ETV Bharat / state

Children's Day ਮੌਕੇ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਦਿੱਤੀ ਵਧਾਈ, ਲਿਖਿਆ- ਬੱਚਿਆਂ ਦੀ ਕਲਾ ਨਿਖਾਰਨ ਲਈ ਸਰਕਾਰ ਕਰ ਰਹੀ ਸੰਭਵ ਯਤਨ

author img

By ETV Bharat Punjabi Team

Published : Nov 14, 2023, 10:26 AM IST

Children's Day
Children's Day

ਅੱਜ ਦੇਸ਼ ਭਰ ਵਿੱਚ ਦੇਸ਼ ਦੇ ਪਹਿਲਾਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰ ਦੇ ਜਨਮ ਦਿਨ ਨੂੰ ਬਾਲ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੱਚਿਆਂ ਅਤੇ ਮਾਂਪਿਆਂ ਨੂੰ ਇਸ ਦਿਨ ਦਾ ਵਧਾਈ ਦਿੱਤੀ। Children's Day. Nehru Jayanti.

ਹੈਦਰਾਬਾਦ ਡੈਸਕ: ਹਰ ਸਾਲ 14 ਨਵੰਬਰ ਨੂੰ ਮਨਾਏ ਜਾਣ ਵਾਲੇ ਬਾਲ ਦਿਵਸ (Children's Day) ਦਾ ਖਾਸ ਮਹੱਤਵ ਹੈ। ਇਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ 'ਤੇ ਮਨਾਇਆ ਜਾਂਦਾ ਹੈ। ਇਸ ਦਿਨ ਸਕੂਲਾਂ ਵਿੱਚ ਬੱਚੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਦੇ ਹਨ। ਅਧਿਆਪਕਾਂ ਵਲੋਂ ਬੱਚਿਆਂ ਲਈ ਖਾਸ ਪ੍ਰਬੰਧ ਕੀਤੇ ਜਾਂਦਾ ਹਨ। ਇਸ ਖਾਸ ਦਿਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੱਚਿਆਂ ਅਤੇ ਬੱਚਿਆਂ ਦੇ ਮਾਂ-ਪਿਓ ਨੂੰ ਵਧਾਈ ਦਿੱਤੀ।

ਸੀਐਮ ਮਾਨ ਦਾ ਟਵੀਟ: ਮੁੱਖ ਮੰਤਰੀ ਭਗਵੰਤ ਮਾਨ ਨੇ ਬਾਲ ਦਿਵਸ ਮੌਕੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਟਵੀਟ ਕਰਦਿਆ ਲਿਖਿਆ ਕਿ, "ਬੱਚਿਆਂ ਦੇ ਭਵਿੱਖ ਨੂੰ ਬਿਹਤਰ ਤੇ ਸੁਰੱਖਿਅਤ ਬਣਾਉਣ ਲਈ ਤੇ ਨਾਲ ਹੀ ਬੱਚਿਆਂ ਦੀ ਕਲਾ ਨੂੰ ਨਿਖਾਰਨ ਤੇ ਮੁਕਾਮ ਦੇਣ ਲਈ ਸਾਡੀ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ।"

ਬਾਲ ਦਿਵਸ ਦੀਆਂ ਸਾਰੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਬਹੁਤ ਬਹੁਤ ਵਧਾਈਆਂ। ਬੱਚਿਆਂ ਦੇ ਭਵਿੱਖ ਨੂੰ ਬਿਹਤਰ ਤੇ ਸੁਰੱਖਿਅਤ ਬਣਾਉਣ ਲਈ ਤੇ ਨਾਲ ਹੀ ਬੱਚਿਆਂ ਦੀ ਕਲਾ ਨੂੰ ਨਿਖਾਰਨ ਤੇ ਮੁਕਾਮ ਦੇਣ ਲਈ ਸਾਡੀ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਸੱਚੇ ਮਨ ਨਾਲ ਕੋਸ਼ਿਸ਼ਾਂ ਜਾਰੀ ਨੇ। ਯਕੀਨਨ ਨਤੀਜੇ ਵੀ ਸ਼ਾਨਦਾਰ ਆ ਰਹੇ ਨੇ। - ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ

  • ਬਾਲ ਦਿਵਸ ਦੀਆਂ ਸਾਰੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਬਹੁਤ ਬਹੁਤ ਵਧਾਈਆਂ….

