ETV Bharat / state

ਬਾਥਰੂਮ 'ਚ ਕੈਮਰਾ ਲਗਾ ਕੇ ਕੁੜੀਆਂ ਦੀ ਬਣਾਈ ਅਸ਼ਲੀਲ ਵੀਡੀਓ, ਆਸ਼ਕ ਨਾਲ ਮਿਲ ਕੇ ਚਾੜਿਆ ਚੰਨ, ਇੰਝ ਹੋਇਆ ਖੁਲਾਸਾ

author img

By ETV Bharat Punjabi Team

Published : Nov 29, 2023, 12:31 PM IST

Updated : Nov 29, 2023, 1:31 PM IST

Hidden Camera in Girls PG Washroom: ਚੰਡੀਗੜ੍ਹ ਦੇ ਸੈਕਟਰ 22 'ਚ ਪੀਜੀ 'ਚ ਕੁੜੀਆਂ ਦੇ ਬਾਥਰੂਮ 'ਚ ਕੈਮਰਾ ਲਗਾ ਕੇ ਵੀਡੀਓ ਬਣਾਉਣ ਦੇ ਮਾਮਲੇ 'ਚ ਪੁਲਿਸ ਨੇ ਇੱਕ ਲੜਕੀ ਅਤੇ ਉਸ ਦੇ ਪ੍ਰੇਮੀ ਨੂੰ ਕਾਬੂ ਕੀਤਾ ਹੈ।

Hidden Camera Video
Hidden Camera Video

ਮਾਮਲੇ ਸਬੰਧੀ ਜਾਣਕਾਰੀ ਦਿੰਦਾ ਹੋਇਆ ਪੁਲਿਸ ਅਧਿਕਾਰੀ

ਚੰਡੀਗੜ੍ਹ: ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਬਾਥਰੂਮ 'ਚ ਕੈਮਰਾ ਲਗਾ ਕੇ ਸਾਥੀ ਲੜਕੀਆਂ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋਸ਼ੀ ਲੜਕੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੋਵਾਂ ਦੇ ਫ਼ੋਨ ਸੀਲ ਕਰਕੇ ਸੀਐਫਐਸਐਲ ਲੈਬ ਵਿੱਚ ਭੇਜ ਦਿੱਤੇ ਹਨ। ਲੈਬ ਦੀ ਰਿਪੋਰਟ ਤੋਂ ਪਤਾ ਲੱਗੇਗਾ ਕਿ ਮੁਲਜ਼ਮਾਂ ਨੇ ਸਾਥੀ ਕੁੜੀਆਂ ਦੀਆਂ ਕਿੰਨੀਆਂ ਵੀਡੀਓਜ਼ ਬਣਾਈਆਂ ਹਨ ਤੇ ਇੰਨ੍ਹਾਂ ਵਲੋਂ ਅੱਗੇ ਵੀਡੀਓਜ਼ ਕਿਸ-ਕਿਸ ਨੂੰ ਅੱਗੇ ਭੇਜੀਆਂਹਨ। ਪੁਲਿਸ ਅਜੇ ਇਸ ਦੀ ਜਾਂਚ ਕਰ ਰਹੀ ਹੈ।

