ETV Bharat / state

Khalistani movement: ਅੰਮ੍ਰਿਤਪਾਲ ਤੋਂ ਪਹਿਲਾਂ ਵੀ ਕਈ ਵਾਰ ਉੱਠੀ ਖ਼ਾਲਿਸਤਾਨ ਦੀ ਮੰਗ, ਜਾਣੋ ਕਦੋਂ ਹੋਈ ਸ਼ੁਰੂਆਤ

author img

By

Published : Apr 23, 2023, 11:17 AM IST

ਪੰਜਾਬ ਵਿੱਚ ਸਮੇਂ ਦੇ ਬੀਤਣ ਨਾਲ ਕਈ ਸਿੱਖ ਆਗੂਆਂ ਨੇ ਖਾਲਿਸਤਾਨ ਦੀ ਮੰਗ ਕੀਤੀ ਹੈ, ਪਰ ਇਹ ਮੰਗ ਕਦੇ ਪੂਰੀ ਨਹੀਂ ਹੋਈ। ਪਹਿਲੀ ਵਾਰ ਤੋਂ ਲੈਕੇ ਹੁਣ ਤੱਕ ਜਾਣੋ ਉਨ੍ਹਾਂ ਆਗੂਆਂ ਬਾਰੇ ਜਿਨ੍ਹਾਂ ਨੇ ਇਸ ਲਹਿਰ ਨੂੰ ਵਾਰ-ਵਾਰ ਅੱਗੇ ਲੈ ਕੇ ਆਏ।
The demand for Khalistan arose even before Amritpal Singh, know when it started
Land Of Khalistan : ਅੰਮ੍ਰਿਤਪਾਲ ਸਿੰਘ ਤੋਂ ਪਹਿਲਾਂ ਵੀ ਉੱਠੀ ਖ਼ਾਲਿਸਤਾਨ ਦੀ ਮੰਗ, ਜਾਣੋ ਕਦੋਂ ਹੋਈ ਸ਼ੁਰੂਆਤ

