ETV Bharat / bharat

Gurpatwant Singh Pannu: ਖਾਲਿਸਤਾਨੀ ਗੁਰਪਤਵੰਤ ਪੰਨੂੰ ਖ਼ਿਲਾਫ਼ NIA ਨੇ ਕੀਤਾ ਕੇਸ ਦਰਜ, ਏਅਰ ਇੰਡੀਆ ਦੇ ਜਹਾਜ਼ਾਂ ਨੂੰ ਉਡਾਉਣ ਦੀ ਦਿੱਤੀ ਸੀ ਧਮਕੀ

author img

By ETV Bharat Punjabi Team

Published : Nov 21, 2023, 10:35 AM IST

ਐੱਸਐੱਫਜੇ ਮੁਖੀ ਅਤੇ ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ (Gurpatwant Singh Pannu) ਖ਼ਿਲਾਫ਼ ਭਾਰਤੀ ਜਾਂਚ ਏਜੰਸੀ NIA ਨੇ ਕੇਸ ਦਰਜ ਕੀਤਾ ਹੈ। ਪੰਨੂ ਉੱਤੇ ਕੇਸ ਭਾਰਤ ਵਿਰੁੱਧ ਇੱਕ ਚਿਤਾਵਨੀ ਭਰੀ ਵੀਡੀਓ ਸੋਸ਼ਲ ਮੀਡੀਆ ਉੱਤੇ ਪਾਉਣ ਨੂੰ ਲੈਕੇ ਦਰਜ ਕੀਤਾ ਗਿਆ ਹੈ।

NIA has registered a case against Gurpatwant Pannu who threatened to blow up Air India flights.
Gurpatwant Singh Pannu: ਖਾਲਿਸਤਾਨੀ ਗੁਰਪਤਵੰਤ ਪੰਨੂੰ ਖ਼ਿਲਾਫ਼ NIA ਨੇ ਕੀਤਾ ਕੇਸ ਦਰਜ,ਏਅਰ ਇੰਡੀਆ ਦੇ ਜਹਾਜਾਂ ਨੂੰ ਉਡਾਉਣ ਦੀ ਪੰਨੂ ਨੇ ਦਿੱਤੀ ਸੀ ਧਮਕੀ

ਚੰਡੀਗੜ੍ਹ: 4 ਨਵੰਬਰ ਨੂੰ ਐੱਸਐੱਫਜੇ ਮੁਖੀ ਗੁਰਪਤਵੰਤ ਪੰਨੂ (Khalistani supporter Gurpatwant Pannu) ਨੇ ਸੋਸ਼ਲ ਮੀਡੀਆ ਰਾਹੀਂ ਇੱਕ ਧਮਕੀ ਭਰੀ ਵੀਡੀਓ ਵੀਡੀਓ ਜਾਰੀ ਕਰਦਿਆਂ ਕਿਹਾ ਸੀ ਕਿ ਲੰਘੀ 19 ਨਵੰਬਰ ਨੂੰ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਵਿਸ਼ਵ ਪੱਧਰ 'ਤੇ ਨਿਸ਼ਾਨਾ ਬਣਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਉੱਡਣ ਨਹੀਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੰਨੂ ਨੇ 19 ਨਵੰਬਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਟਾਰਗੇਟ ਕਰਨ ਦੀ ਧਮਕੀ ਦਿੱਤੀ ਸੀ। ਇਸ ਵਿੱਚ ਪੰਨੂ ਨੇ ਆਪਣੇ ਇਰਾਦਿਆਂ ਬਾਰੇ ਦੱਸਦਿਆਂ ਸੀ 19 ਨਵੰਬਰ ਨੂੰ ਉਹ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੈਚ ਨੂੰ ਵੀ ਨਿਸ਼ਾਨ ਬਣਾਵਾਗੇ।