ਬਾਥਰੂਮ 'ਚ ਕੈਮਰਾ ਲਾਗ ਬਣਾਈ ਵੀਡੀਓ: ਇਸ ਮਾਮਲੇ 'ਚ ਪੀੜਤ ਲੜਕੀ ਜਦੋਂ ਪੀਜੀ 'ਚ ਬਾਥਰੂਮ ਗਈ ਤਾਂ ਉਸ ਨੇ ਗੀਜ਼ਰ ਦੇ ਉੱਪਰ ਇਕ ਡਿਵਾਈਸ ਫਲੈਸ਼ ਹੁੰਦਾ ਦੇਖਿਆ। ਜਦੋਂ ਉਸਨੇ ਇਸ ਬਾਰੇ ਆਪਣੀਆਂ ਸਾਥੀ ਲੜਕੀਆਂ ਨੂੰ ਦੱਸਿਆ ਤਾਂ ਜਾਂਚ ਵਿੱਚ ਸਾਹਮਣੇ ਆਇਆ ਕਿ ਇੱਕ ਕੈਮਰਾ ਲਗਾਇਆ ਗਿਆ ਸੀ। ਇਸ ਦੀ ਸੂਚਨਾ ਆਪਣੇ ਮਕਾਨ ਮਾਲਕ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਮਕਾਨ ਮਾਲਕ ਨੇ ਇਸ ਦੀ ਸ਼ਿਕਾਇਤ ਸੈਕਟਰ-17 ਥਾਣੇ ਵਿੱਚ ਕੀਤੀ। ਇਸ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਯੰਤਰ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਵਲੋਂ ਕੁੜੀ ਤੇ ਉੇਸਦਾ ਆਸ਼ਕ ਕਾਬੂ: ਇਸ ਸਬੰਧੀ ਜਾਣਕਾਰੀ ਅਨੁਸਾਰ ਜਿਸ ਪੀਜੀ ਵਿੱਚ ਇਹ ਯੰਤਰ ਲਗਾਇਆ ਗਿਆ ਸੀ, ਉਹ ਸੈਕਟਰ-22 ਦੀ ਉਪਰਲੀ ਮੰਜ਼ਿਲ ’ਤੇ ਸਥਿਤ ਹੈ। ਇਸ ਪੀਜੀ 'ਚ ਪੰਜ ਕੁੜੀਆਂ ਰਹਿੰਦੀਆਂ ਸਨ ਅਤੇ ਸਾਰੀਆਂ ਕੁੜੀਆਂ ਇੱਕ ਹੀ ਬਾਥਰੂਮ ਦੀ ਵਰਤੋਂ ਕਰਦੀਆਂ ਸਨ। ਜਿਸ ਤੋਂ ਬਾਅਦ ਮੁਲਜ਼ਮ ਲੜਕੀ ਨੇ ਇਹ ਡਿਵਾਈਸ ਸੈਕਟਰ-20 ਦੇ ਰਹਿਣ ਵਾਲੇ ਆਪਣੇ ਬੁਆਏਫ੍ਰੈਂਡ ਅਮਿਤ ਹਾਂਡਾ ਦੇ ਕਹਿਣ 'ਤੇ ਲਗਾਇਆ ਸੀ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 354 ਸੀ, 509 ਅਤੇ 66 ਆਈਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਚਮਕਦਾ ਦਿਖਿਆ ਤਾਂ ਪਤਾ ਲੱਗਾ: ਪੁਲਿਸ ਨੂੰ ਸ਼ਿਕਾਇਤ ਕਰਨ ਵਾਲੀ ਲੜਕੀ ਨੇ ਦੱਸਿਆ ਕਿ ਉਹ ਹਨੇਰੇ ਵਿੱਚ ਬਾਥਰੂਮ ਵਰਤਣ ਗਈ ਸੀ। ਫਿਰ ਉਸ ਨੇ ਦੇਖਿਆ ਕਿ ਗੀਜ਼ਰ ਦੇ ਉੱਪਰ ਕੁਝ ਚਮਕ ਰਿਹਾ ਸੀ। ਉਸ ਨੇ ਧਿਆਨ ਨਾਲ ਦੇਖਿਆ ਤਾਂ ਕੈਮਰਾ ਨਜ਼ਰ ਆਇਆ। ਉਸ ਨੇ ਤੁਰੰਤ ਦੂਜੀਆਂ ਕੁੜੀਆਂ ਨੂੰ ਬੁਲਾਇਆ। ਜਦੋਂ ਸਾਰਿਆਂ ਨੇ ਜਾਂਚ ਕੀਤੀ ਤਾਂ ਇਹ ਗੁਪਤ ਕੈਮਰਾ ਨਿਕਲਿਆ। ਉਸ ਨੇ ਤੁਰੰਤ ਪੀਜੀ ਮਾਲਕ ਨੂੰ ਫੋਨ ਕੀਤਾ। ਕੈਮਰਾ ਦੇਖ ਕੇ ਉਸ ਨੇ ਸੈਕਟਰ 17 ਦੀ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ।

