ETV Bharat / state

Punjab Police: ਪੰਜਾਬ ਪੁਲਿਸ ਅੰਦਰ ਹੋਏ ਵੱਡੇ ਤਬਾਦਲੇ, ਅਜਨਾਲਾ ਕਾਂਡ ਤੋਂ ਬਾਅਦ ਪੁਲਿਸ ਕਮਿਸ਼ਨਰ ਦੀ ਹੋਈ ਬਦਲੀ

author img

By

Published : Feb 28, 2023, 7:25 PM IST

ਪੰਜਾਬ ਵਿੱਚ ਫੈਲੇ ਅਰਾਜਕਰਤਾ ਦੇ ਮਾਹੌਲ ਵਿਚਾਲੇ ਹੁਣ ਪੰਜਾਬ ਪੁਲਿਸ ਅੰਦਰ 18 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇੰਨ੍ਹਾਂ ਤਬਾਦਲਿਆਂ ਦੀ ਵਿਚਾਲੇ ਮੁੱਖ ਤੌਰ ਉੱਤੇ ਐਕਸ਼ਨ ਅਜਨਾਲਾ ਕਾਂਡ ਨੂੰ ਲੈਕੇ ਹੋਇਆ ਅਤੇ ਪੁਲਿਸ ਕਮਿਸ਼ਨਰ ਜਸਕਰਣ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

Transfer of senior officers in Punjab Police
Punjab Police: ਪੰਜਾਬ ਪੁਲਿਸ ਅੰਦਰ ਹੋਏ ਵੱਡੇ ਤਬਾਦਲੇ, ਅਜਨਾਲਾ ਕਾਂਡ ਤੋਂ ਬਾਅਦ ਪੁਲਿਸ ਕਮਿਸ਼ਨਰ ਦੀ ਹੋਈ ਬਦਲੀ

ਚੰਡੀਗੜ੍ਹ: ਪੰਜਾਬ ਅੰਦਰ ਤਾਜ਼ਾ ਅਜਨਾਲਾ ਕਾਂਡ ਅਤੇ ਜੇਲ੍ਹ ਵਿੱਚ ਹੋਈ ਗੈਂਗਵਾਰ ਤੋਂ ਬਾਅਦ ਹੁਣ ਪੰਜਾਬ ਪੁਲਿਸ ਵਿਭਾਗ ਅੰਦਰ ਵੱਡੇ ਫੇਰਬਦਲ ਹੋਏ ਅਤੇ ਕੁੱਲ੍ਹ 18 ਆਈਪੀਐੱਸਸ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਨਾਲ ਹੀ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਨਵੀਆਂ ਤਬਦੀਲੀਆਂ ਤਹਿਤ ਜਲਦੀ ਤੋਂ ਜਲਦੀ ਅਸਾਮੀਆਂ ਨੂੰ ਜੁਆਇਨ ਕਰਨ ਦੇ ਹੁਕਮ ਦਿੱਤੇ ਹਨ। ਇੱਥੇ ਦੱਸ ਦਈਏ ਕਿ ਅਜਨਾਲਾ ਕਾਂਡ ਤੋਂ ਬਾਅਦ ਸਥਾਨਕ ਪੁਲਿਸ ਕਮਿਸ਼ਨਰ ਜਸਕਰਣ ਸਿੰਘ ਨੂੰ ਤਬਦੀਲ ਕਰਕੇ ਉਨ੍ਹਾਂ ਦੀ ਥਾਂ ਉੱਤੇ ਨੋ ਨਿਹਾਲ ਸਿੰਘ ਨੂੰ ਨਵਾਂ ਪੁਲਿਸ ਕਮਿਸ਼ਨਰ ਲਗਾਇਆ ਗਿਆ। ਇਸ ਤੋਂ ਇਲਾਵਾ ਜਸਕਰਣ ਸਿੰਘ ਹੁਣ ਆਈਜੀਪ ਮੁਹਾਲੀ ਇੰਟੈਂਲੀਜੈਂਸ ਵਜੋਂ ਜੁਆਇਨ ਕਰਨਗੇ। ਆਈਪੀਐਸ ਅਰੁਣਪਾਲ ਸਿੰਘ ਨੂੰ ਏਡੀਜੀਪੀ ਮਾਡਰਨਾਈਜ਼ੇਸ਼ਨ ਪੰਜਾਬ ਚੰਡੀਗੜ੍ਹ, ਆਈਪੀਐਸ ਆਰਕੇ ਜੈਸਵਾਲ ਨੂੰ ਏਡੀਜੀਪੀ ਐਸਟੀਐਫ ਪੰਜਾਬ ਐਸਏਐਸ ਨਗਰ, ਆਈਪੀਐਸ ਗੁਰਿੰਦਰ ਢਿੱਲੋਂ ਨੂੰ ਏਡੀਜੀਪੀ ਚੰਡੀਗੜ੍ਹ ਲਾਇਆ ਗਿਆ ਅਤੇ ਕਈ ਹੋਰ ਵੀ ਅਹਿਮ ਤਬਾਦਲੇ ਹੋਏ ਹਨ।

Transfer of senior officers in Punjab Police
Punjab Police: ਪੰਜਾਬ ਪੁਲਿਸ ਅੰਦਰ ਹੋਏ ਵੱਡੇ ਤਬਾਦਲੇ, ਅਜਨਾਲਾ ਕਾਂਡ ਤੋਂ ਬਾਅਦ ਪੁਲਿਸ ਕਮਿਸ਼ਨਰ ਦੀ ਹੋਈ ਬਦਲੀ

