ETV Bharat / state

ਸਾਹਿਬਜ਼ਾਦਿਆਂ ਦੀ ਸ਼ਹਾਦਤ 'ਤੇ ਵਿਸ਼ੇਸ਼: ਜਾਣੋ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨਾਲ ਸਬੰਧਿਤ ਇਤਿਹਾਸ

author img

By

Published : Dec 25, 2022, 9:09 PM IST

Updated : Dec 25, 2022, 10:52 PM IST

ਸਿੱਖ ਕੌਮ ਵਿੱਚ ਪੋਹ ਦੇ ਮਹੀਨੇ ਦਾ ਬਹੁਤ ਮਹੱਤਵਪੂਰਨ ਸਥਾਨ ਹੈ। ਖ਼ਾਸ ਤੌਰ ’ਤੇ 7 ਪੋਹ ਤੋਂ ਲੈ ਕੇ 13 ਪੋਹ ਤੱਕ ਦੇ ਸਮੇਂ ਨੂੰ ਕਾਲੀਆਂ ਰਾਤਾਂ ਕਿਹਾ ਜਾਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ 6 ਤੇ 7 ਪੋਹ ਦੀ ਦਰਮਿਆਨੀ ਰਾਤ ਨੂੰ (5 ਤੇ 6 ਦਸੰਬਰ 1705 ਈਸਵੀ ਨੂੰ) ਆਨੰਦਪੁਰ ਸਾਹਿਬ ਨੂੰ ਛੱਡ ਕੇ ਆ ਗਏ। ਰਸਤੇ ਵਿਚ ਸਿੱਖਾਂ ਤੇ ਮੁਗਲ ਫੌਜਾਂ ਨਾਲ ਭਾਰੀ ਜੰਗ ਹੋਈ ਸੀ। ਜਿਸ ਵਿੱਚ ਗੁਰੂ ਜੀ ਦਾ ਪਰਿਵਾਰ ਵਿਛੜ (Know the history of Lasani martyrdom of Sahibzades) ਗਿਆ। ਆਓ ਜਾਣਦੇ ਹਾਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਬਾਰੇ...

Special on the martyrdom of Sahibzades
Special on the martyrdom of Sahibzades

ਹੈਦਰਾਬਦ ਡੈਸਕ: ਸਿੱਖ ਕੌਮ ਵਿੱਚ ਪੋਹ ਦੇ ਮਹੀਨੇ ਦਾ ਬਹੁਤ ਮਹੱਤਵਪੂਰਨ ਸਥਾਨ ਹੈ। ਇਸ ਮਹੀਨੇ ਕੋਈ ਵੀ ਖੁਸ਼ੀ ਨਾਲ ਸਬੰਧਿਤ ਪ੍ਰੋਗਰਾਮ ਨਹੀਂ ਕੀਤੇ ਜਾਂਦੇ। ਇਸ ਦੇ ਨਾਲ ਹੀ ਖ਼ਾਸ ਤੌਰ ’ਤੇ 7 ਪੋਹ ਤੋਂ ਲੈ ਕੇ 13 ਪੋਹ ਤੱਕ ਦੇ ਸਮੇਂ ਨੂੰ ਕਾਲੀਆਂ ਰਾਤਾਂ ਕਿਹਾ ਜਾਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ 6 ਤੇ 7 ਪੋਹ ਦੀ ਦਰਮਿਆਨੀ ਰਾਤ ਨੂੰ (5 ਤੇ 6 ਦਸੰਬਰ 1705 ਈਸਵੀ ਨੂੰ) ਆਨੰਦਪੁਰ ਸਾਹਿਬ ਨੂੰ ਛੱਡ ਕੇ ਆ ਗਏ। ਰਸਤੇ ਵਿਚ ਸਿੱਖਾਂ ਤੇ ਮੁਗਲ ਫੌਜਾਂ ਨਾਲ ਭਾਰੀ ਜੰਗ ਹੋਈ ਸੀ। ਜਿਸ ਵਿੱਚ ਗੁਰੂ ਜੀ ਦਾ ਪਰਿਵਾਰ ਵਿਛੜ (Know the history of Lasani martyrdom of Sahibzades) ਗਿਆ।