ਚੰਡੀਗੜ੍ਹ : "ਮੈਂ ਆਪਣੇ ਆਪ ਨੂੰ ਭਾਰਤੀ ਨਹੀਂ ਮੰਨਦਾ। ਮੇਰੇ ਕੋਲ ਜੋ ਪਾਸਪੋਰਟ ਹੈ, ਉਹ ਮੈਨੂੰ ਭਾਰਤੀ ਨਹੀਂ ਬਣਾਉਂਦਾ। ਇਹ ਸਿਰਫ਼ ਯਾਤਰਾ ਕਰਨ ਲਈ ਇੱਕ ਦਸਤਾਵੇਜ਼ ਹੈ। "ਇਹ ਸ਼ਬਦ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਹਨ। ਅੰਮ੍ਰਿਤਪਾਲ ਸਿੰਘ ਨੇ ਹਾਲ ਹੀ ਵਿੱਚ ਖਾਲਿਸਤਾਨ ਦੀ ਮੰਗ ਕੀਤੀ ਹੈ ਅਤੇ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਅੱਜ ਹੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਮੋਗਾ ਦੇ ਪਿੰਡ ਰੋਡੇ ਤੋਂ ਹੋਈ ਹੈ। ਜਿਸ ਉੱਤੇ NSA ਲੱਗਾ ਹੋਇਆ ਹੈ ਤੇ ਅਸਾਮ ਦੀ ਜੇਲ੍ਹ ਭੇਜਿਆ ਗਿਆ ਹੈ। ਅਜੋਕੇ ਸਮਾਜਿਕ-ਸਿਆਸੀ ਉਥਲ-ਪੁਥਲ ਦੇ ਵਿਚਕਾਰ ਪੰਜਾਬ ਵਿੱਚੋਂ ਇੱਕ ਅਹਿਮ ਸਵਾਲ ਉੱਭਰ ਕੇ ਸਾਹਮਣੇ ਆਇਆ ਹੈ ਕਿ ਆਖਿਰ ਖਾਲਿਸਤਾਨ ਕੀ ਹੈ ਅਤੇ ਸਿੱਖਾਂ ਲਈ ਵੱਖਰੇ ਦੇਸ਼ ਦੀ ਮੰਗ ਪਹਿਲੀ ਵਾਰ ਕਦੋਂ ਉਠਾਈ ਗਈ ਸੀ। ਪੰਜਾਬ ਵਿੱਚ ਖਾਲਿਸਤਾਨ ਦਾ ਮੁੱਦਾ ਬਹੁਤ ਵਾਰ ਉੱਠਿਆ ਹੈ। ਕਿਹਾ ਜਾਂਦਾ ਹੈ ਕਿ ਇਸ ਦੀ ਮੰਗ ਆਜ਼ਾਦੀ ਦੇ ਸਮੇਂ ਤੋਂ ਹੀ ਕੀਤੀ ਜਾ ਰਹੀ ਹੈ। ਉਸ ਸਮੇਂ ਕੁਝ ਸਿੱਖ ਆਗੂ ਖਾਲਿਸਤਾਨ ਦੀ ਮੰਗ ਕਰਦੇ ਸਨ। ਇੰਨਾਂ ਹੀ ਨਹੀਂ ਪੰਜਾਬ ਵਿੱਚ ਸਮੇਂ-ਸਮੇਂ 'ਤੇ ਖਾਲਿਸਤਾਨੀ ਲਹਿਰ ਸਰਗਰਮ ਹੁੰਦੀ ਗਈ। ਪੰਜਾਬੀਆਂ ਲਈ ਇੱਕ ਵੱਖਰਾ ਰਾਜ ਬਣਾਉਣ ਦੀ ਮੰਗ ਕੀਤੀ ਸੀ, ਪਰ ਇਹ ਮੰਗ ਕਦੇ ਪੂਰੀ ਨਾ ਹੋ ਸਕੀ।

ਅੰਮ੍ਰਿਤਪਾਲ ਸਿੰਘ ਤੋਂ ਪਹਿਲਾਂ ਵੀ ਉੱਠਦੀ ਰਹੀ ਹੈ ਖਾਲਿਸਤਾਨ ਦੀ ਮੰਗ: ਹਾਲ ਹੀ ਵਿੱਚ ਅੰਮ੍ਰਿਤਪਾਲ ਸਿੰਘ ਇਸ ਕੜੀ ਵਿੱਚ ਸ਼ਾਮਿਲ ਹੋਇਆ। ਜਿਸ ਨੇ ਨੌਜਵਾਨਾਂ ਨੂੰ ਖਾਲਸੇ ਦੀ ਵੱਖਰੀ ਧਰਤੀ ਬਣਾਉਣ ਲਈ ਉਤਸ਼ਾਹਿਤ ਕਰਦਿਆਂ ਜੋਸ਼ ਭਰਿਆ, ਪਰ ਇਸ ਤੋਂ ਪਹਿਲਾ ਦੀ ਗੱਲ ਕਰੀਏ ਤਾਂ ਪਹਿਲਾਂ ਵੀ ਇਸ ਨਾਮ ਸਾਹਮਣੇ ਆਉਂਦੇ ਰਹੇ ਹਨ ਜਿਥੇ ਅੰਮ੍ਰਿਤਪਾਲ ਸਿੰਘ ਤੋਂ ਪਹਿਲਾਂ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਦੌਰਾਨ ‘ਖ਼ਾਲਿਸਤਾਨੀ ਲਹਿਰ’ ਮੁੜ ਉੱਭਰ ਰਹੀ ਸੀ। ਉਦੋਂ ਹੀ ਖਾਲਿਸਤਾਨ ਦੇ ਵੱਖਵਾਦੀ ਨੇਤਾ ਗੋਪਾਲ ਸਿੰਘ ਚਾਵਲਾ ਦਾ ਨਾਂ ਸਾਹਮਣੇ ਆਇਆ ਸੀ। ਉਹ ਵੀ ਵੱਡੇ ਖਾਲਿਸਤਾਨੀ ਆਗੂਆਂ ਵਿੱਚ ਸ਼ਾਮਲ ਸੀ। ਉਸ ਸਮੇਂ ਪੰਜਾਬ ਦੇ ਮੰਤਰੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ।

