ETV Bharat / state

ਪੰਜਾਬ ਪੁਲਿਸ ਦੀ ਨਸ਼ਿਆਂ ਖਿਲਾਫ਼ ਮੁਹਿੰਮ ਨੂੰ ਹੋਏ 13 ਮਹੀਨੇ, ਇਸ ਹਫ਼ਤੇ 231 ਐੱਫਆਈਆਰ ਦਰਜ ਕਰਨ ਦਾ ਦਾਅਵਾ

author img

By

Published : Aug 14, 2023, 9:10 PM IST

ਪੰਜਾਬ ਪੁਲਿਸ ਵੱਲੋਂ ਚਲਾਈ ਗਈ ਨਸ਼ਿਆਂ ਦੇ ਖਿਲਾਫ਼ ਮੁਹਿੰਮ ਨੂੰ 13 ਮਹੀਨੇ ਹੋ ਗਏ ਹੈ। ਆਈਜੀ ਸੁਖਚੈਨ ਸਿੰਘ ਗਿੱਲ ਵੱਲੋ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਕਿ ਇਸ ਹਫ਼ਤੇ 231 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ।

It has been 13 months since the Punjab Police campaign against drugs
ਪੰਜਾਬ ਪੁਲਿਸ ਦੀ ਨਸ਼ਿਆਂ ਖਿਲਾਫ਼ ਮੁਹਿੰਮ ਨੂੰ ਹੋਏ 13 ਮਹੀਨੇ, ਇਸ ਹਫ਼ਤੇ 231 ਐੱਫਆਈਆਰ ਦਰਜ ਕਰਨ ਦਾ ਦਾਅਵਾ

ਪੰਜਾਬ ਪੁਲਿਸ ਦੀ ਨਸ਼ਿਆਂ ਖਿਲਾਫ਼ ਮੁਹਿੰਮ ਦੀ ਜਾਣਕਾਰੀ ਦਿੰਦੇ ਹੋਏ ਆਈਜੀ ਸੁਖਚੈਨ ਸਿੰਘ ਗਿੱਲ।

ਚੰਡੀਗੜ੍ਹ: ਪੰਜਾਬ ਦੇ ਆਈਜੀ ਸੁਖਚੈਨ ਵੱਲੋਂ ਨਸ਼ਿਆਂ ਦੇ ਮੁੱਦੇ 'ਤੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਇਕ ਸਪੈਸ਼ਨਲ ਮੁਹਿੰਮ ਚਲਾਈ ਸੀ, ਜਿਸਨੂੰ ਚੱਲਦੇ ਹੋਏ 13 ਮਹੀਨੇ ਦਾ ਸਮਾਂ ਹੋ ਗਿਆ ਹੈ। ਹਰ ਹਫ਼ਤੇ ਨਸ਼ਿਆਂ ਦੀ ਬਰਾਮਦਗੀ, ਗ੍ਰਿਫ਼ਤਾਰੀਆਂ ਅਤੇ ਐਫਆਈਆਰਜ਼ ਸਬੰਧੀ ਆਈਜੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ।


ਇਸ ਹਫ਼ਤੇ 231 ਐੱਫਆਈਆਰ ਹੋਈਆਂ ਦਰਜ : ਆਈਜੀ ਸੁਖਚੈਨ ਗਿੱਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਹਫ਼ਤੇ 231 ਐੱਫਆਈਆਰ ਦਰਜ ਹੋਈਆਂ ਹਨ। ਨਸ਼ਿਆਂ ਨਾਲ ਸਬੰਧਿਤ 316 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹਨਾਂ ਵਿਚ 30 ਐੱਫਆਈਆਰ ਕਮਰਸ਼ਅਲ ਹਨ। ਇਹਨਾਂ ਸਮਗਲੱਰਾਂ ਵਿੱਚ 48 ਵੱਡੇ ਸਮੱਗਲਰ ਗ੍ਰਿਫ਼ਤਾਰ ਕੀਤੇ ਗਏ ਹਨ। ਇਹਨਾਂ ਵਿਚੋਂ ਸਭ ਤੋਂ ਜ਼ਿਆਦਾ ਐੱਫਆਈਆਰ ਮੁਕਤਸਰ ਸਾਹਿਬ ਵਿਚ ਦਰਜ ਹੋਈਆਂ ਜਿਹਨਾਂ ਦੀ ਗਿਣਤੀ 21 ਹੈ। ਬਠਿੰਡਾ ਅਤੇ ਮਾਨਸਾ ਵਿੱਚ ਵੀ 20-20 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਸਭ ਤੋਂ ਵੱਧ ਵਪਾਰਕ ਐੱਫਆਈਆਰਜ਼ ਦੀ ਗੱਲ ਕਰੀਏ ਸਭ ਤੋਂ ਜ਼ਿਆਦਾ ਹੁਸ਼ਿਆਰਪੁਰ 'ਚ ਦਰਜ ਹੋਈਆਂ, ਜਿਹਨਾਂ ਦੀ ਗਿਣਤੀ 5 ਹੈ। ਐੱਫਆਈਆਰਜ਼ ਸੰਗਰੂਰ ਵਿੱਚ ਅਤੇ 3 ਹੀ ਮੁਕਤਸਰ ਸਾਹਿਬ ਵਿਚ ਦਰਜ ਕੀਤੀਆਂ ਗਈਆਂ।