ਗੁਰੂ ਘਰ ਦੇ ਰਸੋਈਏ ਗੰਗੂ ਬ੍ਰਾਹਮਣ ਨਾਲ ਚਲੇ ਗਏ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ: ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਗੁਰੂ ਘਰ ਦੇ ਰਸੋਈਏ ਗੰਗੂ ਬ੍ਰਾਹਮਣ ਨਾਲ ਸਹੇੜੀ ਪਿੰਡ ਵੱਲ ਚਲੇ (Special on the martyrdom of Sahibzades) ਗਏ ਤੇ ਵੱਡੇ ਸਾਹਿਬਜ਼ਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੰਘਾਂ ਨਾਲ ਚਮਕੌਰ ਸਾਹਿਬ ਜੀ ਵੱਲ ਨੂੰ ਚੱਲ ਪਏ। ਗੁਰੂ ਕੇ ਮਹਿਲ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਚਲੇ ਗਏ।

ਜ਼ਿਲ੍ਹਾ ਰੂਪਨਗਰ ਵਿੱਚ ਪੈਂਦਾ ਇਕ ਇਤਿਹਾਸਿਕ ਨਗਰ ਹੈ ਚਮਕੌਰ ਸਾਹਿਬ: ਦੱਸ ਦੇਈਏ ਕਿ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਵਿਚ ਪੈਂਦਾ ਇਕ ਇਤਿਹਾਸਿਕ ਨਗਰ ਹੈ। ਚਮਕੌਰ ਸਾਹਿਬ ਵਿਖੇ ਜਗਤ ਸਿਹੁੰ ਦੀ ਹਵੇਲੀ ਹੁੰਦੀ ਸੀ। ਗੁਰੂ ਗੋਬਿੰਦ ਜੀ ਨੇ ਪੰਜ ਸਿੰਘਾਂ ਨੂੰ ਉਸ ਕੋਲ ਭੇਜਿਆ ਤੇ ਹਵੇਲੀ ਜਾਂ ਗੜ੍ਹੀ ਦੀ ਮੰਗ ਕੀਤੀ ਤਾਂ ਜੋ ਦੁਸ਼ਮਣ ਫੌਜ ਦਾ ਮੁਕਾਬਲਾ ਕਰਨ ਲਈ ਕੋਈ ਠਾਹਰ ਬਣ ਸਕੇ। ਉਹ ਮੁਗਲ ਸੈਨਾ ਤੋਂ ਡਰਦਿਆਂ ਨਾਂ ਮੰਨਿਆ। ਗੁਰੂ ਜੀ ਨੇ ਉਸਨੂੰ ਗੜ੍ਹੀ ਦਾ ਕਿਰਾਇਆ ਦੇਣ ਤੇ ਫਿਰ ਪੂਰਾ ਮੁੱਲ ਦੇਣ ਦੀ ਪੇਸ਼ਕਸ਼ ਕੀਤੀ ਪਰ ਉਹ ਫਿਰ ਵੀ ਨਾਂ ਮੰਨਿਆ। ਫਿਰ ਜਗਤ ਸਿਹੁੰ ਦੇ ਛੋਟੇ ਭਰਾ ਰੂਪ ਸਿੰਹੁ ਨੂੰ ਗੁਰੂ ਜੀ ਨੇ ਬੁਲਾਇਆ, ਜੋ ਆਪਣੇ ਹਿੱਸੇ ਦੀ ਗੜ੍ਹੀ ਦੇਣਾ ਮੰਨ ਗਿਆ। ਇਹ ਗੜ੍ਹੀ ਉੱਚੀ ਥਾਂ ਤੇ ਸਥਿਤ ਸੀ ਅਤੇ ਲੜਾਈ ਲਈ ਸਭ ਤੋਂ ਵੱਧ ਸੁਰੱਖਿਅਤ ਸੀ। ਗੁਰੂ ਜੀ ਭਾਈ ਰੂਪ ਸਿੰਹੁ ਦੀ ਗੜ੍ਹੀ ਵਿਚ ਆ ਗਏ ਜਿਸ ਤੋਂ ਅਗਲੇ ਦਿਨ ਜੰਗ ਸ਼ੁਰੂ ਹੋ ਗਈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਪਾ ਕੇ ਬਾਬਾ ਅਜੀਤ ਸਿੰਘ ਜੀ ਰਣ ਵਿਚ ਉੱਤਰੇ: ਸਿੰਘ ਜਥਿਆਂ ਦੇ ਰੂਪ ਵਿਚ ਰਣ ਵਿਚ ਜੂਝਦੇ ਤੇ ਅਨੇਕਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦੀਆਂ ਪ੍ਰਾਪਤ ਕਰਨ ਲੱਗੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਪਾ ਕੇ ਬਾਬਾ ਅਜੀਤ ਸਿੰਘ ਜੀ ਰਣ ਵਿਚ ਉਤਰੇ। ਕਿਹਾ ਜਾਂਦਾ ਹੈ ਕਿ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜ਼ਾਲਮਾਂ ਦੇ ਸਾਹਮਣੇ ਆਏ ਤਾਂ ਬਾਬਾ ਜੀ ਦੇ ਚਿਹਰੇ ਦਾ ਨੂਰ ਵੇਖ ਕੇ ਦੁਸ਼ਮਣ ਕੰਬਣ ਲੱਗੇ। ਜਦੋਂ ਬਾਬਾ ਅਜੀਤ ਸਿੰਘ ਜੀ ਨੇ ਹੱਥ ਵਿਚ ਲੈ ਕੇ ਤਲਵਾਰ ਘੁਮਾਈ ਤਾਂ ਦੁਸ਼ਮਣ ਨੂੰ ਗਸ਼ ਪੈਣ ਲੱਗੇ। ਗੁਰੂ ਜੀ ਦੂਸਰੇ ਸਿੰਘਾਂ ਦਾ ਹੌਸਲਾ ਵਧਾਉਂਦੇ ਹੋਏ ਮੈਦਾਨੇ ਜੰਗ ਵਿਚ ਘੋੜਾ ਦੌੜਾ ਕੇ ਘੁੰਮ ਰਹੇ ਸਨ, ਜਿਸ ਪਾਸੇ ਵੱਲ ਵੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਜਾਂਦੇ, ਮੁਗਲਾਂ ਦੀ ਫੌਜ ਵਿਚ ਭਾਜੜ ਪੈ ਜਾਂਦੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਆਪਣੇ ਹੋਣਹਾਰ ਸਪੁੱਤਰ ਨੂੰ ਲੜਦਿਆਂ ਕਿਲ੍ਹੇ ਤੋਂ ਦੇਖ ਰਹੇ ਸਨ। ਅਖੀਰ ਦੁਸ਼ਮਣ ਦੀ ਫੌਜ ਨੇ ਸਾਹਿਬਜ਼ਾਦਾ ਜੀ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਉਹ 8 ਪੋਹ ਸੰਮਤ 1761 ਬਿਕਰਮੀ ਨੂੰ ਸ੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦੀ ਦਾ ਜਾਮ ਪੀ ਗਏ। ਆਪਣੇ ਸਪੁੱਤਰ ਦੀ ਸ਼ਹੀਦੀ ਨੂੰ ਗੁਰੂ ਸਾਹਿਬ ਜੀ ਨੇ ਆਪਣੀਆਂ ਅੱਖਾਂ ਸਾਹਮਣੇ ਸ਼ਹੀਦ ਹੁੰਦੇ ਦੇਖਿਆ।

