ETV Bharat / state

ਪੰਜਾਬ 'ਚ ਹੋਇਆ 33ਵੀਂ ਕਿਸਾਨ ਜਥੇਬੰਦੀ ਦਾ ਆਗਾਜ਼

author img

By

Published : Apr 2, 2022, 4:34 PM IST

ਪੰਜਾਬ ਵਿੱਚ 33ਵੀਂ ਕਿਸਾਨ ਜਥੇਬੰਦੀ ਦਾ ਆਗਾਜ਼ ਵੱਖਰੇ ਤੌਰ 'ਤੇ ਹੋਇਆ ਹੈ, ਜਿਸ ਦਾ ਨਾਮ ਕੌਮੀ ਕਿਸਾਨ ਯੂਨੀਅਨ ਰੱਖਿਆ ਗਿਆ ਹੈ।

ਪੰਜਾਬ 'ਚ ਹੋਇਆ 33ਵੀ ਕਿਸਾਨ ਜਥੇਬੰਦੀ ਦਾ ਆਗਾਜ਼
ਪੰਜਾਬ 'ਚ ਹੋਇਆ 33ਵੀ ਕਿਸਾਨ ਜਥੇਬੰਦੀ ਦਾ ਆਗਾਜ਼

ਫਰੀਦਕੋਟ: ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਨੂੰਨ ਰੱਦ ਕਰਵਾਉਣ ਲਈ ਚੱਲੇ ਸੰਘਰਸ਼ ਵਿੱਚ ਕਿਸਾਨਾਂ ਦੀ ਵੱਡੀ ਜਿੱਤ ਤੋਂ ਬਾਅਦ ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਵੱਲੋਂ ਸਿਆਸਤ ਵਿੱਚ ਆਉਣ ਦਾ ਫੈਸਲਾ ਲੈਂਦੇ ਹੋਏ, ਸੰਯੁਕਤ ਸਮਾਜ ਮੋਰਚਾ ਨਾਮ ਦੀ ਸਿਆਸੀ ਪਾਰਟੀ ਬਣਾ ਕੇ ਚੋਣਾਂ ਲੜਨ ਦਾ ਫੈਸਲਾ ਲਿਆ।

ਉਥੇ ਹੀ ਪਿਛਲੇ ਦਿਨੀਂ ਸੰਯੁਕਤ ਸਮਾਜ ਮੋਰਚਾ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਨੂੰ ਵੱਡਾ ਝਟਕਾ ਦਿੰਦੇ ਹੋਏ, ਉਸ ਦੀ ਹੀ ਜੱਥੇਬੰਦੀ ਬੀਕੇਯੂ ਰਾਜੇਵਾਲ ਦੇ 2 ਜ਼ਿਲ੍ਹਿਆਂ ਫਰੀਦਕੋਟ ਤੇ ਸ਼੍ਰੀ ਮੁਕਤਸਰ ਸਾਹਿਬ ਦੇ ਸਮੂਹ ਬਲਾਕ ਅਤੇ ਇਕਾਈਆਂ ਦੇ ਸਾਰੇ ਹੀ ਅਹੁਦੇਦਾਰਾਂ ਵੱਲੋਂ ਸਮੂਹਿਕ ਤੌਰ 'ਤੇ ਬੀਕੇਯੂ ਰਾਜੇਵਾਲ ਨੂੰ ਛੱਡਣ ਦਾ ਫੈਸਲਾ ਕਰ ਜਥੇਬੰਦੀ ਤੋਂ ਅਸਤੀਫ਼ਾ ਦੇ ਦਿੱਤਾ ਗਿਆ।

ਪੰਜਾਬ 'ਚ ਹੋਇਆ 33ਵੀ ਕਿਸਾਨ ਜਥੇਬੰਦੀ ਦਾ ਆਗਾਜ਼

ਜਿਸ ਤੋਂ ਬਾਅਦ ਅੱਜ ਉਨ੍ਹਾਂ ਵੱਲੋਂ ਇਕ ਨਵੀਂ ਜਥੇਬੰਦੀ ਬਣਾਈ ਗਈ ਹੈ, ਜਿਸ ਦਾ ਨਾਮ ਕੌਮੀ ਕਿਸਾਨ ਯੂਨੀਅਨ ਰੱਖਿਆ ਗਿਆ ਹੈ। ਜਿਸ ਦਾ ਪੰਜਾਬ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਨੂੰ ਲਗਾਇਆ ਗਿਆ ਹੈ, ਹਾਲੇ ਤੱਕ ਜਥੇਬੰਦੀ ਦਾ ਪੂਰਨ ਢਾਂਚਾ ਤਿਆਰ ਨਹੀਂ ਕੀਤਾ ਗਿਆ ਹੈ, ਜੋ ਕਿ ਆਉਣ ਵਾਲੇ ਸਮੇਂ ਵਿੱਚ ਕਰ ਦਿੱਤਾ ਜਾਵੇਗਾ।

