ETV Bharat / state

Sunny Kainth received death threats: ਲੋਕ ਇਨਸਾਫ ਪਾਰਟੀ ਤੋਂ ਭਾਜਪਾ ਵਿੱਚ ਸ਼ਾਮਿਲ ਹੋਏ ਸੰਨੀ ਕੈਂਥ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

author img

By

Published : Jan 28, 2023, 7:06 PM IST

Updated : Jan 28, 2023, 8:42 PM IST

ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਯੂਥ ਆਗੂ ਗਗਨਦੀਪ ਸਿੰਘ ਸਨੀ ਕੈਂਥ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸੰਨੀ ਨੂੰ ਇਖ ਮੋਬਾਇਲ ਨੰਬਰ ਤੋਂ ਇਤਰਾਜਯੋਗ ਭਾਸ਼ਾ ਵਾਲੇ ਮੈਸੇਜ ਆ ਰਹੇ ਹਨ। ਇਸ ਵਿੱਚ ਧਮਕੀ ਦੇਣ ਵਾਲਾ ਕਹਿ ਰਿਹਾ ਹੈ ਕਿ ਜੋ ਵੀ ਖਾਲਿਸਤਾਨ ਦਾ ਵਿਰੋਧ ਕਰਦਾ ਹੈ, ਉਸਦਾ ਕੀ ਹਾਲ ਕਰਦੇ ਹਾਂ। ਦੂਜੇ ਪਾਸੇ ਮੈਸੇਜ ਨਾਲ ਹਥਿਆਰਾਂ ਵਾਲੀ ਫੋਟੋ ਵੀ ਅਪਲੋਡ ਕੀਤੀ ਗਈ ਹੈ।

Sunny Kainth received death threats
Sunny Kainth received death threats

Sunny Kainth received death threats

ਚੰਡੀਗੜ੍ਹ: ਲੋਕ ਇਨਸਾਫ ਪਾਰਟੀ ਤੋਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਯੂਥ ਆਗੂ ਸਨੀ ਕੈਂਥ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।ਜਾਣਕਾਰੀ ਮੁਤਾਬਿਕ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਮੈਸੇਜ ਆ ਰਹੇ ਹਨ ਅਤੇ ਇਨ੍ਹਾਂ ਵਿੱਚ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਧਮਕੀ ਨਾਲ ਭੇਜੇ ਗਏ ਮੈਸੇਜ ਵਿੱਚ ਹਥਿਆਰਾਂ ਦੀ ਤਸਵੀਰ ਵੀ ਭੇਜੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਧਮਕੀ ਦੇਣ ਵਾਲਾ ਖੁਦ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੈਂਬਰ ਦੱਸ ਰਿਹਾ ਹੈ।

ਪੜ੍ਹੋ ਕੀ ਲਿਖਿਆ ਧਮਕੀ ਵਿੱਚ: ਹਾਂ ਬਈ ਸੰਨੀ ਕੈਂਥ ਇਨਕਾਲ ਦੀਆਂ ਗੱਲਾਂ ਕਰਨ ਵਾਲਿਆ। ਫੜ੍ਹ ਲਿਆ ਸਿੱਖਾਂ ਅਤੇ ਪੰਜਾਬ ਦੀ ਵਿਰੋਧੀ ਪਾਰਟੀ BJP ਦਾ ਫੁੱਲ। ਕਿੰਨੇ ਵਿੱਚ ਵੇਚੀ ਜਮੀਰ ਆਪਣੀ ਆਰਆਰਐੱਸ ਨੂੰ। ਦੇਖੀ ਅਸੀਂ ਤੇਰੀ ਇੰਟਰਵਿਊ। ਤੂੰ ਕਹਿ ਰਿਹਾ ਪਿੰਡ-ਪਿੰਡ ਲੈ ਕੇ ਜਾਵਾਂਗਾ ਬੀਜੇਪੀ ਨੂੰ। ਤੂੰ ਜਾਂ ਤਾਂ ਪਿੰਡਾਂ ਵਿੱਚ। ਤੇਰੀ ਏਹੋ ਜਿਹੀਜੀ ਰੇਲ ਬਣਾਵਾਂਗੇ ਪਿੰਡਾਂ ਵਿਚ ਜਾਏਗਾ ਤਾਂ। ਆਪਣੇ ਪੈਰਾਂ ਉੱਤੇ ਵਾਪਸ ਨਹੀਂ ਆਉਂਦਾ ਆਪਣੇ ਪੈਰਾਂ ਉੱਤੇ।ਨਾਲੇ ਇਕ ਗੱਲ ਯਾਦ ਰੱਖੀਂ। ਤੇਰੀ ਪਿੱਠ ਉੱਤੇ ਵਾਰ ਨਹੀਂ ਕਰਾਂਗੇ। ਹਿੱਕ ਉੱਤੇ ਭੰਗੜਾ ਪਾ ਕੇ ਜਾਵਾਂਗੇ। ਬਹੁਤ ਜਲਦੀ...ਤੇਰਾ ਕਾਉਂਟਡਾਊਨ ਸ਼ੁਰੂ ਹੋ ਚੁੱਕਾ।

