ETV Bharat / state

CM appeale farmers: ਸੀਐੱਮ ਮਾਨ ਦੀ ਕਿਸਾਨਾਂ ਨੂੰ ਅਪੀਲ, ਕਿਹਾ-ਸੜਕਾਂ 'ਤੇ ਧਰਨੇ ਲਾਕੇ ਆਮ ਲੋਕਾਂ ਨੂੰ ਨਾ ਕਰੋ ਪਰੇਸ਼ਾਨ,ਕਿਸਾਨਾਂ ਨੇ ਵੀ ਸੀਐੱਮ ਮਾਨ ਨੂੰ ਦਿੱਤਾ ਮੋੜਵਾਂ ਜਵਾਬ

author img

By ETV Bharat Punjabi Team

Published : Nov 22, 2023, 4:02 PM IST

Updated : Nov 22, 2023, 8:17 PM IST

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਮੰਗਾਂ ਲਈ ਸੜਕ ਜਾਮ ਕਰਕੇ ਆਮ ਲੋਕਾਂ ਨੂੰ ਪਰੇਸ਼ਾਨ ਨਾ ਕਰਨ। ਦੂਜੇ ਪਾਸੇ ਕਿਸਾਨਾਂ ਨੇ ਵੀ ਸੀਐੱਮ ਮਾਨ ਨੂੰ ਸੋਸ਼ਲ ਮੀਡੀਆ ਰਾਹੀਂ ਹੀ ਮੋੜਵਾਂ ਜਵਾਬ ਵੀ ਦਿੱਤਾ ਹੈ। ( CM Bhagwant Mann appealed to the farmers)

Punjab CM Bhagwant Mann appealed to the farmers not to disturb the people by protesting on the roads for their demands.
CM appeale farmers: ਸੀਐੱਮ ਮਾਨ ਦੀ ਕਿਸਾਨਾਂ ਨੂੰ ਅਪੀਲ,ਕਿਹਾ-ਸੜਕਾਂ 'ਤੇ ਧਰਨੇ ਲਾਕੇ ਆਮ ਲੋਕਾਂ ਨੂੰ ਨਾ ਕਰੋ ਪਰੇਸ਼ਾਨ,ਕਿਸਾਨਾਂ ਨੇ ਵੀ ਸੀਐੱਮ ਮਾਨ ਨੂੰ ਦਿੱਤਾ ਮੋੜਵਾਂ ਜਵਾਬ

ਚੰਡੀਗੜ੍ਹ: ਆਪਣੇ-ਆਪ ਨੂੰ ਹਮੇਸ਼ਾ ਕਿਸਾਨ ਪੱਖੀ ਦੱਸਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਹੁਣ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਤੋਂ ਪਰੇਸ਼ਾਨ ਲੱਗ ਰਹੇ ਹਨ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆਂ ਪਲੇਟਫਾਰਮ X ਰਾਹੀਂ ਸੂਬੇ ਦੇ ਕਿਸਾਨਾਂ ਨੂੰ ਅਪੀਲ ਕੀਤੀ (Appeal to the farmers of the state) ਹੈ ਕਿ ਉਹ ਆਪਣੀਆਂ ਮੰਗਾਂ ਲਈ ਸੜਕਾਂ ਜਾਮ ਕਰਕੇ ਧਰਨੇ ਨਾ ਲਗਾਉਣ (Do not protest by blocking the roads) ਕਿਉਂਕਿ ਧਰਨਿਆਂ ਕਰਕੇ ਆਮ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਸੀਐੱਮ ਮਾਨ ਨੇ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੇ ਆਪਣੀਆਂ ਮੰਗਾਂ ਲਈ ਧਰਨੇ ਦਾ ਰਾਹ ਅਪਣਾਉਣਾ ਹੈ ਤਾਂ ਉਹ ਸਰਕਾਰ ਨਾਲ ਗੱਲ ਕਰਨ ਲਈ ਚੰਡੀਗੜ੍ਹ ਦਾ ਪੰਜਾਬ ਭਵਨ, ਸੈਕਟਰੀਏਟ, ਖੇਤੀਬਾੜੀ ਮੰਤਰੀ ਦਾ ਦਫ਼ਤਰ ਅਤੇ ਉਨ੍ਹਾਂ ਦੇ ਘਰ ਬਾਹਰ ਧਰਨਾ ਦੇ ਸਕਦੇ ਨੇ ਪਰ ਲੋਕਾਂ ਨੂੰ ਦੁਖੀ ਕਰਕੇ ਉਹ ਖੁੱਦ ਦਾ ਹੀ ਨੁਕਸਾਨ ਕਰ ਰਹੇ ਹਨ।

