ETV Bharat / state

ਕੇਂਦਰੀ ਬਜਟ ਵਿੱਚ ਪੰਜਾਬ ਨੂੰ ਕੀਤਾ ਗਿਆ ਨਜ਼ਰ-ਅੰਦਾਜ਼: ਕੈਪਟਨ

author img

By

Published : Feb 1, 2020, 7:22 PM IST

Updated : Feb 1, 2020, 7:35 PM IST

Unfortunate that Punjab has been ignored in Union Budget 2020
ਫ਼ੋਟੋ

ਕੇਂਦਰੀ ਬਜਟ 2020 ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਰਾਸ਼ਾ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਬਜਟ ਵਿੱਚ ਪੰਜਾਬ ਨੂੰ ਨਜ਼ਰ-ਅੰਦਾਜ਼ ਕੀਤਾ ਗਿਆ ਹੈ।

ਚੰਡੀਗੜ੍ਹ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਸੰਸਦ ਵਿੱਚ ਵਿੱਤੀ ਸਾਲ 2020-21 ਦਾ ਬਜਟ ਪੇਸ਼ ਕਰ ਦਿੱਤਾ ਹੈ। ਇਸ ਬਜਟ ਵਿੱਚ ਪੰਜਾਬ ਦੀ ਝੋਲੀ ਕੁਝ ਨਹੀਂ ਆਇਆ। ਜਿਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਸਰਕਾਰ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਬਜਟ 2020 ਵਿੱਚ ਪੰਜਾਬ ਨੂੰ ਨਜ਼ਰ-ਅੰਦਾਜ਼ ਕੀਤਾ ਗਿਆ ਹੈ।

  • Unfortunate that Punjab has been ignored in #UnionBudget2020. No allocation for Sri Guru Nanak Dev ji & Guru Teg Bahadur Ji anniversary celebrations.
    Nothing for promoting Sikh Culture & Heritage, and only @BJP4India states focused for tourism. Not the way for federal govt.

    — Capt.Amarinder Singh (@capt_amarinder) February 1, 2020 " class="align-text-top noRightClick twitterSection" data=" ">

ਕੇਂਦਰੀ ਬਜਟ ਨੂੰ ਸਿਰੇ ਤੋਂ ਨਕਾਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਜਟ ਸਿਰਫ ਬਿਆਨਬਾਜ਼ੀ ਤੋਂ ਇਲਾਵਾ ਕੁਝ ਵੀ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਸਬੰਧੀ ਸਮਾਗਮਾਂ ਲਈ ਕੋਈ ਅਲਾਟਮੈਂਟ ਨਹੀਂ ਕੀਤੀ ਗਿਆ। ਸਿੱਖ ਸਭਿਆਚਾਰ ਅਤੇ ਵਿਰਾਸਤ ਨੂੰ ਉਤਸ਼ਾਹਤ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ।

ਮੁਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲਈ ਆਰਥਿਕਤਾ ਸਪੱਸ਼ਟ ਤੌਰ' ਤੇ ਕੋਈ ਤਰਜੀਹ ਨਹੀਂ ਹੈ। ਭਾਜਪਾ ਨਕਾਰਾਤਮਕ ਅਤੇ ਵਿਭਾਜਨਵਾਦੀ ਏਜੰਡੇ ਦੀ ਪੈਰਵੀ ਕਰਨ ਵਿੱਚ ਹੀ ਰੁੱਝੀ ਹੋਈ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਅਜਿਹਾ ਕੁਝ ਵੀ ਨਹੀਂ ਹੈ, ਜੋ ਕਿ ਆਰਥਿਕ ਸੁਧਾਰਾਂ ਦਾ ਰਾਹ ਪੱਧਰਾ ਕਰ ਸਕੇ ਜਾਂ ਜਨਤਕ ਖਪਤ ਨੂੰ ਵਧਾ ਸਕਦਾ ਹੋਵੇ। ਜੋ ਕਿ ਅਰਥ ਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ ਜ਼ਰੂਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਜਟ ਸਿਰਫ ਬਿਆਨਬਾਜ਼ੀ ਤੋਂ ਇਲਾਵਾ ਕੁਝ ਵੀ ਨਹੀਂ ਹੈ, ਉਨ੍ਹਾਂ ਕਿਹਾ ਕਿ ਇਹ ਸਮਾਜ ਦੇ ਕਿਸੇ ਵੀ ਵਰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਅਸਫ਼ਲ ਰਿਹਾ ਹੈ, ਚਾਹੇ ਉਹ ਕਿਸਾਨ, ਨੌਜਵਾਨ, ਉਦਯੋਗ, ਕਾਰੋਬਾਰ ਜਾਂ ਮੱਧ ਵਰਗ ਅਤੇ ਗਰੀਬ ਲੋਕ ਹੋਣ।

ਉਨ੍ਹਾਂ ਕਿਹਾ ਇਹ ਬਜਟ ਕਾਰੋਬਾਰੀ ਭਾਵਨਾਵਾਂ ਨੂੰ ਮੁੜ ਸੁਰਜੀਤ ਕਰਨ ਤੋਂ ਬਹੁਤ ਦੂਰ ਹੈ। ਉਹਨਾਂ ਇਸ ਬਜਟ ਨੂੰ ਗੈਰ ਵਿਜ਼ਨਰੀ ਦੱਸਿਆ, ਜੋ ਲੋਕਾਂ ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਪ੍ਰਤੀ ਕੇਂਦਰ ਸਰਕਾਰ ਦੀ ਪੂਰੀ ਉਦਾਸੀ ਨੂੰ ਦਰਸਾਉਂਦਾ ਹੈ। ਕੈਪਟਨ ਅਮਰਿੰਦਰ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਅਰਥ ਵਿਵਸਥਾ ਨੂੰ ਹੋਰ ਗਾਹਿਰੀ ਡੂੰਘਾਈ ਵੱਲ ਲਿਜਾਏਗਾ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਲਈ ਵੀ ਬਜਟ ਵਿੱਚ ਕੁਝ ਖ਼ਾਸ ਕਦਮ ਨਹੀਂ ਚੁੱਕਿਆ ਗਿਆ।

ਵਧਾ ਚੜਾ ਕੇ ਪੇਸ਼ ਕੀਤਾ ਗਿਆ ਬਜਟ: ਮਨਪ੍ਰੀਤ ਸਿੰਘ ਬਾਦਲ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ 2020 ਨੂੰ ਲੋੜ ਤੋਂ ਵੱਧ ਵੱਧਾ ਚੜਾ ਕੇ ਪੇਸ਼ ਕਰਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਣਗਾਣ ਕਰਨ 'ਤੇ ਵੱਧ ਕੇਂਦਰਿਤ ਕਰਾਰ ਦਿੱਤਾ ਹੈ।

  • “An abnormally long statement of self congratulation, obesaince to prime minister and statistical skullduggery.. precious little else”#Budget2020

    — Manpreet Singh Badal (@MSBADAL) February 1, 2020 " class="align-text-top noRightClick twitterSection" data=" ">
Intro:Body:

sajan


Conclusion:
Last Updated :Feb 1, 2020, 7:35 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.