ਇਸ ਮੌਕੇ ਬਾਬਾ ਫਰੀਦ ਵਿੱਦਿਅਕ ਤੇ ਧਾਰਮਿਕ ਸੰਸਥਾਵਾਂ ਦੇ ਸੇਵਾਦਾਰ ਮਹੀਪਇੰਦਰ ਸਿੰਘ ਸੇਖੋਂ ਨੇ ਕਿਹਾ ਕਿ ਇਨ੍ਹਾਂ ਜਥੇਬੰਦੀਆਂ ਦਾ ਨਾਮ ਕਿਸਾਨ ਮੋਰਚੇ ਦੌਰਾਨ ਟਿਕਰੀ 'ਤੇ ਸਿੰਘੂ ਬਾਰਡਰ 'ਤੇ ਜੋ ਇਨ੍ਹਾਂ ਵੱਲੋਂ ਸੰਘਰਸ਼ ਕੀਤਾ ਗਿਆ ਹੈ, ਉਸ ਕਰਕੇ ਇਨ੍ਹਾਂ ਜਥੇਬੰਦੀਆਂ ਦਾ ਨਾਮ ਬਣਿਆ ਹੈ। ਇਸੇ ਸੰਘਰਸ਼ ਕਰਕੇ ਪੰਜਾਬੀਆਂ ਨੂੰ ਆਪਣੀ ਹੋਂਦ ਅਤੇ ਆਪਣੇ ਹੱਕਾਂ ਦੇ ਨਾਲ ਜਾਣੂ ਹੋਏ ਅਤੇ ਇਸੇ ਸੰਘਰਸ਼ ਕਰਕੇ ਉਨ੍ਹਾਂ ਵਿੱਚ ਇੱਕ ਨਵੀਂ ਸ਼ਕਤੀ ਉੱਭਰ ਕੇ ਸਾਹਮਣੇ ਆਈ ਹੈ। ਇਹ ਜਥੇਬੰਦੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰੇਗੀ ਤੇ ਪੰਜਾਬ ਦੇ ਕਿਸਾਨਾਂ ਦੇ ਨਾਲ ਪੂਰਨ ਸਹਿਯੋਗ ਕਰੇਗੀ। ਉਨ੍ਹਾਂ ਵੱਲੋਂ ਇਸ ਜਥੇਬੰਦੀ ਨੂੰ ਆਪਣੇ ਤੇ ਬਾਬਾ ਫ਼ਰੀਦ ਵਿੱਦਿਅਕ ਸੰਸਥਾਵਾਂ ਵੱਲੋਂ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੰਦਰ ਸਿੰਘ ਗੋਲੇਵਾਲਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੂੰ ਛੱਡ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਅੱਜ ਉਨ੍ਹਾਂ ਵੱਲੋਂ ਪੰਜਾਬ ਪੱਧਰ ਦੀ ਇੱਕ ਜਥੇਬੰਦੀ ਬਣਾਈ ਗਈ ਹੈ, ਜਿਸ ਦਾ ਨਾਮ ਕੌਮੀ ਕਿਸਾਨ ਯੂਨੀਅਨ ਰੱਖਿਆ ਗਿਆ ਹੈ। ਇਸ ਜਥੇਬੰਦੀ ਦਾ ਕੰਮ ਸਿਰਫ਼ ਤੇ ਸਿਰਫ਼ ਇਮਾਨਦਾਰੀ ਨਾਲ ਕਿਸਾਨਾਂ ਦੇ ਹੱਕਾਂ ਲਈ ਲੜਾਈਆਂ ਲੜਨ ਦਾ ਹੋਵੇਗਾ ਨਾ ਕੇ ਸਿਆਸਤੀ ਲਾਹਾ ਲੈਣਾ ਹੈ।

ਇਸਦੇ ਚੱਲਦੇ ਜਥੇਬੰਦੀ ਦਾ ਨਮੁੱਖ ਏਜੰਡਾ 1 ਸਾਲ ਤੱਕ ਘਰ-ਘਰ ਤੱਕ ਪਹੁੰਚਾ ਕੇ ਸਾਰਾ ਢਾਂਚਾ ਤਿਆਰ ਕਰ ਦਿੱਤਾ ਜਾਵੇਗਾ ਅਤੇ ਸਾਲ ਦੇ ਵਿੱਚ ਇੱਕ ਵਾਰ ਹਰ ਜ਼ਿਲ੍ਹੇ ਵਿੱਚ ਕਾਨਫ਼ਰੰਸ ਕੀਤੀ ਜਾਵੇਗੀ। ਇਹ ਜਥੇਬੰਦੀ ਕਿਸੇ ਵੀ ਸਿਆਸੀ ਪਾਰਟੀ ਦਾ ਹਿੱਸਾ ਨਹੀਂ ਹੋਵੇਗੀ ਅਤੇ ਨਾ ਹੀ ਭਵਿੱਖ ਵਿੱਚ ਸਿਆਸਤ ਵਿੱਚ ਆਉਣ ਦੀ ਸੋਚੇਗੀ, ਪੰਜਾਬ ਦੀ ਬਿਹਤਰੀ ਲਈ ਕਿਸਾਨਾਂ ਦੀ ਬਿਹਤਰੀ ਲਈ ਇਹ ਜਥੇਬੰਦੀ ਕੰਮ ਕਰੇਗੀ।

ਇਹ ਵੀ ਪੜੋ:- ਪੰਜਾਬ 'ਚ ਮਾਈਨਿੰਗ ਬੰਦ ਹੋਣ ਤੋਂ ਬਾਅਦ ਹਜ਼ਾਰਾਂ ਲੋਕ ਹੋਏ ਬੇਰੁਜ਼ਗਾਰ, ਰੇਤੇੇ ਦੀਆਂ ਵਧੀਆਂ ਕੀਮਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.