ETV Bharat / state

ਇੰਗਲੈਂਡ ਅਤੇ ਆਸਟ੍ਰੇਲੀਆ 'ਚ ਪੰਜਾਬੀਆਂ ਦੀ 'No Entry', ਵਿਦੇਸ਼ੀ ਸਰਕਾਰਾਂ ਦੀ ਸਖ਼ਤੀ ਦਾ ਪੰਜਾਬੀਆਂ 'ਤੇ ਕੀ ਪਵੇਗਾ ਅਸਰ ? ਖਾਸ ਰਿਪੋਰਟ

author img

By

Published : May 28, 2023, 4:16 PM IST

ਇੰਗਲੈਂਡ ਦੀ ਗ੍ਰਹਿ ਮੰਤਰੀ ਸੁਵੇਲਾ ਵੱਲੋਂ ਪਿਛਲੇ ਸਾਲ ਇਹ ਬਿਆਨ ਵੀ ਦਿੱਤਾ ਗਿਆ ਸੀ. ਜਿਸ ਵਿਚ ਕਿਹਾ ਗਿਆ ਸੀ ਕਿ ਇੰਗਲੈਂਡ ਵਿਚ ਬਹੁਤ ਸਾਰੇ ਉਹ ਲੋਕ ਆ ਗਏ ਹਨ ਜੋ ਕਿ ਪ੍ਰਤਿਭਾਸ਼ਾਲੀ ਨਹੀਂ ਹੋ ਸਕਦਾ ਹੈ ਸਪਾਊਸ ਵੀਜ਼ਾ ਬੰਦ ਕਰ ਦਿੱਤਾ ਜਾਵੇ। ਜਿਸਤੋਂ ਬਾਅਦ ਹੁਣ ਸਪਾਊਸ ਵੀਜ਼ਾ 'ਤੇ ਪਾਬੰਦੀ ਲੱਗਣ ਜਾ ਰਹੀ ਹੈ।

'No Entry' of Punjabis in England and Australia, What will be the effect of strictness on Punjabis?
ਇੰਗਲੈਂਡ ਅਤੇ ਆਸਟ੍ਰੇਲੀਆ 'ਚ ਪੰਜਾਬੀਆਂ ਦੀ 'No Entry'

ਇੰਗਲੈਂਡ ਅਤੇ ਆਸਟ੍ਰੇਲੀਆ 'ਚ ਪੰਜਾਬੀਆਂ ਦੀ 'No Entry'

ਚੰਡੀਗੜ੍ਹ : ਹੁਣ ਇੰਗਲੈਂਡ ਜਾ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਆਪਣੇ ਪਤੀ ਜਾਂ ਪਤਨੀ ਨੂੰ ਨਹੀਂ ਲਿਜਾ ਸਕਣਗੇ। ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਨੂੰ ਵੀ ਹੁਣ ਸੂਈ ਦੇ ਨੱਕੇ ਵਿਚੋਂ ਲੰਘਣਾ ਪੈ ਸਕਦਾ ਹੈ। ਵਿਦੇਸ਼ੀ ਮੁਲਕਾਂ ਵੱਲੋਂ ਕੀਤੀ ਜਾ ਰਹੀ ਸਖ਼ਤੀ ਨਾਲ ਸਭ ਤੋਂ ਜ਼ਿਆਦਾ ਪੰਜਾਬੀ ਪ੍ਰਭਾਵਿਤ ਹੋਣਗੇ ਕਿਉਂਕਿ ਸਭ ਤੋਂ ਜ਼ਿਆਦਾ ਪੰਜਾਬੀ ਵਿਦਆਰਥੀ ਹੀ ਬਾਹਰਲੇ ਮੁਲਕਾਂ ਵੱਲ ਉਡਾਰੀਆਂ ਮਾਰ ਰਹੇ ਹਨ।

