ETV Bharat / state

ਪੰਜਾਬ 'ਚ ਬ੍ਰੈਸਟ ਕੈਂਸਰ ਦੀ ਮੁਫ਼ਤ ਜਾਂਚ, ਸਿਹਤ ਸੰਸਥਾਵਾਂ ਕਿੰਨੀਆਂ ਤਿਆਰ, ਕੀ ਹੈ ਸਥਿਤੀ, ਸਪੈਸ਼ਲ ਰਿਪੋਰਟ

author img

By

Published : Jan 6, 2023, 8:07 AM IST

Updated : Jan 6, 2023, 6:52 PM IST

ਪੂਰੇ ਵਿਸ਼ਵ ਦੇ ਨਾਲ ਹੁਣ ਪੰਜਾਬ ਵਿੱਚ ਵੀ ਮਹਿਲਾਵਾਂ ’ਚ ਬ੍ਰੈਸਟ ਕੈਂਸਰ ਗੰਭੀਰ ਮੁੱਦਾ ਬਣਦਾ ਜਾ ਰਿਹਾ ਹੈ। ਇਸਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਐਲਾਨ ਕੀਤਾ ਸੀ ਕਿ ਹਾਈਟੈਕ ਤਕਨੀਕ ਨਾਲ ਪੰਜਾਬ ’ਚ ਬ੍ਰੈਸਟ ਕੈਂਸਰ ਦੀ ਜਾਂਚ (punjab Government For Free breast cancer screening) ਮੁਫਤ ਹੋਵੇਗੀ। ਇਸ ਲਈ ਸੂਬਾ ਸਰਕਾਰ ਨੇ ਵੱਡੇ ਪੱਧਰ ਉੱਤੇ ਤਿਆਰੀਆਂ ਉਲੀਕੀਆਂ ਹਨ। ਈਟੀਵੀ ਭਾਰਤ ਨੇ ਪੰਜਾਬ ਅੰਦਰ ਬ੍ਰੈਸਟ ਕੈਂਸਰ ਦੀ ਸਥਿਤੀ, ਸਰਕਾਰ ਦੀਆਂ ਤਿਆਰੀਆਂ ਅਤੇ ਦਾਅਵਿਆਂ ਦੀ ਸੱਚਾਈ ਜਾਣਨ ਲਈ ਮਾਹਿਰਾਂ ਨਾਲ ਗੱਲ ਕੀਤੀ, ਸਪੈਸ਼ਲ ਰਿਪੋਰਟ।

Free breast cancer screening in Punjab
Free breast cancer screening in Punjab

ਬ੍ਰੈਸਟ ਕੈਂਸਰ ਦੀ ਮੁਫ਼ਤ ਜਾਂਚ, ਪਰ ਸਰਕਾਰ ਕਿੰਨੀ ਤਿਆਰ, ਕੀ ਹੈ ਸਥਿਤੀ, ਵੇਖੋ ਸਪੈਸ਼ਲ ਰਿਪੋਰਟ



ਚੰਡੀਗੜ੍ਹ: ਪੰਜਾਬ ਵਿੱਚ ਹੁਣ ਥਰਮਲ ਸਕਰੀਨਿੰਗ ਰਾਹੀਂ ਪੋਸਟ ਕੈਂਸਰ ਦੀ ਜਾਂਚ ਬਿਲਕੁਲ ਮੁਫ਼ਤ ਹੋਵੇਗੀ, ਪੰਜਾਬ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਦਾਅਵਾ ਕੀਤਾ ਹੈ ਕਿ ਇਸ ਤਕਨੀਕ ਨਾਲ ਮੁਫ਼ਤ ਜਾਂਚ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਬ੍ਰੈਸਟ ਕੈਂਸਰ ਮਹਿਲਾਵਾਂ ਵਿੱਚ ਇਕ ਗੰਭੀਰ ਬਿਮਾਰੀ ਰਹੀ ਹੈ। ਪੰਜਾਬ ਵਿੱਚ ਮਾਲਵਾ ਖੇਤਰ ਦੀ ਜੇ ਗੱਲ ਕਰੀਏ, ਤਾਂ ਸਭ ਤੋਂ ਜ਼ਿਆਦਾ ਕੈਂਸਰ ਪੀੜਤਾਂ ਲਈ ਜਾਣਿਆ ਜਾਂਦਾ ਹੈ। ਸਮੇਂ-ਸਮੇਂ ਉੱਤੇ ਸਰਕਾਰਾਂ ਵੱਲੋਂ ਕੈਂਸਰ ਨਾਲ ਨਜਿੱਠਣ ਲਈ ਵੱਡੇ ਪ੍ਰਬੰਧਾਂ ਦੇ ਦਾਅਵੇ ਕੀਤੇ ਜਾਂਦੇ ਰਹੇ। ਮੌਜੂਦਾ ਸਰਕਾਰ ਵਲੋਂ ਵੀ ਬ੍ਰੈਸਟ ਕੈਂਸਰ ਨਾਲ ਨਜਿੱਠਣ ਲਈ ਪ੍ਰਬੰਧ ਦੇ (Free breast cancer screening in Punjab) ਦਾਅਵੇ ਕੀਤੇ ਹਨ।