ਗੂਰੁ ਜੀ ਨੇ ਆਪਣੇ ਲਾਡਲੇ ਪੁੱਤਰ ਜ਼ੋਰਾਵਰ ਨੂੰ ਆਪਣੇ ਹੱਥੀਂ ਜੰਗ ਵਿੱਚ ਜਾਣ ਲਈ ਤਿਆਰ ਕੀਤਾ: ਜਦੋਂ ਬਾਬਾ ਜ਼ੋਰਾਵਰ ਸਿੰਘ ਜੀ ਨੇ ਆਪਣੇ ਵੱਡੇ ਵੀਰ ਬਾਬਾ ਅਜੀਤ ਸਿੰਘ ਜੀ ਨੂੰ ਸ਼ਹੀਦੀ ਦਾ ਜਾਮ ਪੀਂਦੇ ਵੇਖਿਆ ਤਾਂ ਬਾਬਾ ਜ਼ੋਰਾਵਰ ਸਿੰਘ ਜੀ ਨੇ ਵੀ ਜੰਗ ਵਿਚ ਜਾਣ ਦੀ ਆਗਿਆ ਮੰਗੀ। ਗੁਰੂ ਜੀ ਨੇ ਆਪਣੇ ਲਾਡਲੇ ਸਪੁੱਤਰ ਨੂੰ ਆਪਣੇ ਹੱਥੀਂ ਜੰਗ ਲਈ ਤਿਆਰ ਕੀਤਾ। ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਆਪਣੇ ਪਿਤਾ ਗੁਰੂ ਜੀ ਦੀ ਆਗਿਆ ਪਾ ਕੇ ਮੈਦਾਨੇ ਜੰਗ ਵਿਚ ਉਤਰ ਆਏ। ਜੰਗ ਵਿਚ ਸਾਹਿਬਜ਼ਾਦਾ ਜੀ ਨੇ ਪੂਰੀ ਭਾਜੜਾਂ ਪਾ ਦਿੱਤੀਆਂ। ਬਾਬਾ ਜੁਝਾਰ ਸਿੰਘ ਜੀ ਦੀ ਬਹਾਦਰੀ ਵੇਖ ਕੇ ਮੁਗਲ ਸੈਨਾ ਦੇ ਵੱਡੇ ਤੋਂ ਵੱਡੇ ਜਰਨੈਲ ਵੀ ਦੰਗ ਰਹਿ ਗਏ। ਅਖੀਰ ਬਾਬਾ ਜੁਝਾਰ ਸਿੰਘ ਜੀ ਨੂੰ ਵੱਡੀ ਗਿਣਤੀ ਵਿਚ ਦੁਸ਼ਮਣਾਂ ਨੇ ਇਕੱਠੇ ਹੋ ਕੇ ਘੇਰ ਲਿਆ। ਚਾਰੇ ਪਾਸਿਓਂ ਘਿਰੇ ਹੋਏ ਵੀ ਬਾਬਾ ਜੀ ਕਈਆਂ ਨੂੰ ਮੌਤ ਦੇ ਘਾਟ ਉਤਾਰ ਗਏ।