ਅਜਨਾਲਾ ਕਾਂਡ ਤੋਂ ਬਾਅਦ ਸਖ਼ਤੀ: ਦੱਸ ਦਈਏ ਕਿ ਅਜਨਾਲਾ ਵਿੱਚ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਥਾਣੇ ਉੱਤੇ ਕਬਜ਼ਾ ਕਰਕੇ ਆਪਣੇ ਸਾਥੀ ਨੂੰ ਛੁਡਵਾਇਆ ਸੀ ਅਤੇ ਇਸ ਤੋਂ ਬਾਅਦ ਪੰਜਾਬ ਪੁਲਿਸ ਖ਼ਾਸ ਕਰਕੇ ਅਜਨਾਲਾ ਪੁਲਿਸ ਦੀ ਵੱਡੇ ਪੱਧਰ ਉੱਤੇ ਆਲੋਚਨਾ ਹੋ ਰਹੀ ਸੀ। ਇਸ ਤੋਂ ਬਾਅਦ ਹੁਣ ਤਬਾਦਲਿਆਂ ਦੌਰਾਨ ਵਿਸ਼ੇਸ਼ ਤੌਰ ਉੱਤੇ ਤਤਕਾਲੀ ਪੁਲਿਸ ਕਮਿਸ਼ਨਰ ਜਸਕਰਣ ਸਿੰਘ ਨੂੰ ਹਟਾ ਕੇ ਮੁਹਾਲੀ ਇੰਟੈਂਲੀਜੈਂਸ ਦਾ ਆਈਜੀਪੀ ਲਗਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ ਉੱਤੇ ਨਵਾਂ ਪੁਲਿਸ ਕਮਿਸ਼ਨਰ ਵਜੋਂ ਨੌ ਨਿਹਾਲ ਸਿੰਘ ਜੁਆਇਨ ਕਰ ਰਹੇ ਹਨ। ਇਸ ਤੋਂ ਇਲਾਵਾ ਪੁਲਿਸ ਅੰਦਰ ਹੋਈਆਂ ਤਬਦੀਲੀਆਂ ਇਸ ਲਈ ਵੀ ਖ਼ਾਸ ਨਜ਼ਰੀਏ ਨਾਲ ਵੇਖੀਏ ਜਾ ਰਹੀਆਂ ਹਨ ਕਿਉਂਕਿ ਪੰਜਾਬ ਦੇ ਅੰਦਰ ਲਗਾਤਾਰ ਕਾਨੂੰਨ ਵਿਵਸਥਾ ਨੂੰ ਲੈਕੇ ਸਵਾਲ ਉੱਠ ਰਹੇ ਹਨ ਅਤੇ ਲਗਾਤਾਰ ਪੁਲਿਸ ਦੀ ਕਾਰਵਾਈ ਨੂੰ ਵੀ ਸ਼ੱਕ ਦੇ ਘੇਰੇ ਵਿੱਚ ਲਿਆ ਜਾ ਰਿਹਾ ਹੈ।

Transfer of senior officers in Punjab Police
Punjab Police: ਪੰਜਾਬ ਪੁਲਿਸ ਅੰਦਰ ਹੋਏ ਵੱਡੇ ਤਬਾਦਲੇ, ਅਜਨਾਲਾ ਕਾਂਡ ਤੋਂ ਬਾਅਦ ਪੁਲਿਸ ਕਮਿਸ਼ਨਰ ਦੀ ਹੋਈ ਬਦਲੀ

ਜੇਲ੍ਹ ਅੰਦਰ ਗੈਂਗਵਾਰ: ਦੱਸ ਦਈਏ ਪੰਜਾਬ ਪੁਲਿਸ ਦੇ ਕਾਨੂੰਨੀ ਦਾਅਵੇ ਉਸ ਵਕਤ ਹੋਰ ਵੀ ਜ਼ਿਆਦਾ ਸਿਆਸਤ ਦਾ ਮੁੱਦਾ ਬਣੇ ਜਦੋਂ ਗੋਇੰਦਵਾਲ ਸਾਹਿਬ ਜੇਲ੍ਹ ਅੰਦਰ ਬੰਦ ਕੈਦੀਆਂ ਵਿਚਾਲੇ ਝੜਪ ਹੋਈ ਅਤੇ ਇਸ ਝੜਪ ਵਿੱਚ ਦੋ ਕੈਦੀਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਜੇਲ੍ਹ ਅੰਦਰ ਹੋਈ ਇਸ ਝੜਪ ਨੂੰ ਸਿਆਸੀ ਲੋਕਾਂ ਨੇ ਗੈਂਗਵਾਰ ਦਾ ਨਾਂਅ ਦਿੱਤਾ। ਦੱਸ ਦਈਏ ਕਈ ਵੱਡੇ ਸਿਆਸੀ ਆਗੂਆਂ ਨੇ ਸ਼ਰੇਆਮ ਕਿਹਾ ਕਿ ਅੱਜਕੱਲ ਪੰਜਾਬ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਇੱਥੋਂ ਤੱਕ ਕਿ ਜੇਲ੍ਹ ਨੂੰ ਸੁਧਾਰ ਘਰ ਕਿਹਾ ਜਾਂਦਾ ਹੈ ਪਰ ਹੁਣ ਜੇਲ੍ਹਾਂ ਅੰਦਰ ਵੀ ਸ਼ਰੇਆਮ ਕਤਲ ਹੋ ਰਹੇ ਹਨ।

ਇਹ ਵੀ ਪੜ੍ਹੋ: Amrinder Raja Warring: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਰਾਬ ਨੀਤੀ 'ਤੇ ਚੁੱਕੇ ਸਵਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.