10 ਫੀਸਦ ਵਧਿਆ ਕੈਂਸਰ: ਕਿਸੇ ਸਮੇਂ ਵਿੱਚ ਮਾਲਵਾ ਨੂੰ ਕੈਂਸਰ ਪ੍ਰਭਾਵਿਤ ਖੇਤਰ ਮੰਨਿਆ ਜਾਂਦਾ ਸੀ, ਪਰ ਹੁਣ ਜੂਨ 2022 ਦੇ ਅੰਕੜਿਆਂ ਅਨੁਸਾਰ ਪਿਛਲੇ 5 ਸਾਲਾਂ ਵਿੱਚ ਮਾਝਾ ਦੇ ਸੀਮਾਵਰਤੀ ਖੇਤਰਾਂ ਵਿਚ 10 ਫ਼ੀਸਦੀ ਦੇ ਕਰੀਬ ਕੈਂਸਰ ਦੇ ਕੇਸਾਂ ਵਿਚ ਵਾਧਾ ਹੋਇਆ ਹੈ। ਪੰਜਾਬ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਸਾਲ 2021 ਦੀ ਜਣਗਣਨਾ ਅਨੁਸਾਰ ਲੱਗਭਗ 34,876 ਨਵੇਂ ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿਚੋਂ 30 ਫ਼ੀਸਦੀ ਮਾਮਲੇ ਔਰਤਾਂ ਦੀ ਛਾਤੀ ਦੇ ਕੈਂਸਰ ਨਾਲ ਸਬੰਧਤ ਸਨ। ਬ੍ਰੈਸਟ ਕੈਂਸਰ ਦੀ ਦਰ ਹਰ ਸਾਲ 5 ਫ਼ੀਸਦੀ ਵੱਧ ਰਹੀ ਹੈ। 2021 ਵਿੱਚ ਬ੍ਰੈਸਟ ਕੈਂਸਰ ਕੇਸਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 4,446 ਔਰਤਾਂ ਬ੍ਰੈਸਟ ਕੈਂਸਰ ਨਾਲ ਪੀੜਤ (Breast Cancer Case in Punjab) ਪਾਈਆਂ ਗਈਆਂ।



ਪੰਜਾਬ ਵਿਚ ਕੈਂਸਰ ਦੀ ਸਥਿਤੀ : ਪੰਜਾਬ ਸਿਹਤ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਕਮ ਨੋਡਲ ਅਫ਼ਸਰ ਡਾ. ਸੰਦੀਪ ਸਿੰਘ ਗਿੱਲ ਨੇ ਇਸ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਇਕ ਲੱਖ ਦੇ ਪਿੱਛੇ 66 ਔਰਤਾਂ ਇਸ ਬਿਮਾਰੀ ਤੋਂ ਪੀੜਤ ਹੁੰਦੀਆਂ ਹਨ ਅਤੇ ਮੌਤ ਦਰ ਇਕ ਲੱਖ ਦੇ ਪਿੱਛੇ 44 ਔਰਤਾਂ, ਕਿਉਂਕਿ ਕਈ ਵਾਰ ਦੂਜੀ ਤੀਜੀ ਸਟੇਜ ਉੱਤੇ ਜਾ ਕੇ ਇਸ ਬਿਮਾਰੀ ਦਾ ਪਤਾ ਲੱਗਦਾ ਹੈ। ਇਸ ਸਕੀਮ ਤਹਿਤ 40 ਸਾਲ ਅਤੇ ਇਸ ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ਦੀ ਸਕਰੀਨਿੰਗ (Free breast cancer screening) ਕੀਤੀ ਜਾਵੇਗੀ।



