ETV Bharat / state

Straw Pollution: ਪਰਾਲੀ ਪ੍ਰਦੂਸ਼ਣ 'ਤੇ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੀ ਨਸੀਹਤ, ਕਿਹਾ-ਪਰਾਲੀ ਦਾ ਹੱਲ ਗੁਆਂਢੀ ਸੂਬੇ ਹਰਿਆਣਾ ਤੋਂ ਸਿੱਖੋ

author img

By ETV Bharat Punjabi Team

Published : Nov 21, 2023, 1:46 PM IST

The Supreme Court advised the Punjab government to learn from Haryana on straw pollution
Straw pollution: ਪਰਾਲੀ ਪ੍ਰਦੂਸ਼ਣ 'ਤੇ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੀ ਨਸੀਹਤ,ਕਿਹਾ-ਪਰਾਲੀ ਦਾ ਹੱਲ ਗੁਆਂਢੀ ਸੂਬੇ ਹਰਿਆਣਾ ਤੋਂ ਸਿੱਖੋ

NGT Punjab Stubble Burning Updates: ਪੰਜਾਬ ਵਿੱਚ ਪਰਾਲੀ ਪ੍ਰਦੂਸ਼ਣ ਦੇ ਮਾਮਲੇ ਨੂੰ ਲੈਕੇ ਸੁਪਰੀਮ ਕੋਰਟ (Supreme Court ) ਵਿੱਚ ਅੱਜ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਉਂਦਿਆਂ ਕਿਹਾ ਹੈ ਕਿ ਪਰਾਲੀ ਪ੍ਰਬੰਧਨ ਨੂੰ ਲੈਕੇ ਹੁਣ ਤੱਕ ਕੀ ਕਦਮ ਚੁੱਕੇ ਗਏ ਅਤੇ ਕਿੰਨੇ ਕਿਸਾਨਾਂ ਉੱਤੇ ਪਰਚੇ ਜਾਂ ਜ਼ੁਰਮਾਨੇ ਲਗਾਏ ਗਏ ਨੇ ਸਭ ਦੀ ਰਿਪੋਰਟ ਅਗਲੀ ਤੈਅ ਤਰੀਕ ਉੱਤੇ ਦਿੱਤੀ ਜਾਵੇ।

ਚੰਡੀਗੜ੍ਹ: ਅਕਤੂਬਰ-ਨਵੰਬਰ ਮਹੀਨੇ ਵਿੱਚ ਪਰਾਲੀ ਪ੍ਰਦੂਸ਼ਣ ਦਾ ਮੁੱਦਾ ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ-ਭਾਰਤ ਦੀ ਹਵਾ ਵਿੱਚ ਘੁਲ਼ ਜਾਂਦਾ ਹੈ ਪਰ ਇਸ ਵਾਲ ਪਰਾਲੀ ਪ੍ਰਦੂਸ਼ਣ ਉੱਤੇ ਦੇਸ਼ ਦੀ ਸੁਪਰੀਮ ਸੰਸਥਾ,ਸੁਪਰੀਮ ਕੋਰਟ ਨੇ ਖੁੱਦ ਐਕਸ਼ਨ ਲਿਆ ਹੈ। ਬੀਤੇ ਦਿਨੀ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਸਮੇਤ ਦਿੱਲੀ ਨੂੰ ਹਵਾ ਪ੍ਰਦੂਸ਼ਣ ਉੱਤੇ ਕੰਟਰੋਲ (Control over air pollution) ਕਰਨ ਲਈ ਸਖ਼ਤ ਹਦਾਇਤਾਂ ਦਿੱਤੀਆਂ ਸਨ।

