ETV Bharat / state

Parkash Singh Badal : ਦੁਨੀਆਂ ਤੋਂ ਜਾਂਦੇ-ਜਾਂਦੇ ਵੀ ਬਾਦਲ ਧੋ ਨਾ ਸਕੇ ਬੇਅਦਬੀ ਦਾ ਦਾਗ਼, ਆਖਰੀ ਵਾਰ ਵੀ ਇਸ ਅਦਾਲਤ 'ਚ ਦੇਖੇ ਗਏ ਮਰਹੂਮ ਬਾਦਲ ਸਾਬ੍ਹ

author img

By

Published : Apr 28, 2023, 10:46 AM IST

S. Badal could not wash away the stain of disrespect even when he left the world, he saw the face of the court for the last time.
Parkash singh badal : ਦੁਨੀਆਂ ਤੋਂ ਜਾਂਦੇ ਜਾਂਦੇ ਵੀ ਸ.ਬਾਦਲ ਧੋ ਨਾ ਸਕੇ ਬੇਅਦਬੀ ਦਾ ਦਾਗ਼,ਆਖਰੀ ਵਾਰ ਵੀ ਦੇਖਿਆ ਅਦਾਲਤ ਦਾ ਮੂੰਹ

ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਹੁਣ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ, ਪਰ ਦੁਨੀਆਂ ਤੋਂ ਜਾਂਦੇ ਜਾਂਦੇ ਵੀ ਉਹ ਆਪਣੇ 'ਤੇ ਲੱਗੇ ਦਾਗ਼ ਨੂੰ ਧੋ ਨਾ ਸਕੇ। ਇਸ ਦਾਗ਼ ਨੇ ਉਨ੍ਹਾਂ ਨੂੰ ਅਖੀਰਲੇ ਸਮੇਂ ਵੀ ਫਰੀਦਕੋਟ ਅਦਾਲਤ ਦਾ ਮੂੰਹ ਦਿਖਾ ਦਿੱਤਾ।

ਚੰਡੀਗੜ੍ਹ: ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਬੀਤੇ ਦਿਨ ਪੰਜ ਤੱਤਾਂ ‘ਚ ਵਿਲੀਨ ਹੋ ਗਏ। ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਹਰ ਅੱਖ ਨਮ ਹੋ ਰਹੀ ਅਤੇ ਹਰ ਕੋਈ 95 ਸਾਲ ਦੇ ਬਾਬੇ ਬਾਦਲ ਦੀ ਪ੍ਰਾਪਤੀਆਂ ਦੀਆਂ ਗੱਲਾਂ ਕਰ ਰਿਹਾ ਸੀ। ਜਦੋਂ ਜ਼ਿੰਦਗੀ ਦਾ ਤਜ਼ਰਬਾ ਇੰਨਾ ਵੱਡਾ ਹੋਵੇ, ਤਾਂ ਕੁਝ ਖੱਟੇ ਮਿੱਠੇ ਅਹਿਸਾਸਾਂ ਵਿਚੋਂ ਵੀ ਲੰਘਣਾ ਪੈਂਦਾ ਹੈ। ਅਜਿਹਾ ਹੀ ਅਹਿਸਾਸ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਝੱਲਣਾ ਪਿਆ।

ਉਨ੍ਹਾਂ ਉੱਤੇ ਕੋਟਕਪੁਰਾ ਗੋਲੀਕਾਂਡ ਦਾ ਦਾਗ਼ ਲੱਗਿਆ। ਇਹ ਦਾਗ਼ ਮਰਦੇ ਦਮ ਤੱਕ ਉਨ੍ਹਾਂ ਦੇ ਨਾਲ ਰਿਹਾ ਹੈ। ਉਮਰ ਦੇ ਆਖਰੀ ਪੜਾਅ ਵਿਚ ਆ ਕੇ ਵੀ ਉਨ੍ਹਾਂ ਨੂੰ ਅਦਾਲਤ ਦਾ ਮੂੰਹ ਦੇਖਣਾ ਪਿਆ। ਆਖ਼ਰੀ ਵਾਰ ਉਨ੍ਹਾਂ ਨੂੰ ਫ਼ਰੀਦਕੋਟ ਦੀ ਅਦਾਲਤ ‘ਚ ਵੇਖਿਆ ਗਿਆ। ਜਦੋਂ ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਉਨ੍ਹਾਂ ਨੇ ਅਦਾਲਤ ਨੇ ਤਲਬ ਕੀਤਾ ਸੀ। 23 ਮਾਰਚ ਨੂੰ ਬਾਦਲ ਆਖਰੀ ਵਾਰ ਜਨਤਕ ਤੌਰ ’ਤੇ ਫਰੀਦਕੋਟ ਅਦਾਲਤ ਵਿਚ ਵਿਚਰੇ। ਕੋਟਕਪੂਰਾ ਗੋਲੀਕਾਂਡ ਵਿਚ ਮੁਲਜ਼ਮ ਨਾਮਜ਼ਦ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਫਰੀਦਕੋਟ ਦੀ ਅਦਾਲਤ ਵਿਚ ਬਤੌਰ ਮੁਲਜ਼ਮ ਪੇਸ਼ ਹੋਏ। ਸ਼ੈਸ਼ਨ ਜੱਜ ਰਾਜੀਵ ਕਾਲੜਾ ਦੇ ਹੁਕਮਾਂ ਮੁਤਾਬਕ 5 ਲੱਖ ਰੁਪਏ ਦਾ ਮੁਚੱਲਕਾ ਭਰਨ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਵਧੀਕ ਸ਼ੈਸ਼ਨ ਜੱਜ ਰਾਜੀਵ ਕਾਲੜਾ ਨੇ 16 ਮਾਰਚ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਅਗਾਊਂ ਜ਼ਮਾਨਤ ਦਿੰਦਿਆਂ ਫ਼ਰੀਦਕੋਟ ਦੀ ਅਦਾਲਤ ਵਿਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ।