ਨੈਸ਼ਨਲ ਪ੍ਰੋਗਰਾਮ ਦਾ ਹਿੱਸਾ: ਈਟੀਵੀ ਭਾਰਤ ਨਾਲ ਗੱਲ ਕਰਦਿਆਂ ਡਾ. ਸੰਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਹ ਪ੍ਰੋਗਰਾਮ ਨੈਸ਼ਨਲ ਕੈਂਸਰ ਪ੍ਰੀਵੈਨਸ਼ਨ ਪ੍ਰੋਗਰਾਮ ਦਾ ਹਿੱਸਾ ਹੈ। ਔਰਤਾਂ ਵਿੱਚ ਸਭ ਤੋਂ ਜ਼ਿਆਦਾ ਬ੍ਰੈਸਟ ਕੈਂਸਰ ਪਾਇਆ ਜਾਂਦਾ ਹੈ। ਬ੍ਰੈਸਟ ਕੈਂਸਰ ਦਾ ਸਭ ਤੋਂ ਵਧੀਆ ਇਲਾਜ ਹੈ, ਸਮੇਂ ਸਿਰ ਡਾਕਟਰ ਕੋਲ ਪਹੁੰਚਣਾ। ਜਲਦੀ ਤੋਂ ਜਲਦੀ ਜੇ ਬ੍ਰੈਸਟ ਕੈਂਸਰ ਦੀ ਜਾਂਚ ਹੋਵੇਗੀ, ਤਾਂ ਹੀ ਇਸ ਦੀ ਸਮੇਂ ਸਿਰ ਰੋਕਥਾਮ ਹੋਵੇਗੀ। ਇਸ ਪ੍ਰੋਗਰਾਮ ਤਹਿਤ ਡਿਜੀਟਲ (What Type Of Arrangements Done By Punjab Government) ਸਕਰੀਨਿੰਗ ਹੋਵੇਗੀ। ਇਹ ਪ੍ਰੋਜੈਕਟ ਡਿਜੀਟਲ ਪੰਜਾਬ ਬ੍ਰੈਸਟ ਕੈਂਸਰ ਨਿਰਾਮਾਇਕ ਅਤੇ ਰੋਸ਼ ਇੰਡੀਆ ਕੰਪਨੀ ਦੀ ਕੋਲੈਬੋਰੇਸ਼ਨ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਵਿੱਚ ਰੈਡੀਏਸ਼ਨ ਫ੍ਰੀ ਸਕਰੀਨਿੰਗ ਕੀਤੀ ਜਾਵੇਗੀ। ਇਸ ਵਿਚ ਸਿਰਫ਼ 130 ਰੁਪਏ ਲੱਗਦੇ ਹਨ, ਜਦਕਿ ਮਰੀਜ਼ ਨੂੰ ਬਿਲਕੁਲ ਫ੍ਰੀ ਸਹੂਲਤ ਦਿੱਤੀ ਜਾਵੇਗੀ। ਆਸ਼ਾ ਵਰਕਰ ਬ੍ਰੈਸਟ ਕੈਂਸਰ ਦੇ ਮਰੀਜ਼ਾਂ ਲਿਸਟ ਤਿਆਰ ਕਰੇਗੀ। ਇਸ ਸਕੀਮ ਨੂੰ ਸਾਰੇ ਕਮਿਊਨਿਟੀ ਹੈਲਥ ਸੈਂਟਰ ਵੀ ਕਵਰ ਕਰਨਗੇ।


