ETV Bharat / state

1993 ਦੇ ਫੇਕ ਐਨਕਾਊਂਟਰ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਸਜ਼ਾ

author img

By

Published : Sep 19, 2019, 7:30 AM IST

ਫ਼ੋਟੋ

1993 ਵਿੱਚ ਫੇਕ ਐਨਕਾਊਂਟਰ 'ਚ ਮਾਰੇ ਗਏ ਦੋ ਸਕੇ ਭਰਾਵਾਂ ਦੇ ਮਾਮਲੇ ਨੂੰ ਲੈ ਕੇ 23 ਸਾਲ ਬਾਅਦ ਸੀਬੀਆਈ ਕੋਰਟ ਨੇ ਆਪਣਾ ਫ਼ੈਸਲਾ ਸੁਣਾਇਆ ਹੈ। ਪਰ ਕੋਰਟ ਦੇ ਫ਼ੈਸਲੇ ਤੋਂ ਬਾਅਦ ਪੀੜਤ ਪਰਿਵਾਰ ਸੰਤੁਸ਼ਟ ਨਹੀਂ ਹੈ।

ਮੁਹਾਲੀ: 1993 ਵਿੱਚ ਦੋ ਸਕੇ ਭਰਾਵਾਂ ਬਲਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਦੇ ਫੇਕ ਐਨਕਾਊਂਟਰ ਦੇ ਮਾਮਲੇ ਵਿੱਚ ਦੋਸ਼ੀ ਦੋ ਪੁਲਿਸ ਮੁਲਾਜ਼ਮ ਜੋਗਿੰਦਰ ਸਿੰਘ ਤੇ ਜਗਜੀਤ ਸਿੰਘ ਨੂੰ ਸੀਬੀਆਈ ਕੋਰਟ ਨੇ ਬੁੱਧਵਾਰ ਨੂੰ ਆਈਪੀਸੀ ਧਾਰਾ 364 ਤਹਿਤ ਸਜ਼ਾ ਸੁਣਾਈ ਹੈ।

ਵੇਖੋ ਵੀਡੀਓ

1993 ਵਿੱਚ ਪਟਿਆਲਾ ਪੁਲਿਸ ਵੱਲੋਂ ਦੋ ਸਕੇ ਭਰਾਂ ਬਲਵਿੰਦਰ ਸਿੰਘ ਅਤੇ ਗੁਰਿੰਦਰ ਸਿੰਘ ਜੋ ਕਿ ਉਸ ਸਮੇਂ ਪੁਲਿਸ ਮੁਲਾਜ਼ਮ ਸਨ। ਉਨ੍ਹਾਂ ਨੂੰ ਇਹ ਕਹਿ ਕੇ ਚੁੱਕ ਲਿਆ ਗਿਆ ਸੀ ਕਿ ਉਹ ਅੱਤਵਾਦੀਆਂ ਨਾਲ ਮਿਲੇ ਹੋਏ ਹਨ। ਜਿਸ ਤੋਂ ਬਾਅਦ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹਾਲਾਂਕਿ ਉਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਧਰਮਵੀਰ ਨੂੰ ਤਾਂ ਛੱਡ ਦਿੱਤਾ ਗਿਆ ਪਰ ਬਲਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਨਹੀਂ ਛੱਡਿਆ ਗਿਆ। ਜਿਸ ਤੋਂ ਬਾਅਦ ਪੁਲੀਸ ਨੇ ਪਹਿਲਾਂ ਬਲਵਿੰਦਰ ਸਿੰਘ ਦਾ ਐਨਕਾਊਂਟਰ ਕਰ ਦਿੱਤਾ। ਪੁਲਿਸ ਨੇ ਬਲਵਿੰਦਰ ਸਿੰਘ 'ਤੇ ਸਾਜਸ਼ ਤਹਿਤ ਰਿਕਵਰੀ ਸਮੇਂ ਜਾਂਦੇ ਦੌਰਾਨ ਗ੍ਰਿਫ਼ਤ ਚੋਂ ਫ਼ਰਾਰ ਹੋਣ ਦਾ ਬਹਾਨਾ ਲਗਾਇਆ ਗਿਆ ਸੀ। ਇਸੇ ਤਰ੍ਹਾਂ ਹੀ ਗੁਰਵਿੰਦਰ ਸਿੰਘ ਦਾ ਵੀ ਇਨਕਾਊਂਟਰ ਕਰ ਦਿੱਤਾ ਗਿਆ ਸੀ।