ਸਪਾਊਸ ਵੀਜ਼ਾ 'ਤੇ ਪਾਬੰਦੀ : ਯੂਕੇ ਦੀ ਸਰਕਾਰ ਨੇ ਸਪਾਊਸ ਵੀਜ਼ਾ ਦੀ ਸੇਵਾ ਬੰਦ ਕਰ ਦਿੱਤੀ ਹੈ। ਅਗਲੇ ਸਾਲ ਜਨਵਰੀ ਤੋਂ ਸਰਕਾਰ ਦੇ ਨਵੇਂ ਨਿਯਮ ਲਾਗੂ ਹੋਣਗੇ। ਹੁਣ ਕੋਈ ਵੀ ਵਿਦਿਆਰਥੀ ਆਪਣੇ ਜੀਵਨ ਸਾਥੀ ਨੂੰ ਬ੍ਰਿਟੇਨ ਨਹੀਂ ਲਿਜਾ ਸਕੇਗਾ। ਹਾਲਾਂਕਿ ਸਤੰਬਰ ਮਹੀਨੇ ਜਾਣ ਵਾਲੇ ਵਿਦਿਆਰਥੀਆਂ 'ਤੇ ਯੂਕੇ ਸਰਕਾਰ ਦੇ ਇਹ ਨਵੇਂ ਨਿਯਮ ਲਾਗੂ ਨਹੀਂ ਹੋਣਗੇ। ਇਸ ਤੋਂ ਪਹਿਲਾਂ ਬ੍ਰਿਟੇਨ 'ਚ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ ਸਪਾਊਸ ਵੀਜ਼ਾ ਵੀ ਦਿੱਤਾ ਜਾਂਦਾ ਸੀ। ਪੜ੍ਹਾਈ ਤੋਂ ਬਾਅਦ ਵਿਦਿਆਰਥੀ ਅਤੇ ਉਸ ਦੇ ਜੀਵਨ ਸਾਥੀ ਨੂੰ ਦੋ ਸਾਲਾਂ ਦਾ ਵਰਕ ਵੀਜ਼ਾ ਵੀ ਮਿਲ ਗਿਆ।

'No Entry' of Punjabis in England and Australia, What will be the effect of strictness on Punjabis?
ਇੰਗਲੈਂਡ ਅਤੇ ਆਸਟ੍ਰੇਲੀਆ 'ਚ ਪੰਜਾਬੀਆਂ ਦੀ 'No Entry'

ਇੰਗਲੈਂਡ ਦੀ ਗ੍ਰਹਿ ਮੰਤਰੀ ਸੁਵੇਲਾ ਵੱਲੋਂ ਪਿਛਲੇ ਸਾਲ ਇਹ ਬਿਆਨ ਵੀ ਦਿੱਤਾ ਗਿਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਇੰਗਲੈਂਡ ਵਿਚ ਬਹੁਤ ਸਾਰੇ ਉਹ ਲੋਕ ਆ ਗਏ ਹਨ ਜੋ ਕਿ ਪ੍ਰਤਿਭਾਸ਼ਾਲੀ ਨਹੀਂ ਹੋ ਸਕਦਾ, ਸਪਾਊਸ ਵੀਜ਼ਾ ਬੰਦ ਕਰ ਦਿੱਤਾ ਜਾਵੇ। ਜਿਸਤੋਂ ਬਾਅਦ ਹੁਣ ਸਪਾਊਸ ਵੀਜ਼ਾ 'ਤੇ ਪਾਬੰਦੀ ਲੱਗਣ ਜਾ ਰਹੀ ਹੈ। ਆਸਟ੍ਰੇਲੀਆ ਨੇ 5 ਸੂਬਿਆਂ ਦੇ ਵਿਦਿਆਰਥੀਆਂ 'ਤੇ ਬੈਨ ਲਗਾਇਆ ਜਿਹਨਾਂ ਵਿਚ ਪੰਜਾਬ ਦਾ ਨਾਂ ਵੀ ਸ਼ਾਮਲ ਹੈ। ਪੱਛਮੀ ਸਿਡਨੀ ਯੂਨੀਵਰਸਿਟੀ ਨੇ ਇਹ ਕਿਹਾ ਹੈ ਕਿ ਪੰਜਾਬ, ਹਰਿਆਣਾ ਅਤੇ ਗੁਜਰਾਤ ਦੇ ਵਿਦਿਆਰਥੀਆਂ ਦੀ ਭਰਤੀ 'ਤੇ ਰੋਕ ਲਗਾਈ ਕਿ 2022 'ਚ ਦਾਖਲਾ ਲੈਣ ਵਾਲੇ ਵਿਦਿਆਰਥੀ ਵਿਚਕਾਰ ਹੀ ਪੜਾਈ ਛੱਡ ਗਏ।

