ETV Bharat / state

'ਫੋਨ ਟੈਪਿੰਗ' ਦੇ ਮੁੱਦੇ 'ਤੇ ਵਿਧਾਨ ਸਭਾ ਸਪੀਕਰ ਨੂੰ ਵਿਸ਼ੇਸ਼ ਕਮੇਟੀ ਬਣਾਉਣ ਦੀ ਮੰਗ

author img

By

Published : Nov 22, 2019, 7:15 PM IST

ਹਰਪਾਲ ਚੀਮਾ ਵੱਲੋਂ ਸਪੀਕਰ ਨੂੰ ਮੰਗ ਪੱਤਰ

ਵਿਧਾਇਕ ਦੇ ਫੋਨ ਟੈਪਿੰਗ ਦੇ ਮੁੱਦੇ 'ਤੇ ਹਰਪਾਲ ਚੀਮਾ ਨੇ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਮੰਗ ਪੱਤਰ ਲਿਖਿਆ ਹੈ, ਜਿਸ ਵਿੱਚ ਸ਼ਿਕਾਇਤ ਦੇ ਨਾਲ-ਨਾਲ ਕਮੇਟੀ ਬਣਾਉਣ ਦੀ ਅਤੇ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।

ਚੰਡੀਗੜ੍ਹ: 20 ਨਵੰਬਰ ਨੂੰ ਪਟਿਆਲਾ ਵਿਖੇ ਹੋਈ ਬੈਠਕ ਵਿੱਚ ਫੋਨ ਟੈਪਿੰਗ ਦੇ ਮੁੱਦੇ ਨੇ ਪੰਜਾਬ ਦੀ ਸਿਆਸਤ ਸਰਗਰਮ ਕਰ ਦਿੱਤੀ ਅਤੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ।

ਪਟਿਆਲਾ ਵਿਖੇ ਸਾਧੂ ਸਿੰਘ ਧਰਮਸੋਤ ਕੋਲ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੇ ਹੀ ਸ਼ਿਕਾਇਤ ਕੀਤੀ ਸੀ ਕਿ ਫੋਨ ਟੈਪ ਕੀਤੇ ਜਾ ਰਹੇ ਹਨ ਉੱਥੇ ਹੀ ਮਾਮਲੇ ਨੂੰ ਵੇਖਦੇ ਹੋਏ ਅੱਜ ਦੇ ਦਿਨ ਵਿਧਾਨ ਸਭਾ ਵਿਰੋਧੀ ਧਿਰ ਆਗੂ ਹਰਪਾਲ ਚੀਮਾ ਨੇ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਮੰਗ ਪੱਤਰ ਲਿਖਿਆ ਹੈ ਜਿਸ ਵਿੱਚ ਸ਼ਿਕਾਇਤ ਦੇ ਨਾਲ-ਨਾਲ ਕਮੇਟੀ ਬਣਾਉਣ ਦੀ ਅਤੇ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।

ਹਰਪਾਲ ਚੀਮਾ ਨੇ ਲਿਖਿਆ ਹੈ ਕਿ ਜੇ ਸਭ ਤੋਂ ਵੱਧ ਵਿਧਾਇਕਾਂ ਵਾਲੀ ਪਾਰਟੀ ਕਾਂਗਰਸ ਪਾਰਟੀ ਦਾ ਆਹ ਹਾਲ ਹੈ ਕਿ ਉਨ੍ਹਾਂ ਦੇ ਵਿਧਾਇਕਾਂ ਦੇ ਫੋਨ ਟੈਪ ਕੀਤੇ ਜਾ ਰਹੇ ਹਨ ਤਾਂ ਬਾਕੀ ਵਿਰੋਧੀ ਪਾਰਟੀਆਂ ਦਾ ਕੀ ਬਣੇਗਾ।

ਚੀਮਾ ਨੇ ਕਿਹਾ ਹੈ ਕਿ ਇਹ ਨਿੱਜੀ ਜ਼ਿੰਦਗੀ ਅਤੇ ਕਿਸੇ ਦੀ ਵਿਧਾਇਕ ਦੇ ਕੰਮਾਂਕਾਰਾਂ ਦੇ ਵਿਚਕਾਰ ਦਖ਼ਲ ਹੈ ਅਤੇ ਸਰਕਾਰ 'ਤੇ ਹੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਿ ਫੋਨ ਟੈਪ ਕਰਵਾਏ ਜਾ ਰਹੇ ਹਨ ਕਿਉਂਕਿ ਸਰਕਾਰ ਆਪਣੇ ਕੁਝ ਵਿਧਾਇਕਾਂ ਦੇ ਫੋਨ ਦਾ ਟੈਪ ਕਰਵਾ ਰਹੀ ਹੈ ਤਾਂ ਦੂਜੀਆਂ ਪਾਰਟੀ ਦਾ ਕੀ ਬਣੇਗਾ।

