ETV Bharat / state

ਇਨਸਾਫ਼ ਮੋਰਚੇ ਦੀ ਮੰਗ, ਜਗਤਾਰ ਸਿੰਘ ਹਵਾਰਾ ਨੂੰ ਮੋਹਾਲੀ ਅਦਾਲਤ ਵਿੱਚ ਕੀਤਾ ਜਾਵੇ ਪੇਸ਼

author img

By

Published : Jan 11, 2023, 9:01 PM IST

Updated : Jan 11, 2023, 9:16 PM IST

ਇਨਸਾਫ਼ ਮੋਰਚੇ ਨੇ ਕਿਹਾ ਸਰਕਾਰਾਂ ਅਦਾਲਤ ਦਾ ਹੁਕਮ ਮੰਨਣ ਅਤੇ 12 ਜਨਵਰੀ ਨੂੰ ਜਗਤਾਰ ਸਿੰਘ ਹਵਾਰਾ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕਰਨ। ਦੱਸ ਦਈਏ ਕਿ ਇਹ ਮੋਰਚਾ ਵਾਈ.ਪੀ.ਐਸ ਚੌਂਕ ਮੋਹਾਲੀ ਤੋਂ ਅੱਗੇ ਚੰਡੀਗੜ੍ਹ ਮੋਹਾਲੀ ਬਾਰਡਰ ਉੱਤੇ ਲੱਗਾ ਹੈ।

Jagtar Hawara be produced before the Mohali court
Jagtar Hawara be produced before the Mohali court

ਇਨਸਾਫ਼ ਮੋਰਚੇ ਦੀ ਮੰਗ, ਜਗਤਾਰ ਸਿੰਘ ਹਵਾਰਾ ਨੂੰ ਮੋਹਾਲੀ ਅਦਾਲਤ ਵਿੱਚ ਕੀਤਾ ਜਾਵੇ ਪੇਸ਼

ਮੋਹਾਲੀ: ਜਗਤਾਰ ਸਿੰਘ ਹਵਾਰਾ ਵੱਲੋਂ 7 ਜਨਵਰੀ ਨੂੰ ਜੇਲ੍ਹ ਵਿੱਚੋਂ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਭੇਜੇ ਸੰਦੇਸ਼ ਨਾਲ ਸਿੱਖ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਮੁੱਖ 4 ਮੰਗਾਂ ਲਈ ਪੱਕਾ ਮੋਰਚਾ ਲਗਾ ਦਿੱਤਾ ਗਿਆ ਹੈ। ਜਿਸ ਤਹਿਤ ਇਨਸਾਫ਼ ਮੋਰਚੇ ਨੇ ਕਿਹਾ ਸਰਕਾਰਾਂ ਅਦਾਲਤ ਦਾ ਹੁਕਮ ਮੰਨਣ ਅਤੇ 12 ਜਨਵਰੀ ਨੂੰ ਜਗਤਾਰ ਸਿੰਘ ਹਵਾਰਾ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕਰਨ। ਦੱਸ ਦਈਏ ਕਿ ਇਹ ਮੋਰਚਾ ਵਾਈ.ਪੀ.ਐਸ ਚੌਂਕ ਮੋਹਾਲੀ ਤੋਂ ਅੱਗੇ ਚੰਡੀਗੜ੍ਹ ਮੋਹਾਲੀ ਬਾਰਡਰ ਉੱਤੇ ਲੱਗਾ ਹੈ।

ਅਦਾਲਤ ਵੱਲੋਂ ਜਗਤਾਰ ਸਿੰਘ ਹਵਾਰਾ ਨੂੰ 12 ਜਨਵਰੀ ਪ੍ਰੋਡਕਸ਼ਨ ਵਾਰੰਟ ਜਾਰੀ:- ਇਸ ਦੌਰਾਨ ਹੀ ਪ੍ਰੈਸ ਕਾਨਫਰੰਸ ਕਰਦਿਆ ਪੱਕੇ ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਵਿਚ ਬਗੈਰ ਕਿਸੇ ਕੇਸ ਦੇ ਸਰਕਾਰ ਵੱਲੋਂ ਬੰਦੀ ਬਣਾ ਕੇ ਰੱਖਿਆ ਗਿਆ ਹੈ। ਜਗਤਾਰ ਸਿੰਘ ਹਵਾਰਾ ਨੂੰ ਅਦਾਲਤਾਂ ਦੇ ਹੁਕਮਾਂ ਉੱਤੇ ਵੀ ਪੰਜਾਬ ਵਿੱਚ ਨਹੀਂ ਲਿਆਦਾ ਜਾ ਰਿਹਾ। ਮੋਹਾਲੀ ਕੇਸ ਦੀ 31 ਨੰਬਰ ਸਾਲ 1998 ਦੀ ਐਫ.ਆਈ.ਆਰ ਦਾ ਕੇਸ ਟਰੇਲ ਪੈਡਿੰਗ ਹੈ। ਅਦਾਲਤ ਵੱਲੋਂ ਜਗਤਾਰ ਸਿੰਘ ਹਵਾਰਾ ਨੂੰ 12 ਜਨਵਰੀ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਹਨ।