ਬਾਬਾ ਜੁਝਾਰ ਸਿੰਘ ਜੀ ਕਈਆ ਨੂੰ ਮਾਰਦੇ ਹੋਏ ਸ਼ਹੀਦ: ਫਿਰ ਕਿਸੇ ਨੇ ਹਿੰਮਤ ਕਰਕੇ ਪਿਛਲੇ ਪਾਸਿਓਂ ਤੀਰ ਨਾਲ ਵਾਰ ਕੀਤਾ, ਜੋ ਸਾਹਿਬਜਾਦਾ ਜੀ ਦੇ ਆਣ ਵੱਜਾ। ਇੰਨੇ ਨੂੰ ਬਾਕੀ ਦੇ ਦੁਸ਼ਮਣਾਂ ਨੇ ਵੀ ਜ਼ੋਰਦਾਰ ਹਮਲੇ ਸ਼ੁਰੂ ਕਰ ਦਿੱਤੇ। ਬਾਬਾ ਜੁਝਾਰ ਸਿੰਘ ਜੀ ਕਈਆ ਨੂੰ ਮਾਰਦੇ ਹੋਏ ਸ਼ਹੀਦ ਹੋ ਗਏ। ਗੁਰੂ ਜੀ ਨੇ ਗੜ੍ਹੀ ਤੋਂ ਫਤਿਹ ਗਜਾ ਦਿੱਤੀ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ।

