ETV Bharat / bharat

ਹੈਦਰਾਬਾਦ ਪੁਲਿਸ ਨੇ ਨਵੇਂ ਸਾਲ ਦੇ ਮੱਦੇਨਜ਼ਰ ਅਡਵਾਇਸਰੀ ਕੀਤੀ ਜਾਰੀ

author img

By

Published : Dec 23, 2019, 2:01 PM IST

ਹੈਦਰਾਬਾਦ ਪੁਲਿਸ ਕਮਿਸ਼ਨਰ ਨੇ ਸ਼ਹਿਰ ਵਿੱਚ ਨਵੇਂ ਸਾਲ ਦੀਆਂ ਪਾਰਟੀਆਂ ਲਈ ਇੱਕ ਅਡਵਾਇਸਰੀ ਜਾਰੀ ਕੀਤੀ ਹੈ। ਅਡਵਾਇਸਰੀ 'ਚ ਸ਼ਹਿਰ ਦੇ ਹੋਟਲ, ਕਲੱਬਾਂ ਅਤੇ ਪੱਬ ਮਾਲਕਾਂ ਨੂੰ ਕੁੱਝ ਨਿਰਦੇਸ਼ ਦਿੱਤੇ ਗਏ ਹਨ।

ਨਵਾਂ ਸਾਲ ਦੇ ਮੱਦੇਨਜ਼ਰ ਅਡਵਾਇਸਰੀ ਜਾਰੀ
ਨਵਾਂ ਸਾਲ ਦੇ ਮੱਦੇਨਜ਼ਰ ਅਡਵਾਇਸਰੀ ਜਾਰੀ

ਤੇਲੰਗਾਨਾ: ਨਵਾਂ ਸਾਲ ਦੇ ਮੱਦੇਨਜ਼ਰ ਹੈਦਰਾਬਾਦ ਦੇ ਪੁਲਿਸ ਕਮਿਸ਼ਨਰ ਅੰਜਨੀ ਕੁਮਾਰ ਨੇ 31 ਦਸੰਬਰ ਅਤੇ 1 ਜਨਵਰੀ ਦੇ ਦਰਮਿਆਨੀ ਰਾਤ ਨੂੰ ਸ਼ਹਿਰ ਦੇ ਹੋਟਲ, ਕਲੱਬਾਂ ਅਤੇ ਪੱਬਾਂ ਲਈ ਇੱਕ ਅਡਵਾਇਸਰੀ ਜਾਰੀ ਕੀਤੀ ਹੈ।

ਅਡਵਾਇਸਰੀ ਮੁਤਾਬਕ

  • ਪ੍ਰਬੰਧਕ ਸਾਉਂਡ ਦੇ ਪੱਧਰ ਨੂੰ 45 ਡੈਸੀਬਲ ਦੇ ਬਰਾਬਰ ਜਾਂ ਇਸ ਤੋਂ ਘੱਟ ਬਣਾਏ ਰੱਖਣ
  • ਪਾਰਕਿੰਗ ਦੇ ਵਿਸ਼ੇਸ਼ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ
  • ਸਾਰੇ ਐਂਟਰੀ ਅਤੇ ਐਗਜਿਟ ਪੁਆਇੰਟਸ 'ਤੇ ਸੀਸੀਟੀਵੀ ਲਗਾਏ ਜਾਣ
  • ਨਵਾਂ ਸਾਲ ਦੇ ਮੱਦੇਨਜ਼ਰ ਕਾਫੀ ਗਿਣਤੀ ਵਿੱਚ ਸੁਰੱਖਿਆ ਗਾਰਡ ਨਿਯੁਕਤ ਕੀਤੇ ਜਾਣ

ਦੂਜੇ ਦਿਸ਼ਾ-ਨਿਰਦੇਸ਼ਾਂ ਮੁਤਾਬਕ

  • ਸ਼ਰਾਬੀ ਹਾਲਤ ਵਿੱਚ ਬੈਠੇ ਗਾਹਕਾਂ ਲਈ ਡਰਾਈਵਰਾਂ ਅਤੇ ਕੈਬ ਦੇ ਲੋੜੀਂ ਦੇ ਪ੍ਰਬੰਧਾਂ ਨੂੰ ਸੁਨਿਸ਼ਚਿਤ ਕੀਤਾ ਜਾਵੇ, ਤਾਂ ਜੋ ਉਹ ਆਪਣੇ ਥਾਂ 'ਤੇ ਸੁਰੱਖਿਅਤ ਪਹੁੰਚ ਸਕਣ।
  • ਪ੍ਰਬੰਧਕ ਜਗ੍ਹਾ ਦੀ ਸਮਰੱਥਾ ਤੋਂ ਵੱਧ ਪਾਸ ਜਾਂ ਟਿਕਟਾਂ ਜਾਰੀ ਕਰਨ ਤੋਂ ਪਰਹੇਜ਼ ਕਰਨਾ।
  • ਇਸ ਤੋਂ ਇਲਾਵਾ ਪ੍ਰਬੰਧਕਾਂ ਨੂੰ ਸ਼ਰਾਬ ਤੇ ਡਰਾਈਵਿੰਗ ਕਾਨੂੰਨਾਂ ਦੇ ਵੇਰਵੇ ਦਿੰਦੇ ਹੋਏ ਸਥਾਨ 'ਤੇ ਇੱਕ ਜਾਣਕਾਰੀ ਨੋਟਿਸ ਪ੍ਰਦਰਸ਼ਤ ਕਰਨ ਲਈ ਵੀ ਕਿਹਾ ਗਿਆ ਹੈ।
Intro:Body:

hyderabad police issues advisory for new year parties 


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.