ETV Bharat / state

ਹੁਣ ਉਰਦੂ-ਫਾਰਸੀ ਨਹੀਂ, ਪੰਜਾਬੀ ਭਾਸ਼ਾ ਵਿੱਚ ਮਿਲੇਗਾ ਪ੍ਰਾਪਰਟੀ ਰਜਿਸਟਰੀ ਦਾ ਫਾਰਮੈਟ

author img

By ETV Bharat Punjabi Team

Published : Nov 10, 2023, 5:47 PM IST

ਪ੍ਰਾਪਰਟੀ ਰਜਿਸਟਰੀ ਦਾ ਫਾਰਮੈਟ ਹੁਣ ਪੰਜਾਬੀ ਭਾਸ਼ਾ ਵਿੱਚ ਵੀ ਮਿਲੇਗਾ। ਦਰਅਸਲ ਪਹਿਲਾਂ ਇਹ ਫਾਰਮੈਟ ਉਰਦੂ-ਫ਼ਾਰਸੀ ਵਿੱਚ ਹੁੰਦਾ ਸੀ। The property registry format will now be available in Punjabi language.

The property registry format will now be available in Punjabi language
ਹੁਣ ਉਰਦੂ-ਫਾਰਸੀ ਨਹੀਂ, ਪੰਜਾਬੀ ਭਾਸ਼ਾ ਵਿੱਚ ਮਿਲੇਗਾ ਪ੍ਰਾਪਰਟੀ ਰਜਿਸਟਰੀ ਦਾ ਫਾਰਮੈਟ

ਚੰਡੀਗੜ੍ਹ ਡੈਸਕ : ਸੂਬੇ ਦੀ ਮਾਨ ਸਰਕਾਰ ਨੇ ਪੰਜਾਬੀਆਂ ਲਈ ਇਕ ਹੋਰ ਇਤਿਹਾਸਿਕ ਫੈਸਲਾ ਕਰਦਿਆਂ ਸਹੂਲਤ ਦਿੱਤੀ ਹੈ। ਤਾਜਾ ਜਾਣਕਾਰੀ ਅਨੁਸਾਰ ਲੋਕਾਂ ਨੂੰ ਹੁਣ ਰੀਅਲ ਅਸਟੇਟ ਰਜਿਸਟਰੀ ਦੇ ਪੁਰਾਣੇ ਪ੍ਰੋਫਾਰਮੇ ਤੋਂ ਛੁਟਕਾਰਾ ਮਿਲ ਜਾਵੇਗਾ। ਕਿਉਂ ਕਿ ਇਸ ਫਾਰਮੈਟ ਦੀ ਭਾਸ਼ਾ ਕਾਫੀ ਗੁੰਝਲਦਾਰ ਹੈ ਅਤੇ ਇਹ ਸਮਝਣ ਵਿੱਚ ਵੀ ਮੁਸ਼ਕਿਲ ਹੁੰਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪ੍ਰੋਫਾਰਮੇ 'ਤੇ ਹਾਲ ਹੀ 'ਚ ਸਵਾਲ ਚੁੱਕੇ ਜਾਣ ਮਗਰੋਂ ਨਵਾਂ ਅਤੇ ਸੌਖਾ ਪ੍ਰੋਫਾਰਮਾ ਜਾਰੀ ਕੀਤਾ ਹੈ। ਇਹ ਪ੍ਰਾਫਰਮਾ ਹੁਣ ਮਾਲ ਵਿਭਾਗ ਨੇ ਰਜਿਸਟਰੀ ਲਈ ਜਾਰੀ ਕਰ ਦਿੱਤਾ ਹੈ।