ਬਾਕੀ ਰਹਿੰਦੇ ਸਿੰਘਾਂ ਨੇ ਗੁਰਮਤਾ ਕਰਕੇ ਗੁਰੂ ਜੀ ਨੂੰ ਗੜ੍ਹੀ ਤੋਂ ਬਾਹਰ ਜਾਣ ਲਈ ਕਿਹਾ: ਅਖੀਰ ਬਾਕੀ ਰਹਿੰਦੇ ਸਿੰਘਾਂ ਨੇ ਗੁਰਮਤਾ ਕਰਕੇ ਗੁਰੂ ਜੀ ਨੂੰ ਗੜ੍ਹੀ ਤੋਂ ਬਾਹਰ ਜਾਣ ਲਈ ਕਿਹਾ। ਸਿੰਘਾਂ ਨੇ ਕਿਹਾ ਕਿ ਗੁਰੂ ਜੀ ਤੁਹਾਡਾ ਇੱਥੋਂ ਜ਼ਿੰਦਾ ਨਿਕਲਣਾ ਬਹੁਤ ਜ਼ਰੂਰੀ ਹੈ, ਕਿਉਕਿ ਤੁਸੀਂ ਤਾਂ ਲੱਖਾਂ ਸਿੰਘ ਸਜਾ ਲਓਗੇ ਪਰ ਲੱਖਾਂ-ਕਰੋੜਾਂ ਸਿੰਘ ਵੀ ਮਿਲਕੇ ਇੱਕ ਗੁਰੂ ਗੋਬਿੰਦ ਸਿੰਘ ਜੀ ਕਾਇਮ ਨਹੀਂ ਕਰ ਸਕਦੇ। ਗੁਰੂ ਜੀ ਨੇ ਕਿਹਾ ਕਿ ਉਹ ਪੰਜ ਸਿੰਘਾਂ ਦੇ ਗੁਰਮਤੇ ਅੱਗੇ ਆਪਣਾ ਸਿਰ ਝੁਕਾਉਦੇ ਹਨ ਪਰ ਉਹ ਚੋਰੀ-ਚੋਰੀ ਨਹੀਂ ਜਾਣਗੇ। ਗੁਰੂ ਜੀ ਨੇ ਕਿਹਾ ਕਿ ਉਹ ਦੁਸ਼ਮਣ ਨੂੰ ਖਬਰਦਾਰ ਕਰਕੇ ਤੇ ਲਲਕਾਰ ਕੇ ਜਾਣਗੇ। ਖਾਲਸਾ ਜੀ ਨੇ ਇਹ ਗੱਲ ਮੰਨ ਲਈ ਤੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨੂੰ ਵੀ ਗੁਰੂ ਜੀ ਦੇ ਨਾਲ ਹੀ ਗੜ੍ਹੀ ਚੋਂ ਬਾਹਰ ਜਾਣ ਦਾ ਹੁਕਮ ਦੇ ਦਿੱਤਾ।

ਸਿੱਖ ਕੌਮ ਨੂੰ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ: ਇਸ ਜੰਗ ਵਿਚ ਜਿੱਥੇ ਦੁਸ਼ਮਣ ਫੌਜ ਦਾ ਬਹੁਤ ਨੁਕਸਾਨ ਹੋਇਆ, ਉੱਥੇ ਸਿੱਖ ਕੌਮ ਨੂੰ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਸੀ। ਗੁਰੂ ਜੀ ਦੇ ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ, ਗੁਰੂ ਜੀ ਦੇ ਪੰਜ ਪਿਆਰਿਆਂ ’ਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਵੀ ਇਸ ਜੰਗ ਵਿਚ ਸ਼ਹੀਦੀ ਦਾ ਜਾਮ ਪੀ ਗਏ।

ਗੁਰੂ ਜੀ ਨੇ ਗੜ੍ਹੀ 'ਚੋਂ ਜਾਣ ਤੋਂ ਪਹਿਲਾਂ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਕਲਗੀ ਤੇ ਪੁਸ਼ਾਕਾ ਪਹਿਨਾਇਆ: ਗੁਰੂ ਜੀ ਨੇ ਗੜ੍ਹੀ ਵਿਚੋਂ ਜਾਣ ਤੋਂ ਪਹਿਲਾਂ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਕਲਗੀ ਤੇ ਪੁਸ਼ਾਕਾ ਪਹਿਨਾ ਦਿੱਤਾ ਸੀ। ਭਾਈ ਸੰਗਤ ਸਿੰਘ ਜੀ ਦਾ ਚਿਹਰਾ ਮੋਹਰਾ ਗੁਰੂ ਜੀ ਨਾਲ ਬਹੁਤ ਜ਼ਿਆਦਾ ਮਿਲਦਾ ਸੀ। ਇਸੇ ਲਈ ਗੜ੍ਹੀ ਸਾਹਿਬ ਜੀ ਨੂੰ ‘ਤਿਲਕ ਅਸਥਾਨ’ ਵੀ ਕਿਹਾ ਜਾਂਦਾ ਹੈ। ਇੱਥੇ ਹੀ ਗੁਰੂ ਜੀ ਨੇ ਫੁਰਮਾਇਆ ਸੀ ਕਿ ਖ਼ਾਲਸਾ ਗੁਰੂ ਹੈ ਤੇ ਗੁਰੂ ਖ਼ਾਲਸਾ ਹੈ। ਗੁਰੂ ਜੀ ਰਾਤ ਵੇਲੇ ਜਦੋਂ ਗੜ੍ਹੀ ’ਚੋਂ ਬਾਹਰ ਨਿਕਲੇ ਤਾਂ ਉਸ ਵੇਲੇ ਗੜ੍ਹੀ ਵਿਚ 8 ਸਿੰਘ ਬਾਕੀ ਰਹਿ ਗਏ ਸਨ। ਗੁਰੂ ਜੀ ਨੇ ਖਵਾਜਾ ਮਰਦੂਦ ਖਾਂ ਨੂੰ ਲਲਕਾਰ ਕੇ ਕਿਹਾ ਕਿ ਤੈਨੂੰ ਆਪਣੀ ਫ਼ੌਜੀ ਤਾਕਤ ਅਤੇ ਮਾਣ ਹੈ। ਤੁਹਾਡੇ ਵਿਚੋਂ ਜੋ ਵੀ ਤਾਕਤਵਰ ਕਹਾਉਂਦਾ ਹੈ ਉਹ ਆ ਕੇ ਘੇਰ ਲਵੇ।

