ETV Bharat / state

Parkash Singh Badal: ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਸਸਕਾਰ ਮੌਕੇ ਪਹੁੰਚੇ ਵੱਡੇ ਦਿੱਗਜ

author img

By

Published : Apr 27, 2023, 12:42 PM IST

Updated : Apr 28, 2023, 8:51 AM IST

ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਦਾ ਅੱਜ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਲੰਬੀ ਵਿੱਚ ਅੰਤਿਮ ਸਸਕਾਰ ਹੋਇਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਰਾਜਨੀਤੀ ਆਗੂ ਪਹੁੰਚੇ।

Parkash Singh Badal
Parkash Singh Badal

ਬਠਿੰਡਾ: ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਦਾ ਅੱਜ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਲੰਬੀ ਵਿੱਚ ਅੰਤਿਮ ਸਸਕਾਰ ਹੋਇਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਰਾਜਨੀਤੀ ਆਗੂ ਪਹੁੰਚੇ। ਦੱਸ ਦਈਏ ਕਿ ਪਰਕਾਸ਼ ਸਿੰਘ ਦਾ 25 ਅਪ੍ਰੈਲ ਨੂੰ 95 ਸਾਲ ਦੀ ਉਮਰ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ ਸੀ, ਜੋ ਕਿ ਸਾਹ ਦੀ ਬਿਮਾਰੀ ਦਾ ਲੰਬੇ ਸਮੇਂ ਤੋਂ ਪੀੜਤ ਸਨ।


ਮੇਰੇ ਨਾਲ ਬਹੁਤ ਪਿਆਰ ਸੀ, ਉਨ੍ਹਾਂ ਦਾ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ: ਜੇਪੀ ਨੱਢਾ


*ਮੇਰੇ ਨਾਲ ਬਹੁਤ ਪਿਆਰ ਸੀ, ਉਨ੍ਹਾਂ ਦਾ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ: ਜੇਪੀ ਨੱਢਾ
ਨੇ ਕਿਹਾ ਕਿ ਬਾਦਲ ਸਾਬ੍ਹ ਦਾ ਜਾਣਾ ਸਿਆਸਤ ਦੇ ਇੱਕ ਯੁੱਗ ਦਾ ਅੰਤ ਹੈ। ਮੇਰੇ ਨਾਲ ਉਨ੍ਹਾਂ ਦੇ ਨਿੱਜੀ ਸਬੰਧ ਸੀ। ਮੈ ਕਹਿ ਸਕਦਾ ਹਾਂ ਕਿ ਉਹ ਮੈਨੂੰ ਬਹੁਤ ਪਿਆਰ ਕਰਦੇ ਸੀ। ਉਹ ਨਿਮਰਤਾ ਵਾਲਾ ਸੁਭਾਅ ਵਾਲੀ ਸਖ਼ਸ਼ੀਅਤ ਸੀ ਅਤੇ ਸਾਨੂੰ ਉਨ੍ਹਾਂ ਤੋਂ ਇਹੀ ਸਿੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੈਂ ਕਰੋੜਾਂ ਭਾਜਪਾ ਵਰਕਰਾਂ ਵੱਲੋਂ ਪਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੈ।



ਬਾਦਲ ਸਾਬ੍ਹ ਦੀ ਕਮੀ ਪੂਰੀ ਨਹੀਂ ਹੋਵੇਗੀ- NCP ਨੇਤਾ

*ਬਾਦਲ ਸਾਬ੍ਹ ਦੀ ਕਮੀ ਪੂਰੀ ਨਹੀਂ ਹੋਵੇਗੀ: ਐਨਸੀਪੀ ਦੇ ਮੁਖੀ ਸ਼ਰਦ ਪਵਾਰ ਵੀ ਪਰਕਾਸ਼ ਬਾਦਲ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ। ਉਨ੍ਹਾਂ ਕਿਹਾ ਕਿ ਬਾਦਲ ਸਾਬ੍ਹ ਦੀ ਕਮੀ ਪੂਰੀ ਨਹੀਂ ਹੋਵੇਗੀ। ਉਨ੍ਹਾਂ ਨੇ ਦੇਸ਼ ਵਿੱਚ ਅਨਾਜ ਦੀ ਸਮੱਸਿਆ ਨੂੰ ਦੂਰ ਕੀਤਾ ਸੀ। ਉਹ ਹਮੇਸ਼ਾ ਸਭ ਨੂੰ ਯਾਦ ਰਹਿਣਗੇ।