99 ਕਿਲੋ ਹੈਰੋਇਨ ਫੜੀ ਗਈ : ਆਈਜੀ ਸੁਖਚੈਨ ਗਿੱਲ ਮੁਤਾਬਿਕ ਇਸ ਹਫ਼ਤੇ 99 ਕਿਲੋ ਹੈਰੋਇਨ ਫੜੀ ਗਈ ਹੈ। 9 ਕਿੱਲੋ ਓਪੀਅਮ ਦੀ ਰਿਕਵਰੀ ਕੀਤੀ ਗਈ। ਪੌਪ ਹਸਕ ਦੀ 347 ਕਿੱਲੋ ਰਿਕਵਰੀ ਹੋਈ ਹੈ ਅਤੇ 11 ਕਿਲੋ ਗਾਂਜਾ ਫੜਿਆ ਗਿਆ। 36000 ਟੀਕੇ ਅਤੇ ਗੋਲੀਆਂ ਫੜੀਆਂ ਗਈਆਂ ਹਨ। ਇਸ ਤੋਂ ਇਲਾਵਾ ਇਸ ਹਫ਼ਤੇ ਵੱਡੀ ਰਿਕਵਰੀ ਦਾ ਦਾਅਵਾ ਕੀਤਾ ਗਿਆ ਜਿਹਨਾਂ ਵਿਚ ਫਾਜ਼ਿਲਕਾ ਤੋਂ 77 ਕਿੱਲੋ ਦੀ ਬਰਾਮਦਗੀ ਹੋਈ।

ਜੁਲਾਈ ਮਹੀਨੇ 'ਚ 1 ਹਜ਼ਾਰ ਤੋਂ ਜ਼ਿਆਦਾ ਐਫਆਈਆਰ : ਉਹਨਾਂ ਆਖਿਆ ਕਿ ਜੁਲਾਈ ਮਹੀਨੇ ਵਿੱਚ ਨਸ਼ਿਆਂ ਸਬੰਧੀ 1000 ਤੋਂ ਜ਼ਿਆਦਾ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 1400 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹਨਾਂ ਵਿਚ 140 ਐਫਆਈਆਰ ਕਮਰਸ਼ੀਅਲ ਹਨ ਅਤੇ 200 ਤੋਂ ਜ਼ਿਆਦਾ ਵੱਡੇ ਸਮੱਗਲਰਾਂ ਦੀ ਗ੍ਰਿਫ਼ਤਾਰੀ ਹੋਈ ਹੈ। 772 ਐਫਆਈ ਮੀਡੀਅਮ ਅਤੇ 223 ਛੋਟੀ ਰਿਕਵਰੀ ਦੀਆਂ ਹਨ। ਇਸ ਮਹੀਨੇ 'ਚ ਸਭ ਤੋਂ ਜ਼ਿਆਦਾ ਐੱਫਆਈਆਰ ਮਾਨਸਾ ਦਰਜ ਹੋਈਆਂ। 74 ਐਫਆਈਆਰ ਬਠਿੰਡਾ ਵਿੱਚ ਅਤੇ 73 ਐਫਆਈਆਰ ਜ਼ਿਲ੍ਹਾ ਮੁਕਤਸਰ ਸਾਹਿਬ ਵਿੱਚ ਦਰਜ ਹੋਈਆਂ। ਜਿਹਨਾਂ ਵਿੱਚ ਕਮਰਸ਼ੀਅਲ ਐਫਆਈਆਰ ਮੁਕਤਸਰ ਵਿੱਚ ਸਭ ਤੋਂ ਜ਼ਿਆਦਾ ਹਨ, ਜਿਹਨਾਂ ਦੀ ਗਿਣਤੀ 17 ਹੈ ਜਦਕਿ ਹੁਸ਼ਿਆਰਪੁਰ 'ਚ 15 ਕਮਰਸ਼ੀਅਲ ਐੱਫਆਈਆਰ ਦਰਜ ਕੀਤੀਆਂ ਗਈਆਂ। (ਪ੍ਰੈੱਸ ਨੋਟ)

ETV Bharat Logo

Copyright © 2024 Ushodaya Enterprises Pvt. Ltd., All Rights Reserved.