ਮੋਬਾਈਲ ਵੈਨ ਜ਼ਰੀਏ ਘਰ-ਘਰ ਪਹੁੰਚੇਗੀ ਸਕੀਮ: ਡਾ. ਸੰਦੀਪ ਸਿੰਘ ਗਿੱਲ ਨੇ ਦੱਸਿਆ ਕਿ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਇਹ ਇੱਛਾ ਜਾਹਿਰ ਕੀਤੀ ਹੈ ਕਿ ਇਸ ਸਕੀਮ ਨੂੰ ਘਰ-ਘਰ ਪਹੁੰਚਾਇਆ ਜਾਵੇ। ਇਸ ਲਈ ਮੋਬਾਈਲ ਵੈਨ ਸੇਵਾ ਦੀ ਸ਼ੁਰੂਆਤ ਕਰਨ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ। ਇਹ ਇਸ ਪ੍ਰੋਜੈਕਟ ਦਾ ਪਹਿਲਾ ਫੇਸ ਹੈ। ਇਸ ਦੀ ਸਫ਼ਲਤਾ ਤੋਂ ਬਾਅਦ ਅਗਲੇ ਪੜਾਅ ਵੱਲ ਵਧਿਆ ਜਾਵੇਗਾ। ਇਸ ਪ੍ਰੋਜੈਕਟ ਦਾ ਮੁੱਖ ਮਕਸਦ ਔਰਤਾਂ ਵਿੱਚ (breast cancer screening by Mobile Van) ਜਾਗਰੂਕਤਾ ਪੈਦਾ ਕਰਨਾ ਹੈ। ਜੇਕਰ ਪਹਿਲੀ ਸਟੇਜ ਉੱਤੇ ਇਸ ਕੈਂਸਰ ਦੀ ਪਛਾਣ ਹੋ ਜਾਵੇ, ਤਾਂ 100 ਫ਼ੀਸਦੀ ਇਸ ਦਾ ਇਲਾਜ ਹੋ ਜਾਂਦਾ ਹੈ।

ਪੰਜਾਬ ਵਿੱਚ ਚੱਲ ਰਹੀ ਹੈ ਸਪੈਸ਼ਲ ਸਕੀਮ : ਡਾਕਟਰ ਗਿੱਲ ਨੇ ਦੱਸਿਆ ਕਿ ਪੰਜਾਬ ਵਿੱਚ ਕੈਂਸਰ ਦੇ ਇਲਾਜ ਲਈ ਇਕ ਸਪੈਸ਼ਲ ਸਕੀਮ ਚੱਲ ਰਹੀ ਹੈ ਜਿਸ ਦਾ ਨਾਂ ਹੈ ਮੁੱਖ ਮੰਤਰੀ ਰਾਹਤ ਕੋਸ਼ ਸਕੀਮ ਹੈ।ਇਸ ਰਾਹੀਂ ਕੈਂਸਰ ਦੇ ਮਰੀਜ਼ਾਂ ਨੂੰ ਡੇਢ ਲੱਖ ਦੀ ਰਾਸ਼ੀ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਇਸ ਸਕੀਮ ਰਾਹੀਂ ਇਲਾਜ ਦੇਣ ਵਾਲਾ ਪਹਿਲਾ ਰਾਜ ਹੈ। ਰਾਹਤ ਕੋਸ਼ ਵਿੱਚ ਕੈਸ਼ ਲੈਸ ਇਲਾਜ ਦਿੱਤਾ ਜਾਂਦਾ ਹੈ। ਇਸ ਤਹਿਤ 9 ਸਰਕਾਰੀ ਹਸਪਤਾਲ ਇਹ ਸੇਵਾ ਮੁਹੱਈਆ ਕਰਵਾਉਂਦੇ ਹਨ। ਕੁਝ ਪ੍ਰਾਈਵੇਟ ਹਸਪਤਾਲਾਂ ਵਿਚ ਵੀ ਇਸ ਸਕੀਮ ਤਹਿਤ ਇਲਾਜ ਕੀਤਾ ਜਾਂਦਾ ਹੈ। ਕੈਂਸਰ ਕੇਅਰ ਵਿੱਚ ਹੋਰ ਵੀ ਸੁਧਾਰ ਕਰਨ ਲਈ (Special Team For Free breast cancer screening) ਸਕੀਮਾਂ ਲਿਆਂਦੀਆਂ ਜਾ ਰਹੀਆਂ ਹਨ।