ਅਦਾਲਤ ਨੇ ਕੀਤਾ ਸੀ ਤਲਬ : 2015 ‘ਚ ਹੋਏ ਕੋਟਕਪੁਰਾ ਗੋਲੀਕਾਂਡ ਵਿਚ ਬਾਦਲ ਪਰਿਵਾਰ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਸ਼ੱਕੀ ਰਹੀ ਜਿਸ ਲਈ ਅਦਾਲਤ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕੀਤਾ। ਬਰਗਾੜੀ ਗੋਲੀਕਾਂਡ ਮਾਮਲੇ ਵਿਚ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ। ਜ਼ਿਆਦਾ ਬਜ਼ੁਰਗ ਹੋਣ ਕਾਰਨ ਉਹ ਹੁਣ ਨਾ ਲੋਕਾਂ ‘ਚ ਵਿਚਰਦੇ ਸਨ ਅਤੇ ਨਾ ਹੀ ਜ਼ਿਆਦਾ ਘਰੋਂ ਬਾਹਰ ਨਿਕਲਦੇ ਸਨ, ਪਰ ਫਰੀਦਕੋਟ ਅਦਾਲਤ ਵਿਚ ਸਰੀਰਕ ਤੌਰ ’ਤੇ 23 ਮਾਰਚ ਨੂੰ ਉਹ ਖੁਦ ਪੇਸ਼ ਹੋਣ ਪਹੁੰਚੇ ਤਾਂ ਅਦਾਲਤ ਦੇ ਬਾਹਰ ਪ੍ਰਕਾਸ਼ ਸਿੰਘ ਬਾਦਲ ਦੇ ਸਮਰਥਕਾਂ ਦਾ ਤਾਂਤਾ ਲੱਗ ਗਿਆ ਸੀ।

ਇਹ ਵੀ ਪੜ੍ਹੋ : Parkash Singh Badal: ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਸਸਕਾਰ ਮੌਕੇ ਪਹੁੰਚੇ ਵੱਡੇ ਦਿੱਗਜ

ਵਿਸ਼ੇਸ਼ ਜਾਂਚ ਟੀਮ ਨੇ ਚਾਰਜਸ਼ੀਟ ਦਾਇਰ ਕੀਤੀ: ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ 7 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਵਿਚ ਕੁੱਲ 8 ਜਾਣਿਆ ਦੇ ਨਾਂ ਸਨ। ਸਾਬਕਾ ਮੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸੈਣੀ, ਸਾਬਕਾ ਆਈ ਜੀ ਪਰਮਰਾਜ ਉਮਰਾਨੰਗਲ, ਚਰਨਜੀਤ ਸ਼ਰਮਾ, ਸੁਖਮੰਦਰ ਮਾਨ, ਅਮਰ ਸਿੰਘ ਚਾਹਲ ਅਤੇ ਉਸ ਵੇਲੇ ਕੋਟਕਪੁਰਾ ਦੇ ਐਸਐਚਓ ਗੁਰਦੀਪ ਸਿੰਘ। ਪਰ ਹੁਣ ਪ੍ਰਕਾਸ਼ ਸਿੰਘ ਬਾਦਲ ਇਸ ਜਹਾਨੋਂ ਤੁਰ ਗਏ ਹਨ।

ਬੇਅਦਬੀ ਅਤੇ ਬਰਗਾੜੀ ਕਾਂਡ ਦਾ ਸੇਕ: ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨੂੰ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ ਗੋਲੀਕਾਂਡ ਦਾ ਸੇਕ ਹਮੇਸ਼ਾ ਲੱਗਦਾ ਰਿਹਾ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਤੇ ਵੀ ਇਸਦਾ ਪ੍ਰਭਾਵ ਵੇਖਣ ਨੂੰ ਮਿਲਿਆ। ਇਹ ਦਾਗ ਪ੍ਰਕਾਸ਼ ਸਿੰਘ ਬਾਦਲ ਦੇ ਦਾਮਨ ’ਤੇ ਲੱਗਿਆ ਅਤੇ ਮਰਦੇ ਦਮ ਤੱਕ ਵੀ ਇਹ ਦਾਗ ਧੋਤਾ ਨਹੀਂ ਗਿਆ। ਇਸ ਗੋਲੀਕਾਂਡ ਵਿਚ ਧਰਨਾ ਦੇ ਰਹੇ ਦੋ ਸਿੱਖਾਂ ਦੀ ਮੌਤ ਹੋਈ ਸੀ ਅਤੇ 100 ਦੇ ਕਰੀਬ ਲੋਕ ਜ਼ਖ਼ਮੀ ਹੋਏ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.