ETV Bharat / state

Weather News: ਸੁਹਾਣੇ ਮੌਸਮ ਤੋਂ ਬਾਅਦ ਹੁਣ ਗਰਮੀ ਛੁਡਵਾਏਗੀ ਪਸੀਨੇ, ਅਪ੍ਰੈਲ ‘ਚ ਹੀ ਹੋਵੇਗਾ ਹਾੜ ਦਾ ਅਹਿਸਾਸ !

author img

By

Published : Apr 11, 2023, 7:09 AM IST

Updated : Apr 11, 2023, 7:21 AM IST

ਤਾਪਮਾਨ ਨੇ ਅਪ੍ਰੈਲ ਦੇ ਮਹੀਨੇ ਵਿੱਚ ਹੀ ਗਰਮੀ ਦਾ ਪੂਰਾ ਅਹਿਸਾਸ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਬੀਤੇ ਕੁਝ ਦਿਨਾਂ ਤੋਂ ਤਾਪਮਾਨ ਆਮ ਨਾਲੋਂ ਜ਼ਿਆਦਾ ਯਾਨੀ 32 ਡਿਗਰੀ ਸੈਲਸੀਅਸ ਤੋਂ ਵੀ ਪਾਰ ਹੋ ਚੁੱਕਾ ਹੈ ਅਤੇ ਆਉਂਦੇ ਦਿਨਾਂ ਤੱਕ 38 ਡਿਗਰੀ ਨੂੰ ਵੀ ਪਾਰ ਕਰ ਸਕਦਾ ਹੈ।

Weather News
Weather News

ਚੰਡੀਗੜ੍ਹ: ਅਪ੍ਰੈਲ ਮਹੀਨੇ ਆਸਮਾਨੀ ਗੋਲੇ ਡਿੱਗ ਰਹੇ ਹਨ ਅਤੇ ਗਰਮੀ ਦੀ ਤਪਸ਼ ਲਗਾਤਾਰ ਵੱਧਦੀ ਜਾ ਰਹੀ ਹੈ। ਹਾਲਾਂਕਿ ਲੰਘੇ ਦਿਨੀਂ ਪਏ ਮੀਂਹ ਕਾਰਨ ਮੌਸਮ ਦਾ ਮਿਜਾਜ਼ ਜ਼ਰੂਰ ਬਦਲਿਆ ਸੀ ਅਤੇ ਸਵੇਰੇ ਸ਼ਾਮ ਸਰਦੀ ਦਾ ਅਹਿਸਾਸ ਹੁੰਦਾ ਸੀ। ਹੁਣ ਇੱਕ ਵਾਰ ਮੁੜ ਤੋਂ ਮੌਸਮ ਬਦਲਿਆ ਹੈ ਅਤੇ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਵੀ ਭਵਿੱਖਬਾਣੀ ਕੀਤੀ ਗਈ ਹੈ ਕਿ ਆਉਂਦੇ ਦਿਨਾਂ ਤੱਕ ਸੂਰਜ ਦੀ ਤਪਸ਼ ਹੋਰ ਵੀ ਵਧੇਗੀ।



ਇਹ ਵੀ ਪੜੋ: Daily Hukamnama 11 April : ਮੰਗਲਵਾਰ, ੨੯ ਚੇਤ, ੧੧ ਅਪ੍ਰੈਲ, ੨੦੨੩ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਤਾਪਮਾਨ ਵਿੱਚ ਹੋ ਰਿਹਾ ਬਦਲਾਅ: ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 6 ਤੋਂ 8 ਡਿਗਰੀ ਤਾਪਮਾਨ ਵਧਿਆ ਹੈ। ਆਉਂਦੇ ਦਿਨਾਂ ‘ਚ ਤਾਪਮਾਨ ਅੰਦਰ ਇਜਾਫ਼ਾ ਹੋਰ ਵੀ ਹੁੰਦਾ ਰਹੇਗਾ। ਬੀਤੇ ਦਿਨੀਂ ਦਿਨ ਦਾ ਤਾਪਮਾਨ 34 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।



ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅੱਜ ਕਿਵੇਂ ਰਹੇਗਾ ਮੌਸਮ: ਮੀਂਹ ਨੇ ਜਿਥੇ ਮੌਸਮ ਵਿੱਚ ਰੰਗੀਨੀ ਬਣਾਈ ਹੋਈ ਸੀ ਅਤੇ ਮੌਸਮ ਸੁਹਾਣਾ ਬਣਿਆ ਹੋਇਆ ਸੀ। ਉਥੇ ਹੀ ਹੁਣ ਮੌਸਮ ਖੁਸ਼ਕ ਹੋ ਗਿਆ ਹੈ। ਪੰਜਾਬ ਦੇ ਵੱਖ- ਵੱਖ ਸ਼ਹਿਰਾਂ ਦੀ ਜੇ ਗੱਲ ਕਰੀਏ ਤਾਂ ਅਬੋਹਰ ਵਿੱਚ ਤਾਪਮਾਨ 30.3 ਡਿਗਰੀ ਸੈਲਸੀਅਸ, ਅਜੀਤਗੜ੍ਹ 34.0 ਡਿਗਰੀ ਸੈਲਸੀਅਸ, ਅੰਮ੍ਰਿਤਸਰ 35.2 ਡਿਗਰੀ, ਬਰਨਾਲਾ 35.5 ਡਿਗਰੀ, ਬਟਾਲਾ 24 ਡਿਗਰੀ, ਬਠਿੰਡਾ 36.4 ਡਿਗਰੀ, ਫਰੀਦਕੋਟ 37.0 ਡਿਗਰੀ, ਫਾਜ਼ਿਲਕਾ 36.7 ਡਿਗਰੀ, ਫ਼ਿਰੋਜ਼ਪੁਰ 35.1 ਡਿਗਰੀ, ਗੁਰਦਾਸਪੁਰ 34.5 ਡਿਗਰੀ, ਹੁਸ਼ਿਆਰਪੁਰ 35 ਡਿਗਰੀ, ਜਲੰਧਰ 34.4 ਡਿਗਰੀ, ਕਪੂਰਥਲਾ 25 ਡਿਗਰੀ, ਖੰਨਾ 24 ਡਿਗਰੀ, ਕੋਟਕਪੁਰਾ 26 ਡਿਗਰੀ, ਲੁਧਿਆਣਾ 33.8 ਡਿਗਰੀ, ਮਲੇਰਕੋਟਲਾ 33.2 ਡਿਗਰੀ, ਮਲੋਟ 36 ਡਿਗਰੀ, ਮਾਨਸਾ 33 ਡਿਗਰੀ ਅਤੇ ਪਟਿਆਲਾ 34. 4 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ।


ਮੌਸਮ ਵਿਭਾਗ ਦੀ ਭਵਿੱਖਬਾਣੀ: ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਮੁਤਾਬਿਕ ਭਲਕੇ ਮੌਸਮ ਖੁਸ਼ਕ ਅਤੇ ਆਸਮਾਨ ਸਾਫ਼ ਰਹੇਗਾ। ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਸੰਭਾਵਨਾ ਹੈ। 12 ਅਪ੍ਰੈਲ ਯਾਨੀ ਅੱਜ ਆਸਮਾਨ ਵਿੱਚ ਬਦਲ ਛਾਏ ਰਹਿ ਸਕਦੇ ਹਨ। ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 17 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। 13 ਅਪ੍ਰੈਲ ਨੂੰ ਵੀ ਮੌਸਮ ਖੁਸ਼ਕ ਅਤੇ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਦੀ ਸੰਭਾਵਨਾ ਜਤਾਈ ਗਈ ਹੈ ਘੱਟ ਤੋਂ ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ। 14 ਅਪ੍ਰੈਲ ਨੂੰ ਵੀ 37 ਡਿਗਰੀ ਸੈਲਸੀਅਸ ਤਾਪਮਾਨ ਦੀ ਭਵਿੱਖਬਾਣੀ ਕੀਤੀ ਗਈ ਹੈ। ਜਿਸ ਵਿੱਚ ਘੱਟ ਤੋਂ ਘੱਟ ਤਾਪਮਾਨ 17 ਡਿਗਰੀ ਰਹਿ ਸਕਦਾ ਹੈ। ਇਸਦੇ ਨਾਲ ਹੀ 15 ਅਪ੍ਰੈਲ ਨੂੰ ਗਰਮੀ ਰਿਕਾਰਡ ਪੱਧਰ ਤੇ ਪਹੁੰਚ ਸਕਦੀ ਹੈ ਅਤੇ ਜੂਨ ਮਹੀਨੇ ਦਾ ਅਹਿਸਾਸ ਅਪ੍ਰੈਲ ਵਿੱਚ ਹੋ ਸਕਦਾ ਹੈ। 15 ਅਪ੍ਰੈਲ ਨੂੰ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।



ਇਹ ਵੀ ਪੜੋ: World Parkinson's Day 2023: ਜਾਣੋ, ਕੀ ਹੈ ਪਾਰਕਿੰਸਨ ਰੋਗ ਅਤੇ ਇਸਦੇ ਲੱਛਣ

Last Updated : Apr 11, 2023, 7:21 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.