ETV Bharat / state

ਨਿਯਮ ਤੋੜਨ ਵਾਲਿਆਂ ਲਈ ਸਖ਼ਤੀ ਜ਼ਰੂਰੀ: ਬਲਬੀਰ ਸਿੱਧੂ

author img

By

Published : Jul 15, 2020, 3:29 PM IST

ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਸਾਰੇ ਕੈਬਿਨੇਟ ਮੰਤਰੀਆਂ ਨੇ ਟੈਸਟ ਕਰਵਾਏ ਹਨ ਜਿਨ੍ਹਾਂ ਦੀ ਰਿਪੋਰਟ ਅੱਜ ਸ਼ਾਮ ਤੱਕ ਜਾਂ ਭਲਕੇ ਆ ਜਾਵੇਗੀ।

"ਐਕਸਪਰਟ ਦੀ ਦੱਸਣਗੇ ਕਿ ਸੂਬੇ ਚ ਸਖਤਾਈ ਕਰਨੀ ਹੈ ਜਾਂ ਨਹੀਂ"
"ਐਕਸਪਰਟ ਦੀ ਦੱਸਣਗੇ ਕਿ ਸੂਬੇ ਚ ਸਖਤਾਈ ਕਰਨੀ ਹੈ ਜਾਂ ਨਹੀਂ"

ਚੰਡੀਗੜ੍ਹ: ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁੱਧਵਾਰ ਨੂੰ 11 ਵਜੇ ਪੰਜਾਬ ਦੇ ਸਾਰੇ ਕੈਬਿਨੇਟ ਮੰਤਰੀਆਂ ਨੇ ਟੈਸਟ ਕਰਵਾਏ ਜਿਨ੍ਹਾਂ ਦੀ ਰਿਪੋਰਟ ਅੱਜ ਸ਼ਾਮ ਤੱਕ ਜਾਂ ਭਲਕੇ ਤੱਕ ਆ ਜਾਵੇਗੀ।

"ਐਕਸਪਰਟ ਦੀ ਦੱਸਣਗੇ ਕਿ ਸੂਬੇ ਚ ਸਖਤਾਈ ਕਰਨੀ ਹੈ ਜਾਂ ਨਹੀਂ"

ਬਲਬੀਰ ਸਿੰਘ ਸਿੱਧੂ ਨੇ ਤ੍ਰਿਪਤ ਬਾਜਵਾ ਦੀ ਤਬੀਅਤ ਸਹੀ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਤ੍ਰਿਪਤ ਬਾਜਵਾ ਨੂੰ ਫੋਰਟਿਸ ਹਸਪਤਾਲ ਤੋਂ ਅੱਜ ਸ਼ਾਮ ਨੂੰ ਉਨ੍ਹਾਂ ਨੂੰ ਘਰ ਵਿੱਚ ਕੁਆਰੰਟੀਨ ਕਰ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸਿਆਸੀ ਲੋਕਾਂ ਨੂੰ ਉਨ੍ਹਾਂ ਨਾਲ ਰੂਬਰੂ ਹੋਣਾ ਪੈਂਦਾ ਹੈ ਜੋ ਲੋਕ ਆਪਣੇ ਮਹਿਕਮਿਆਂ ਨੂੰ ਸੰਭਾਲਦੇ ਹਨ। ਲੋਕਾਂ ਨੂੰ ਆਪਣਾ ਧਿਆਨ ਖੁਦ ਰੱਖਣ ਦੀ ਸਲਾਹ ਦਿੰਦਿਆਂ ਬਲਬੀਰ ਸਿੰਘ ਸਿੱਧੂ ਨੇ ਇਹ ਵੀ ਕਿਹਾ ਕਿ ਕੈਂਸਰ, ਟੀ.ਬੀ., ਸ਼ੂਗਰ ਅਤੇ ਅਸਥਮਾ ਦੇ ਮਰੀਜ਼ ਘਰ ਤੋਂ ਬਾਹਰ ਬਿਲਕੁਲ ਨਾ ਜਾਣ ਅਤੇ ਸਰਕਾਰੀ ਹਿਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ।

ਕੈਬਿਨੇਟ ਵਿੱਚ ਅੱਜ ਸੂਬੇ ਵਿੱਚ ਸਖ਼ਤੀ ਕਰਨ ਸਬੰਧੀ ਫ਼ੈਸਲੇ 'ਤੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਇਹ ਵੀ ਦੱਸਿਆ ਕਿ ਮਾਹਰਾਂ ਦੀ ਸਲਾਹ ਦੇ ਨਾਲ ਸੂਬੇ ਦੀ ਬੇਹਤਰੀ ਲਈ ਅਗਲਾ ਰੋਡ ਮੈਪ ਤਿਆਰ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.