ETV Bharat / state

Monkey Fury In Chandigarh: ਚੰਡੀਗੜ੍ਹ 'ਚ ਬਾਂਦਰਾਂ ਦਾ ਕਹਿਰ, ਜੰਗਲਾਤ ਵਿਭਾਗ ਨੇ ਨਗਰ ਨਿਗਮ ਨੂੰ ਲਿਖਿਆ ਪੱਤਰ

author img

By ETV Bharat Punjabi Team

Published : Oct 19, 2023, 1:08 PM IST

Monkey Fury In Chandigarh
Monkey Fury In Chandigarh

ਚੰਡੀਗੜ੍ਹ 'ਚ ਬਾਂਦਰਾਂ ਤੋਂ ਮੁਕਤੀ ਦਿਵਾਉਣ ਲਈ ਜੰਗਲਾਤ ਵਿਭਾਗ ਨੇ ਨਗਰ ਨਿਗਮ ਚੰਡੀਗੜ੍ਹ (Municipal Corporation Chandigarh) ਨੂੰ ਇੱਕ ਚਿੱਠੀ ਲਿਖੀ ਹੈ।

ਚੰਡੀਗੜ੍ਹ: ਚੰਡੀਗੜ੍ਹ 'ਚ ਬਾਂਦਰਾਂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਤੋਂ ਲੋਕਾਂ ਨੂੰ ਬਚਾਉਣ ਲਈ ਹੁਣ ਨਗਰ ਨਿਗਮ ਚੰਡੀਗੜ੍ਹ ਵੱਡੀ ਕਾਰਵਾਈ ਕਰੇਗੀ। ਦੱਸ ਦਈਏ ਕਿ ਜੰਗਲਾਤ ਵਿਭਾਗ ਚੰਡੀਗੜ੍ਹ ਨੇ ਨਗਰ ਨਿਗਮ ਨੂੰ ਪੱਤਰ ਲਿਖਿਆ ਹੈ। ਜਿਸ ਵਿੱਚ ਜੰਗਲਾਤ ਵਿਭਾਗ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਕਾਨੂੰਨ ਸੋਧ ਤੋਂ ਬਾਅਦ ਹੁਣ ਉਸ ਦੀ ਜ਼ਿੰਮੇਵਾਰੀ ਨਗਰ ਨਿਗਮ (Municipal Corporation Chandigarh) ਦੀ ਹੋਵੇਗੀ। ਪੱਤਰ ਵਿੱਚ ਲਿਖਿਆ ਗਿਆ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਬਾਂਦਰਾਂ ਦੇ ਕਹਿਰ ਉੱਤੇ ਕਾਬੂ ਪਾਉਣ ਦੀ ਜ਼ਿੰਮੇਵਾਰੀ ਨਗਰ ਨਿਗਮ ਨੂੰ ਆਪ ਹੀ ਕਾਰਵਾਈ ਕਰਨੀ ਚਾਹੀਦੀ ਹੈ, ਕਿਉਂਕਿ ਬਾਂਦਰ ਹੁਣ ਜੰਗਲੀ ਜਾਨਵਰ ਨੂੰ ਰਹੇ ਹਨ।

ਜੰਗਲੀ ਜੀਵ ਸੁਰੱਖਿਆ ਸੋਧ ਕਾਨੂੰਨ 2022 ਲਾਗੂ:- ਮੀਡੀਆਂ ਰਿਪੋਟਾਂ ਅਨੁਸਾਰ ਵਣ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਇੱਕ ਪੱਤਰ ਰਾਹੀ ਨਗਰ ਨਿਗਮ ਨੂੰ ਦੱਸਿਆ ਹੈ ਕਿ ਬਾਂਦਰ ਪਹਿਲਾ ਜੰਗਲੀ ਜਾਨਵਰ ਹੁੰਦੇ ਸਨ, ਜਿਸ ਕਰਕੇ ਜੰਗਲਾਤ ਮਹਿਕਮਾ ਇਹਨਾਂ ਖ਼ਿਲਾਫ਼ ਕਾਰਵਾਈ ਨਹੀਂ ਕਰਦਾ ਸੀ। ਪਰ ਹੁਣ ਕੇਂਦਰ ਸਰਕਾਰ ਨੇ ਜੰਗਲੀ ਜੀਵ ਸੁਰੱਖਿਆ ਸੋਧ ਕਾਨੂੰਨ 2022 ਕਰਕੇ ਇਸ ਕਾਨੂੰਨ ਨੂੰ 1 ਅਪ੍ਰੈਲ 2023 ਤੋਂ ਲਾਗੂ ਕਰ ਦਿੱਤਾ ਹੈ। ਜਿਸ ਵਿੱਚ ਹੁਣ ਬਾਂਦਰਾਂ ਨੂੰ ਜੰਗਲੀ ਜਾਨਵਰਾਂ ਦੀ ਸ਼੍ਰੇਣੀ ਤੋਂ ਬਾਹਰ ਕੱਢ ਦਿੱਤਾ ਹੈ। ਉਹਨਾਂ ਕਿਹਾ ਕਿ ਬਾਂਦਰ ਹੁਣ ਜੰਗਲਾਤ ਵਿਭਾਗ ਦੀ ਸੁਰੱਖਿਅਤ ਪ੍ਰਜਾਤੀਆਂ ਦੀ ਸੂਚੀ ਵਿੱਚੋਂ ਕੱਢ ਕੇ ਅਵਾਰਾ ਪਸ਼ੂਆਂ ਦੇ ਸੂਚੀ ਵਿੱਚ ਸ਼ਾਮਲ ਹੋ ਗਏ ਹਨ। ਜਿਸ ਕਰਕੇ ਜੰਗਲਾਤ ਮਹਿਕਮਾ ਇਹਨਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਨ ਸਕਦਾ।


ਚੰਡੀਗੜ੍ਹ ਵਿੱਚ ਬਾਂਦਰਾਂ ਦੀ ਗਿਣਤੀ:- ਮੀਡੀਆਂ ਜਾਣਕਾਰੀ ਅਨੁਸਾਰ ਦੱਸ ਦਈਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸਭ ਤੋਂ ਜ਼ਿਆਦਾ ਬਾਂਦਰ ਹਨ। 2022 ਵਿੱਚ ਜਨਗਣਨਾ ਦੇ ਅਨੁਸਾਰ ਯੂਨੀਵਰਸਿਟੀ 600 ਦੇ ਕਰੀਬ ਬਾਂਦਰ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਵਿੱਚ ਵੀ ਬਾਂਦਰਾਂ ਦਾ ਕਹਿਰ ਹੈ। ਜੰਗਲਾਤ ਵਿਭਾਗ ਵੱਲੋਂ ਹਰ ਰੋਜ਼ ਵਧੇਰੇ ਗਿਣਤੀ ਵਿੱਚ ਬਾਂਦਰਾਂ ਨੂੰ ਫੜਦਾ ਸੀ। ਜੰਗਲਾਤ ਵਿਭਾਗ ਦੇ ਅੰਕੜਿਆਂ ਅਨੁਸਾਰ ਦਸੰਬਰ 2022 ਵਿੱਚ ਹੋਈ ਜਨਗਣਨਾ ਅਨੁਸਾਰ ਚੰਡੀਗੜ੍ਹ ਵਿੱਚ 1300 ਤੋਂ ਉਪਰ ਦੇ ਕਰੀਬ ਬਾਂਦਰ ਹਨ, ਜੋ ਕਿ ਚੰਡੀਗੜ੍ਹ ਵਿੱਚ ਕਹਿਰ ਮਚਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.