੱਤਰ ਕੇ ਮੋਰਚੇ ਅੰਦਰ ਚਲਾ ਗਏ ਤਾਂ ਮਹਿਜ 13 ਸੈਕਿੰਡਾਂ ਬਾਅਦ ਹੀ ਇਕ ਅਣਪਛਾਤੀ ਕਾਰ ਸੁਖਰਾਜ ਸਿੰਘ ਨਿਆਮੀਂ ਵਾਲਾ ਦੀ ਕਾਰ ਦੇ ਅੱਗੇ ਆ ਕੇ ਰੁਕੀ, ਕਾਰ ਸਵਾਰ ਲੋਕਾਂ ਵਿਚੋਂ ਕੁਝ ਹੇਠਾਂ ਉਤਰੇ ਅਤੇ ਬਾਅਦ ਵਿਚ ਉਹਨਾਂ ਨੇ ਕਾਰ ਨੂੰ ਬੈਕ ਕਰ ਕੇ ਸੁਖਰਾਜ ਸਿੰਘ ਨਿਆਮੀਂ ਵਾਲਾ ਦੀ ਕਾਰ ਨੂੰ ਟੱਕਰ ਮਾਰੀ, ਟੱਕਰ ਲੱਗਣ ਨਾਲ ਕਾਰ ਦਾ ਸੈਂਟਰਲ ਲਾਕ ਸਿਸਟਮ ਅਲਰਟ ਹੋ ਗਿਆ ਅਤੇ ਬੀਪ ਦੀ ਅਵਾਜ ਸੁਣ ਕੇ ਮੋਰਚੇ ਵਿਚ ਮੌਜੂਦ ਇਕ ਨੌਜਵਾਨ ਬਾਹਰ ਨਿਕਲਿਆ ਤਾਂ ਕਾਰ ਚਾਲਕ ਕਾਰ ਲੈ ਕੇ ਜਾਣ ਲੱਗੇ ਜਦ ਨੌਜਵਾਨ ਨੇ ਪਿੱਛਾ ਕਰਨਾਂ ਚਾਹਿਆ ਤਾਂ ਕਾਰ ਸਵਾਰਾਂ ਨੇ ਕੁਝ ਦੂਰੀ ਤੇ ਜਾ ਕੇ ਕਾਰ ਰੋਕ ਲਈ ਨੌਜਵਾਨ ਨੂੰ ਕਾਰ ਪਿੱਛੇ ਜਾਣ ਤੋਂ ਜਦੋ ਸੁਖਰਾਜ ਸਿੰਘ ਨੇ ਰੋਕਿਆ ਤਾਂ ਕਾਰ ਸਵਾਰ ਕਾਰ ਲੈ ਕੇ ਫਰਾਰ ਹੋ ਗਏ।

ਬਹਿਬਲਕਲਾਂ ਇਨਸਾਫ ਮੋਰਚੇ ਉੱਚੇ ਵਾਪਰਿਆ ਹਾਦਸਾ

ਸੁਖਰਾਜ ਸਿੰਘ ਨਿਆਮੀਂ ਵਾਲਾ ਨੇ ਦੱਸਿਆ ਕਿ ਵਾਰਦਾਤ ਦੀ ਪੂਰੀ ਘਟਨਾਂ ਮੋਰਚੇ ’ਤੇ ਲੱਗੇ ਸੀਸੀਟੀਵੀ ਕੈਮਰਿਆ ਵਿਚ ਕੈਦ ਹੋ ਗਈ। ਉਹਨਾਂ ਕਿਹਾ ਕਿ ਉਹਨਾਂ ਨੇ ਤੁਰੰਤ ਹੀ ਪੁਲਿਸ ਵਿਭਾਗ ਨੂੰ ਸੂਚਿਤ ਕਰ ਦਿੱਤਾ ਸੀ ਪਰ ਹਾਲੇ ਤੱਕ ਪੁਲਿਸ ਕਾਰ ਦੀ ਭਾਲ ਨਹੀਂ ਕਰ ਸਕੀ। ਉਹਨਾਂ ਸੰਕਾ ਪ੍ਰਗਟਾਈ ਕਿ ਹੋ ਸਕਦਾ ਹੈ ਕਿ ਮੋਰਚੇ ਨੂੰ ਚੁਕਵਾਉਣ ਲਈ ਵਿਰੋਧੀਆਂ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀ ਜਿਸ ਤੋਂ ਬਚਾਅ ਹੋ ਗਿਆ। ਉਹਨਾਂ ਕਿਹਾ ਕਿ ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਕਾਰਵਾਈ ਦੀ ਮੰਗ ਨੂੰ ਲੈ ਕੇ ਉਹਨਾਂ ਵੱਲੋਂ ਪੰਜਾਬ ਪੁਲਿਸ ਮੁਖੀ ਅਤੇ ਸੂਬੇ ਦੇ ਮੁੱਖ ਮੰਤਰੀ ਨੂੰ ਦਰਖਾਸਤ ਭੇਜ ਦਿੱਤੀ ਗਈ ਹੈ ਅਤੇ ਇਸ ਘਟਨਾ ਦੀ ਜਾਂਚ ਕਰ ਇਨਸਾਫ ਦੇਣ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜੋ: ਬੰਦੀ ਛੋੜ ਦਿਵਸ: ਗਵਾਲੀਅਰ ਦੇ ਕਿਲੇ ਤੋਂ ਹੋ ਕੇ ਗੁਰੂ ਨਗਰੀ ਪਰਤੀ ਸ਼ਬਦ ਚੌਂਕੀ

ETV Bharat Logo

Copyright © 2024 Ushodaya Enterprises Pvt. Ltd., All Rights Reserved.