  • ਮੇਰੀ ਕਿਸਾਨ ਯੂਨੀਅਨਾਂ ਨੂੰ ਬੇਨਤੀ ਹੈ ਕਿ ਹਰ ਗੱਲ ਤੇ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਆਪਣੇ ਵਿਰੁੱਧ ਨਾ ਕਰੋ..ਸਰਕਾਰ ਨਾਲ ਗੱਲ ਕਰਨ ਲਈ ਚੰਡੀਗੜ੍ਹ ਦਾ ਪੰਜਾਬ ਭਵਨ, ਸੈਕਟਰੀਏਟ, ਖੇਤੀਬਾੜੀ ਮੰਤਰੀ ਦਾ ਦਫ਼ਤਰ ਅਤੇ ਮੇਰਾ ਦਫ਼ਤਰ ਤੇ ਘਰ ਹੈ .. ਨਾ ਕੇ ਸੜਕਾਂ..ਜੇ ਇਹੀ ਰਵੱਈਆ ਰਿਹਾ ਤਾਂ ਉਹ ਦਿਨ ਦੂਰ ਨਹੀਂ ਕਿ ਜਦੋਂ ਤੁਹਾਨੂੰ ਧਰਨੇ ਵਾਸਤੇ ਬੰਦੇ…

    — Bhagwant Mann (@BhagwantMann) November 22, 2023 " class="align-text-top noRightClick twitterSection" data=" ">

'ਮੇਰੀ ਕਿਸਾਨ ਯੂਨੀਅਨਾਂ ਨੂੰ ਬੇਨਤੀ ਹੈ ਕਿ ਹਰ ਗੱਲ ਤੇ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਆਪਣੇ ਵਿਰੁੱਧ ਨਾ ਕਰੋ..ਸਰਕਾਰ ਨਾਲ ਗੱਲ ਕਰਨ ਲਈ ਚੰਡੀਗੜ੍ਹ ਦਾ ਪੰਜਾਬ ਭਵਨ, ਸੈਕਟਰੀਏਟ, ਖੇਤੀਬਾੜੀ ਮੰਤਰੀ ਦਾ ਦਫ਼ਤਰ ਅਤੇ ਮੇਰਾ ਦਫ਼ਤਰ ਤੇ ਘਰ ਹੈ .. ਨਾ ਕੇ ਸੜਕਾਂ..ਜੇ ਇਹੀ ਰਵੱਈਆ ਰਿਹਾ ਤਾਂ ਉਹ ਦਿਨ ਦੂਰ ਨਹੀਂ ਕਿ ਜਦੋਂ ਤੁਹਾਨੂੰ ਧਰਨੇ ਵਾਸਤੇ ਬੰਦੇ ਨਹੀਂ ਲੱਭਣੇ..ਲੋਕਾਂ ਦੀਆਂ ਭਾਵਨਾਵਾਂ ਸਮਝੋ,'..ਭਗਵੰਤ ਮਾਨ,ਮੁੱਖ ਮੰਤਰੀ,ਪੰਜਾਬ


ਕਿਸਾਨਾਂ ਦਾ ਮੋੜਵਾਂ ਜਵਾਬ: ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਦਿੱਤੀ ਗਈ ਇਸ ਸਲਾਹ ਦਾ ਕਿਸਾਨਾਂ ਨੇ ਵੀ ਮੋੜਵਾਂ ਜਵਾਬ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਦਿੱਲੀ ਕਿਸਾਨ ਧਰਨੇ ਦੌਰਾਨ ਬਣਾਏ ਗਏ 'ਟਰੈਕਟਰ ਟੂ ਟਵਿੱਟਰ' ਐਕਸ ਅਕਾਊਂਟ ਰਾਹੀਂ ਦਿੱਤਾ ਹੈ। ਕਿਸਾਨਾਂ ਨੇ ਲਿਖਿਆ ਹੈ ਕਿ ਸੂਬੇ ਦੇ ਮੁੱਖ ਮੰਤਰੀ ਜਦੋਂ ਅਹੁਦੇ ਉੱਤੇ ਬਿਰਾਜਮਾਨ ਨਹਂੀਂ ਸਨ ਤਾਂ ਖੁੱਦ ਕਿਸਾਨੀ ਧਰਨਿਆਂ ਵਿੱਚ ਆਕੇ ਕਹਿੰਦੇ ਸਨ ਕਿ ਪੰਜਾਬ ਦੇ ਕਿਸਾਨਾਂ ਨੂੰ ਸੜਕਾਂ ਡੱਕਣ ਦਾ ਸ਼ੌਂਕ ਨਹੀਂ ਉਹ ਆਪਣਾ ਹੱਕ ਮੰਗਦੇ ਹਨ ਪਰ ਹੁਣ ਸੀਐੱਮ ਬਣਨ ਮਗਰੋਂ ਉਨ੍ਹਾਂ ਦੇ ਬੋਲ ਬਦਲ ਗਏ ਹਨ। (CM Mann vs Kisan)

ਮੁੱਖ ਮੰਤਰੀ ਬਣਨ ਤੋਂ ਪਹਿਲਾਂ @BhagwantMann ਗੰਨਾ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਿਲ ਹੋ ਕੇ ਸਰਕਾਰ ਨੂੰ ਦੱਸਦੇ ਹੁੰਦੇ ਸਨ, "ਗੰਨਾ ਕਿਸਾਨਾਂ ਨੂੰ ਧਰਨੇ ਦੇ ਕੇ ਟੈਲੀਵਿਜ਼ਨ ਤੇ ਚੇਹਰਾ ਦਿਖਾਉਣ ਦਾ ਕੋਈ ਸ਼ੌਕ ਨਹੀਂ, ਮਜ਼ਬੂਰੀ ਹੈ"..ਕਿਸਾਨ

Last Updated :Nov 22, 2023, 8:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.