ETV Bharat / state

Paramjit Singh Dhadi Arrested : KLF ਦੇ ਆਗੂ ਲਖਬੀਰ ਸਿੰਘ ਰੋਡੇ ਦਾ ਸਾਥੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ

author img

By ETV Bharat Punjabi Team

Published : Dec 5, 2023, 3:07 PM IST

Updated : Dec 5, 2023, 3:16 PM IST

ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਸਮਰਥਕ ਲਖਬੀਰ ਸਿੰਘ ਰੋਡੇ ਦੇ ਸਾਥੀ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ। ( KLF Supporter Lakhbir Singh Rode)

Khalistan Liberation Force supporter Lakhbir Singh Rode's partner arrested from Amritsar airport
KL Supporter Lakhbir Singh Rode : KLF ਦੇ ਸਮਰਥਕ ਲਖਬੀਰ ਸਿੰਘ ਰੋਡੇ ਦਾ ਸਾਥੀ ਅੰਮ੍ਰਿਤਸਰ ਹਵਾਈ ਅੱਡਿਓਂ ਗ੍ਰਿਫ਼ਤਾਰ

ਚੰਡੀਗੜ੍ਹ ਡੈਸਕ : ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਦੇ ਅੱਤਵਾਦੀ ਅਤੇ ਪਾਕਿਸਤਾਨ ਵਿੱਚ ਦਿਲ ਦਾ ਦੌਰਾ ਪੈਣ ਨਾਲ ਜਾਨ ਗਵਾਉਣ ਵਾਲੇ ਲਖਬੀਰ ਸਿੰਘ ਰੋਡੇ ਦੇ ਸਾਥੀ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ।ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਢਾਡੀ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇੰਗਲੈਂਡ ਭੱਜਣ ਦੀ ਯੋਜਨਾ ਬਣਾ ਰਿਹਾ ਸੀ ਅਤੇ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਰੋਡੇ ਦੀ ਫੈਡਰੇਸ਼ਨ ਨਾਲ ਸਬੰਧਿਤ ਹੈ ਪਰਮਜੀਤ : ਸੰਸਥਾ ਨਾਲ ਇਸ ਸਬੰਧੀ ਜਾਣਕਾਰੀ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਤੋਂ ਮਿਲੀ ਹੈ। ਸੈੱਲ ਮੁਤਾਬਿਕ ਇੱਕ ਟੀਮ ਬਣਾਈ ਗਈ ਸੀ ਅਤੇ ਪਰਮਜੀਤ ਢਾਡੀ ਨੂੰ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਪਰਮਜੀਤ ਸਿੰਘ ਭਾਰਤ ਵੱਲੋਂ ਪਾਬੰਦੀਸ਼ੁਦਾ ਜਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨਾਲ ਸਬੰਧ ਰੱਖਦਾ ਹੈ। ਇਸ ਜਥੇਬੰਦੀ ਦੀ ਅਗੁਵਾਈ ਵੀ ਲਖਬੀਰ ਰੋਡੇ ਕੋਲ ਸੀ ਅਤੇ ਪਰਮਜੀਤ ਇਸ ਸੰਸਥਾ ਨੂੰ ਫੰਡ ਅਤੇ ਹੋਰ ਲੋੜੀਂਦੀ ਸਹਾਇਤਾ ਦਿੰਦਾ ਸੀ।

  • In a major breakthrough, SSOC Amritsar has arrested #UK based, Paramjit Singh @ Punjab Singh @ Dhadi from #Amritsar airport

    An associate of Lakhbir Rode, Chief of banned terrorist outfit #ISYF,Dhadi has been involved in terror funding & other subversive activities in #Punjab 1/2 pic.twitter.com/st928QT4oH

    — DGP Punjab Police (@DGPPunjabPolice) December 5, 2023 " class="align-text-top noRightClick twitterSection" data=" ">

ਜਾਣਕਾਰੀ ਮੁਤਾਬਿਕ ਪਰਮਜੀਤ ਢਾਡੀ ਉੱਤੇ ਭਾਰਤ ਆ ਕੇ ਕਈ ਦਹਿਸ਼ਤੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਨਾਲ-ਨਾਲ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਇਲਜਾਮ ਵੀ ਲੱਗੇ ਹਨ। ਪਰਮਜੀਤ ਸਿੰਘ ਢਾਡੀ ਤੋਂ ਇਸ ਸਬੰਧੀ ਸੁਰੱਖਿਆ ਏਜੰਸੀਆਂ ਪੁੱਛ-ਪੜਤਾਲ ਕਰ ਰਹੀਆਂ ਹਨ।

ਯਾਦ ਰਹੇ ਕਿ ਖਾਲਿਸਤਾਨੀ ਲਹਿਰ ਨੂੰ ਪੰਜਾਬ ਵਿੱਚ ਸ਼ੁਰੂ ਕਰਨ ਵਾਲੇ ਜਰਨੈਲ ਸਿੰਘ ਭਿਡਰਾਂਵਾਲੇ ਦੇ ਭਤੀਜੇ ਅਤੇ ਮੌਜੂਦਾ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਲਖਬੀਰ ਸਿੰਘ ਰੋਡੇ ਦੀ ਪਾਕਿਸਤਾਨ ਵਿੱਚ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਮਤਾਬਿਕ ਕਿਹਾ ਜਾ ਰਿਹਾ ਹੈ ਕਿ ਲਖਬੀਰ ਰੋਡੇ ਦੀ ਮੌਤ ਸਬੰਧੀ ਪੁਸ਼ਟੀ ਖੁਦ ਉਨ੍ਹਾਂ ਦੇ ਭਰਾ ਜਸਬੀਰ ਰੋਡੇ ਨੇ ਕੀਤੀ ਹੈ ਅਤੇ ਇਸ ਵਕਤ ਲਖਬੀਰ ਰੋਡੇ ਦੀ ਉਮਰ ਕਰੀਬ 72 ਸਾਲ ਸੀ।

ਪਰਿਵਾਰ ਵੱਲੋਂ ਕਿਹਾ ਜਿਹਾ ਰਿਹਾ ਹੈ ਕਿ ਲਖਬੀਰ ਸਿੰਘ ਰੋਡੇ ਦਾ ਅੰਤਿਮ ਸਸਕਰ ਪਾਕਿਸਤਾਨ ਵਿੱਚ ਹੀ ਕੀਤਾ ਜਾਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕ ਦੇ ਭਰਾ ਜਸਬੀਰ ਸਿੰਘ ਰੋਡੇ ਨੇ ਨਿੱਜੀ ਨਿਊਜ਼ ਏਜੰਸੀ ਨਾਲ ਗੱਲਬਾਤ ਦੌਰਨ ਦੱਸਿਆ ਕਿ ਉਨ੍ਹਾਂ ਦੇ ਭਰਾ ਦੇ ਬੇਟੇ ਨੇ ਸੂਚਿਤ ਕੀਤਾ ਹੈ ਕਿ ਲਖਬੀਰ ਰੋਡੇ ਦੀ ਪਾਕਿਸਤਾਨ 'ਚ ਮੌਤ ਹੋ ਗਈ ਹੈ। ਲਖਬੀਰ ਸਿੰਘ ਰੋਡੇ ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਸੀ।

Last Updated :Dec 5, 2023, 3:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.