ETV Bharat / state

ਬੰਦੀ ਛੋੜ ਦਿਵਸ: ਗਵਾਲੀਅਰ ਦੇ ਕਿਲੇ ਤੋਂ ਹੋ ਕੇ ਗੁਰੂ ਨਗਰੀ ਪਰਤੀ ਸ਼ਬਦ ਚੌਂਕੀ

author img

By

Published : Oct 24, 2022, 7:11 AM IST

Updated : Oct 24, 2022, 4:33 PM IST

ਅੰਮ੍ਰਿਤਸਰ ਵਿਖੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਗਵਾਲੀਅਰ ਦੇ ਕਿਲੇ ਤੋਂ ਹੋ ਕੇ ਸ਼ਬਦ ਚੌਂਕੀ ਗੁਰੂ ਨਗਰੀ ਪਰਤ ਆਈ ਹੈ। ਇਸ ਸ਼ਬਦ ਚੌਂਕੀ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ।

Shabad Chowki dedicated to Bandi Chhor Divas
ਗਵਾਲੀਅਰ ਦੇ ਕਿਲੇ ਤੋਂ ਹੋ ਕੇ ਗੁਰੂ ਨਗਰੀ ਪਰਤੀ ਸ਼ਬਦ ਚੌਂਕੀ

ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਬੰਦੀ ਛੋੜ ਦਿਵਸ ਨੂੰ ਸਮਰਪਿਤ ਗਵਾਲੀਅਰ ਦੇ ਕਿਲੇ ਤੋਂ ਹੁੰਦੀ ਹੋਈ ਸ਼ਬਦ ਚੌਕੀ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪਹੁੰਚ ਚੁੱਕੀ ਹੈ। ਜਿੱਥੇ ਸੰਗਤਾਂ ਵੱਲੋਂ ਗੋਲਡਨ ਗੇਟ ਵਿਖੇ ਸ਼ਬਦ ਚੌਂਕੀ ਦਾ ਨਿੱਘਾ ਸਵਾਗਤ ਕੀਤਾ ਗਿਆ। ਦੱਸ ਦਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਉਪਰੰਤ ਸ਼ਬਦ ਚੌਂਕੀ ਦੀ ਸੰਪੂਰਨਤਾ ਹੋਈ। ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ , ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ ਸਮੇਤ ਅਨੇਕਾਂ ਪੰਥਕ ਸ਼ਖਸ਼ੀਅਤਾਂ ਨੇ ਆਪਣੀ ਹਾਜ਼ੀਰੀ ਭਰੀ।



ਦੱਸ ਦਈਏ ਕਿ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਸ਼ਬਦ ਚੌਕੀ ਸ੍ਰੀ ਹਰਿਮੰਦਰ ਸਾਹਿਬ ਤੋਂ ਗਵਾਲੀਅਰ ਲਈ ਰਵਾਨਾ ਕੀਤੀ ਗਈ ਸੀ ਜੋ ਕਿ ਗਵਾਲੀਅਰ ਵਿੱਚ ਛੇਵੀਂ ਪਾਤਸ਼ਾਹੀ ਮੱਧ ਪ੍ਰਦੇਸ਼ ਗੁਰਪੁਰਬ ਮਨਾ ਕੇ ਵੱਖ ਵੱਖ ਸੂਬਿਆਂ ਚ ਹੁੰਦੀ ਹੋਈ ਵਾਪਿਸ ਗੁਰੂ ਨਗਰੀ ਵਿਖੇ ਵਾਪਸ ਆ ਗਈ ਹੈ।





ਗਵਾਲੀਅਰ ਦੇ ਕਿਲੇ ਤੋਂ ਹੋ ਕੇ ਗੁਰੂ ਨਗਰੀ ਪਰਤੀ ਸ਼ਬਦ ਚੌਂਕੀ




ਇਸ ਦੌਰਾਨ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਦੱਸਿਆ ਕਿ ਗੋਲਡਨ ਗੇਟ ਦੇ ਰਾਹੀਂ ਸ੍ਰੀ ਅਕਾਲ ਤਖ਼ਤ ’ਤੇ ਆ ਕੇ ਸੰਪੂਰਨ ਹੋਈ ਇਸ ਸ਼ਬਦ ਚੌਂਕੀ ਵਿੱਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸ਼ਬਦ ਚੌਂਕੀ ਦਾ ਗੋਲਡਨ ਗੇਟ ਵਿਖੇ ਨਿੱਘਾ ਸਵਾਗਤ ਕੀਤਾ ਗਿਆ।

ਇਹ ਵੀ ਪੜੋ: ਜਾਣੋ, ਸਿੱਖ ਇਤਿਹਾਸ ਵਿੱਚ ਬੰਦੀ ਛੋੜ ਦਿਵਸ ਦੀ ਮਹਾਨਤਾ

Last Updated :Oct 24, 2022, 4:33 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.