ਜਿਸ ਤੋਂ ਬਾਅਦ ਗੁਰਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਦੇ ਪਿਤਾ ਨੇ ਹਾਈਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ। ਹਾਈਕੋਰਟ ਵੱਲੋਂ ਮਾਮਲਾ ਸੂਬਾ ਸਰਕਾਰ ਨੂੰ ਦੇ ਦਿੱਤਾ ਗਿਆ। ਪਰ ਪੰਜਾਬ ਪੁਲਿਸ ਨੇ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ, ਬਾਅਦ ਵਿੱਚ ਉਨ੍ਹਾਂ ਦੇ ਪਿਤਾ ਨੇ 1995 ਵਿੱਚ ਮੁੜ ਤੋਂ ਹਾਈ ਕੋਰਟ ਨੂੰ ਪਟੀਸ਼ਨ ਪਾਈ ਜਿਸ ਤੋਂ ਬਾਅਦ ਇਹ ਮਾਮਲਾ ਸੀਬੀਆਈ ਨੂੰ ਦੇ ਦਿੱਤਾ ਗਿਆ। ਸੀਬੀਆਈ ਵੱਲੋਂ 1999 ਤੱਕ ਜਾਂਚ ਪੂਰੀ ਕਰਕੇ ਜੋਗਿੰਦਰ ਸਿੰਘ, ਜਗਜੀਤ ਸਿੰਘ ਸਮੇਤ ਪੰਜ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾਇਆ ਗਿਆ। ਇਸ ਮਾਮਲੇ ਦੇ ਅੱਜ ਪੂਰੇ 23 ਸਾਲ ਬੀਤ ਜਾਣ ਤੋਂ ਬਾਅਦ ਸੀਬੀਆਈ ਕੋਰਟ ਵੱਲੋਂ ਇੰਸਪੈਕਟਰ ਜੋਗਿੰਦਰ ਸਿੰਘ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ। ਉੱਥੇ ਹੀ ਜਗਜੀਤ ਸਿੰਘ ਨੂੰ ਆਈਪੀਸੀ ਦੀ ਧਾਰਾ 201 ਅਧੀਨ ਇਕ ਸਾਲ ਦੀ ਕੈਦ ਸੁਣਾਈ ਗਈ ਸੀ ਪਰ ਉਸ ਨੂੰ ਪ੍ਰੋਬੇਸ਼ਨ ’ਤੇ ਰਿਹਾ ਕਰ ਦਿੱਤਾ ਗਿਆ।

ਲੰਬੇ ਸਮੇਂ ਤੋਂ ਬਾਅਦ ਕੋਰਟ ਵੱਲੋਂ ਫ਼ੈਸਲਾ ਸੁਣਾਏ ਜਾਣ ਤੋਂ ਪੀੜਤ ਪਰਿਵਾਰ ਕੋਰਟ ਦੇ ਫੈਸਲੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਹਨ। ਵਕੀਲ ਸਤਨਾਮ ਸਿੰਘ ਬੈਂਸ ਨੇ ਦੱਸਿਆ ਕਿ ਉਹ ਹਾਈ ਕੋਰਟ ਵਿੱਚ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦਿਵਾਉਣ ਦੀ ਅਪੀਲ ਕਰਨਗੇ।

Intro:1993 ਦੇ ਵਿੱਚ ਹੋਏ ਦੋ ਸਕੇ ਭਰਾਵਾਂ ਬਲਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਦੇ ਫੇਕ ਐਨਕਾਊਂਟਰ ਦੇ ਮਾਮਲੇ ਵਿੱਚ ਸੀਬੀਆਈ ਕੋਰਟ ਵੱਲੋਂ ਅੱਜ ਉਸ ਵਕਤ ਦੇ ਦੋ ਪੁਲਿਸ ਮੁਲਾਜ਼ਮ ਜੋਗਿੰਦਰ ਸਿੰਘ ਤੇ ਜਗਜੀਤ ਸਿੰਘ ਨੂੰ ਨੂੰ 364 ਆਈਪੀਸੀ ਤਹਿਤ ਸਜ਼ਾ ਸੁਣਾਈ


