ETV Bharat / bharat

Challans Issued To Rohit Sharma: ਰੋਹਿਤ ਨੇ ਮੁੰਬਈ-ਪੁਣੇ ਹਾਈਵੇ 'ਤੇ ਓਵਰਸਪੀਡ 'ਚ ਦੌੜਾਈ ਲੈਂਬੋਰਗਿਨੀ, ਪੁਲਿਸ ਨੇ ਕੀਤੀ ਇਹ ਕਾਰਵਾਈ

author img

By ETV Bharat Punjabi Team

Published : Oct 19, 2023, 8:07 AM IST

ਵਾਹਨ ਚਲਾਉਣ ਸਮੇਂ ਲਾਪਰਵਾਹੀ ਕਰਨਾ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਮਹਿੰਗੀ ਪਈ ਹੈ। ਹੁਣ ਪੁਣੇ ਮੈਚ ਤੋਂ ਪਹਿਲਾਂ ਰੋਹਿਤ ਸ਼ਰਮਾ ਨੂੰ ਇਸ ਗ਼ਲਤੀ ਦਾ ਖਮਿਆਜ਼ਾ ਭੁਗਤਣਾ ਪਵੇਗਾ। ਜਾਣਨ ਲਈ ਪੜ੍ਹੋ ਪੂਰੀ ਖ਼ਬਰ।

Rohit Sharma
Rohit Sharma

ਨਵੀਂ ਦਿੱਲੀ: ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਇਨ੍ਹੀਂ ਦਿਨੀਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਅਤੇ ICC ਵਿਸ਼ਵ ਕੱਪ 2023 'ਚ ਕਾਫੀ ਦੌੜਾਂ ਬਣਾ ਰਹੇ ਹਨ। ਪਰ, ਇਸ ਦੌਰਾਨ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਆ ਰਹੀ ਹੈ। ਦਰਅਸਲ, ਇਕ ਲਾਪਰਵਾਹੀ ਉਨ੍ਹਾਂ ਦੇ ਚਹੇਤੇ ਕ੍ਰਿਕਟਰ ਰੋਹਿਤ ਸ਼ਰਮਾ ਨੂੰ ਮਹਿੰਗੀ ਪਈ ਹੈ। ਹੁਣ ਰੋਹਿਤ ਸ਼ਰਮਾ ਨੂੰ ਵੀ ਇਸ ਲਾਪਰਵਾਹੀ ਦਾ ਖਮਿਆਜ਼ਾ ਭੁਗਤਣਾ ਪਵੇਗਾ। ਦੱਸ ਦੇਈਏ ਕਿ ਓਵਰਸਪੀਡਿੰਗ ਲਈ ਆਪਣੀ ਸਪੋਰਟਸ ਕਾਰ ਚਲਾਉਣ ਦੇ ਇਲਜ਼ਾਮ (Challans Issued To Rohit Sharma) 'ਚ ਰੋਹਿਤ ਦਾ ਚਲਾਨ ਕੀਤਾ ਗਿਆ ਸੀ। ਰੋਹਿਤ ਨੂੰ ਇੱਕ, ਦੋ ਨਹੀਂ, ਸਗੋਂ ਤਿੰਨ ਚਲਾਨ ਜਾਰੀ ਕੀਤੇ ਗਏ ਹਨ।