ਮੋਰਚੇ ਦੀ ਮੰਗ:-ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਜਗਤਾਰ ਸਿੰਘ ਹਵਾਰਾ ਨੂੰ ਪੇਸ਼ ਕਰਨ ਲਈ ਅਮਰ ਸਿੰਘ ਚਾਹਲ ਸਮੇਤ ਉਨਾਂ ਦੇ ਵਕੀਲਾਂ ਨੇ ਹਫ਼ਤਾ ਪਹਿਲੋਂ ਐਸ. ਐਸ.ਪੀ ਮੋਹਾਲੀ ਨੂੰ ਬੇਨਤੀ ਕਰ ਦਿੱਤੀ ਹੈ। ਵਕੀਲਾਂ ਨੇ ਕਿਹਾ ਅਸੀਂ ਆਪਣਾ ਪੱਖ ਸਪੱਸ਼ਟ ਕਰ ਰਹੇ ਹਾਂ ਕਿ ਸਰਕਾਰ ਸਿੱਖਾਂ ਅਤੇ ਮਨੁੱਖੀ ਅਧਿਕਾਰਾਂ ਬਾਰੇ ਕਿੰਨੀ ਸੰਜੀਦਾ ਹੈ। ਇਸਦਾ ਪਤਾ ਸਾਰਿਆਂ ਨੂੰ ਲੱਗਣਾ ਚਾਹੀਦਾ ਹੈ। ਮੋਰਚੇ ਦੀ ਮੰਗ ਹੈ ਕਿ ਇੱਥੋਂ ਪੁਲਿਸ ਲਗਾਕੇ 30 ਹਜ਼ਾਰੀ ਅਦਾਲਤ ਵਿੱਚੋਂ ਉਸ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕਰਕੇ ਜਗਤਾਰ ਸਿੰਘ ਹਵਾਰਾ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।

ਮੋਰਚੇ ਦੇ ਆਗੂ:- ਇਸ ਮੌਕੇ ਗੁਰਚਰਨ ਸਿੰਘ, ਪਾਲ ਸਿੰਘ ਫਰਾਂਸ, ਬਲਵਿੰਦਰ ਸਿੰਘ, ਬਾਬਾ ਗੁਰਮੀਤ ਸਿੰਘ ਡਾਚਰ ਭਾਈ ਦਰਸ਼ਨ ਸਿੰਘ ਅਮਰੀਕਾ, ਬਲਬੀਰ ਸਿੰਘ ਹਿਸਾਰ, ਇੰਦਰਵੀਰ ਸਿੰਘ, ਰਸ਼ਪਾਲ ਸਿੰਘ, ਗੁਰਨਾਮ ਸਿਧੂ, ਸਤਵੰਤ ਸਿੰਘ ਆਕਾਲ ਯੂਥ, ਬਾਬਾ ਜੱਗੀ, ਬਲਵਿੰਦਰ ਸਿੰਘ ਤਲਵਾੜਾ, ਮਹਿੰਦਰਪਾਲ ਲਾਲਾ ਬੀਬੀ ਕੁਲਬੀਰ ਕੌਰ, ਪਵਨਦੀਪ ਸਿੰਘ, ਸੇਂਟ ਮਾਜ਼ਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਇਹ ਵੀ ਪੜੋ:- ਸਖ਼ਤੀ ਤੋਂ ਬਾਅਦ ਹੜਤਾਲ ਹੋਈ ਖ਼ਤਮ, ਕੰਮ ਉੱਤੇ ਪਰਤਣਗੇ PCS ਅਫ਼ਸਰ

Last Updated :Jan 11, 2023, 9:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.