Body:ਜਾਣਕਾਰੀ ਲਈ ਦੱਸ ਦੀਏ 1993 ਦੇ ਵਿੱਚ ਪਟਿਆਲਾ ਪੁਲਿਸ ਵੱਲੋਂ ਦੋ ਸਕੇ ਭਰਾ ਬਲਵਿੰਦਰ ਸਿੰਘ ਅਤੇ ਗੁਰਿੰਦਰ ਸਿੰਘ ਜੋ ਕਿ ਉਸ ਵਕਤ ਖੁਦ ਪੁਲੀਸ ਮੁਲਾਜ਼ਮ ਸਨ ਇਹ ਕਹਿ ਕੇ ਚੁੱਕ ਲਿਆ ਕਿ ਉਹ ਅੱਤਵਾਦੀਆਂ ਨਾਲ ਮਿਲੇ ਹੋਏ ਹਨ ਜਿਸ ਤੋਂ ਬਾਅਦ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਧਰਮਵੀਰ ਨੂੰ ਤਾਂ ਛੱਡ ਦਿੱਤਾ ਗਿਆ ਪਰ ਬਲਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਨਹੀਂ ਛੱਡਿਆ ਗਿਆ ਅਤੇ ਬਾਅਦ ਵਿੱਚ ਪੁਲੀਸ ਨੇ ਪਹਿਲਾਂ ਬਲਵਿੰਦਰ ਸਿੰਘ ਨੂੰ ਇਹ ਕਹਿ ਕੇ ਉਸ ਦਾ ਐਨਕਾਊਂਟਰ ਕਰ ਦਿੱਤਾ ਕਿ ਉਹ ਉਸ ਨੂੰ ਰਿਕਵਰੀ ਲਈ ਜਾ ਰਹੇ ਹਨ ਅਤੇ ਪੁਲਿਸ ਕਹਾਣੀ ਮੁਤਾਬਿਕ ਉਹ ਰਿਕਵਰੀ ਸਮੇਂ ਜਾਂਦੇ ਹੋਏ ਉਨ੍ਹਾਂ ਦੀ ਗ੍ਰਿਫ਼ਤ ਚੋਂ ਫ਼ਰਾਰ ਹੋ ਗਿਆ ਅਤੇ ਇਸੇ ਤਰ੍ਹਾਂ ਹੀ ਗੁਰਵਿੰਦਰ ਸਿੰਘ ਨੂੰ ਵੀ ਇਸੇ ਕਹਾਣੀ ਮੁਤਾਬਿਕ ਇਨਕਾਊਂਟਰ ਕੀਤਾ ਅਤੇ ਬਾਅਦ ਵਿੱਚ ਦੱਸਿਆ ਗਿਆ ਕਿ ਉਹ ਰਿਕਵਰੀ ਸਮੇਂ ਲਿਜਾਂਦੇ ਹੋਏ ਫਰਾਰ ਹੋ ਗਿਆ ਜਿਸ ਤੋਂ ਬਾਅਦ ਗੁਰਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਦੇ ਪਿਤਾ ਨੇ ਹਾਈਕੋਰਟ ਦੇ ਵਿੱਚ ਪਟੀਸ਼ਨ ਪਾਈ ਹਾਈਕੋਰਟ ਵੱਲੋਂ ਮਾਮਲਾ ਸਟੇਟ ਨੂੰ ਸੌਪ ਦਿੱਤਾ ਗਿਆ ਪਰ ਪੰਜਾਬ ਪੁਲਸ ਨੇ ਇਸ ਉਪਰ ਕੋਈ ਕਾਰਵਾਈ ਨਹੀਂ ਕੀਤੀ ਬਾਅਦ ਵਿੱਚ ਉਨ੍ਹਾਂ ਦੇ ਪਿਤਾ ਨੇ ਉਨੀ 1995 ਵਿੱਚ ਫਿਰ ਹਾਈ ਕੋਰਟ ਨੂੰ ਪਟੀਸ਼ਨ ਪਾਈ ਜਿਸ ਤੋਂ ਬਾਅਦ ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀਬੀਆਈ ਵੱਲੋਂ 1999 ਤੱਕ ਜਾਂਚ ਪੂਰੀ ਕਰਕੇ ਜੋਗਿੰਦਰ ਸਿੰਘ, ਜਗਜੀਤ ਸਿੰਘ ਸਮੇਤ ਪੰਜ ਪੁਲਸ ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾਇਆ ਗਿਆ ਇਨ੍ਹਾਂ ਦੋਸ਼ੀਆਂ ਵੱਲੋਂ ਹਾਈਕੋਰਟ ਵਿੱਚ ਅਪੀਲ ਕਰਕੇ ਬਾਅਦ ਵਿੱਚ ਸਟੀਲ ਦਿੱਤੀ ਗਈ ਪਰ ਅੱਜ ਪੂਰੇ 23 ਸਾਲ ਬੀਤਣ ਤੋਂ ਬਾਅਦ ਸੀਬੀਆਈ ਕੋਰਟ ਵੱਲੋਂ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਜੋ ਉਸ ਵਕਤ ਤੈਨਾਤ ਸਨ ਅਤੇ ਹੌਲਦਾਰ ਜਗਜੀਤ ਸਿੰਘ ਨੂੰ ਸਜ਼ਾ ਸੁਣਾਉਂਦੇ ਹੋਏ ਦਵਿੰਦਰ ਸਿੰਘ ਨੂੰ ਛੇ ਸਾਲ ਅਤੇ ਜਗਜੀਤ ਸਿੰਘ ਨੂੰ ਪ੍ਰੋਬੇਸ਼ਨ ਦੇ ਕੇ ਛੱਡ ਦਿੱਤਾ ਬੇਸ਼ੱਕ ਲੰਬੇ ਸਮੇਂ ਤੋਂ ਬਾਅਦ ਕੋਰਟ ਵੱਲੋਂ ਫ਼ੈਸਲਾ ਸੁਣਾਇਆ ਗਿਆ ਪਰ ਮਰਨ ਵਾਲਿਆਂ ਦੇ ਪਰਿਵਾਰ ਕੋਰਟ ਦੇ ਫੈਸਲੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਵਕੀਲ ਸਤਨਾਮ ਸਿੰਘ ਬੈਂਸ ਨੇ ਦੱਸਿਆ ਕਿ ਉਹ ਹਾਈ ਕੋਰਟ ਵਿੱਚ ਇਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦਿਵਾਉਣ ਦੀ ਅਪੀਲ ਕਰਨਗੇ


