ETV Bharat / state

ਨਰਮੇਂ ਦੀ ਫਸਲ ਨੇ ਕਿਸਾਨਾਂ ਦੇ ਕਰਵਾਏ ਹੱਥ ਖੜ੍ਹੇ

author img

By

Published : Aug 8, 2022, 5:40 PM IST

ਨਰਮੇਂ ਦੀ ਫਸਲ ਨੇ ਕਿਸਾਨਾਂ ਦੇ ਕਰਵਾਏ ਹੱਥ ਖੜ੍ਹੇ
ਨਰਮੇਂ ਦੀ ਫਸਲ ਨੇ ਕਿਸਾਨਾਂ ਦੇ ਕਰਵਾਏ ਹੱਥ ਖੜ੍ਹੇ

ਜ਼ਿਲ੍ਹੇ ਦੇ ਪਿੰਡ ਸੁਖਣਵਾਲਾ ਦੇ ਕਿਸਾਨਾਂ (Farmers of village Sukhnawala) ਵੱਲੋਂ ਵੀ ਆਪਣੀ ਪੁੱਤਾਂ ਵਾਂਗ ਪਾਲੀ ਹੋਈ ਨਰਮੇਂ ਦੀ ਫਸਲ ਵਾਹ ਦਿੱਤੀ ਗਈ ਹੈ।

ਫਰੀਦਕੋਟ: ਪੰਜਾਬ ਅੰਦਰ ਨਰਮੇ ਦੀ ਫਸਲ (A soft crop in Punjab) ਲਗਾਤਾਰ ਚਿੱਟੇ ਤੇਲੇ ਦੇ ਹਮਲੇ ਨਾਲ ਲਗਾਤਾਰ ਖ਼ਰਾਬ ਹੋ ਰਹੀ ਹੈ। ਫਰੀਦਕੋਟ ਜ਼ਿਲ੍ਹੇ (Faridkot District) ਅੰਦਰ ਨਰਮੇਂ ਦੀ ਫਸਲ (soft crop) ਉਪਰ ਹੋਏ ਗੁਲਾਬੀ ਸੂੰਢੀ ਅਤੇ ਚਿੱਟੇ ਤੇਲੇ ਦੇ ਹਮਲੇ ਨੇ ਨਰਮੇਂ ਦੀ ਫਸਲ ਬੀਜਣ ਵਾਲੇ ਕਿਸਾਨਾਂ ਦੇ ਹੌਂਸਲੇ ਪਸਤ ਕਰ ਦਿੱਤੇ ਹਨ। ਦੁਖੀ ਹੋਏ ਕਿਸਾਨ ਹੁਣ ਨਰਮੇਂ ਦੀ ਖੜ੍ਹੀ ਫਸਲ ਵਹਾਉਣ ਲਈ ਮਜ਼ਬੂਰ ਹੋ ਰਹੇ ਹਨ। ਜ਼ਿਲ੍ਹੇ ਦੇ ਪਿੰਡ ਸੁਖਣਵਾਲਾ ਦੇ ਕਿਸਾਨਾਂ (Farmers of village Sukhnawala) ਵੱਲੋਂ ਵੀ ਆਪਣੀ ਪੁੱਤਾਂ ਵਾਂਗ ਪਾਲੀ ਹੋਈ ਨਰਮੇਂ ਦੀ ਫਸਲ ਵਾਹ ਦਿੱਤੀ ਗਈ ਹੈ।

ਨਰਮੇਂ ਦੀ ਫਸਲ ਨੇ ਕਿਸਾਨਾਂ ਦੇ ਕਰਵਾਏ ਹੱਥ ਖੜ੍ਹੇ

ਇਸ ਮੌਕੇ ਪੀੜਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਬਦਲਵੀਂ ਖੇਤੀ ਨੂੰ ਅਪਣਾਉਂਦਿਆ ਨਰਮੇਂ ਦੀ ਬਿਜਾਈ ਠੇਕੇ ‘ਤੇ ਜ਼ਮੀਨ ਲੈ ਕੇ ਕੀਤੀ ਸੀ, ਜਿਸ ‘ਤੇ ਹੁਣ ਤੱਕ ਪ੍ਰਤੀ ਏਕੜ ਕਰੀਬ 5 ਹਜ਼ਾਰ ਰੁਪਏ ਖਰਚਾ ਵੀ ਆਇਆ, ਪਰ ਇਸ ਫਸਲ ਨੂੰ ਚਿੱਟੇ ਮੱਛਰ ਕਾਰਨ ਵਹਾਉਣਾ ਪੈ ਰਿਹਾ। ਉਨ੍ਹਾਂ ਕਿਹਾ ਕਈ ਤਰ੍ਹਾਂ ਦੀਆਂ ਕੀਟਨਾਸ਼ਕ ਦਵਾਈਆਂ ਛਿੜਕਣ ਦੇ ਬਾਵਜੂਦ ਵੀ ਚਿੱਟਾ ਮੱਛਰ ਨਹੀਂ ਮਰ ਰਿਹਾ ਅਤੇ ਫਸਲ ਦਾ ਨੁਕਸਾਨ ਕਰ ਰਿਹਾ।

ਇਸ ਮੌਕੇ ਪੀੜਤ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Maan) ਤੋਂ ਮੰਗ ਕੀਤੀ ਹੈ ਕਿ ਮੁੱਖ ਮੰਤਰੀ (Chief Minister) ਖੁਦ ਇਸ ਮਾਮਲੇ ਨੂੰ ਆਪਣੀ ਨਿਗਰਾਨੀ ਹੇਠ ਦੇਖਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੀੜਤ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਮੁਆਵਜ਼ੇ ਦੇਵੇ।

ਇਸ ਮੌਕੇ ਗੱਲਬਤ ਕਰਦਿਆਂ BKU ਸਿੱਧੂਪੁਰ ਦੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਨੇ ਕਿਹਾ ਕਿ ਨਰਮੇਂ ਦੀ ਫਸਲ ਦਾ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਨੇ ਬਹੁਤ ਨੁਕਸਾਨ ਕੀਤਾ ਹੈ। ਇਸ ਲਈ ਸਰਕਾਰ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਤੁਰੰਤ ਹੱਲ ਕਰ।

ਇਸ ਮੌਕੇ ਖ਼ਰਾਬ ਹੋ ਰਹੀ ਨਰਮੇਂ ਦੀ ਫਸਲ ਦਾ ਜਾਇਜ਼ਾ ਲੈਣ ਲਈ ਖੇਤੀਬਾੜੀ ਯੂਨੀਵਰਸਿਟੀ (Agricultural University) ਤੋਂ ਪਹੁੰਚੇ ਡਾਕਟਰਾਂ ਨੇ ਕਿਸ਼ਾਂਨਾਂ ਨਾਲ ਮਿਲ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਨਰਮੇਂ ਦੀ ਫਸਲ ਉਪਰ ਹੋਏ ਚਿੱਟੇ ਮੱਛਰ ਦੇ ਹਮਲੇ ਤੋਂ ਬਚਾਉਣ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਬਾਰੇ ਗੱਲਬਾਤ ਕੀਤੀ।

ਇਹ ਵੀ ਪੜ੍ਹੋ:ਬਿਜਲੀ ਸੋਧ ਬਿੱਲ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੇ ਕੀਤਾ ਰੋਸ ਪ੍ਰਦਰਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.