ਖਾਲਿਸਤਾਨ ਦੀ ਮੰਗ ਪਹਿਲੀ ਵਾਰ ਕਦੋਂ ਉੱਠੀ? :ਖਾਲਿਸਤਾਨ ਸ਼ਬਦ ਪਹਿਲੀ ਵਾਰ 1940 ਵਿੱਚ ਆਇਆ ਸੀ। ਇਸ ਦੀ ਵਰਤੋਂ ਡਾ: ਵੀਰ ਸਿੰਘ ਭੱਟੀ ਨੇ ਮੁਸਲਿਮ ਲੀਗ ਦੇ ਲਾਹੌਰ ਮੈਨੀਫੈਸਟੋ ਦੇ ਜਵਾਬ ਵਿਚ ਇਕ ਪੈਂਫਲਟ ਵਿਚ ਕੀਤੀ ਸੀ। ਇਸ ਤੋਂ ਬਾਅਦ ਅਕਾਲੀ ਆਗੂਆਂ ਨੇ 1966 ਵਿਚ ਭਾਸ਼ਾਈ ਆਧਾਰ 'ਤੇ ਪੰਜਾਬ ਦੇ 'ਪੁਨਰਗਠਨ' ਤੋਂ ਪਹਿਲਾਂ 60 ਦੇ ਦਸ਼ਕ ਅੱਧ ਵਿਚ ਪਹਿਲੀ ਵਾਰ ਸਿੱਖਾਂ ਦੀ ਖੁਦਮੁਖਤਿਆਰੀ ਦਾ ਮੁੱਦਾ ਚੁੱਕਿਆ।

ਇਹ ਵੀ ਪੜ੍ਹੋ : Ex Jathedar On Amritpal Arrest: ਅੰਮ੍ਰਿਤਪਾਲ ਦੀ ਗ੍ਰਿਫਤਾਰੀ 'ਤੇ ਬੋਲੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ, ਕਿਹਾ- ਅੰਮ੍ਰਿਤਪਾਲ ਨੇ ਕੀਤਾ ਸਰੰਡਰ

ਪਹਿਲੀ ਵਾਰ ਕਦੋਂ ਹੋਂਦ ਵਿੱਚ ਆਈ ਖਾਲਿਸਤਾਨੀ ਲਹਿਰ: ਜੇਕਰ ਗੱਲ ਕੀਤੀ ਜਾਵੇ ਇਸ ਖਾਲਿਸਤਾਨੀ ਲਹਿਰ ਦੀ ਤਾਂ ਇਹ ਪਹਿਲੀ ਵਾਰ ਕਦੋਂ ਹੋਂਦ ਵਿਚ ਆਇਆ ਇਹ ਤੁਹਾਨੂੰ ਦੱਸਦੇ ਹਾਂ। ਖਾਲਿਸਤਾਨ ਸ਼ਬਦ ਪਹਿਲੀ ਵਾਰ 1940 ਵਿੱਚ ਆਇਆ ਸੀ। ਇਸ ਦੀ ਵਰਤੋਂ ਡਾ. ਵੀਰ ਸਿੰਘ ਭੱਟੀ ਨੇ ਮੁਸਲਿਮ ਲੀਗ ਦੇ ਲਾਹੌਰ ਮੈਨੀਫੈਸਟੋ ਦੇ ਜਵਾਬ ਵਿੱਚ ਇੱਕ ਪੈਂਫਲਟ ਵਿੱਚ ਕੀਤੀ ਸੀ। ਅਕਾਲੀ ਆਗੂਆਂ ਨੇ ਪਹਿਲੀ ਵਾਰ 1966 ਵਿੱਚ ਭਾਸ਼ਾਈ ਲੀਹਾਂ 'ਤੇ ਪੰਜਾਬ ਦੇ 'ਪੁਨਰਗਠਨ' ਤੋਂ ਪਹਿਲਾਂ 60 ਦੇ ਦਸ਼ਕ ਵਿੱਚ ਸਿੱਖਾਂ ਲਈ ਖੁਦਮੁਖਤਿਆਰੀ ਦੀ ਮੰਗ ਕੀਤੀ ਸੀ।

