ETV Bharat / state

CM ਮਾਨ ਦੇ ਪ੍ਰਮੁੱਖ ਸਕੱਤਰ IAS ਵਿਜੇ, 33 ਸਾਲਾਂ ਤੋਂ ਵੱਧ ਦਾ ਤਜ਼ਰਬਾ, ਕੇਂਦਰ ਵਿੱਚ ਰੱਖਿਆ ਮੰਤਰਾਲੇ ਵਿੱਚ ਸੀ ਤਾਇਨਾਤ

author img

By ETV Bharat Punjabi Team

Published : Dec 30, 2023, 7:42 PM IST

CM Mann New Chief Secretary: ਪੰਜਾਬ ਤੋਂ ਕੇਂਦਰ 'ਚ ਡੈਪੂਟੇਸ਼ਨ 'ਤੇ ਚੱਲ ਰਹੇ ਸੀਨੀਅਰ IAS ਅਧਿਕਾਰੀ ਵਿਜੇ ਕੁਮਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਨਵਾਂ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ।

Principal Secretary to Punjab CM
Principal Secretary to Punjab CM

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਵੇਂ ਪ੍ਰਮੁੱਖ ਸਕੱਤਰ ਸੀਨੀਅਰ ਆਈਏਐਸ ਅਧਿਕਾਰੀ ਵਿਜੇ ਕੁਮਾਰ ਸਿੰਘ ਨੂੰ ਬਣਾਇਆ ਗਿਆ ਹੈ। 1990 ਬੈਚ ਦੇ ਅਧਿਕਾਰੀ ਵੀਕੇ ਸਿੰਘ ਇਸ ਸਮੇਂ ਰੱਖਿਆ ਮੰਤਰਾਲੇ ਵਿੱਚ ਸਕੱਤਰ ਵਜੋਂ ਕੰਮ ਕਰ ਰਹੇ ਸਨ। ਉਹ ਸਾਬਕਾ ਸੈਨਿਕਾਂ ਦੇ ਵਿਭਾਗ ਦੀ ਦੇਖ-ਰੇਖ ਕਰ ਰਹੇ ਸੀ। ਵੀਕੇ ਸਿੰਘ ਕੋਲ ਪੰਜਾਬ ਅਤੇ ਕੇਂਦਰ ਸਰਕਾਰ ਵਿੱਚ ਵੱਖ-ਵੱਖ ਪ੍ਰਸ਼ਾਸਨਿਕ ਅਹੁਦਿਆਂ 'ਤੇ ਕੰਮ ਕਰਨ ਦਾ 33 ਸਾਲਾਂ ਤੋਂ ਵੱਧ ਦਾ ਤਜ਼ਰਬਾ ਹੈ।

33 ਸਾਲ ਤੋਂ ਵੱਧ ਦਾ ਹੈ ਤਜ਼ਰਬਾ: ਵੀਕੇ ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਹਨ। ਇਸ ਤੋਂ ਪਹਿਲਾਂ ਉਹ ਕੇਂਦਰ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਵਿੱਚ ਵਿਸ਼ੇਸ਼ ਸਕੱਤਰ ਵਜੋਂ ਵੀ ਕੰਮ ਕਰ ਚੁੱਕੇ ਹਨ। ਰੱਖਿਆ ਮੰਤਰਾਲੇ ਦੇ ਸਕੱਤਰ ਬਣਨ ਤੋਂ ਪਹਿਲਾਂ ਉਹ ਅਮਲਾ ਅਤੇ ਸਿਖਲਾਈ ਵਿਭਾਗ ਵਿੱਚ ਸੰਯੁਕਤ ਸਕੱਤਰ ਵਜੋਂ ਵੀ ਕੰਮ ਕਰ ਚੁੱਕੇ ਹਨ।