'No Entry' of Punjabis in England and Australia, What will be the effect of strictness on Punjabis?
ਇੰਗਲੈਂਡ ਅਤੇ ਆਸਟ੍ਰੇਲੀਆ 'ਚ ਪੰਜਾਬੀਆਂ ਦੀ 'No Entry'


ਵਿਦੇਸ਼ੀ ਸਰਕਾਰਾਂ ਨੇ ਪੰਜਾਬੀਆਂ 'ਤੇ ਕੀਤੀ ਸਖ਼ਤੀ ? : ਇੰਗਲੈਂਡ ਦੇ ਵਿਚ ਪੰਜਾਬੀ ਜੋੜੇ ਅਤੇ ਪੰਜਾਬੀ ਵਿਦਿਆਰਥੀ ਇੰਨੀ ਗਿਣਤੀ ਵਿਚ ਪਹੁੰਚ ਗਏ ਹਨ ਕਿ ਹੁਣ ਸਥਿਤੀ ਇੰਗਲੈਂਡ ਦੇ ਵੱਸੋਂ ਬਾਹਰ ਹੁੰਦੀ ਜਾ ਰਹੀ ਹੈ। ਇੰਗਲੈਂਡ ਦੇ ਮੂਲ ਨਿਵਾਸੀ ਇਸ ਸਥਿਤੀ ਵਿਚ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਹਨ। ਬ੍ਰਿਟਿਸ਼ ਸਰਕਾਰ ਨੇ 2021 ਵਿਚ ਕੰਮ ਨੂੰ ਲੈ ਕੇ 2500 ਪੌਂਡ ਹਰ ਸਾਲ ਨਿਰਧਾਰਿਤ ਕੀਤੇ ਸਨ, ਪਰ ਬਗੈਰ ਕਿਸੇ ਕਿੱਤਾਮੁਖੀ ਅਤੇ ਤਕਨੀਕੀ ਗਿਆਨ ਤੋਂ ਪੰਜਾਬੀ ਇੰਗਲੈਂਡ ਪਹੁੰਚ ਗਏ ਅਤੇ ਘੱਟ ਤਨਖਾਹਾਂ 'ਤੇ ਕੰਮ ਵੀ ਕਰਨ ਲੱਗੇ, ਜਿਸ ਕਰਕੇ ਉਥੋਂ ਦੇ ਮੂਲ ਨਿਵਾਸੀਆਂ ਲਈ ਮੁਸੀਬਤ ਖੜ੍ਹੀ ਹੋ ਗਈ। ਉਥੇ ਫਾਰਮ ਅਤੇ ਉਦਯੋਗਿਕ ਇਕਾਈਆ ਵਿਚ ਪੰਜਾਬੀ ਕੰਮ ਕਰ ਰਹੇ ਹਨ।

ਇੰਗਲੈਂਡ ਦੇ ਵਸਨੀਕਾਂ ਨੂੰ ਵੀ ਪੰਜਾਬੀਆਂ ਕਰਕੇ ਘੱਟ ਤਨਖਾਹਾਂ ਵਿਚ ਕੰਮ ਕਰਨਾ ਪੈ ਰਿਹਾ ਹੈ, ਜਿਸ ਕਰਕੇ ਯੂਕੇ ਸਰਕਾਰ ਹੁਣ ਆਪਣੇ ਨਿਯਮਾਂ ਵਿਚ ਬਦਲਾਅ ਅਤੇ ਪੰਜਾਬੀਆਂ ਲਈ ਸਖ਼ਤੀ ਕਰ ਰਹੀ ਹੈ। ਆਸਟ੍ਰੇਲੀਆ ਦੀਆਂ ਕੁਝ ਯੂਨਵਰਸਿਟੀਆਂ ਪੰਜਾਬੀਆਂ ਦੇ ਵਤੀਰੇ ਤੋਂ ਖਫ਼ਾ ਹਨ, ਕਿਉਂਕਿ ਅੰਤਰਰਾਸ਼ਟਰੀ ਵਿਦਿਆਰਥੀ ਪੜ੍ਹਾਈ ਕਰਨ ਆਉਂਦੇ ਹਨ ਅਤੇ ਪੜਾਈ ਅੱਧ ਵਿਚਕਾਰ ਛੱਡ ਕੇ ਆਪਣੇ ਕੰਮਾਂ ਤੇ ਲੱਗ ਜਾਂਦੇ ਹਨ, ਜਿਸ ਕਰਕੇ ਪੰਜਾਬ ਸਮੇਤ 4 ਹੋਰ ਸੂਬਿਆਂ ਦੇ ਵਿਦਿਆਰਥੀਆਂ ਦੀ ਆਸਟ੍ਰੇਲੀਆ ਵਿਚ 'ਨੋ ਐਂਟਰੀ' ਹੋਣ ਜਾ ਰਹੀ ਹੈ। ਆਸਟ੍ਰੇਲੀਆ ਖ਼ਰਜ਼ੀ ਦਸਤਵੇਜ਼ਾਂ ਅਤੇ ਝੂਠੀ ਜਾਣਕਾਰੀ ਦੇ ਸਖ਼ਤ ਖ਼ਿਲਾਫ਼ ਹੈ ਕੁਝ ਅਜਿਹੇ ਕੇਸ ਸਾਹਮਣੇ ਆਉਣ ਤੋਂ ਬਾਅਦ ਵੀ ਆਸਟ੍ਰੇਲੀਆ ਨੇ ਸਖ਼ਤੀ ਵਿਖਾਈ ਹੈ।


