ETV Bharat / state

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮਾਨ ਸਰਕਾਰ 'ਤੇ ਲਾਏ ਇਲਜ਼ਾਮ, ਕਿਹਾ- ਸਰਕਾਰ ਆਪਣੇ ਦਾਗੀ ਮੰਤਰੀਆਂ ਨੂੰ ਬਚਾਉਣ 'ਚ ਲੱਗੀ

author img

By

Published : Aug 11, 2023, 3:06 PM IST

Updated : Aug 11, 2023, 3:32 PM IST

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਨੂੰ ਮੰਤਰੀ ਲਾਲਚੰਦ ਕਟਾਰੂਚੱਕ ਤੋਂ ਇਲਾਵਾ ਹੋਰ ਕਈ ਦਾਗੀ ਮੰਤਰੀਆਂ ਦੇ ਮੁੱਦੇ ਉੱਤੇ ਘੇਰਿਆ ਹੈ। ਬਾਜਵਾ ਨੇ ਕਿਹਾ ਕਿ ਮਾਨ ਸਰਕਾਰ ਨੇ ਦਾਗੀ ਮੰਤਰੀਆਂ ਉੱਤੇ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਦੀ ਪੁਸ਼ਤਪਨਾਹੀ ਕੀਤੀ ਹੈ।

Pratap Singh Bajwa accused the Punjab government of saving tainted ministers
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮਾਨ ਸਰਕਾਰ 'ਤੇ ਚੁੱਕੇ ਇਲਜ਼ਾਮ, ਕਿਹਾ- ਸਰਕਾਰ ਆਪਣੇ ਦਾਗੀ ਮੰਤਰੀਆਂ ਨੂੰ ਬਚਾਉਣ 'ਚ ਲੱਗੀ

ਚੰਡੀਗੜ੍ਹ: ਪੰਜਾਬ ਸਰਕਾਰ ਦੇ ਤਮਾਮ ਦਾਗੀ ਮੰਤਰੀਆਂ ਸਮੇਤ ਲਾਲਚੰਦ ਕਟਾਰੂਚੱਕ ਨੂੰ ਅਪੱਤੀਜਨਕ ਵੀਡੀਓ ਦੇ ਮਾਮਲੇ ਨੂੰ ਲੈਕੇ ਨਿਸ਼ਾਨੇ ਉੱਤੇ ਲਿਆ ਹੈ। ਪ੍ਰਤਾਪ ਬਾਜਵਾ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਵੱਡੇ-ਵੱਡੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਨੇ ਘੁਟਾਲੇ ਅਤੇ ਲੋਕਾਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਮੰਤਰੀਆਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ। ਇਸ ਸਬੰਧੀ ਪ੍ਰਤਾਪ ਬਾਜਵਾ ਨੇ ਟਵੀਟ ਰਾਹੀਂ ਸਵਾਲ ਖੜ੍ਹੇ ਕੀਤੇ ਹਨ।

ਟਵੀਟ ਰਾਹੀਂ ਤੰਜ: ਕੀ ਉਦਾਹਰਣ ਸੀ.ਐਮ @ਭਗਵੰਤ ਮਾਨ "ਦਾਗੀ" ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਢਾਲ ਬਣਾ ਕੇ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ? ਇੱਕ ਕਥਿਤ ਜਿਨਸੀ ਅਪਰਾਧੀ, ਕਟਾਰੁਚੱਕ ਦਾ ਨਾਮ ਹੁਣ ਇੱਕ ਜ਼ਮੀਨ ਘੁਟਾਲੇ ਵਿੱਚ ਸਾਹਮਣੇ ਆਇਆ ਹੈ। ਕਟਾਰੂਚੱਕ ਨੇ ਡੀਡੀਪੀਓ ਕੁਲਦੀਪ ਸਿੰਘ ਨੂੰ ਪਠਾਨਕੋਟ ਦੇ ਵਧੀਕ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ, ਜਿਸ ਨੇ ਬਾਅਦ ਵਿੱਚ ਏਡੀਸੀ ਬਣਨ ਤੋਂ ਕੁਝ ਦਿਨਾਂ ਬਾਅਦ ਜ਼ਮੀਨੀ ਘੁਟਾਲਾ ਕੀਤਾ। ਸਾਰਾ ਘਿਨੌਣਾ ਘਟਨਾਕ੍ਰਮ ਇੱਕ ਸੋਚੀ-ਸਮਝੀ ਰਣਨੀਤੀ ਸੀ। ਇਸ ਘਪਲੇ ਵਿੱਚ ਇਸ ਕੈਬਨਿਟ ਮੰਤਰੀ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੇਕਰ ਪੰਜਾਬ ਦੇ ਮੁੱਖ ਮੰਤਰੀ ਉਸ ਨੂੰ ਹਟਾਉਣ ਅਤੇ “ਦਾਗੀ” ਮੰਤਰੀ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਵਿੱਚ ਅਸਫਲ ਰਹਿੰਦੇ ਹਨ, ਤਾਂ ਪੰਜਾਬ ਕਾਂਗਰਸ ਇਸ ਵਿਰੁੱਧ ਲੜੀਵਾਰ ਰੋਸ ਪ੍ਰਦਰਸ਼ਨ ਸ਼ੁਰੂ ਕਰੇਗੀ,'।