ਪੰਜਾਬ ਸਰਕਾਰ ਨੂੰ ਝਾੜ: ਇਸ ਵਿਚਾਲੇ ਹੁਣ ਸੁਪਰੀਮ ਕੋਰਟ ਵੱਲੋਂ ਵਿਗੜ ਰਹੇ ਏਅਰ ਕੁਆਇਲਟੀ ਇੰਡੈਕਸ (Air Quality Index) ਨੂੰ ਲੈਕੇ ਸੁਣਵਾਈ ਕੀਤੀ ਗਈ ਤਾਂ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਫਟਕਾਰ ਲਗਾਈ ਅਤੇ ਕਿਹਾ ਕਿ ਪਰਾਲੀ ਪ੍ਰਦੂਸ਼ਣ ਨੂੰ ਰੋਕਣ ਲਈ ਕਿਸੇ ਤਰ੍ਹਾਂ ਦੇ ਪ੍ਰਬੰਧ ਕਰਨੇ ਹਨ ਉਹ ਪੰਜਾਬ ਨੂੰ ਹਰਿਆਣਾ ਤੋਂ ਸਿੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਚਿਤਾਵਨੀ ਤੋਂ ਮਗਰੋਂ ਵੀ ਜਿਹੜੇ ਕਿਸਾਨਾਂ ਨੇ ਪਰਾਲੀ ਸਾੜੀ ਉਨ੍ਹਾਂ ਉੱਤੇ ਪੰਜਾਬ ਸਰਕਾਰ ਨੇ ਕੀ ਕਾਰਵਾਈ ਕੀਤੀ ਅਤੇ ਕਿੰਨਾ ਜ਼ੁਰਮਾਨਾ ਵਸੂਲਿਆ ਗਿਆ ਸਾਰਾ ਡਾਟਾ ਸਰਕਾਰ ਅਗਲੀ ਤਰੀਕ ਵਿੱਚ ਸਾਹਮਣੇ ਰੱਖੇ।

ਕੇਂਦਰ ਅਤੇ ਸੂਬਾ ਸਰਕਾਰ ਨੂੰ ਮਿਲ ਕੇ ਚੱਲਣ ਦੀ ਨਸੀਹਤ: ਪਰਾਲੀ ਸਾੜਨ ਦੇ ਮੁੱਦੇ ਉੱਤੇ ਸੁਪਰੀਮ ਕੋਰਟ ਨੇ ਕੇਂਦਰ ਅਤੇ ਦਿੱਲੀ ਸਮੇਤ ਪੰਜਾਬ-ਹਰਿਆਣਾ ਦੀਆਂ ਸਰਕਾਰਾਂ ਨੂੰ ਮਿਲ ਕੇ ਚੱਲਣ ਦੀ ਸਲਾਹ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪਰਾਲੀ ਪ੍ਰਦੂਸ਼ਣ ਵਰਗੇ ਗੰਭੀਰ ਮੁੱਦੇ ਉੱਤੇ ਇੱਕ-ਦੂਜੇ ਉੱਤੇ ਇਲਜ਼ਾਮ ਤਰਾਸ਼ੀਆਂ ਕਰਨ ਦੀ ਬਜਾਏ ਮਿਲ ਕੇ ਚੱਲਿਆ ਜਾਵੇ ਨਹੀਂ ਤਾਂ ਜਿੱਥੇ ਧਰਤੀ ਦੀ ਉੱਪਰਲੀ ਪਰਤ ਪਰਾਲੀ ਸਾੜਨ ਕਾਰਣ ਉਪਜਾਊ ਰਹਿਣ ਦੀ ਥਾਂ ਬੰਜਰ ਹੋ ਜਾਵੇਗੀ ਉੱਥੇ ਹੀ ਧਰਤੀ ਹੇਠਲਾ ਪਾਣੀ ਵੀ ਖਤਮ ਹੋ ਜਾਵੇਗਾ।

ਸੁਪਰੀਮ ਕੋਰਟ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਦੇ ਸਾਰਥਕ ਹੱਲ ਵੱਲ ਲੈਕੇ ਜਾਣ ਲਈ ਸੂਬਾ ਸਰਕਾਰ ਨੂੰ ਜਿੱਥੇ ਵੱਡੇ ਪੱਧਰ ਉੱਤੇ ਜਾਗਰੂਕਤਾ ਫੈਲਾਉਣ ਦੀ ਲੋੜ ਹੈ ਉੱਥੇ ਹੀ ਕਿਸਾਨਾਂ ਲਈ ਵਧੀਆ ਮਸ਼ੀਨਾਂ ਵੀ ਉਪਲੱਬਧ ਕਰਵਾਉਣੀਆਂ ਚਾਹੀਦੀਆਂ ਨੇ ਜਿਸ ਨਾਲ ਉਹ ਪਰਾਲੀ ਪ੍ਰਦੂਸ਼ਣ ਨੂੰ ਦੂਰ ਕਰਨ ਵਿੱਚ ਸਰਕਾਰ ਦਾ ਖੁਸ਼ੀ-ਖੁਸ਼ੀ ਸਾਥ ਦੇਣ। (Straw pollution in Punjab)

ETV Bharat Logo

Copyright © 2024 Ushodaya Enterprises Pvt. Ltd., All Rights Reserved.