ਮਾਮਲੇ ਨੂੰ ਲੈਕੇ ਪੰਨੂ ਉੱਤੇ ਐੱਫਆਈਆਰ ਦਰਜ: NIA ਨੇ ਸੋਮਵਾਰ ਨੂੰ ਸਿੱਖ ਫਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਪੰਨੂ ਵਿਰੁੱਧ ਏਅਰ ਇੰਡੀਆ (Air India) 'ਚ ਉਡਾਣ ਭਰਨ ਵਾਲੇ ਯਾਤਰੀਆਂ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। NIA ਨੇ ਪੰਨੂ ਖ਼ਿਲਾਫ਼ ਆਈਪੀਸੀ ਦੀ ਧਾਰਾ 120ਬੀ, 153ਏ ਅਤੇ 506 ਤਹਿਤ ਕੇਸ ਦਰਜ ਕੀਤਾ ਹੈ। ਇਸ ਤੋਂ ਇਲਾਵਾ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (Unlawful Activities Prevention Act) ਦੀਆਂ ਧਾਰਾਵਾਂ 10, 12, 16, 17, 18, 18ਬੀ ਅਤੇ 20 ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ। NIA ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਪੰਨੂ ਨੇ 4 ਨਵੰਬਰ ਨੂੰ ਇੱਕ ਵੀਡੀਓ ਜਾਰੀ ਕੀਤੀ ਸੀ। ਇਸ ਵਿੱਚ ਉਹ ਸਿੱਖਾਂ ਨੂੰ ਕਹਿ ਰਿਹਾ ਹੈ ਕਿ ਉਹ ਏਅਰ ਇੰਡੀਆ ਦੀਆਂ ਉਡਾਣਾਂ (Air India flights) ਵਿੱਚ ਸਫ਼ਰ ਨਾ ਕਰਨ ਕਿਉਂਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋਵੇਗਾ।

ਕੈਨੇਡਾ ਨੇ ਕੀਤੀ ਸੀ ਕਾਰਵਾਈ: ਇਸ ਤੋਂ ਪਹਿਲਾਂ ਬੀਤੇ ਦਿਨੀ ਗੁਰਪਤਵੰਤ ਪੰਨੂ ਦੀ ਧਮਕੀ ਮਗਰੋਂ ਕੈਨੇਡਾ ਦੇ ਟੋਰਾਂਟੋ ਏਅਰਪੋਟ (Toronto Airport) ਉੱਤੇ ਫਲਾਈਟ ਲੈਣ ਦੀ ਕੋਸ਼ਿਸ਼ ਕਰ ਰਹੇ 10 ਸ਼ੱਕੀਆਂ ਨੂੰ ਸੁਰੱਖਿਆ ਅਮਲੇ ਨੇ ਹਿਰਾਸਤ ਵਿੱਚ ਲੈਂਦਿਆਂ (10 suspects detained by security personnel) ਫਲਾਈਟ ਵਿੱਚ ਚੜ੍ਹਨ ਤੋਂ ਰੋਕ ਦਿੱਤਾ ਸੀ। ਇਸ ਤੋਂ ਬਾਅਦ ਅਧਿਕਾਰੀ ਉਨ੍ਹਾਂ ਨੂੰ ਪੁੱਛਗਿੱਛ ਲਈ ਨਾਲ ਲੈ ਗਏ। ਦੱਸ ਦੇਈਏ ਕਿ ਇਹ ਕਾਰਵਾਈ ਆਰ.ਸੀ.ਐਮ.ਪੀ. ਵੱਲੋਂ ਕੀਤੀ ਗਈ ਸੀ । ਸਾਰੇ ਮੁਲਜ਼ਮ ਕੈਨੇਡਾ ਤੋਂ ਏਅਰ ਇੰਡੀਆ ਦੀ ਫਲਾਈਟ (Air India flight) ਵਿੱਚ ਸਵਾਰ ਹੋਣ ਜਾ ਰਹੇ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.