ਤਿਆਰੀਆਂ ਦੀ ਜ਼ਮੀਨੀ ਹਕੀਕਤ : ਫ਼ਰੀਦਕੋਟ ਰੈਗਮਾ ਮੈਡੀਕਲ ਕਾਲਜ ਵਿੱਚ ਰੈਡੀਏਸ਼ਨ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾ. ਮਨਜੀਤ ਸਿੰਘ ਜੌੜਾ ਦਾ ਕਹਿਣਾ ਹੈ ਬ੍ਰੈਸਟ ਕੈਂਸਰ ਔਰਤਾਂ ਵਿੱਚ ਪਾਇਆ ਜਾਣਾ ਵਾਲਾ ਕੈਂਸਰ ਹੈ। ਪਹਿਲਾਂ ਇਹ ਧਾਰਨਾ ਸੀ ਕਿ ਬ੍ਰੈਸਟ ਕੈਂਸਰ ਸ਼ਹਿਰੀ (Women Breast Cancer Case in Malwa) ਔਰਤਾਂ ਵਿੱਚ ਪਾਇਆ ਜਾਂਦਾ ਸੀ, ਪਰ ਅਜਿਹਾ ਨਹੀਂ ਹੈ ਕਿਉਂਕਿ ਪੇਂਡੂ ਔਰਤਾਂ ਵੀ ਇਸ ਦਾ ਸ਼ਿਕਾਰ ਹੋ ਰਹੀਆਂ ਹਨ। ਡਾ. ਮਨਜੀਤ ਸਿੰਘ ਜੌੜਾ ਦਾ ਕਹਿਣਾ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਰਕਾਰੀ ਹਸਪਤਾਲਾਂ ਵਿਚ ਕੈਂਸਰ ਦੇ ਇਲਾਜ ਲਈ ਸਹੂਲਤਾਂ ਅਤੇ ਤਕਨੀਕਾਂ ਵਧੀਆਂ ਹਨ, ਪਰ ਮੁਸ਼ਕਿਲ ਇਨਫਰਾਸਟਰਕਚਰ ਵਿੱਚ ਹੈ।


ਪੰਜਾਬ ਦੇ 3 ਮੈਡੀਕਲ ਕਾਲਜਾਂ ਵਿਚ ਰੈਡੀਏਸ਼ਨ ਮਸ਼ੀਨਾਂ ਆਈਆਂ, ਪਰ ਸਰਜੀਕਲ ਇੰਸਟੀਚਿਊਟਸ ਹੱਥ ਕੱਖ ਨਹੀਂ ਲੱਗਿਆ। ਅਜੇ ਤੱਕ ਬਠਿੰਡਾ ਐਡਵਾਂਸਡ ਸੈਂਟਰ ਵਿੱਚ ਉਹ ਸਰਜੀਕਲ (High Techniques in Punjab govt Hospitals) ਮਸ਼ੀਨਾਂ ਉਪਲਬਧ ਕਰਵਾਈਆਂ ਗਈਆਂ। ਬਾਕੀ ਹਸਪਤਾਲਾਂ ਵਿੱਚ ਜਨਰਲ ਸਰਜਨ ਯੰਤਰਾਂ ਦੀ ਹੀ ਮਦਦ ਲਈ ਜਾ ਰਹੀ ਹੈ। ਜੇਕਰ ਮਸ਼ੀਨਾਂ ਅਤੇ ਉਪਕਰਨ ਹਨ, ਤਾਂ ਉਨ੍ਹਾਂ ਨੂੰ ਚਲਾਉਣ ਵਾਲੇ ਬੰਦੇ ਨਹੀਂ ਹਨ।



