ETV Bharat / state

ਨਵਜੋਤ ਸਿੱਧੂ ਦਾ ਮਾਨ ਦੇ ਨਾਂ ਤਿੱਖਾ ਟਵੀਟ, ਕਿਹਾ- ਪੰਜਾਬੀਆਂ ਨੂੰ ਨਾਟਕ ਕਰਕੇ ਬੇਵਕੂਫ ਨਾ ਬਣਾਓ

author img

By

Published : Jun 2, 2023, 5:26 PM IST

ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੱਧੂ ਵਲੋਂ ਇਕ ਟਵੀਟ ਕੀਤਾ ਗਿਆ ਹੈ। ਇਸ ਵਿੱਚ ਉਨ੍ਹਾਂ ਮਾਨ ਦੀ ਸੁਰੱਖਿਆ ਦੇ ਮੁੱਦੇ ਉੱਤੇ ਕਿਹਾ ਹੈ ਕਿ ਮਾਨ ਨੂੰ ਨਾਟਕ ਕਰਕੇ ਪੰਜਾਬੀਆਂ ਨੂੰ ਬੇਵਕੂਫ ਬਣਾਉਣਾ ਛੱਡ ਦੇਣਾ ਚਾਹੀਦਾ ਹੈ।

Navjot Sidhu taunts Bhagwant Mann by tweeting
ਨਵਜੋਤ ਸਿੱਧੂ ਦਾ ਮਾਨ ਦੇ ਨਾਂ ਤਿੱਖਾ ਟਵੀਟ, ਕਿਹਾ- ਪੰਜਾਬੀਆਂ ਨੂੰ ਨਾਟਕ ਕਰਕੇ ਬੇਵਕੂਫ ਨਾ ਬਣਾਓ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਦਾ ਮੁੱਦਾ ਠੰਡਾ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਪਹਿਲਾਂ ਕੇਂਦਰ ਵਲੋਂ ਜੈੱਡ ਪਲੱਸ ਸੁਰੱਖਿਆ ਦੇਣ ਅਤੇ ਬਾਅਦ ਵਿੱਚ ਭਗਵੰਤ ਮਾਨ ਵਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਇਹ ਕਹਿਣਾ ਕਿ ਉਨ੍ਹਾਂ ਨੂੰ ਪੰਜਾਬ ਅਤੇ ਦਿੱਲੀ ਵਿੱਚ 'ਜੇਡ-ਪਲਾਸ' ਸੁਰੱਖਿਆ ਵਿੱਚ ਸੀਆਰਪੀਐਫ ਕਰਮਚਾਰੀਆਂ ਦੀ ਲੋੜ ਨਹੀਂ ਹੈ। ਇਸ ਤੋਂ ਬਾਅਦ ਲਗਾਤਰ ਪੰਜਾਬ ਦੇ ਸਿਆਸੀ ਲੀਡਰ ਬਿਆਨ ਦੇ ਰਹੇ ਹਨ। ਸੁੱਖਜਿੰਦਰ ਸਿੰਘ ਰੰਧਾਵਾ ਵਲੋਂ ਵੀ ਲੰਘੇ ਕੱਲ੍ਹ ਬਿਆਨ ਦੇ ਕੇ ਮਾਨ ਨੂੰ ਇਹ ਨਾ ਕਰਨ ਤੋਂ ਵਰਜਿਆ ਸੀ। ਹੁਣ ਸਿੱਧੂ ਦਾ ਟਵੀਟ ਆਇਆ ਹੈ।

  • Stop Masquerading @BhagwantMann …… 1000 commandos guarding you and your family……. Equivalent to 10 Z+ Securities……You’re the most protected CM Punjab has ever seen…..Cut your drama….Are you fooling the people of punjab or trying to take this plea to the court to scuttle… pic.twitter.com/y2L0Nro40I

    — Navjot Singh Sidhu (@sherryontopp) June 2, 2023 " class="align-text-top noRightClick twitterSection" data=" ">