Conclusion:ਇਥੇ ਦੱਸਣਯੋਗ ਹੈ ਕਿ ਮ੍ਰਿਤਕ ਦੇ ਪਰਿਵਾਰ ਵਿੱਚ ਸਿਰਫ਼ ਇਸ ਇੱਕ ਬਲਵਿੰਦਰ ਕੌਰ ਦੀ ਲੜਕੀ ਜੋ ਉਸ ਸਮੇਂ ਤਿੰਨ ਸਾਲ ਸੀ ਨਿਰਮਲ ਕੋਰ ਹੀ ਜ਼ਿੰਦਾ ਹੈ ਜੋ ਇਸ ਕਾਨੂੰਨੀ ਲੜਾਈ ਵਿੱਚ ਲੰਬਾ ਸਮਾਂ ਲੜਦੀ ਰਹੀ ਅਤੇ ਅਖੀਰ ਜਿੱਤ ਹਾਸਲ ਕੀਤੀ
ਫੋਟੋ ਬਲਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਨਾਲ ਬਲਵਿੰਦਰ ਸਿੰਘ ਦੀ ਲੜਕੀ ਨਿਰਮਲ ਕੌਰ
ਬਾਈਟ ਵਕੀਲ ਸਤਨਾਮ ਸਿੰਘ ਬੈਂਸ
ETV Bharat Logo

Copyright © 2024 Ushodaya Enterprises Pvt. Ltd., All Rights Reserved.