ETV Bharat / state

ਝਾਰਖੰਡ ਚੋਣਾਂ ਦੇ ਨਤੀਜਿਆਂ 'ਚ ਫਿਸਲਿਆ ਸੈਂਸੈਕਸ, ਲਾਲ ਨਿਸ਼ਾਨ 'ਤੇ ਖੁੱਲ੍ਹੇ ਇੰਡੈਕਸ

author img

By

Published : Dec 23, 2019, 2:24 PM IST

ਬੰਬਈ ਸੈਂਸੈਕਸ ਬਾਜ਼ਾਰ
ਭਾਰਤੀ ਸੈਂਸੈਕਸ ਬਾਜ਼ਾਰ

ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 150 ਅੰਕ ਤੱਕ ਟੁੱਟਣ ਦੇ ਬਾਅਦ 60.68 ਅੰਕ ਜਾ 0.15 ਪ੍ਰਤੀਸ਼ਤ ਦੇ ਨੁਕਸਾਨ ਨਾਲ 41,620.86 ਅੰਕ 'ਤੇ ਚੱਲ ਰਿਹਾ ਸੀ।

ਮੁੰਬਈ: ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਕਰੀਬ 150 ਅੰਕ ਥੱਲੇ ਆ ਗਿਆ ਹੈ, ਹਾਲਾਕਿ ਬਾਅਦ ਵਿੱਚ ਇਸ ਵਿੱਚ ਕੁਝ ਸੁਧਾਰ ਹੋਇਆ, ਪਰ ਇਹ ਨੁਕਸਾਨ ਵਿੱਚ ਚੱਲ ਰਿਹਾ ਸੀ। ਬਾਜ਼ਾਰ ਵਿੱਚ ਸ਼ੇਅਰ ਵਿਸ਼ੇਸ ਗਤੀਵਿਧੀਆਂ ਨਾਲ ਉਤਰਾਅ- ਚੜਾਅ ਰਿਹਾ।

ਬੀਐਸਈ 30 ਵਿੱਚ ਕਈ ਸ਼ੇਅਰਾਂ ਨੂੰ ਬਾਹਰ ਕੀਤਾ ਗਿਆ ਅਤੇ ਉਨ੍ਹਾਂ ਦੀ ਜਗ੍ਹਾ 'ਤੇ ਕੁਝ ਨਵੀਆਂ ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਬਾਜ਼ਾਰ ਵਿੱਚ ਕੁਝ ਸ਼ੇਅਰਾਂ ਨੂੰ ਲੈ ਕੇ ਜ਼ਿਆਦਾ ਗਤੀਵਿਧੀਆਂ ਦੇਖਣ ਨੂੰ ਮਿਲੀਆ।

ਯੈਸ ਬੈਂਕ, ਵੇਦਾਂਤਾ, ਟਾਟਾ ਮੋਟਰਸ ਅਤੇ ਟਾਟਾ ਮੋਟਰਸ ਡੀਵੀਆਰ ਬੀਐਸਈ 30 ਸੈਂਸੈਕਸ ਨਾਲ ਨਿਕਲ ਗਈ ਹੈ। ਇਸ ਦੇ ਸਥਾਨ 'ਤੇ ਟਾਈਟਨ ਕੰਪਨੀ,ਅਲਟਰਾ ਟੇਕ ਸੀਮੇਂਟ ਅਤੇ ਨੇਸਲੇ ਇੰਡੀਆ ਸੈਂਸੈਕਸ ਵਿੱਚ ਸ਼ਾਮਲ ਹੋਈ ਹੈ।

ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 150 ਅੰਕ ਤੱਕ ਟੁੱਟਣ ਤੋਂ ਬਾਅਦ 60.68 ਅੰਕ ਜਾ 0.15 ਪ੍ਰਤੀਸ਼ਤ ਦੇ ਨੁਕਸਾਨ ਨਾਲ 41,620.86 ਅੰਕ 'ਤੇ ਚੱਲ ਰਿਹਾ ਸੀ।

ਇਹ ਵੀ ਪੜੋ: ਹੈਦਰਾਬਾਦ ਪੁਲਿਸ ਨੇ ਨਵੇਂ ਸਾਲ ਦੇ ਮੱਦੇਨਜ਼ਰ ਅਡਵਾਇਸਰੀ ਕੀਤੀ ਜਾਰੀ

ਇਸੇ ਤਰ੍ਹਾਂ ਨੇਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 11.05 ਅੰਕ ਜਾ 0.09 ਪ੍ਰਤੀਸ਼ਤ ਦੇ ਨੁਕਸਾਨ ਨਾਲ 12,260.750 ਅੰਕ 'ਤੇ ਚੱਲ ਰਿਹਾ ਹੈ।

Intro:Body:

share market 


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.