ਜਦੋਂ ਗੁਰੂ ਜੀ ਨੇ ਤਿੰਨ ਵਾਰੀ ਤਾੜੀ ਮਾਰ ਕੇ ਸਾਰੀ ਫ਼ੌਜ ਨੂੰ ਲਲਕਾਰਿਆ ਤਾਂ ਉੱਧਰ ਗੜ੍ਹੀ ਵਿਚ ਮੌਜੂਦ ਸਿੰਘਾਂ ਨੇ ਜੈਕਾਰੇ ਗਜਾ ਦਿੱਤੇ ਅਤੇ ਜ਼ੋਰ-ਜ਼ੋਰ ਨਾਲ ਨਗਾਰੇ ਵਜਾਉਣੇ ਸ਼ੁਰੂ ਕਰ ਦਿੱਤੇ। ਪਹਿਲਾਂ ਟਿਕੀ ਹੋਈ ਰਾਤ ਵਿਚ ਗੁਰੂ ਜੀ ਦੀ ਤਾੜੀ ਦੀ ਆਵਾਜ਼, ਫੇਰ ਨਗਾਰਿਆਂ ਅਤੇ ਜੈਕਾਰਿਆਂ ਦੀ ਗੁੰਜਾਰ ਨੂੰ ਸੁਣ ਕੇ ਦੁਸ਼ਮਣ ਫ਼ੌਜ ਵਿਚ ਭਾਜੜ ਪੈ ਗਈ ਤੇ ਆਪਸ ’ਚ ਹੀ ਉਲਝਲਣ ਲੱਗੇ। ਜਿੱਥੇ ਗੁਰੂ ਜੀ ਨੇ ਤਾੜੀ ਮਾਰ ਕੇ ਦੁਸ਼ਮਣ ਨੂੰ ਸੁਚੇਤ ਕੀਤਾ ਸੀ ਉੱਥੇ ਅੱਜਕੱਲ੍ਹ ਗੁਰਦੁਆਰਾ ਤਾੜੀ ਸਾਹਿਬ ਬਣਿਆ ਹੋਇਆ ਹੈ। ਜਿਸ ਕੱਚੀ ਗੜ੍ਹੀ ਵਿਚ 40 ਸਿੰਘਾਂ ਨੇ ਗੁਰੂ ਜੀ ਦੀ ਅਗਵਾਈ ਹੇਠ ਇਹ ਦੁਨੀਆਂ ਭਰ ਦੀ ਅਸਾਵੀਂ ਜੰਗ ਲੜੀ ਸੀ ਉੱਥੇ ਗੁਰਦੁਆਰਾ ਗੜ੍ਹੀ ਸਾਹਿਬ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: PM ਮੋਦੀ ਵੱਲੋਂ 'ਵੀਰ ਬਾਲ ਦਿਵਸ' ਦਾ ਐਲਾਨ, SGPC ਨੇ ਕੀਤਾ ਵਿਰੋਧ, ਕਿਹਾ- ਕੇਂਦਰ ਰਚ ਰਹੀ ਸਾਜਿਸ਼

Last Updated :Dec 25, 2022, 10:52 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.