ETV Bharat / state

ਅਕਾਲੀ ਆਗੂ ਅਨਿਲ ਜੋਸ਼ੀ ਨੇ ਕਾਂਗਰਸ 'ਤੇ ਸਾਧੇ ਨਿਸ਼ਾਨੇ, ਪਾਰਟੀ ਉਮੀਦਵਾਰ ਲਈ ਕੀਤਾ ਪ੍ਰਚਾਰ

author img

By

Published : Oct 28, 2021, 1:31 PM IST

ਅਕਾਲੀ ਆਗੂ ਅਨਿਲ ਜੋਸ਼ੀ ਨੇ ਕਾਂਗਰਸ 'ਤੇ ਸਾਧੇ ਨਿਸ਼ਾਨੇ, ਪਾਰਟੀ ਉਮੀਦਵਾਰ ਲਈ ਕੀਤਾ ਪ੍ਰਚਾਰ
ਅਕਾਲੀ ਆਗੂ ਅਨਿਲ ਜੋਸ਼ੀ ਨੇ ਕਾਂਗਰਸ 'ਤੇ ਸਾਧੇ ਨਿਸ਼ਾਨੇ, ਪਾਰਟੀ ਉਮੀਦਵਾਰ ਲਈ ਕੀਤਾ ਪ੍ਰਚਾਰ

ਪੰਜਾਬ ਵਿਧਾਨ ਸਭਾ ਚੋਣਾਂ (Punjab Vidhan Sabha Election) ਨੂੰ ਲੈ ਕੇ ਸਾਰੀਆਂ ਪਾਰਟੀਆਂ ਪੱਬਾਂ ਭਾਰ ਹੋਈਆਂ ਪਈਆਂ ਹਨ। ਭਾਜਪਾ ਤੋਂ ਅਕਾਲੀ ਦਲ (Akali Dal) ਵਿਚ ਸ਼ਾਮਲ ਹੋਏ ਅਨਿਲ ਜੋਸ਼ੀ (Anil joshi) ਵਲੋਂ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ (Akali Dal) ਪਾਰਟੀ ਪੰਜਾਬ ਦੀ ਜਨਤਾ ਨਾਲ ਜੁੜੀ ਹੋਈ ਪਾਰਟੀ ਹੈ।

ਕੋਟਕਪੂਰਾ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ (Anil Joshi) ਅੱਜ ਵਿਧਾਨ ਸਭਾ (Vidhan Sabha) ਹਲਕਾ ਕੋਟਕਪੂਰਾ ਤੋਂ ਅਕਾਲੀ ਦਲ ਦੇ ਉਮੀਦਵਾਰ ਮਨਤਾਰ ਸਿੰਘ ਬਰਾੜ (Akali Dal Candidate Mantar Singh Barar) ਦੇ ਹੱਕ ਵਿਚ ਸ਼ਹਿਰ ਦੇ ਵੱਖ-ਵੱਖ ਵਰਗਾਂ ਦੇ ਆਗੂਆਂ ਨੂੰ ਮਿਲਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਮੀਟਿੰਗ (Meeting) ਕਰ ਕੇ ਅਕਾਲੀ ਦਲ (Akali Dal) ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਜਿਥੇ ਉਨ੍ਹਾਂ ਹਲਕਾ ਕੋਟਕਪੂਰਾ ਦੇ ਹੁਣ ਤੱਕ ਹੋਏ ਵਿਕਾਸ ਕਾਰਜਾਂ ਦਾ ਸਿਹਰਾ ਸਾਬਕਾ ਅਕਾਲੀ ਸਰਕਾਰ ਅਤੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ (Mantar Singh Barar) ਦੇ ਸਿਰ ਬੰਨ੍ਹਿਆਂ, ਉਥੇ ਹੀ ਉਨ੍ਹਾਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ (Vidhan Sabha Election) ਵਿਚ ਅਕਾਲੀ ਬਸਪਾ ਦੇ ਉਮੀਦਵਾਰਾਂ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਕ ਅਜਿਹੀ ਪਾਰਟੀ ਹੈ ਜੋ ਇਥੇ ਪੰਜਾਬ ਵਿਚ ਰਹਿ ਕੇ ਹੀ ਫੈਸਲੇ ਲੈਂਦੀ ਹੈ ਨਾ ਕਿ ਇਸ ਪਾਰਟੀ ਨੂੰ ਦਿੱਲੀ ਤੋਂ ਕੋਈ ਹੁਕਮ ਹੁੰਦਾ ਹੈ।