ਸਰਕਾਰ ਵਲੋਂ ਜਾਰੀ ਕੀਤੇ ਗਏ ਹੁਕਮ
ਸਰਕਾਰ ਵਲੋਂ ਜਾਰੀ ਕੀਤੇ ਗਏ ਹੁਕਮ

ਕੇਂਦਰੀ ਡੈਪੂਟੇਸ਼ਨ 'ਤੇ ਸੀ IAS ਵਿਜੇ ਕੁਮਾਰ: ਪੰਜਾਬ ਸਰਕਾਰ ਨੇ ਉਨ੍ਹਾਂ ਦੀ ਵਾਪਸੀ ਲਈ ਕੇਂਦਰ ਨੂੰ ਬੇਨਤੀ ਕੀਤੀ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਪ੍ਰਵਾਨ ਕਰ ਲਿਆ। ਨਿਯੁਕਤੀਆਂ ਲਈ ਬਣਾਈ ਕੇਂਦਰੀ ਕੈਬਨਿਟ ਕਮੇਟੀ ਨੇ ਪਿਛਲੇ ਮੰਗਲਵਾਰ ਨੂੰ ਇਸ ਨੂੰ ਮਨਜ਼ੂਰੀ ਦਿੱਤੀ ਸੀ। ਵੀਕੇ ਸਿੰਘ ਜੋ 2017 ਤੋਂ ਕੇਂਦਰੀ ਡੈਪੂਟੇਸ਼ਨ 'ਤੇ ਹਨ, ਇਸ ਸਮੇਂ ਵਿਨੀ ਮਹਾਜਨ ਤੋਂ ਬਾਅਦ ਸਭ ਤੋਂ ਸੀਨੀਅਰ ਹਨ। ਜਦੋਂ ਕਿ ਮੁੱਖ ਸਕੱਤਰ ਦਾ ਅਹੁਦਾ 1993 ਬੈਚ ਦੇ ਆਈਏਐਸ ਅਧਿਕਾਰੀ ਅਨੁਰਾਗ ਵਰਮਾ ਕੋਲ ਹੈ।

ਸਰਕਾਰ ਕੋਲ ਸੀਨੀਅਰ ਅਫਸਰਾਂ ਦੀ ਘਾਟ: ਪੰਜਾਬ ਸਰਕਾਰ ਦੇ ਕੋਲ ਸੀਨੀਅਰ ਅਫਸਰਾਂ ਦੀ ਘਾਟ ਹੈ। ਦਰਅਸਲ, ਸਾਬਕਾ ਮੁੱਖ ਸਕੱਤਰ ਵਿਨੀ ਮਹਾਜਨ ਦੇ ਕੇਂਦਰ ਵਿੱਚ ਚਲੇ ਜਾਣ ਤੋਂ ਬਾਅਦ ਵਿਜੇ ਕੁਮਾਰ ਸਭ ਤੋਂ ਸੀਨੀਅਰ ਹਨ। ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਕੇਂਦਰ ਤੋਂ ਵਾਪਸ ਬੁਲਾ ਕੇ ਮੁੱਖ ਮੰਤਰੀ ਮਾਨ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਦੂਜੇ ਪਾਸੇ ਸੂਬੇ ਦੇ ਵੱਡੇ ਵਿਭਾਗਾਂ ਦੀ ਕਮਾਂਡ ਸੰਭਾਲਣ ਵਾਲੇ ਆਈਏਐਸ ਅਧਿਕਾਰੀਆਂ ਨੂੰ ਇੱਕ ਦੀ ਬਜਾਏ ਤਿੰਨ ਵਿਭਾਗ ਸੌਂਪੇ ਗਏ ਹਨ। 1992 ਬੈਚ ਦੇ ਕੇਏਪੀ ਸਿਨਹਾ ਕੋਲ ਵਿੱਤ, ਖੇਤੀਬਾੜੀ ਅਤੇ ਸਹਿਕਾਰਤਾ ਦੇ ਤਿੰਨੋਂ ਪ੍ਰਮੁੱਖ ਵਿਭਾਗ ਹਨ। ਇਸੇ ਤਰ੍ਹਾਂ ਤੇਜਵੀਰ ਸਿੰਘ ਕੋਲ ਬਿਜਲੀ, ਉਦਯੋਗ, ਪੇਂਡੂ ਵਿਕਾਸ ਅਤੇ ਪੰਚਾਇਤ ਸਮੇਤ ਸੱਤ ਵਿਭਾਗ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.