ਕੀ ਲਿਖਿਆ ਸਿੱਧੂ ਨੇ : ਸਿੱਧੂ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਮਾਨ ਨੂੰ ਡਰਾਮਾ ਬੰਦ ਕਰ ਦੇਣਾ ਚਾਹੀਦਾ ਹੈ। ਸਿੱਧੂ ਨੇ ਸਵਾਲ ਕੀਤਾ ਹੈ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਮੂਰਖ ਕਿਉਂ ਬਣਾ ਰਹੇ ਹੋ।ਸਿੱਧੂ ਨੇ ਕਿਹਾ ਕਿ ਮਾਨ ਵਲੋਂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵੀ ਕੋਈ ਸਬਕ ਨਹੀਂ ਲਿਆ ਗਿਆ ਹੈ। ਸਿੱਧੂ ਨੇ ਕਿਹਾ ਕਿ ਮਾਨ ਸਾਹਿਬ ਨੇ ਆਪ ਹੀ ਵੀਆਈਪੀ ਸੁਰੱਖਿਆ ਖਤਮ ਕਰਨ ਦੀ ਗੱਲ ਕਹੀ ਸੀ, ਪਰ ਮਾਨ ਦੇ ਕਾਫਿਲੇ ਦੇਖ ਨਹੀਂ ਲੱਗਦਾ। ਆਪਣੇ ਬੌਸ ਦੇ ਘਰ ਦੀ ਰੈਨੋਵੇਸ਼ਨ ਉੱਤੇ 100 ਕਰੋੜ ਰੁਪਏ ਤੋਂ ਵੱਧ ਦਾ ਖਰਚਾ ਕਰ ਦਿੱਤਾ ਹੈ। ਇਸ ਉੱਤੇ ਪੰਜਾਬ ਦੇ ਸਾਰੇ ਵਸੀਲੇ ਖਰਚ ਦਿੱਤੇ ਹਨ।

ਕੀ ਲਿਖਿਆ ਸੀ ਸੁਖਜਿੰਦਰ ਰੰਧਾਵਾ ਨੇ : ਲੰਘੇ ਕੱਲ੍ਹ ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸਨੂੰ ਲੈ ਕੇ ਤੰਜ ਕੱਸਦਾ ਟਵੀਟ ਕੀਤਾ ਸੀ। ਰੰਧਾਵਾ ਨੇ ਆਪਣੇ ਟਵੀਟ ਵਿੱਚ ਲਿਖਿਆ ਸੀ ਕਿ ਮਾਨ ਸਾਹਿਬ ਚੀਚੀ 'ਤੇ ਲਹੂ ਲਾਕੇ ਸ਼ਹੀਦ ਨਾ ਬਣੋ! ਤੁਸੀਂ ਕਹਿੰਦੇ ਹੋ ਕੇ ਮੈਂ ਕੇਂਦਰ ਦੀ ਸਕਿਓਰਟੀ ਨਹੀਂ ਲੈਣੀ ਪਰ ਜ਼ਰਾ ਕਿਰਪਾ ਕਰਕੇ ਪੰਜਾਬ ਸਰਕਾਰ ਦੀ ਸਕਿਓਰਟੀ ਤੇ ਗੰਨਮੈਨਾਂ ਦੀ ਗਿਣਤੀ ਬਾਰੇ ਲੋਕਾਂ ਨੂੰ ਚਾਨਣਾ ਪਾਓ ਕਿ ਤੁਹਾਡੇ ਤੇ ਤੁਹਾਡੇ ਪਰਿਵਾਰ ਕੋਲ ਕਿੰਨੀ ਗਿਣਤੀ ਵਿੱਚ ਸਕਿਓਰਟੀ ਹੈ?

ਮਾਨ ਨੇ ਕੀ ਲਿਖਿਆ ਸੀ ਕੇਂਦਰ ਨੂੰ : ਦਰਅਸਲ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਗਈ ਜ਼ੈਡ ਪਲੱਸ ਸਿਕਓਰਿਟੀ ਲੈਣ ਤੋਂ ਮੁੱਖ ਮੰਤਰੀ ਮਾਨ ਨੇ ਨਾਂਹ ਕਰ ਦਿੱਤੀ ਸੀ। ਮਾਨ ਨੇ ਆਖਿਆ ਕਿ ਉਹਨਾਂ ਕੋਲ ਪੰਜਾਬ ਦੀ ਦਿੱਤੀ ਸੁਰੱਖਿਆ ਬਹੁਤ ਕਾਬਲ ਹੈ। ਉਹਨਾਂ ਨੂੰ ਜ਼ੈਡ ਪਲੱਸ ਸੁਰੱਖਿਆ ਦੀ ਕੋਈ ਜ਼ਰੂਰਤ ਨਹੀਂ। ਮਾਨ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਜ਼ੈਡ ਪਲੱਸ ਸਿਕਓਰਿਟੀ ਲੈਣ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ। ਉਹਨਾਂ ਸਾਫ਼ ਕੀਤਾ ਕਿ ਪੰਜਾਬ ਵਿਚ ਦਿੱਲੀ ਦੀ ਸੁਰੱਖਿਆ ਦੀ ਕੋਈ ਜ਼ਰੂਰਤ ਨਹੀਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.