ਇਸ ਸਾਲ 'ਚ 2 ਲੱਖ ਤੋਂ ਜ਼ਿਆਦਾ ਪੰਜਾਬੀ ਗਏ ਇੰਗਲੈਂਡ : ਇਮੀਗ੍ਰੇਸ਼ਨ ਵਿਭਾਗ ਤੋਂ ਮਿਲੇ ਤਾਜ਼ਾ ਅੰਕੜਿਆਂ ਅਨੁਸਾਰ ਸਾਲ 2023 ਵਿਚ ਹੁਣ ਤੱਕ 2 ਲੱਖ ਤੋਂ ਜ਼ਿਆਦਾ ਵਿਦਿਆਰਥੀ ਇੰਗਲੈਂਡ ਗਏ, ਜਿਨ੍ਹਾਂ ਵਿਚੋਂ ਜ਼ਿਆਦਾਤਰ ਵਿਆਹੇ ਅਤੇ ਪੰਜਾਬ ਤੋਂ ਹਨ, 85 ਪ੍ਰਤੀਸ਼ਤ ਵਿਦਿਆਰਥੀ ਅਜਿਹੇ ਸਨ ਜੋ ਹਰ ਹਾਲ ਇੰਗਲੈਂਡ ਪਹੁੰਚਣਾ ਚਾਹੁੰਦੇ ਸਨ। 2020 ਵਿਚ 48,639 ਭਾਰਤੀ ਵਿਦਿਆਰਥੀ ਯੂਕੇ ਪਹੁੰਚੇ, ਸਾਲ 2021 'ਚ 55903 ਅਤੇ 2022 ਤੱਕ 200978 ਲੋਕ ਯੂਕੇ ਪਹੁੰਚੇ। ਇਹਨਾਂ ਵਿਚੋਂ 80 ਪ੍ਰਤੀਸ਼ਤ ਵਿਦਿਆਰਥੀ ਪੰਜਾਬੀ ਸਨ। ਇੰਟਰਨੈਸ਼ਨਲ ਵਿਦਿਆਰਥੀਆਂ ਤੋਂ ਇੰਗਲੈਂਡ ਨੇ ਮੋਟੀ ਕਮਾਈ ਕੀਤੀ। ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਸਾਲ 2022 'ਚ 80,000 ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਆਸਟ੍ਰੇਲੀਆ 'ਚ ਪੜ੍ਹਾਈ ਕਰਨ ਪਹੁੰਚੇ ਜਿਨ੍ਹਾਂ ਵਿਚੋਂ ਜ਼ਿਆਦਾਤਰ ਗਿਣਤੀ ਪੰਜਾਬੀ ਵਿਦਿਆਰਥੀਆਂ ਦੀ ਹੀ ਹੈ। ਅੰਦਾਜ਼ਨ ਹਰ ਸਾਲ ਅੰਤਰਰਾਸ਼ਟਰੀ ਵਿਦਿਆਰਥੀ ਯੂਕੇ ਦੀ ਆਰਥਿਕਤਾ ਵਿਚ ਸਾਲਾਨਾ 35 ਬਿਲੀਅਨ ਪੌਂਡ ਦਾ ਮੁਨਾਫ਼ਾ ਦਿੰਦੇ ਹਨ। ਇਕੱਲੇ ਵਿਦਿਆਰਥੀ ਹੁਣ ਵੀ ਇੰਗਲੈਂਡ ਜਾ ਸਕਦੇ ਹਨ ਪਰ ਆਪਣੇ ਪਰਿਵਾਰਾਂ ਨੂੰ ਨਾਲ ਨਹੀਂ ਲਿਜਾਇਆ ਜਾ ਸਕਦਾ ਹੈ।