    ਬੱਚਿਆਂ ਦੇ ਭਵਿੱਖ ਨੂੰ ਬਿਹਤਰ ਤੇ ਸੁਰੱਖਿਅਤ ਬਣਾਉਣ ਲਈ ਤੇ ਨਾਲ ਹੀ ਬੱਚਿਆਂ ਦੀ ਕਲਾ ਨੂੰ ਨਿਖਾਰਨ ਤੇ ਮੁਕਾਮ ਦੇਣ ਲਈ ਸਾਡੀ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ…ਸੱਚੇ ਮਨ ਨਾਲ ਕੋਸ਼ਿਸ਼ਾਂ ਜਾਰੀ ਨੇ…ਯਕੀਨਨ ਨਤੀਜੇ ਵੀ ਸ਼ਾਨਦਾਰ ਆ ਰਹੇ ਨੇ… pic.twitter.com/gzHgcR0iD2

    — Bhagwant Mann (@BhagwantMann) November 14, 2023 " class="align-text-top noRightClick twitterSection" data=" ">

ਬਾਲ ਦਿਵਸ ਦਾ ਮਹੱਤਵ: ਬਾਲ ਦਿਵਸ ਦਾ ਉਦੇਸ਼ ਸੁਰੱਖਿਅਤ ਅਤੇ ਸਿਹਤਮੰਦ ਬਚਪਨ ਨੂੰ ਉਤਸ਼ਾਹਿਤ ਕਰਨਾ ਹੈ। ਇਹ ਬੱਚਿਆਂ ਦੇ ਅਧਿਕਾਰਾਂ ਨੂੰ ਪਛਾਣਨ ਅਤੇ ਉਨ੍ਹਾਂ ਨੂੰ ਕਾਇਮ ਰੱਖਣ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰਦਾ ਹੈ। ਸਿੱਖਿਆ, ਪੋਸ਼ਣ ਅਤੇ ਸੁਰੱਖਿਅਤ ਘਰੇਲੂ ਵਾਤਾਵਰਣ ਵਰਗੇ ਤਰੀਕਿਆਂ ਦੁਆਰਾ ਉਹਨਾਂ ਦੀ ਸਮੁੱਚੀ ਭਲਾਈ ਨੂੰ ਯਕੀਨੀ ਬਣਾਉਂਦਾ ਹੈ। ਇਹ ਸਾਲਾਨਾ ਜਸ਼ਨ ਸਮਾਜ ਨੂੰ ਵਿਸ਼ਵ ਦੇ ਭਵਿੱਖ ਦੇ ਨੇਤਾਵਾਂ ਦੀ ਰੱਖਿਆ ਅਤੇ ਪਾਲਣ ਪੋਸ਼ਣ ਲਈ ਜ਼ਿੰਮੇਵਾਰੀ ਲੈਣ ਦੀ ਅਪੀਲ ਕਰਦਾ ਹੈ।

ਬਾਲ ਦਿਵਸ ਦਾ ਉਦੇਸ਼: ਬਾਲ ਦਿਵਸ ਦਾ ਉਦੇਸ਼ ਬੱਚਿਆਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ ਅਤੇ ਉਨ੍ਹਾਂ ਦੇ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਵਿਕਾਸ ਲਈ ਇੱਕ ਸੁਰੱਖਿਅਤ ਅਤੇ ਪਾਲਣ ਪੋਸ਼ਣ ਵਾਲਾ ਵਾਤਾਵਰਣ ਪ੍ਰਦਾਨ ਕਰਨ ਦੀ ਸਰਵਉੱਚ ਮਹੱਤਤਾ ਹੈ। ਇਹ ਦਿਨ ਬੱਚਿਆਂ ਨੂੰ ਦਰਪੇਸ਼ ਵਿਸ਼ਵਵਿਆਪੀ ਚੁਣੌਤੀਆਂ 'ਤੇ ਵੀ ਧਿਆਨ ਕੇਂਦ੍ਰਤ ਕਰਦਾ ਹੈ, ਜਿਸ ਵਿੱਚ ਗਰੀਬੀ, ਸਿੱਖਿਆ ਤੱਕ ਪਹੁੰਚ ਦੀ ਘਾਟ, ਸਿਹਤ ਸੰਭਾਲ ਅਸਮਾਨਤਾਵਾਂ ਅਤੇ ਬਾਲ ਮਜ਼ਦੂਰੀ ਦੇ ਪ੍ਰਚਲਨ ਵਰਗੇ ਮੁੱਦੇ ਸ਼ਾਮਲ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.