ਰੋਹਿਤ ਦੇ ਕੱਟੇ ਗਏ ਤਿੰਨ ਚਲਾਨ: ਭਾਰਤੀ ਟੀਮ ਨੇ 19 ਅਕਤੂਬਰ ਨੂੰ ਪੁਣੇ 'ਚ ਬੰਗਲਾਦੇਸ਼ ਦੇ ਖਿਲਾਫ ਮੈਚ ਖੇਡਣਾ ਹੈ। ਕਪਤਾਨ ਰੋਹਿਤ ਪੁਣੇ ਪਹੁੰਚਣ ਤੋਂ ਪਹਿਲਾਂ 2 ਦਿਨ ਪਰਿਵਾਰ ਨਾਲ ਮੁੰਬਈ ਸਥਿਤ ਆਪਣੇ ਘਰ ਰਹੇ। ਇਸ ਤੋਂ ਬਾਅਦ ਰੋਹਿਤ ਨੇ ਟੀਮ ਬੱਸ ਦੀ ਬਜਾਏ ਆਪਣੀ ਸਪੋਰਟਸ ਕਾਰ ਲੈਂਬੋਰਗਿਨੀ ਜ਼ਰੀਏ ਉਰਸ ਵਿੱਚ ਪੁਣੇ ਪਹੁੰਚਣ ਦਾ ਫੈਸਲਾ ਕੀਤਾ। ਰੋਹਿਤ ਇਸ ਕਾਰ ਨੂੰ ਤੇਜ਼ ਰਫਤਾਰ ਨਾਲ ਚਲਾ ਰਹੇ ਸੀ। ਇਸ ਦੌਰਾਨ ਮੁੰਬਈ ਤੋਂ ਪੁਣੇ ਤੱਕ ਤੇਜ਼ ਰਫਤਾਰ ਕਾਰਨ ਰੋਹਿਤ ਦੇ ਤਿੰਨ ਚਲਾਨ ਹੋਏ।


  • Rohit Sharma issued 3 challans for overspeeding at the Mumbai-Pune highway.

    He was crossing 200kmph while driving. (Pune Mirror). pic.twitter.com/52ghlg7b3m

    — Mufaddal Vohra (@mufaddal_vohra) October 18, 2023 " class="align-text-top noRightClick twitterSection" data=" ">

200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲਾਈ ਗੱਡੀ: ਮੀਡੀਆ ਰਿਪੋਰਟਾਂ ਮੁਤਾਬਕ ਹਿੱਟਮੈਨ ਮੁੰਬਈ ਐਕਸਪ੍ਰੈੱਸ ਵੇਅ 'ਤੇ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ। ਇਸ ਦੌਰਾਨ ਰੋਹਿਤ ਨੇ 215 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਵੀ ਕਾਰ ਚਲਾਈ। ਇਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਖ਼ਤਰਨਾਕ ਅਤੇ ਲਾਪਰਵਾਹੀ ਤਰੀਕੇ ਨਾਲ ਕਾਰ ਚਲਾਉਣ 'ਤੇ ਉਨ੍ਹਾਂ ਦੇ ਚਲਾਨ ਕੱਟੇ। ਟ੍ਰੈਫਿਕ ਅਧਿਕਾਰੀਆਂ ਮੁਤਾਬਕ ਰੋਹਿਤ ਦੀ ਨੰਬਰ ਪਲੇਟ 'ਤੇ 3 ਆਨਲਾਈਨ ਉਲੰਘਣਾਵਾਂ ਹਨ।


ਵਿਸ਼ਵ ਕੱਪ 2023 ਵਿੱਚ ਟੀਮ ਇੰਡੀਆ ਲਈ ਭਾਰਤੀ ਕਪਤਾਨ ਬਹੁਤ ਮਹੱਤਵਪੂਰਨ ਹੈ। ਅਜਿਹੇ ਸਮੇਂ ਉਨ੍ਹਾਂ ਨੂੰ ਖੁਦ ਗੱਡੀ ਨਹੀਂ ਚਲਾਉਣੀ ਚਾਹੀਦੀ। ਉਨ੍ਹਾਂ ਨੂੰ ਬੱਸ ਰਾਹੀਂ ਸਫ਼ਰ ਕਰਨਾ ਚਾਹੀਦਾ ਹੈ ਅਤੇ ਪੁਲਿਸ ਟੀਮ ਦੀ ਗੱਡੀ ਵੀ ਉਨ੍ਹਾਂ ਦੇ ਨਾਲ ਹੋਣੀ ਚਾਹੀਦੀ ਹੈ। ਇਸ ਵਿਸ਼ਵ ਕੱਪ 'ਚ ਰੋਹਿਤ ਸ਼ਰਮਾ ਨੇ ਅਫਗਾਨਿਸਤਾਨ ਖਿਲਾਫ 131 ਦੌੜਾਂ ਦਾ ਸੈਂਕੜਾ ਅਤੇ ਪਾਕਿਸਤਾਨ ਖਿਲਾਫ 86 ਦੌੜਾਂ ਦਾ ਸ਼ਾਨਦਾਰ ਅਰਧ ਸੈਂਕੜਾ ਲਗਾਇਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.