ਇਹ ਵੀ ਪੜ੍ਹੋ: vehicle scrap policy: ਨਵੀਂ ਵ੍ਹੀਕਲ ਸਕਰੈਪ ਪਾਲਿਸੀ ਦਾ ਟੈਕਸੀ ਚਾਲਕਾਂ ਵੱਲੋਂ ਵਿਰੋਧ, ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਦੀ ਕੀਤੀ ਅਪੀਲ

ਧਮਕੀ ਵਿੱਚ RSS ਦਾ ਜ਼ਿਕਰ: ਸੰਨੀ ਕੈਂਥ ਨੂੰ ਧਮਕੀ ਵਾਲੇ ਮੈਸਜ ਕਰਨ ਵਾਲੇ ਨੇ ਸੰਨੀ ਲਈ ਕਈ ਇਤਰਾਜਯੋਗ ਸ਼ਬਦ ਵਰਤੇ ਹਨ। ਉਸਨੇ ਲਿਖਿਆ ਹੈ ਕਿ ਤੂੰ ਕਿਹਾ ਅਸੀਂ ਖਾਲਿਸਤਾਨ ਦਾ ਸਮਰਥਨ ਨਹੀਂ ਕਰਦੇ। ਤੂੰ ਕੌਣ ਹੁੰਦਾ ਇੰਨੀ ਗੱਲ ਕਹਿਣ ਵਾਲਾ। ਤੇਰੇ ਨੰਬਰ ਵੀ ਲਗਾਉਣਾ ਪੈਣਾ। ਖਾਲਿਸਤਾਨ ਖਿਲਾਫ ਜਿਹੜਾ ਵੀ ਬੋਲਿਆ ਉਹਦਾ ਕੀ ਹਾਲ ਕੀਤਾ ਯਾਦ ਰੱਖੀਂ। ਉਹ ਹਾਲ ਤੇਰਾ ਕਰਨਾ ਬਚ ਲੈ ਬਚ ਲੈ....RSS....।

ਕੌਣ ਹਨ ਸੰਨੀ ਕੈਂਥ: ਯੂਥ ਵਿੰਗ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖਾਸਮ ਖਾਸ ਹਨ। ਉਨ੍ਹਾਂ ਵਲੋਂ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸੀ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਉਨ੍ਹਾਂ ਦਾ ਭਾਜਪਾ ਵਿੱਚ ਸਵਾਗਤ ਕੀਤਾ ਸੀ। ਜਦੋਂ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਜੇਲ੍ਹ ਵਿੱਚ ਹਨ, ਉਦੋਂ ਤੋਂ ਲਿਪ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਚਲਾਉਣ ਲਈ ਕੋਈ ਆਗੂ ਸਾਹਮਣੇ ਨਜ਼ਰ ਨਹੀਂ ਆ ਰਿਹਾ। ਸੰਨੀ ਕੈਂਥ ਦੇ ਅਸਤੀਫੇ ਤੋਂ ਬਾਅਦ ਕਈ ਹੋਰ ਨੇਤਾਵਾਂ ਨੇ ਵੀ ਅਸਤੀਫੇ ਦੀ ਤਿਆਰੀ ਕਰ ਰਹੇ ਹਨ। ਇੱਕ ਸਮੇਂ ਲੋਕ ਇਨਸਾਫ਼ ਪਾਰਟੀ ਕੋਲ ਸ਼ਹਿਰ ਵਿੱਚ 5 ਤੋਂ 7 ਕੌਂਸਲਰ ਸਨ ਪਰ ਹੁਣ ਹਾਲਾਤ ਇਹ ਬਣ ਗਏ ਹਨ ਕਿ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੋਂ ਇਲਾਵਾ ਕੋਈ ਵੀ ਆਗੂ ਪਾਰਟੀ ਦਾ ਬੇੜਾ ਨਹੀਂ ਕੱਢ ਸਕਦਾ। ਬੈਂਸ ਪਹਿਲਾਂ ਹੀ ਜੇਲ੍ਹ ਵਿੱਚ ਹਨ, ਜਿਸ ਦਾ ਅਸਰ ਨਿਗਮ ਚੋਣਾਂ ਵਿੱਚ ਵੀ ਦੇਖਣ ਨੂੰ ਮਿਲੇਗਾ। ਸੰਨੀ ਕੈਂਥ ਲੋਕ ਇਨਸਾਫ ਪਾਰਟੀ ਦੀ ਟਿਕਟ ’ਤੇ ਵਿਧਾਨ ਸਭਾ ਚੋਣ ਵੀ ਲੜ ਚੁੱਕੇ ਹਨ। ਸੰਨੀ ਹਲਕਾ ਗਿੱਲ ਤੋਂ ਚੋਣ ਲੜੀ ਸੀ।

Last Updated :Jan 28, 2023, 8:42 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.