ਬ੍ਰੈਸਟ ਕੈਂਸਰ ਸਕਰੀਨਿੰਗ ਤਕਨੀਕਾਂ ਕੀ ਅਤੇ ਕੀਮਤਾਂ ਕੀ ?: ਡਾ. ਮਨਜੀਤ ਸਿੰਘ ਜੌੜਾ ਨੇ ਦੱਸਿਆ ਕਿ ਪਹਿਲਾਂ ਔਰਤਾਂ ਵਿੱਚ ਬ੍ਰੈਸਟ ਸੈਲਫ ਐਗਜ਼ਾਮੀਨੇਸ਼ਨ ਟੈਸਟ, ਫਿਰ ਸੋਨੋ ਮੈਮੋਗਰਾਫੀ ਅਤੇ ਮੈਮੋਗ੍ਰਾਫੀ ਪ੍ਰਚਲਿਤ ਸਨ। ਇਨ੍ਹਾਂ ਤਕਨੀਕਾਂ ਵਿੱਚ ਮੁਸ਼ਕਿਲ ਇਹ ਸੀ ਕਿ ਹਰ ਕਿਸੇ ਦੀ ਪਹੁੰਚ ਵਿੱਚ ਨਹੀਂ ਹੁੰਦੇ ਸਨ। ਜੇਕਰ ਕੀਮਤਾਂ ਦੀ ਗੱਲ ਕਰੀਏ ਤਾਂ ਪ੍ਰਾਈਵੇਟ ਹਸਪਤਾਲਾਂ ਅਤੇ ਲੈਬੋਰਟਰੀਆਂ ਵਿਚ ਇਨ੍ਹਾਂ ਦੀ ਕੀਮਤ 3000 ਤੋਂ ਲੈ ਕੇ 5000 ਤੱਕ ਹਨ ਅਤੇ ਤਕਨੀਕਾਂ ਰਿਜ਼ਲਟ ਲਈ ਸਮਾਂ ਵੀ (Techniques For Breast Cancer Screening) ਲੈਂਦੀਆਂ ਸਨ। ਹੁਣ ਨਵੀਂ ਤਕਨੀਕ ਵਿਚ ਬਿਨ੍ਹਾਂ ਹੱਥ ਲਗਾਏ ਟੈਸਟ ਕੀਤੇ ਜਾਂਦੇ ਹਨ ਜਿਸ ਨੂੰ ਕਿ ਥਰਮੋਗ੍ਰਾਫੀ ਜਾਂ ਡੀਆਈਪੀਆਈ ਕਿਹਾ ਜਾਂਦਾ ਹੈ। ਜੇਕਰ ਬ੍ਰੈਸਟ ਸਕਰੀਨਿੰਗ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਕੀਮਤ ਕੋਈ ਬਹੁਤ ਜ਼ਿਆਦਾ ਤਾਂ ਨਹੀਂ ਹੈ, ਪਰ ਗਰੀਬ ਵਰਗ ਦੇ ਲੋਕਾਂ ਲਈ ਇੰਨੀ ਕੀਮਤ ਅਦਾ ਕਰਨੀ ਵੀ ਔਖੀ ਹੈ।



ਕਿੰਨੀ ਸਾਰਥਕ ਰਹੇਗੀ ਇਹ ਸਕੀਮ ?: ਡਾਕਟਰ ਮਨਜੀਤ ਸਿੰਘ ਨੇ ਆਖਿਆ ਕਿ ਜੇਕਰ ਸਰਕਾਰ ਇਸ ਨੂੰ ਪੂਰੀ ਤਰ੍ਹਾਂ ਟੀਮਾਂ ਦਾ ਗਠਨ ਕਰਕੇ, ਪੂਰੀ ਤਰ੍ਹਾਂ ਗਾਈਡਲਾੲਨਿ ਦੇਵੇ ਤਾਂ ਇਹ ਤਕਨੀਕ ਪੂਰੀ ਤਰ੍ਹਾਂ ਸਾਰਥਕ ਹੋ ਸਕਦੀ ਹੈ ਕਿਉਂਕਿ, ਅੱਜ ਦੀ ਤਾਰੀਕ ਵਿੱਚ ਹਾਈ ਟੈਕਨੀਕ ਇਨਫਰਾਰੈਡ ਕੈਮਰੇ ਸਕਰੀਨਿੰਗ ਲਈ ਤਿਆਰ ਕੀਤੇ ਗਏ ਹਨ। ਪਰ, ਇਸ ਵੇਲੇ ਸਭ ਤੋਂ ਵੱਡੀ ਕਮੀ ਹੈ ਢਾਂਚੇ ਦੀ ਜਾਂ ਕਾਮਿਆਂ ਦੀ। ਦੂਜਾ ਸਰਕਾਰ ਇਨ੍ਹਾਂ ਤਕਨੀਕਾਂ ਨੂੰ ਹੁੁੰਮ ਹੁੰਮਾ ਕੇ ਲਿਆਉਂਦੀ ਹੈ ਅਤੇ ਇਨ੍ਹਾਂ ਤਕਨੀਕਾਂ ਉੱਤੇ (Scheme by Punjab govt Breast Cancer Screening) ਕਰੋੜਾਂ ਰੁਪਇਆ ਖ਼ਰਚ ਵੀ ਸਕਦੀ ਹੈ, ਪਰ ਤਕਨੀਕਾਂ ਨੂੰ ਲਾਗੂ ਕਰਨ ਵਿਚ ਹਮੇਸ਼ਾ ਪਿੱਛੇ ਰਹਿ ਜਾਂਦੀ ਹੈ।