ਪਰਕਾਸ਼ ਸਿੰਘ ਬਾਦਲ ਦੇ ਜਾਣ ਨਾਲ ਸਿਆਸਤ ਦਾ ਕਿਲ੍ਹਾ ਹੀ ਢਹਿ ਗਿਆ-ਭਾਜਪਾ ਆਗੂ ਹੰਸ ਰਾਜ ਹੰਸ

*ਪਰਕਾਸ਼ ਸਿੰਘ ਬਾਦਲ ਦੇ ਜਾਣ ਨਾਲ ਸਿਆਸਤ ਦਾ ਕਿਲ੍ਹਾ ਹੀ ਢਹਿ ਗਿਆ: ਲੋਕ ਸਭਾ ਮੈਂਬਰ ਤੇ ਭਾਜਪਾ ਆਗੂ ਹੰਸ ਰਾਜ ਹੰਸ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਦੇ ਜਾਣ ਨਾਲ ਸਿਆਸਤ ਦਾ ਕਿਲ੍ਹਾ ਹੀ ਢਹਿ ਗਿਆ ਹੈ। ਉਨ੍ਹਾਂ ਕਿਹਾ ਕਿ 'ਹੁਣ ਨਹੀਂ ਲਭਣੇ ਯਾਰ ਗੁਆਚੇ'। ਹੰਸ ਰਾਜ ਹੰਸ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਦੂਰਦਰਸ਼ੀ ਵਿਜ਼ਨ ਵਾਲੇ ਨੇਤਾ ਸੀ। ਉਹ ਕਿਸਾਨਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਹਨ। ਕਿਸਾਨਾਂ ਅਤੇ ਮਜ਼ਦੂਰਾਂ ਲਈ ਹਮੇਸ਼ਾ ਖੜੇ ਰਹਿੰਦੇ ਸੀ। ਉਨ੍ਹਾਂ ਕੋਲੋ ਨਿਮਰਤਾ ਸਿੱਖਣ ਦੀ ਲੋੜ ਹੈ।




ਬਾਦਲ ਸਾਬ੍ਹ ਨੇ ਹਮੇਸ਼ਾ ਕਿਹਾ ਕਿ ਸਿਆਸਤ ਵਿਚਾਰਾਂ ਦੀ ਲੜਾਈ ਹੋ ਸਕਦੀ, ਨਿੱਜੀ ਨਹੀਂ-ਮਨਜਿੰਦਰ ਸਿਰਸਾ

*ਬਾਦਲ ਸਾਬ੍ਹ ਨੇ ਹਮੇਸ਼ਾ ਕਿਹਾ ਕਿ ਸਿਆਸਤ ਵਿਚਾਰਾਂ ਦੀ ਲੜਾਈ ਹੋ ਸਕਦੀ, ਨਿੱਜੀ ਨਹੀਂ-ਮਨਜਿੰਦਰ ਸਿਰਸਾ: ਪਰਕਾਸ਼ ਸਿੰਘ ਬਾਦਲ ਦੇ ਦੇਹਾਂਤ ਮੌਕੇ ਸੋਗ ਪ੍ਰਗਟਾਉਣ ਪਹੁੰਚੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਲਈ ਅਲਫਾਜ਼ਾ ਦੀ ਘਾਟ ਹੈ। ਉਨ੍ਹਾਂ ਦਾ ਸਾਨੀ ਕੋਈ ਨਹੀਂ ਹੈ। ਪਰਕਾਸ਼ ਸਿੰਘ ਬਾਦਲ ਰਾਜਨੀਤੀ ਵਿੱਚ ਕਿਸੇ ਨੂੰ ਦੁਸ਼ਮਣ ਨਹੀਂ ਮੰਨਦੇ ਸੀ। ਉਹ ਕਹਿੰਦੇ ਸੀ ਕਿ ਸਿਆਸਤ ਵਿਚਾਰਾਂ ਦੀ ਲੜਾਈ ਹੋ ਸਕਦੀ ਹੈ, ਨਿੱਜੀ ਲੜਾਈ ਨਹੀਂ ਹੋ ਸਕਦੀ। ਮਨਜਿੰਦਰ ਸਿਰਸਾ ਨੇ ਕਿਹਾ ਕਿ ਸਾਨੂੰ ਉਨ੍ਹਾਂ ਤੋਂ ਇਹ ਸਿੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਸਮੇਂ ਦੇ ਬਹੁਤ ਪਾਬੰਦ ਸੀ।