  • 70 ਦੇ ਦਸ਼ਕ ਵਿੱਚ ਸ਼ੁਰੂ ਵਿੱਚ ਚਰਨ ਸਿੰਘ ਪੰਛੀ ਅਤੇ ਡਾ: ਜਗਜੀਤ ਸਿੰਘ ਚੌਹਾਨ ਨੇ ਪਹਿਲੀ ਵਾਰ ਖਾਲਿਸਤਾਨ ਦੀ ਮੰਗ ਕੀਤੀ ਸੀ।
  • ਡਾ. ਜਗਜੀਤ ਸਿੰਘ ਚੌਹਾਨ ਨੇ 70ਵਿਆਂ ਵਿੱਚ ਬਰਤਾਨੀਆ ਨੂੰ ਆਪਣਾ ਅਧਾਰ ਬਣਾਇਆ ਅਤੇ ਅਮਰੀਕਾ ਅਤੇ ਪਾਕਿਸਤਾਨ ਵੀ ਗਏ।
  • 1978 ਵਿੱਚ ਚੰਡੀਗੜ੍ਹ ਦੇ ਕੁਝ ਨੌਜਵਾਨਾਂ ਨੇ ਖਾਲਿਸਤਾਨ ਦੀ ਮੰਗ ਕਰਦੇ ਹੋਏ ਦਲ ਖਾਲਸਾ ਦਾ ਗਠਨ ਕੀਤਾ।

ਇਸ ਤੋਂ ਪਹਿਲਾਂ 1971 ਵਿੱਚ ਜਗਜੀਤ ਸਿੰਘ ਚੌਹਾਨ ਨਾਂ ਦਾ ਵਿਅਕਤੀ ਸੁਰਖੀਆਂ ਵਿੱਚ ਆਇਆ ਸੀ। ਉਸ ਨੇ ਖਾਲਿਸਤਾਨੀ ਲਹਿਰ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ। ਸਾਲ 1978 ਵਿਚ ਜਗਜੀਤ ਸਿੰਘ ਨੇ ਅਕਾਲੀਆਂ ਨਾਲ ਮਿਲ ਕੇ ਆਨੰਦਪੁਰ ਸਾਹਿਬ ਦੇ ਨਾਂ ਇਕ ਮਤਾ ਪੱਤਰ ਜਾਰੀ ਕੀਤਾ। ਇਸ ਵਿੱਚ ਵੱਖਰੇ ਖਾਲਿਸਤਾਨ ਦੇਸ਼ ਦੀ ਮੰਗ ਕੀਤੀ ਗਈ ਸੀ। ਜਗਜੀਤ ਸਿੰਘ ਚੌਹਾਨ ਨੇ ਅਮਰੀਕਾ ਵਿਚ ਇਸ ਲਹਿਰ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ। ਉਸਨੇ ਅਮਰੀਕਾ ਵਿੱਚ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਇਸ ਮੁੱਦੇ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ। ਉਹ ਇਸ ਅੰਦੋਲਨ ਨੂੰ ਲੰਡਨ ਲੈ ਗਿਆ। ਦੱਸਿਆ ਜਾ ਰਿਹਾ ਹੈ ਕਿ 1980 ਵਿੱਚ ਲੰਡਨ ਵਿੱਚ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਗਈ ਸੀ। ਖਾਲਿਸਤਾਨ ਲਹਿਰ ਦੀ ਕੜੀ ਵਿੱਚ ਸਭ ਤੋਂ ਮਸ਼ਹੂਰ ਨਾਮ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਸੀ। ਉਹ 1980 ਦੇ ਦਹਾਕੇ ਵਿਚ ਇਸ ਅੰਦੋਲਨ ਵਿੱਚ ਸਰਗਰਮ ਨਾਮ ਸੰਤ ਭਿੰਡਰਾਂਵਾਲੇ ਦਾ ਹੀ ਸਾਹਮਣੇ ਆਉਂਦਾ ਹੈ। ਇਸ ਦੌਰਾਨ ਉਨ੍ਹਾਂ ਨੇ ਦੇਸ਼ ਵਿਦੇਸ਼ ਵਿਚ ਰਹਿੰਦੇ ਕਈ ਸਿੱਖਾਂ ਨੂੰ ਇਸ ਲਹਿਰ ਨਾਲ ਜੋੜਿਆ।

