ETV Bharat / state

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 3 ਦਿਨ ਦਾ ਕੀਤਾ ਜਾਵੇ: ਹਰਪਾਲ ਚੀਮਾ

author img

By

Published : Nov 4, 2019, 7:46 PM IST

ਆਪ ਦਾ ਸਪੀਕਰ ਨੂੰ ਮੰਗ ਪੱਤਰ

ਆਮ ਆਦਮੀ ਪਾਰਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ‘ਜਗਤ ਗੁਰੂ’ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ 6 ਨਵੰਬਰ ਨੂੰ ਬੁਲਾਇਆ ਗਿਆ ਵਿਸ਼ੇਸ਼ ਇਜਲਾਸ 3 ਦਿਨ ਦਾ ਕਰਨ ਦੀ ਮੰਗ ਉਠਾਈ ਹੈ।

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ‘ਜਗਤ ਗੁਰੂ’ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ 6 ਨਵੰਬਰ ਨੂੰ ਬੁਲਾਇਆ ਗਿਆ ਵਿਸ਼ੇਸ਼ ਇਜਲਾਸ 3 ਦਿਨ ਦਾ ਕਰਨ ਦੀ ਮੰਗ ਉਠਾਈ ਹੈ।

ਆਪ’ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਸੋਮਵਾਰ ਨੂੰ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਮਿਲ ਕੇ ਇਜਲਾਸ ਦੀ ਸਮਾਂ-ਸੀਮਾ ਵਧਾਉਣ ਅਤੇ ਸਦਨ ਦੀ ਕਾਰਵਾਈ ਦਾ ਲਾਇਵ ਟੈਲੀਕਾਸਟ (ਸਿੱਧਾ ਪ੍ਰਸਾਰਨ) ਕਰਨ ਲਈ ਮੰਗ ਪੱਤਰ ਸੌਂਪਿਆ।

ਚੀਮਾ ਨੇ ਕਿਹਾ ਕਿ ਜੋ ਇੱਕ ਰੋਜ਼ਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਹੈ, ਉਸ ਦਾ ਸਮਾਂ-ਸੀਮਾ ਬਹੁਤ ਹੀ ਘੱਟ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼, ਸਿੱਖਿਆਵਾਂ ਅਤੇ ਸਰਬੱਤ ਦਾ ਭਲਾ ਮੰਗਦੀ ਸਰਬ ਸਾਂਝੀ ਸੋਚ ‘ਤੇ ਅਮਲ ਅਜੋਕੇ ਸਮਿਆਂ ‘ਚ ਨਾ ਕੇਵਲ ਨਾਨਕ ਨਾਮ ਲੇਵਾ ਸੰਗਤ ਸਗੋਂ ਪੂਰੀ ਦੁਨੀਆਂ ਲਈ ਹੋਰ ਜ਼ਿਆਦਾ ਮਹੱਤਵਪੂਰਨ ਹੋ ਗਿਆ ਹੈ, ਕਿਉਂਕਿ ਜਿੱਥੇ ਪੂਰਾ ਵਿਸ਼ਵ ਅਸਾਂਤੀ ਅਤੇ ਹਿੰਸਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਉੱਥੇ ਗੁਰੂ, ਪਿਤਾ ਅਤੇ ਮਾਤਾ ਦਾ ਉੱਚ ਦਰਜਾ ਪ੍ਰਾਪਤ ਹਵਾ, ਪਾਣੀ ਅਤੇ ਧਰਤੀ ਖਤਰਨਾਕ ਪੱਧਰ ਤੱਕ ਪਲੀਤ ਹੋ ਚੁੱਕੀ ਹੈ ਅਤੇ ਜੀਵਨ ਖਤਰੇ ਵਿੱਚ ਪੈ ਗਿਆ ਹੈ।

ਪੰਜਾਬ ਸਮੇਤ ਇਸ ਪੂਰੇ ਖਿੱਤੇ ਵਿੱਚ ਫੈਲਿਆ ਧੂੰਆਂ-ਧੁੰਦ ਇਸ ਦੀ ਪ੍ਰਤੱਖ ਮਿਸਾਲ ਹੈ। ਅਜਿਹੀਆਂ ਚੁਣੌਤੀਆਂ ਦੇ ਨਿਬੇੜੇ ਅਮਲਾਂ ਨਾਲ ਹੀ ਸੰਭਵ ਹਨ ਅਤੇ ਇਨ੍ਹਾਂ ਤੇ ਅਮਲਾਂ ਦੀ ਜਿਮੇਵਾਰੀ ਕਿਸੇ ਇੱਕ ਧਿਰ ‘ਤੇ ਨਹੀਂ ਸੁੱਟੀ ਜਾ ਸਕਦੀ।

ਇਹ ਵੀ ਪੜੋ: ਹੰਸਰਾਜ ਹੰਸ ਦੇ ਦਫ਼ਤਰ ਬਾਹਰ ਗੋਲ਼ੀ ਚੱਲਣ ਦੀ ਚਰਚਾ

ਚੀਮਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਪਵਿੱਤਰ ਸਦਨ ‘ਚ ਸਾਰੀਆਂ ਧਿਰਾਂ ਅਤੇ ਆਪਣੇ ਨੁਮਾਇੰਦਿਆਂ ਰਾਹੀਂ ਸਾਰਾ ਪੰਜਾਬ ਨੁਮਾਇੰਦਗੀ ਕਰਦਾ ਹੈ। ਮੁੱਖ ਵਿਰੋਧੀ ਧਿਰ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਆਪ ਜੀ ਨੂੰ ਅਪੀਲ ਕਰਦੀ ਹੈ ਕਿ ਇਜਲਾਸ ਦੀ ਸਮਾਂ-ਸੀਮਾ ਇੱਕ ਦਿਨ ਤੋਂ ਵਧਾ ਕੇ ਲਗਾਤਾਰ 3 ਦਿਨ ਦੀ ਕੀਤੀ ਜਾਵੇ ਤਾਂ ਕਿ ਜਿਹੜੀਆਂ ਚੁਣੌਤੀਆਂ ਅਤੇ ਅਲਾਮਾਤਾਂ ਨਾਲ ਪੰਜਾਬ ਦੇ ਲੋਕ ਅੱਜ ਜੂਝ ਰਹੇ ਹਨ, ਉਨ੍ਹਾਂ ਦੇ ਹੱਲ ਲਈ ਸ੍ਰੀ ਗੁਰੂ ਨਾਨਕ ਦੇਵ ਕਲਿਆਣਕਾਰੀ ਫਲਸਫ਼ੇ ਦੀ ਰੋਸ਼ਨੀ ਹੇਠ ਪੰਜਾਬ ਵਿਧਾਨ ਸਭਾ ਦਾ ਤਿੰਨ ਰੋਜ਼ਾ ਇਜ਼ਲਾਸ ਬੁਲਾਇਆ ਜਾਵੇ, ਜ਼ੋ ਸਿਆਸੀ ਦੂਸ਼ਣਬਾਜ਼ੀਆਂ ਤੋਂ ਮੁਕਤ ਹੋਵੇ।

Intro:Body:

Title *:


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.