ਸਿਰਫ਼ ਕੁੜੀਆਂ ਹੀ ਕਰਦੀਆਂ ਸੀ ਬਾਥਰੂਮ ਦੀ ਵਰਤੋ: ਪੁਲਿਸ ਨੇ ਜਦੋਂ ਇਸਦੀ ਜਾਂਚ ਕੀਤੀ ਤਾਂ ਇਹ ਗੱਲ ਸਾਫ਼ ਹੋ ਗਈ ਕਿ ਪੀਜੀ ਵਿੱਚ ਰਹਿਣ ਵਾਲੀਆਂ ਲੜਕੀਆਂ ਤੋਂ ਇਲਾਵਾ ਕੋਈ ਵੀ ਇਸ ਬਾਥਰੂਮ ਵਿੱਚ ਨਹੀਂ ਜਾ ਸਕਦਾ। ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਅਤੇ ਪਤਾ ਲਗਾਇਆ ਕਿ ਇਹ ਕੈਮਰਾ ਕਿਸ ਲੜਕੀ ਨੇ ਲਗਾਇਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਤਾਂ ਲੜਕੀ ਨੇ ਸਾਰੀ ਗੱਲ ਦੱਸ ਦਿੱਤੀ। ਉਸ ਨੇ ਦੱਸਿਆ ਕਿ ਉਸ ਦਾ ਬੁਆਏਫ੍ਰੈਂਡ ਅਮਿਤ ਹਾਂਡਾ ਸੈਕਟਰ-20 'ਚ ਰਹਿੰਦਾ ਹੈ। ਉਸ ਦੇ ਕਹਿਣ 'ਤੇ ਹੀ ਉਸ ਨੇ ਇਹ ਗੁਪਤ ਕੈਮਰਾ ਲਗਾਇਆ ਸੀ।

ਹਰ ਪੱਖ ਤੋਂ ਪੁਲਿਸ ਕਰ ਰਹੀ ਜਾਂਚ: ਚੰਡੀਗੜ੍ਹ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਵੀਡੀਓ ਸਬੰਧੀ ਮਾਮਲੇ ਦੀ ਜਾਂਚ ਚੱਲ ਰਹੀ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੋਈ ਵੀਡੀਓ ਬਣਾਈ ਗਈ ਸੀ ਜਾਂ ਨਹੀਂ। ਜੇਕਰ ਵੀਡੀਓ ਬਣਾਏ ਗਏ ਹਨ ਤਾਂ ਕਿੰਨੇ ਬਣਾਏ ਗਏ ਹਨ ਅਤੇ ਕਿਸ ਨੂੰ ਭੇਜੇ ਗਏ ਹਨ? ਇਸ ਸਬੰਧੀ ਫੋਰੈਂਸਿਕ ਲੈਬ ਵੱਲੋਂ ਦੋਵਾਂ ਦੇ ਮੋਬਾਈਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਥਰੂਮ ਵਿੱਚ ਲੱਗੇ ਕੈਮਰੇ ਦੀ ਰਿਕਾਰਡਿੰਗ ਕਿੱਥੇ ਕੀਤੀ ਜਾ ਰਹੀ ਸੀ? ਇਸਦਾ ਕੰਟਰੋਲ ਅਤੇ ਸਟੋਰੇਜ ਕੇਂਦਰ ਕਿੱਥੇ ਹੈ? ਇਹ ਵੀਡੀਓ ਕਿਤੇ ਆਨਲਾਈਨ ਤਾਂ ਨਹੀਂ ਚੱਲ ਰਹੇ ਸਨ। ਫਿਲਹਾਲ ਇਨ੍ਹਾਂ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਲਈ ਪੁਲਿਸ ਬਾਥਰੂਮ ਤੋਂ ਮਿਲੇ ਯੰਤਰ ਦੀ ਵੀ ਜਾਂਚ ਕਰ ਰਹੀ ਹੈ।

Last Updated :Nov 29, 2023, 1:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.