*ਪਰਕਾਸ਼ ਸਿੰਘ ਬਾਦਲ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ, ਟਰੈਕਟਰ ਸਜਾਇਆ: ਸਾਬਕਾ ਕੈਬਿਨੇਟ ਮੰਤਰੀ ਚਰੰਜੀ ਲਾਲ ਗਰਗ ਨੇ ਕਿਹਾ ਕਿ ਜਿਸ ਦੀ ਛੱਤਰ ਛਾਇਆ ਹੇਠ ਰਹਿ ਮੈਨੂੰ ਅਕਾਲੀ ਦਲ ਲਈ ਸੇਵਾ ਕਰਨ ਦਾ ਮੌਕਾ ਮਿਲਿਆ, ਅੱਜ ਉਸ ਇਨਸਾਨੀਅਤ, ਉਸ ਸਖ਼ਸ਼ੀਅਤ ਨੂੰ ਪੂਰੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦੇਣ ਪਹੁੰਚਿਆ ਹਾਂ। ਇਸ ਤੋਂ ਇਲਾਵਾ ਪਿੰਡ ਬਾਦਲ ਵਿੱਚ ਪਰਕਾਸ਼ ਸਿੰਘ ਬਾਦਲ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।





ਪਰਕਾਸ਼ ਸਿੰਘ ਬਾਦਲ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ, ਟਰੈਕਟਰ ਸਜਾਇਆ





*ਕਾਂਗਰਸ ਨੇ ਰੱਦ ਕੀਤੇ ਸਾਰੇ ਪ੍ਰੋਗਰਾਮ ਤੇ ਮੀਟਿੰਗਾਂ:
ਪਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਕਿ 27 ਅਪ੍ਰੈਲ, 2023 ਨੂੰ ਹੋਣ ਵਾਲੇ ਕਾਂਗਰਸ ਦੇ ਸਾਰੇ ਪ੍ਰੋਗਰਾਮ, ਮੀਟਿੰਗਾਂ ਤੇ ਕੈਂਪੇਨ ਰੱਦ ਕੀਤੀਆਂ ਗਈਆਂ ਹਨ।




Parkash Singh Badal
ਕਾਂਗਰਸ ਨੇ ਰੱਦ ਕੀਤੇ ਸਾਰੇ ਪ੍ਰੋਗਰਾਮ ਤੇ ਮੀਟਿੰਗਾਂ



ਨਮ ਅੱਖਾਂ ਨਾਲ ਲੋਕਾਂ ਨੂੰ ਹੱਥ ਜੋੜਦੇ ਨਜ਼ਰ ਆਏ ਸੁਖਬੀਰ ਬਾਦਲ :
ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਤੋਂ ਪਿੰਡ ਬਾਦਲ ਤੱਕ ਦੀ ਅੰਤਿਮ ਯਾਤਰਾ ਦੌਰਾਨ ਸਮਰਥਕਾਂ ਨੇ ਵੱਖ-ਵੱਖ ਥਾਵਾਂ 'ਤੇ ਫੁੱਲਾਂ ਦੀ ਵਰਖਾ ਕਰਕੇ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਸੁਖਬੀਰ ਬਾਦਲ ਨਮ ਅੱਖਾਂ ਨਾਲ ਲੋਕਾਂ ਨੂੰ ਹੱਥ ਜੋੜਦੇ ਨਜ਼ਰ ਆਏ।