ਮੁੱਖ ਮੰਤਰੀ ਨੇ 8 ਸਤਬੰਰ ਨੂੰ ਕੀਤਾ ਸੀ ਐਲਾਨ : ਇਹ ਹੀ ਯਾਦ ਰਹੇ ਕਿ 8 ਸਤੰਬਰ ਨੂੰ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਜ਼ਮੀਨ ਅਤੇ ਜਾਇਦਾਦ ਦੀ ਰਜਿਸਟਰੀ ਸਰਲ ਪੰਜਾਬੀ ਭਾਸ਼ਾ ਵਿੱਚ ਕੀਤੀ ਜਾਵੇਗੀ। ਦੂਜੇ ਪਾਸੇ ਇਸ ਤੋਂ ਪਹਿਲਾਂ ਇਸ ਵਿੱਚ ਉਰਦੂ ਅਤੇ ਫ਼ਾਰਸੀ ਸ਼ਬਦਾਂ ਦੀ ਜ਼ਿਆਦਾ ਵਰਤੋਂ ਹੁੰਦੀ ਸੀ। ਇਹ ਗੁੰਝਲਦਾਰ ਹੋਣ ਕਾਰਨ ਲੋਕਾਂ ਨੂੰ ਸਮਝਣ ਵਿਚ ਔਖ ਹੁੰਦੀ ਸੀ। ਹੁਣ ਸਰਕਾਰ ਨੇ ਇਸੇ ਦਾ ਹੱਲ ਕਰਦਿਆਂ ਨਵਾਂ ਪੰਜਾਬੀ ਵਾਲਾ ਫਾਰਮੈਟ ਜਾਰੀ ਕੀਤਾ ਹੈ।

ਲੋਕਾਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਸਬੰਧੀ ਇੱਕ ਹੈਲਪਲਾਈਨ ਨੰਬਰ 8184900002 ਜਾਰੀ ਕੀਤਾ ਹੈ। ਇਸ ਨਾਲ ਆਮ ਲੋਕਾਂ ਦੀ ਸਹੂਲਤ ਲਈ ਹੋਰ ਵੀ ਕਈ ਉਪਰਾਲੇ ਕੀਤੇ ਗਏ ਹਨ ਅਤੇ ਮਾਲ ਵਿਭਾਗ ਵਿੱਚ ਜੇਕਰ ਲੋਕਾਂ ਨੂੰ ਕਿਸੇ ਵੀ ਪੱਧਰ 'ਤੇ ਕੰਮ ਕਰਵਾਉਣ ਵਿੱਚ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਇਸ ਨੰਬਰ ਰਾਹੀਂ ਵਟਸਐਪ ਕਰਕੇ ਆਪਣੀ ਸ਼ਿਕਾਇਤ ਦੇ ਸਕਦਾ ਹੈ। ਇਸਦੇ ਨਾਲ ਹੀ ਪ੍ਰਵਾਸੀ ਭਾਰਤੀ ਆਪਣੀ ਲਿਖਤੀ ਸ਼ਿਕਾਇਤ ਨੰਬਰ 9464100168 'ਤੇ ਦਰਜ ਕਰਵਾ ਸਕਦੇ ਹਨ।

ਨਵਾਂ ਫਾਰਮੈਟ ਕੀਤਾ ਜਾ ਸਕਦਾ ਹੈ ਡਾਉਨਲੋਡ : ਪਹਿਲਾਂ ਭਾਸ਼ਾ ਦੀ ਸਮਝ ਨਾ ਹੋਣ ਕਾਰਨ ਧੋਖਾਧੜੀ ਅਤੇ ਬੇਨਿਯਮੀਆਂ ਦੀ ਗੁੰਜਾਇਸ਼ ਸੀ। ਇਹ ਪ੍ਰੋਫਾਰਮਾ ਮਾਲ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਵੀ ਉਪਲਬਧ ਹੈ। ਰਜਿਸਟ੍ਰੇਸ਼ਨ ਇਸ ਪ੍ਰੋਫਾਰਮੇ ਦਾ ਪ੍ਰਿੰਟ ਲੈ ਕੇ ਜਾਂ ਦੁਬਾਰਾ ਟਾਈਪ ਕਰਕੇ ਕੀਤੀ ਜਾ ਸਕਦੀ ਹੈ। ਸਬ ਰਜਿਸਟਰਾਰ ਰਣਜੀਤ ਸਿੰਘ ਨੇ ਦੱਸਿਆ ਕਿ ਨਵਾਂ ਫਾਰਮੈਟ ਅਤੇ ਹੋਰ ਦਸਤਾਵੇਜ਼ ਮਾਲ ਵਿਭਾਗ ਦੇ ਅਧਿਕਾਰਤ ਵੈੱਬ ਪੋਰਟਲ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.