ਅਕਾਲੀ ਆਗੂ ਅਨਿਲ ਜੋਸ਼ੀ ਨੇ ਕਾਂਗਰਸ 'ਤੇ ਸਾਧੇ ਨਿਸ਼ਾਨੇ, ਪਾਰਟੀ ਉਮੀਦਵਾਰ ਲਈ ਕੀਤਾ ਪ੍ਰਚਾਰ

ਕਾਂਗਰਸ ਪਾਰਟੀ ਨੇ ਪੰਜਾਬ ਦੀ ਜਨਤਾ ਨਾਲ ਕਮਾਇਆ ਧ੍ਰੋਹ

ਇਸ ਮੌਕੇ ਉਨ੍ਹਾਂ ਨੇ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ (Congress) ਤੇ ਕਈ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਕਾਂਗਰਸ ਪਾਰਟੀ ਨੇ ਧਰੋਹ ਕਮਾਇਆ ਹੈ ਨਾ ਤਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦਿੱਤੀ, ਨਾ ਮੋਬਾਇਲ ਦਿੱਤਾ। 2500 ਰੁਪਏ ਪੈਨਸ਼ਨ ਕਹਿ ਕੇ ਜਿਹੜੀ ਪਹਿਲਾਂ ਲੋਕਾਂ ਨੂੰ ਪੈਨਸ਼ਨ ਮਿਲ ਰਹੀ ਸੀ ਉਹ ਵੀ ਕਾਂਗਰਸ ਪਾਰਟੀ ਵਲੋਂ ਰੋਕ ਦਿੱਤੀ ਗਈ। ਗਰੀਬ ਲੜਕੀਆਂ ਨੂੰ ਬਾਦਲ ਸਾਬ੍ਹ ਵਲੋਂ ਸਾਈਕਲ ਦਿੱਤੇ ਜਾਂਦੇ ਸਨ ਉਹ ਵੀ ਇਨ੍ਹਾਂ ਵਲੋਂ ਰੋਕ ਦਿੱਤੇ ਗਏ ਹਨ। ਸ਼ਗਨ ਸਕੀਮ ਕਾਂਗਰਸ ਪਾਰਟੀ ਵਲੋਂ 51000 ਰੁਪਏ ਦੇਣ ਦਾ ਲੋਕਾਂ ਨਾਲ ਵਾਅਦਾ ਕੀਤਾ ਗਿਆ ਪਰ ਜਿਹੜੇ 21,000 ਰੁਪਏ ਦਿੱਤੇ ਜਾ ਰਹੇ ਸਨ ਉਹ ਵੀ ਰੋਕ ਦਿੱਤੇ ਗਏ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣਾ ਇਕ ਵੀ ਵਾਇਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਨਵੀਆਂ ਰਾਹਤਾਂ ਤਾਂ ਲੋਕਾਂ ਨੂੰ ਕੀ ਦੇਣੀਆਂ ਸਨ ਸਗੋਂ ਪਹਿਲਾਂ ਵਾਲੀਆਂ ਸੁਵਿਧਾਵਾਂ ਵੀ ਬੰਦ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਕਾਂਗਰਸੀ ਲੋਕਾਂ ਦਾ ਧਿਆਨ ਪੰਜਾਬ ਦੇ ਅਹਿਮ ਮੁੱਦਿਆਂ ਤੋਂ ਭਟਕਾ ਕੇ ਜੁਮਲੇਬਾਜ਼ੀ ਵਿਚ ਉਲਝਾ ਰਹੇ ਹਨ। ਇਸ ਦੌਰਾਨ ਅਨਿਲ ਜੋਸ਼ੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਸਾਨੂੰ ਆਪਣੀਆਂ ਮੰਗਾਂ ਲਿਖ ਕੇ ਦੇਣ ਅਸੀਂ ਉਸ 'ਤੇ ਵੀ ਕੰਮ ਕਰਾਂਗੇ।

ਇਹ ਵੀ ਪੜ੍ਹੋ- ਸ਼ਾਮ ਨੂੰ ਪੰਜਾਬ ਭਾਜਪਾ ਕੋਰ ਕਮੇਟੀ ਦੀ ਹੋਵੇਗੀ ਬੈਠਕ, ਪਹਿਲਾਂ ਹੋਣਗੇ ਇਹ ਪ੍ਰੋਗਰਾਮ

ETV Bharat Logo

Copyright © 2024 Ushodaya Enterprises Pvt. Ltd., All Rights Reserved.