ਮੁੱਖ ਮੰਤਰੀ ਰਾਹਤ ਕੋਸ਼ ਯੋਜਨਾ ਵਧੀਆ ਸੀ, ਪਰ ਲੋਕ ਖੱਜਲ ਹੋਏ: ਡਾਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੁੱਖ ਮੰਤਰੀ ਰਾਹਤ ਕੋਸ਼ ਬਹੁਤ ਵਧੀਆ ਸਕੀਮ ਹੈ ਅਤੇ ਕੈਂਸਰ ਮਰੀਜ਼ਾਂ ਨੂੰ ਵਿੱਤੀ ਰਾਹਤ ਦੇਣ ਲਈ ਲਿਆਂਦੀ ਗਈ ਸੀ, ਪਰ ਮਰੀਜ਼ਾਂ ਨੂੰ ਨਾ ਤਾਂ ਸਕੀਮ ਦਾ ਪੂਰਾ ਗਿਆਨ ਦਿੱਤਾ ਗਿਆ ਅਤੇ ਨਾ ਹੀ ਦੱਸਿਆ ਗਿਆ ਕਿ ਉਨ੍ਹਾਂ ਨੇ ਕਿੱਥੇ ਜਾਣਾ ਹੈ। ਬਹੁਤ ਸਾਰੇ ਮਰੀਜ਼ ਇਸ ਸਕੀਮ ਦੀਆਂ ਦਸਤਾਵੇਜ਼ੀ ਉਲਝਣਾ ਵਿੱਚ ਹੀ ਉਲਝੇ ਰਹੇ। ਕਈ ਗਰੀਬ (Chief Minister Relief Fund Scheme) ਅਤੇ ਅਨਪੜ੍ਹ ਲੋਕ ਖੱਜਲ ਹੋਏ। ਬਹੁਤ ਸਾਰੇ ਲੋਕ ਇਸ ਸਕੀਮ ਤੋਂ ਵਾਂਝੇ ਰਹਿ ਗਏ। ਦੂਜਾ ਸਕਰੀਨਿੰਗ ਸੀਐਮ ਫੰਡ ਵਿਚ ਮੌਜੂਦ ਨਹੀਂ ਜਦੋਂ ਬਿਮਾਰੀ ਦੀ ਪਛਾਣ ਹੁੁੰਦੀ ਹੈ, ਉਸ ਤੋਂ ਬਾਅਦ ਹੀ ਮੁੱਖ ਮੰਤਰੀ ਰਾਹਤ ਕੋਸ਼ ਸਕੀਮ ਸ਼ੁਰੂ ਹੁੰਦੀ ਹੈ।




ਇਹ ਵੀ ਪੜ੍ਹੋ: Punjab Cabinet Meeting ਇਸ ਸਾਲ ਦੀ ਪਹਿਲੀ ਪੰਜਾਬ ਕੈਬਨਿਟ ਦੀ ਮੀਟਿੰਗ ਅੱਜ

Last Updated : Jan 6, 2023, 6:52 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.