  • What example CM @BhagwantMann is trying to set by shielding the "tainted" cabinet minister, Lal Chand Kataruchak? An alleged sexual offender, Kataruchak's name has now cropped up in a land scam. Kataruchak played a crucial role in facilitating the posting of DDPO Kuldeep Singh as… pic.twitter.com/HAtPtI2NrU

    — Partap Singh Bajwa (@Partap_Sbajwa) August 10, 2023 " class="align-text-top noRightClick twitterSection" data=" ">

ਵਿਸ਼ੇਸ਼ ਜਾਂਚ ਟੀਮ ਦਾ ਗਠਨ: ਉਨ੍ਹਾਂ ਕਿਹਾ ਕਿ ਲਾਲ ਚੰਦ ਕਟਾਰੂਚੱਕ ਨੇ ਇਸ ਤੋਂ ਪਹਿਲਾਂ ਇੱਕ ਇਤਰਾਜ਼ਯੋਗ ਵੀਡੀਓ ਨੂੰ ਲੈ ਕੇ ਪੀੜਤ ਨਾਲ ਦੋਸਤੀ ਕੀਤੀ ਸੀ ਅਤੇ ਵਿਧਾਇਕ ਬਣਨ 'ਤੇ ਸਰਕਾਰੀ ਨੌਕਰੀ ਦੇਣ ਦੇ ਵਾਅਦੇ 'ਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਹਾਲਾਂਕਿ ਉਸ ਦੇ ਖਿਲਾਫ ਕਦੇ ਕੋਈ ਕਾਰਵਾਈ ਨਹੀਂ ਕੀਤੀ ਗਈ। 'ਆਪ' ਨੂੰ ਉਸ ਸਮੇਂ ਪੱਤਰ ਰਾਹੀਂ ਇਹ ਵੀ ਦੱਸਿਆ ਸੀ ਕਿ ਉਨ੍ਹਾਂ 'ਤੇ ਲੱਗੇ ਇਲਜ਼ਾਮ ਬਹੁਤ ਗੰਭੀਰ ਹਨ ਅਤੇ ਮੁੱਖ ਮੰਤਰੀ ਨੂੰ ਤੁਰੰਤ ਬਣਦੀ ਕਾਰਵਾਈ ਕਰਨ ਦੀ ਲੋੜ ਹੈ। ਮੁੱਖ ਮੰਤਰੀ ਨੇ ਉਮੀਦ ਅਨੁਸਾਰ ਇਸ ਮਾਮਲੇ ਨੂੰ ਸ਼ਾਂਤ ਕਰਨ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਪਰ ਕਾਰਵਾਈ ਨਹੀਂ ਹੋਈ।


ਕਾਂਗਰਸ ਕਰੇਗੀ ਪ੍ਰਦਰਸ਼ਨ: ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਉਦੋਂ ਵੀ ਇੱਕ ਪੱਤਰ ਲਿਖਿਆ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਕਟਰੂਚੱਕ ਦੇ ਮਾਮਲੇ ਵਿੱਚ ਵਿੱਚ ਇਨਸਾਫ਼ ਮਿਲਣਾ ਅਸੰਭਵ ਰਹੇਗਾ ਕਿਉਂਕਿ ਨਿਰਪੱਖ ਜਾਂਚ ਕਦੇ ਵੀ ਨਹੀਂ ਹੋਵੇਗੀ ਅਤੇ ਇਸ ਲਈ' ਆਪ' ਨੂੰ ਇਹ ਮਾਮਲਾ ਚੀਫ਼ ਜਸਟਿਸ ਕੋਲ ਭੇਜਣ ਲਈ ਬੇਨਤੀ ਕੀਤੀ ਸੀ ਪਰ ਕੁੱਝ ਵੀ ਨਹੀਂ ਹੋਇਆ। ਬਾਜਵਾ ਨੇ ਕਿਹਾ ਕਿ ਸਾਰਾ ਕੁੱਝ ਸਪੱਸ਼ਟ ਹੋਣ ਦੇ ਬਾਵਜੂਦ ਵੀ ਜੇਕਰ ਪੰਜਾਬ ਸਰਕਾਰ ਨੇ ਦਾਗੀ ਮੰਤਰੀ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਪੰਜਾਬ ਕਾਂਗਰਸ ਇਸ ਧੱਕੇਸ਼ਾਹੀ ਖ਼ਿਲਾਫ਼ ਜੰਗੀ ਪੱਧਰ ਉੱਤੇ ਪ੍ਰਦਰਸ਼ਨ ਕਰੇਗੀ।

Last Updated : Aug 11, 2023, 3:32 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.