ਪੰਜਾਬੀਆਂ 'ਤੇ ਪ੍ਰਭਾਵ ਪੈਣਾ ਲਾਜ਼ਮੀ : ਜ਼ਾਹਿਰ ਹੈ ਕਿ ਪੰਜਾਬ ਵਿਚੋਂ ਸਭ ਤੋਂ ਜ਼ਿਆਦਾ ਵਿਅਕਤੀ ਅਤੇ ਵਿਦਿਆਰਥੀ ਵਿਦੇਸ਼ਾਂ ਵੱਲ ਪ੍ਰਵਾਸ ਕਰਦੇ ਹਨ। ਜਿਸ ਕਰਕੇ ਇਸ ਇੰਗਲੈਂਡ ਅਤੇ ਆਸਟ੍ਰੇਲੀਆ ਦੀ ਸਖ਼ਤੀ ਦਾ ਸਭ ਤੋਂ ਵੱਡਾ ਅਸਰ ਪੰਜਾਬੀਆਂ 'ਤੇ ਹੀ ਵੇਖਣ ਨੂੰ ਮਿਲੇਗਾ। ਪੰਜਾਬੀਆਂ ਵਿਚ ਵਿਦੇਸ਼ ਜਾਣ ਦੀ ਲਾਲਸਾ ਇਸ ਹੱਦ ਤੱਕ ਭਾਰੂ ਹੈ ਕਿ ਹੁਣ ਕੈਨੇਡਾ ਜਾਂ ਹੋਰ ਮੁਲਕਾਂ ਵੱਲ ਜਾਣ ਦਾ ਰੁਝਾਨ ਵੱਧ ਜਾਵੇਗਾ। ਵਿੰਗਸ ਕੰਸਲਟੈਂਟ ਦੇ ਐਮਡੀ ਕਰਨ ਸੈਣੀ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਹੋ ਸਕਦਾ ਹੈ ਕਿ ਕੈਨੇਡਾ ਵੀ ਆਪਣੇ ਨਿਯਮਾਂ ਵਿਚ ਬਦਲਾਅ ਕਰ ਦੇਵੇ। ਜਿਸ ਕਰਕੇ ਵਿਿਦਆਰਥੀਆਂ ਨੂੰ ਗ੍ਰੇਜੂਏਟ ਹੋਣ ਤੱਕ ਪੰਜਾਬ 'ਚ ਪੜਾਈ ਕਰਨੀ ਪਵੇਗੀ। ਜਿਸ ਨਾਲ ਪੰਜਾਬ ਦੇ ਵਿਚ ਖਾਲੀ ਪਏ ਸਕੂਲਾਂ ਕਾਲਜਾਂ ਵਿਚ ਮੁੜ ਤੋਂ ਬਹਾਰ ਆ ਸਕਦੀ ਹੈ ਅਤੇ ਪੰਜਾਬ ਸਰਕਾਰ 'ਤੇ ਵੀ ਵਿਿਦਆਰਥੀਆਂ ਦੇ ਰੁਜ਼ਗਾਰ ਦਾ ਦਬਾਅ ਵਧੇਗਾ। ਜੋ ਬੱਚੇ ਬਾਹਰ ਸਹੀ ਮਾਇਨਿਆਂ ਵਿਚ ਪੜਾਈ ਕਰਨ ਜਾਂਦੇ ਹਨ ਉਹਨਾਂ ਨੂੰ ਇਸਦਾ ਫਾਇਦਾ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.