ਪਿੰਡ ਦੇ ਖੇਤ 'ਚ ਹੋਵੇਗਾ ਸੰਸਕਾਰ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਲੈ ਕੇ ਉਨ੍ਹਾਂ ਦਾ ਪਰਿਵਾਰ ਬੁੱਧਵਾਰ ਰਾਤ 10:15 ਵਜੇ ਜੱਦੀ ਪਿੰਡ ਬਾਦਲ ਵਿਖੇ ਪਹੁੰਚਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਦੁਪਹਿਰ 1 ਵਜੇ ਕੀਤਾ ਜਾਵੇਗਾ। ਪਿੰਡ ਦੇ ਸ਼ਮਸ਼ਾਨਘਾਟ ਵਿੱਚ ਜਗ੍ਹਾ ਘੱਟ ਹੋਣ ਕਾਰਨ ਸਾਬਕਾ ਮੁੱਖ ਮੰਤਰੀ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਖੇਤਾਂ ਵਿੱਚ ਹੀ ਕੀਤਾ ਜਾਵੇਗਾ। ਇਸ ਲਈ ਦੋ ਏਕੜ ਖੇਤਾਂ ਵਿੱਚ ਖੜ੍ਹੇ ਕਿੰਨੂ ਦੇ ਬਾਗ ਨੂੰ ਉਖਾੜ ਕੇ ਥੜ੍ਹਾ ਬਣਾਉਣ ਦਾ ਕੰਮ ਬੁੱਧਵਾਰ ਦੇਰ ਸ਼ਾਮ ਤੱਕ ਮੁਕੰਮਲ ਕਰ ਲਿਆ ਗਿਆ।




ਅੰਤਿਮ ਦਰਸ਼ਨਾਂ ਲਈ ਰੱਖੀ ਮ੍ਰਿਤਕ ਦੇਹ

ਪੀਐਮ ਮੋਦੀ ਨੇ ਦਿੱਤੀ ਸ਼ਰਧਾਂਜਲੀ: ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਚੰਡੀਗੜ੍ਹ ਸਥਿਤ ਅਕਾਲੀ ਦਲ ਦਫ਼ਤਰ ਵਿਖੇ ਰੱਖਿਆ ਗਿਆ। ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਅੰਤਿਮ ਸੰਸਕਾਰ ਕਰਨ ਤੋਂ ਬਾਅਦ ਪਰਿਵਾਰ ਮ੍ਰਿਤਕ ਦੇਹ ਨੂੰ ਚੰਡੀਗੜ੍ਹ ਤੋਂ ਪਿੰਡ ਬਾਦਲ ਲੈ ਗਿਆ। ਇਹ ਪਰਿਵਾਰ ਰਾਜਪੁਰਾ, ਪਟਿਆਲਾ, ਸੰਗਰੂਰ, ਬਰਨਾਲਾ ਅਤੇ ਬਠਿੰਡਾ ਤੋਂ ਹੁੰਦਾ ਹੋਇਆ ਮੁਕਤਸਰ ਜ਼ਿਲ੍ਹੇ ਦੇ ਪਿੰਡ ਬਾਦਲ ਪਹੁੰਚਿਆ।

ਬਾਦਲ ਦਾ ਮੰਗਲਵਾਰ ਰਾਤ 95 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਸਾਹ ਸਬੰਧੀ ਸ਼ਿਕਾਇਤ ਤੋਂ ਬਾਅਦ 16 ਅਪ੍ਰੈਲ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ 25 ਅਪ੍ਰੈਲ ਦੀ ਸ਼ਾਮ 7:42 'ਤੇ ਉਨ੍ਹਾਂ ਨੇ ਆਖਰੀ ਸਾਹ ਲਏ। ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਅਤੇ 11 ਵਾਰ ਵਿਧਾਇਕ ਰਹੇ।

ਇਹ ਵੀ ਪੜ੍ਹੋ: Parkash Singh Badal: ਚੰਡੀਗੜ੍ਹ ਤੋਂ ਪਿੰਡ ਬਾਦਲ ਤੱਕ ਅੰਤਿਮ ਯਾਤਰਾ, ਨਮ ਅੱਖਾਂ ਨਾਲ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਦਾ ਕੀਤਾ ਧੰਨਵਾਦ

Last Updated : Apr 28, 2023, 8:51 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.