ETV Bharat / state

ਜ਼ਿਲ੍ਹਾ ਸਿਰਸਾ 'ਚ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਜਬਤ

author img

By

Published : Jul 30, 2019, 5:33 AM IST

ਹਰਿਆਣਾ ਦੇ ਜ਼ਿਲ੍ਹੇ ਸਿਰਸਾ ਵਿਖੇੇ ਪੁਲਿਸ ਨੇ ਨਸ਼ਾ ਮੁਕਤ ਮੁਹਿੰਮ ਅਧੀਨ ਨਸ਼ੇ ਦੀ ਸਪਲਾਈ ਕਰਨ ਵਾਲੇ ਕਈ ਸਪਲਾਇਰਾਂ ਨੂੰ ਕਾਬੂ ਕੀਤਾ ਹੈ।

ਜ਼ਿਲ੍ਹਾ ਸਿਰਸਾ 'ਚ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਜਬਤ

ਚੰਡੀਗੜ : ਹਰਿਆਣਾ ਨੂੰ ਨਸ਼ਾ ਮੁਕਤ ਸੂਬਾ ਬਨਾਉਣ ਦੀ ਰਾਜ ਸਰਕਾਰ ਦੀ ਮੁਹਿੰਮ ਦੇ ਤਹਿਤ, ਗੁਜਰੇ ਕਰੀਬ ਅੱਠ ਮਹੀਨਿਆਂ ਦੇ ਸਮੇਂ ਦੌਰਾਨ ਇਕੱਲੇ ਸਿਰਸਾ ਜਿਲੇ ਤੋਂ ਇਕ ਵਿਸ਼ੇਸ਼ ਮੁਹਿੰਮ ਦੇ ਤਹਿਤ ਸੈਕੜੇਂ ਲੋਕਾਂ ਨੂੰ ਕਾਬੂ ਕਰ ਉਨਾਂ ਦੇ ਕਬਜੇ ਤੋਂ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਜਬਤ ਕੀਤੇ ਗਏ ਹਨ|

ਪੁਲਿਸ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਸਮੇਂ ਦੌਰਾਨ ਪੁਲਿਸ ਨੇ ਨਸ਼ੀਲੇ ਪਦਾਰਥ ਐਕਟ ਦੇ ਤਹਿਤ ਜਿਲਾ ਸਿਰਸਾ ਵਿਚ ਹੁਣ ਤਕ 305 ਮਾਮਲੇ ਦਰਜ ਕਰ 521 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ|

ਪੁਲਿਸ ਨੇ ਫੜੇ ਗਏ ਲੋਕਾਂ ਦੇ ਕਬਜੇ ਚੋਂ 4ਕਿਲੋ 764 ਗ੍ਰਾਮ 125 ਮਿਲੀ ਗ੍ਰਾਮ ਹੀਰੋਇਨ, 15 ਕਿਲੋ 99 ਗ੍ਰਾਮ ਅਫੀਮ, 1737 ਕਿਲੋ 327 ਗ੍ਰਾਮ ਚੁਰਾ ਪੋਸਟ ਤੇ ਡੋਡਾ ਪੋਸਤ, 6 ਕਿਲੋ 200 ਗ੍ਰਾਮ ਗਾਂਜਾ, 2,56,332 ਪਾਬੰਦੀਸ਼ੁਦਾ ਨਸ਼ੀਲੀ ਗੋਲੀਆਂ ਤੇ 86,080 ਨਸ਼ੀਲੇ ਕੈਪਸੂਲ ਬਰਾਮਦ ਕੀਤੇ| ਉਨਾਂ ਨੇ ਕਿਹਾ ਕਿ ਪੁਲਿਸ ਡਾਇਰੈਕਟਰ ਜਨਰਲ, ਮਨੋਜ ਯਾਦਵ ਨੇ ਨਸ਼ਾ ਤਸਕਰਾਂ ਤੇ ਅਪਰਾਧੀਆਂ 'ਤੇ ਨੱਥ ਪਾਉਣ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਸਿਰਸਾ ਪੁਲਿਸ ਵੱਲੋਂ ਜਿਲਾ, ਵਿਸ਼ੇਸ਼ ਤੌਰ 'ਤੇ ਰਾਜਸਥਾਨ ਅਤੇ ਪੰਜਾਬ ਦੇ ਸਰਹਿਦੀ ਇਲਾਕਿਆਂ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਕੜੀ ਕਾਰਵਾਈ ਕੀਤੀ ਜਾ ਰਹੀ ਹੈ|

ਇਹ ਵੀ ਪੜ੍ਹੋ : ਨਸ਼ੇ ਵੇਚਣ ਦੇ ਦੋਸ਼ ਹੇਠ ਸਿੱਖ ਵਿਅਕਤੀ ਨਾਲ ਕੁੱਟਮਾਰ, ਪੀੜਤ ਨੇ ਨਿਜੀ ਰੰਜਿਸ਼ ਨੂੰ ਦੱਸਿਆ ਕਾਰਨ

ਸ੍ਰੀ ਯਾਦਵ ਨੇ ਨਸ਼ੇ ਦੀ ਰੋਕਥਾਮ ਤਹਿਤ ਕੀਤੇ ਜਾ ਰਹੇ ਹਾਂ-ਪੱਖੀ ਯਤਨਾਂ ਲਈ ਜਿਲਾ ਪੁਲਿਸ ਸੁਪਰਡੈਂਟ ਤੇ ਉਨਾਂ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ| ਉਨਾਂ ਨੇ ਆਮ ਜਨਤਾ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਸੂਬੇ ਵਿਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੇ ਖਪਤ ਸਬੰਧੀ ਜਾਣਕਾਰੀ ਨਿਡਰ ਹੋ ਕੇ ਪੁਲਿਸ ਨਾਲ ਸਾਂਝਾ ਕਰਨ ਤਾਂ ਜੋ ਨਸ਼ੇ ਵਰਗੀ ਬੁਰਾਈ ਨੂੰ ਖਤਮ ਕਰ ਪੂਰੀ ਤਰਾਂ ਇਕ ਨਸ਼ਾ ਮੁਕਤ ਤੇ ਅਪਰਾਧ ਮੁਕਤ ਸਮਾਜ ਦੀ ਸਥਾਪਨਾ ਕੀਤੀ ਜਾ ਸਕੇ| ਨਸ਼ੇ ਨਾਲ ਸਬੰਧਿਤ ਸੂਚਨਾ ਮੋਬਾਇਲ ਨੰਬਰ 7087089947, ਟੋਲ ਫਰੀ ਨੰਬਰ 1800-180-1314 ਅਤੇ ਲੈਂਡ ਲਾਇਨ01733-253023 'ਤੇ ਦਿੱਤੀ ਜਾ ਸਕਦੀ ਹੈ| ਇਸ ਤੋ ਇਲਾਵਾ, ਐਂਟੀ ਡਰੱਗ ਹੈਲਪਲਾਇਨ ਨੰਬਰ 8814011624 ਤੇ 8814011675 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ|

Intro:Body:

sirsa


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.