ETV Bharat / state

ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਮੌਤ, ਪਰਿਵਾਰ ਨੇ ਲਾਏ ਦੋਸਤਾਂ ਉਤੇ ਇਹ ਇਲਜ਼ਾਮ

author img

By

Published : Nov 13, 2022, 5:12 PM IST

ਪਿੰਡ ਭਾਣਾ ਵਿੱਚ ਅੱਜ ਇੱਕ 25 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ Youth dies of drug overdose ਹੋ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਪਰਿਵਾਰ ਦੇ ਬਿਆਨਾਂ 'ਤੇ ਪਿੰਡ ਦੇ 2 ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। 3 ਨੌਜਵਾਨਾਂ ਉਤੇ ਨਸ਼ਾ ਸਪਲਾਈ ਕਰਨ ਦੇ ਇਲਜ਼ਾਮ ਲੱਗੇ ਹਨ। ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

youth dies of drug overdose in Faridkot
youth dies of drug overdose in Faridkot

ਫਰੀਦਕੋਟ: ਪਿੰਡ ਭਾਣਾ ਵਿੱਚ ਅੱਜ ਇੱਕ 25 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਪਰਿਵਾਰ ਦੇ ਬਿਆਨਾਂ 'ਤੇ ਪਿੰਡ ਦੇ 2 ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। Youth dies of drug overdose

ਪਿਤਾ ਨੇ 2 ਨੌਜਵਾਨਾਂ 'ਤੇ ਲਾਏ ਇਲਜ਼ਾਮ :ਇਸ ਸਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਪਿੰਡ ਭਾਣਾ ਵਾਸੀ ਬਾਵਾ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸੁਖਚੈਨ ਸਿੰਘ ਪੁੱਤਰ ਨਾਜਰ ਸਿੰਘ ਭੱਠੇ ’ਤੇ ਕੰਮ ਕਰਦਾ ਸੀ। ਜਦੋਂ ਕਿ ਕੱਲ੍ਹ ਉਹ ਨਰਮਾ ਲੈਣ ਗਿਆ ਸੀ ਅਤੇ ਰਾਤ ਨੂੰ ਸਹੀ ਸਲਾਮਤ ਘਰ ਆ ਗਿਆ। ਅੱਜ ਸਵੇਰੇ ਪਿੰਡ ਦੇ ਹੀ 2 ਨੌਜਵਾਨ ਲੱਕੀ ਪੁੱਤਰ ਸੁੱਖਾ ਅਤੇ ਅਭਿਸ਼ੇਕ ਪੁੱਤਰ ਜਗਜੀਤ ਸਿੰਘ ਉਸ ਨੂੰ ਘਰੋਂ ਬੁਲਾ ਕੇ ਲੈ ਗਏ ਅਤੇ ਫਿਰ ਬੇਹੋਸ਼ੀ ਦੀ ਹਾਲਤ ’ਚ ਵਾਪਸ ਛੱਡ ਗਏ।

youth dies of drug overdose in Faridkot

ਨਸ਼ੇ ਦੀ ਓਵਰਡੋਜ਼ ਕਾਰਨ ਮੌਤ: ਜਿਸ ਤੋਂ ਬਾਅਦ ਸੁਖਚੈਨ ਸਿੰਘ ਉਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ। ਬਾਵਾ ਸਿੰਘ ਦੇ ਇਨ੍ਹਾਂ ਬਿਆਨਾਂ ’ਤੇ ਕਾਰਵਾਈ ਕਰਦਿਆਂ ਥਾਣਾ ਸਦਰ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

6 ਮਹੀਨੇ ਪਹਿਲਾ ਹੋਇਆ ਸੀ ਤਲਾਕ: ਜ਼ਿਕਰਯੋਗ ਹੈ ਕਿ ਮ੍ਰਿਤਕ ਸੁਖਚੈਨ ਸਿੰਘ ਦਾ ਕਰੀਬ 6 ਮਹੀਨੇ ਪਹਿਲਾਂ ਤਲਾਕ ਹੋ ਗਿਆ ਸੀ। ਉਸ ਦੇ 2 ਬੱਚੇ ਹਨ। 8 ਸਾਲ ਦਾ ਬੇਟਾ ਉਸਦੇ ਨਾਲ ਰਹਿੰਦਾ ਸੀ। ਜਦੋਂ ਕਿ 6 ਸਾਲਾ ਬੇਟੀ ਆਪਣੀ ਪਤਨੀ ਨਾਲ ਰਹਿੰਦੀ ਹੈ।

2 ਮੁਲਜ਼ਮ ਗ੍ਰਿਫਤਾਰ 3 ਦੀ ਭਾਲ ਜਾਰੀ: ਇਸ ਸਬੰਧੀ ਜਾਂਚ ਅਧਿਕਾਰੀ ਬਲਵਿੰਦਰ ਸਿੰਘ ASI ਨੇ ਦੱਸਿਆ ਕਿ ਇਸ ਮਾਮਲੇ 'ਚ 3 ਮੁਲਜ਼ਮਾਂ ਖ਼ਿਲਾਫ਼ ਧਾਰਾ 304 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਿਨ੍ਹਾਂ 'ਚ 2 ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜਦਕਿ ਇਸ ਮਾਮਲੇ 3 ਨਾਮਜ਼ਦ ਯੁਵਕ ਜਿਸ 'ਤੇ ਨਸ਼ਾ ਸਪਲਾਈ ਕਰਨ ਦੇ ਇਲਜ਼ਾਮ ਲੱਗੇ ਹਨ। ਉਸਦੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:- MCD ਚੋਣ ਟਿਕਟ ਨਾ ਮਿਲਣ ਕਾਰਨ ਟਾਵਰ 'ਤੇ ਚੜ੍ਹਿਆ AAP ਆਗੂ !

ETV Bharat Logo

Copyright © 2024 Ushodaya Enterprises Pvt. Ltd., All Rights Reserved.