ETV Bharat / state

ਜੇਲ੍ਹਾਂ ਵਿੱਚੋਂ ਲਗਾਤਾਰ ਮਿਲ ਰਹੇ ਨੇ ਮੋਬਾਇਲ, ਹੁਣ ਫਰੀਦਕੋਟ ਦੀ ਜੇਲ੍ਹ ‘ਚੋਂ 8 ਫੋਨ ਬਰਾਮਦ

author img

By

Published : Jun 7, 2022, 7:13 AM IST

ਫਰੀਦਕੋਟ ਦੀ ਮਾਡਰਨ ਜੇਲ੍ਹ (Modern Jail of Faridkot) ਵਿੱਚੋਂ 8 ਮੋਬਾਈਲ ਫੋਨ ਬਰਾਮਦ (8 mobile phones recovered from Morden jail) ਹੋਏ ਹਨ। ਇਹ ਫੋਨ ਵੱਖ-ਵੱਖ ਬੈਰਕਾਂ ਵਿੱਚੋਂ ਬੰਦ ਕੈਦੀਆਂ ਤੋਂ ਬਰਾਮਦ ਹੋਏ ਹਨ।

ਫਰੀਦਕੋਟ ਦੀ ਜੇਲ੍ਹ ‘ਚੋਂ 8 ਫੋਨ ਬਰਾਮਦ
ਫਰੀਦਕੋਟ ਦੀ ਜੇਲ੍ਹ ‘ਚੋਂ 8 ਫੋਨ ਬਰਾਮਦ

ਫ਼ਰੀਦਕੋਟ: ਪੰਜਾਬ ਦੀਆਂ ਜੇਲ੍ਹਾਂ (Jails of Punjab) ਵਿੱਚ ਮੋਬਾਇਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸ ਦੀ ਤਾਜ਼ਾ ਤਸਵੀਰਾਂ ਫਰੀਦਕੋਟ ਦੀ ਮਾਡਰਨ ਜੇਲ੍ਹ (Modern Jail of Faridkot) ਤੋਂ ਸਾਹਮਣੇ ਆਈਆਂ ਹਨ। ਜਿੱਥੇ ਦੀ ਮਾਰਡਨ ਜੇਲ੍ਹ ਵਿੱਚੋਂ 8 ਮੋਬਾਈਲ ਫੋਨ ਬਰਾਮਦ (8 mobile phones recovered from Morden jail) ਹੋਏ ਹਨ। ਇਹ ਫੋਨ ਵੱਖ-ਵੱਖ ਬੈਰਕਾਂ ਵਿੱਚੋਂ ਬੰਦ ਕੈਦੀਆਂ ਤੋਂ ਬਰਾਮਦ ਹੋਏ ਹਨ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ (Complaint of prison administration) ‘ਤੇ 5 ਹਵਾਲਾਤੀਆ ਅਤੇ 3 ਕੈਦੀਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ।

ਗੌਰਤਲਬ ਹੈ ਕੇ 2 ਦਿਨ ਪਹਿਲਾਂ ਹੀ ਜੇਲ੍ਹ ਮੰਤਰੀ ਹਰਜੋਤ (Jail Minister Harjot Bains) ਬੈਂਸ ਵੱਲੋਂ ਫ਼ਰੀਦਕੋਟ ਦੀ ਮਾਡਰਨ ਜੇਲ (Modern Jail of Faridkot) ਦਾ ਦੌਰਾ ਕਰ ਬਿਆਨ ਦਿੱਤਾ ਗਿਆ ਸੀ ਕਿ ਜਲਦ ਪੰਜਾਬ ਦੀਆਂ ਜੇਲ੍ਹਾਂ (Jails of Punjab) ਨੂੰ ਮੋਬਾਇਲ ਮੁਕਤ ਕੀਤਾ ਜਾਵੇਗਾ। ਜਿਸ ਦੇ ਚਲਦੇ ਜੇਲ੍ਹ ਪ੍ਰਸ਼ਾਸ਼ਨ ਨੂੰ ਸਖ਼ਤੀ ਕਰਨ ਦੇ ਆਦੇਸ਼ ਦਿੱਤੇ ਸਨ, ਪਰ ਇਸ ਦੇ ਬਾਵਜੂਦ ਵੀ ਹਾਲਾਤ ਬਦਲਦੇ ਨਜ਼ਰ ਨਹੀ ਆ ਰਹੇ।

ਇਹ ਵੀ ਪੜ੍ਹੋ: Daily Love Horoscope: ਅੱਜ ਪਿਆਰ ਦੇ ਮਾਮਲੇ 'ਚ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ, ਨਾਲ ਹੀ ਖਰਚ, ਵਿਵਾਦ, ਨਵੀਂ ਦੋਸਤੀ ਦੀ ਸੰਭਾਵਨਾ

ਫਰੀਦਕੋਟ ਦੀ ਜੇਲ੍ਹ ‘ਚੋਂ 8 ਫੋਨ ਬਰਾਮਦ


ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਲਖਵੀਰ ਸਿੰਘ (DSP Lakhveer Singh) ਨੇ ਕਿਹਾ ਕਿ ਜੇਲ ਅੰਦਰ ਚੱਲੇ ਸਰਚ ਅਭਿਆਨ ਦੌਰਾਨ 3 ਕੈਦੀਆਂ ਅਤੇ 5 ਹਵਾਲਾਤੀਆ ਤੋਂ ਇੱਕ-ਇੱਕ ਮੋਬਾਇਲ ਫੋਨ ਬ੍ਰਾਮਦ ਕੀਤਾ ਗਿਆ। ਜੇ ਜਿਸ ਸਬੰਧੀ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਪ੍ਰੋਡਕਸ਼ਨ ਵਰੰਟ (Production warrant) ‘ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਜੇਲ ਅੰਦਰ ਆਉਣ ਵਾਲੇ ਮੋਬਾਈਲ (Mobile phones entering the jail) ਫੋਨਾਂ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜੋ ਵੀ ਮੁਲਜ਼ਮ ਪਾਇਆ ਗਿਆ ਉਸ ਦੇ ਖ਼ਿਲਾਫ਼ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ, ਮੂਸੇਵਾਲਾ ਕਤਲ ਕਾਂਡ ਦੀ ਜਾਂਚ ਕਰਨ ਵਾਲੇ ਅਧਿਕਾਰੀਆਂ ਨੂੰ ਮਿਲੀਆਂ ਧਮਕੀਆਂ !

ETV Bharat Logo

Copyright © 2024 Ushodaya Enterprises Pvt. Ltd., All Rights Reserved.