ਕੀ ਭਿੰਡਰਾਂਵਾਲੇ ਨੇ ਕਦੇ ਖਾਲਿਸਤਾਨ ਦੀ ਮੰਗ ਕੀਤੀ ਸੀ? : ਸਿੱਖ ਹਥਿਆਰਬੰਦ ਲਹਿਰ ਦਾ ਪਹਿਲਾ ਪੜਾਅ ਹਰਿਮੰਦਰ ਸਾਹਿਬ ਜਾਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਤੇ ਹਮਲੇ ਨਾਲ ਸਮਾਪਤ ਹੋਇਆ, ਜੋ ਕੰਪਲੈਕਸ ਅੰਦਰ ਮੌਜੂਦ ਖਾੜਕੂਆਂ ਨੂੰ ਖਦੇੜਨ ਲਈ ਕੀਤਾ ਗਿਆ ਸੀ। ਇਸ ਨੂੰ 1984 ਵਿੱਚ ਆਪ੍ਰੇਸ਼ਨ ਬਲੂ ਸਟਾਰ ਵਜੋਂ ਜਾਣਿਆ ਜਾਂਦਾ ਹੈ। ਹਥਿਆਰਬੰਦ ਸੰਘਰਸ਼ ਦੌਰਾਨ ਬਹੁਤੇ ਖਾੜਕੂਆਂ ਨੇ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਆਪਣਾ ਆਗੂ ਮੰਨ ਲਿਆ ਸੀ। ਹਾਲਾਂਕਿ ਇਸ ਕਾਰਵਾਈ ਦੌਰਾਨ ਜਰਨੈਲ ਸਿੰਘ ਭਿੰਡਰਾਂਵਾਲਾ ਮਾਰਿਆ ਗਿਆ ਸੀ।ਉਸ ਨੇ ਕਦੇ ਵੀ ਖਾਲਿਸਤਾਨ ਜਾਂ ਵੱਖਰੀ ਸਿੱਖ ਕੌਮ ਦੀ ਮੰਗ ਬਾਰੇ ਸਪੱਸ਼ਟ ਤੌਰ 'ਤੇ ਗੱਲ ਨਹੀਂ ਕੀਤੀ। ਹਾਲਾਂਕਿ ਉਨ੍ਹਾਂ ਨੇ ਇਹ ਕਿਹਾ ਸੀ ਕਿ 'ਜੇਕਰ ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਹੁੰਦਾ ਹੈ ਤਾਂ ਇਹ ਖਾਲਿਸਤਾਨ ਦੀ ਨੀਂਹ ਰੱਖੇਗਾ।' ਉਨ੍ਹਾਂ 1973 ਦੇ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਨ 'ਤੇ ਜ਼ੋਰ ਦਿੱਤਾ ਜਿਸ ਨੂੰ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਅਪਣਾਇਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.