ETV Bharat / state

ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੇ ਸਾਜਿਸ਼ ਦੀ ਜਾਂਚ, ਅਮਰੀਕਾ ਤੋਂ ਅਗਲੇ ਹਫਤੇ ਭਾਰਤ ਆਉਣਗੇ ਅਧਿਕਾਰੀ

author img

By ETV Bharat Punjabi Team

Published : Dec 7, 2023, 9:53 PM IST

ਅਮਰੀਕੀ ਨਾਗਰਿਕ ਅਤੇ ਸਿਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਕਤਲ ਦੀ ਸਾਜਿਸ਼ ਰਚਣ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਅਮਰੀਕੀ ਅਧਿਕਾਰੀ ਅਗਲੇ ਹਫਤੇ ਭਾਰਤ ਆ ਰਹੇ ਹਨ। (Gurpatwant Singh Pannu)

Investigating the conspiracy to kill Gurpatwant Singh Pannu, a supporter of Khalistan and leader of Sikhs for Justice
ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੇ ਸਾਜਿਸ਼ ਦੀ ਜਾਂਚ, ਅਮਰੀਕਾ ਤੋਂ ਅਗਲੇ ਹਫਤੇ ਭਾਰਤ ਆਉਣਗੇ ਅਧਿਕਾਰੀ

ਚੰਡੀਗੜ੍ਹ ਡੈਸਕ : ਖਾਲਿਸਤਾਨ ਸਮਰਥਕ ਅਤੇ ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦੀ ਜਾਂਚ ਕਰਨ ਲਈ ਅਮਰੀਕੀ ਏਜੰਸੀ ਦੇ ਅਧਿਕਾਰਿਆਂ ਦੇ ਅਗਲੇ ਹਫਤੇ ਭਾਰਤ ਆਉਣ ਦੀ ਸੰਭਾਵਨਾ ਹੈ। ਇਨ੍ਹਾਂ ਅਧਿਕਾਰੀਆਂ ਵੱਲੋਂ ਅਗਲੇ ਹਫਤੇ ਇੱਥੇ ਆ ਕੇ ਜਾਂਚ ਕੀਤੀ ਜਾਵੇਗੀ। ਇਹੀ ਵੀ ਯਾਦ ਰਹੇ ਕਿ ਪਿਛਲੇ ਮਹੀਨੇ ਹੀ ਅਮਰੀਕਾ ਨੇ ਭਾਰਤ ਸਰਕਾਰ ਦੇ ਇਕ ਅਧਿਕਾਰੀ 'ਤੇ ਗੁਰਪਤਵੰਤ ਸਿੰਘ ਪੰਨੂ ਦਾ ਕਤਲ ਕਰਨ ਦੀ ਸਾਜਿਸ਼ ਰਚਣ ਦੇ ਮਾਮਲੇ ਵਿੱਚ ਸ਼ਾਮਿਲ ਹੋਣ ਦਾ ਇਲਜਾਮ ਲਗਾਇਆ ਸੀ।

ਪੰਨੂ ਦੀ ਹੱਤਿਆ ਦੀ ਸਾਜਿਸ਼ ਉੱਤੇ ਹੋਵੇਗੀ ਚਰਚਾ : ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਜਾਂਚ ਏਜੰਸੀ ਫੈਡਰਲ ਬਿਊਰੋ ਇਨਵੈਸਟੀਗੇਸ਼ਨ ਯਾਨੀ ਕਿ FBI ਦੇ ਡਾਇਰੈਕਟਰ ਕ੍ਰਿਸਟੋਫਰ ਰੇਅ ਅਗਲੇ ਹਫਤੇ ਭਾਰਤ ਵਿੱਚ ਆ ਕੇ ਜਾਂਚ ਕਰ ਸਕਦੇ ਹਨ। ਅਮਰੀਕੀ ਰਾਜਦੂਤ ਐਰਿਕ ਗਾਰਮੈਂਟ ਨੇ ਵੀ ਇਕ ਸਮਾਗਮ ਦੌਰਾਨ ਉਨ੍ਹਾਂ ਦੇ ਆਉਣ ਦੀ ਗੱਲ ਕਹੀ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਇਸ ਮਾਮਲੇ ਨੂੰ ਭਾਰਤੀ ਪੱਖ ਤੋਂ ਉਠਾਉਣ ਜਾ ਰਹੀ ਹੈ। ਐੱਫਬੀਆਈ ਅਤੇ ਐੱਨਆਈਏ ਦਿੱਲੀ 'ਚ ਇਹ ਅਧਿਕਾਰੀ ਖਾਲਿਸਤਾਨ ਸਮਰਥਕ ਪੰਨੂ ਦੀ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਉੱਤੇ ਮੰਥਨ ਕਰਨਗੇ। ਇਹ ਵੀ ਯਾਦ ਰਹੇ ਕਿ 2019 ਵਿੱਚ ਭਾਰਤ ਸਰਕਾਰ ਨੇ ਦਹਿਸ਼ਤੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਦੋਸ਼ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਯਾਨੀ UAPA ਦੇ ਤਹਿਤ ਪੰਨੂ ਦੀ ਜਥੇਬੰਦੀ ਐੱਸਐੱਫਜੇ ਉੱਤੇ ਪਾਬੰਦੀ ਲਗਾਈ ਸੀ।

ਜ਼ਿਕਰਯੋਗ ਹੈ ਕਿ ਗੁਰਪਤਵੰਤ ਸਿੰਘ ਪੰਨੂ ਨੂੰ ਸਾਲ 2020 ਵਿੱਚ ਵੱਖਵਾਦ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਤਸ਼ਾਹਿਤ ਕਰਨ ਦੇ ਇਲਜਾਮ ਲਗਾ ਕੇ ਪਾਬੰਦੀਸ਼ੁਦਾ ਐਲਾਨਿਆ ਸੀ। ਇਸ ਤੋਂ ਬਾਅਦ ਪੰਨੂ ਦੇ ਕਈ ਸੋਸ਼ਲ ਮੀਡੀਆ ਖਾਤੇ ਵੀ ਬੰਦ ਕੀਤੇ ਗਏ ਸਨ। ਦੂਜੇ ਪਾਸੇ ਇਹ ਵੀ ਯਾਦ ਰਹੇ ਕਿ ਪੰਨੂ ਖਿਲਾਫ ਭਾਰਤ ਵਿਚ ਕਈ ਮਾਮਲੇ ਦਰਜ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.