ਇਹ ਵੀ ਪੜੋ: ਮੰਗਲ ਗ੍ਰਹਿ 'ਤੇ ਮਿਲੀ ਲਾਸ਼, ਵਿਸ਼ਵਭਰ ਵਿੱਚ ਵਿਗਿਆਨਕਾਂ ਦੀ ਖੋਜ ਜਾਰੀ

ਹਰਪਾਲ ਚੀਮਾ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ ਦੇ ਬਾਬਤ ਇਕ ਕਮੇਟੀ ਬਣਾਈ ਜਾਵੇ ਜੋ ਇਸ ਦੀ ਜਾਂਚ ਕਰੇ ਅਤੇ ਕਮੇਟੀ ਦਾ ਸਿੱਟਾ ਕੀ ਨਿਕਲਦਾ ਹੈ ਇਸ ਦੇ ਬਾਰੇ ਵੀ ਸਪੀਕਰ ਰਾਣਾ ਕੇ ਪੀ ਸਿੰਘ ਵਿਧਾਨ ਸਭਾ ਦੇ ਵਿੱਚ ਸਭ ਨੂੰ ਜਾਣੂ ਕਰਵਾਉਣ।

Intro:20 ਨਵੰਬਰ ਨੂੰ ਪਟਿਆਲਾ ਵਿਖੇ ਹੋਈ ਬੈਠਕ ਵਿੱਚ ਫੋਨ ਟੈਪਿੰਗ ਦੇ ਮੁੱਦੇ ਨੇ ਪੰਜਾਬ ਦੀ ਸਿਆਸਤ ਸਰਗਰਮ ਕਰ ਦਿੱਤੀ ਅਤੇ ਪੰਜਾਬ ਦੇ ਸਭੇ ਪਾਰਟੀਆਂ ਦੇ ਵਿਧਾਇਕਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ ਪਟਿਆਲਾ ਵਿਖੇ ਸਾਧੂ ਸਿੰਘ ਧਰਮਸੋਤ ਕੋਲ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੇ ਹੀ ਸ਼ਿਕਾਇਤ ਕੀਤੀ ਸੀ ਕਿ ਫੋਨ ਟੈਪ ਕੀਤੇ ਜਾ ਰਹੇ ਨੇ ਉੱਥੇ ਹੀ ਮਾਮਲੇ ਨੂੰ ਵੇਖਦੇ ਹੋਏ ਅੱਜ ਦੇ ਦਿਨ ਵਿਧਾਨ ਸਭਾ ਵਿਰੋਧੀ ਧਿਰ ਆਗੂ ਹਰਪਾਲ ਚੀਮਾ ਨੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੂੰ ਮੰਗ ਪੱਤਰ ਲਿਖਿਆ ਹੈ ਜਿਸ ਵਿੱਚ ਸ਼ਿਕਾਇਤ ਦੇ ਨਾਲ ਨਾਲ ਕਮੇਟੀ ਬਣਾਉਣ ਦੀ ਅਤੇ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ Body:ਚੀਮਾ ਨੇ ਲਿਖਿਆ ਹੈ ਕਿ ਜੇਕਰ ਸਭ ਤੋਂ ਵੱਧ ਵਿਧਾਇਕਾਂ ਵਾਲੀ ਪਾਰਟੀ ਕਾਂਗਰਸ ਪਾਰਟੀ ਦਾ ਆਹ ਹਾਲ ਹੈ ਕਿ ਉਨ੍ਹਾਂ ਦੇ ਵਿਧਾਇਕਾਂ ਦੇ ਫੋਨ ਟੈਪ ਕੀਤੇ ਜਾ ਰਹੇ ਨੇ ਤਾਂ ਬਾਕੀ ਵਿਰੋਧੀ ਪਾਰਟੀਆਂ ਦਾ ਕੀ ਬਣੇਗਾ ਚੀਮਾ ਨੇ ਕਿਹਾ ਹੈ ਕਿ ਇਹ ਨਿੱਜੀ ਜ਼ਿੰਦਗੀ ਅਤੇ ਕਿਸੇ ਦੀ ਵਿਵਸਾਇਕ ਕੰਮਾਂਕਾਰਾਂ ਦੇ ਵਿਚਕਾਰ ਦਖਲ ਹੈ ਅਤੇ ਸਰਕਾਰ ਪਰ ਹੀ ਸਵਾਲ ਖੜ੍ਹੇ ਕੀਤੇ ਜਾ ਰਹੇ ਨੇ ਕਿ ਫੋਨ ਟੈਪ ਕਰਵਾਏ ਜਾ ਰਹੇ ਨੇ ਕਿਉਂਕਿ ਸਰਕਾਰ ਆਪਣੇ ਕੁਝ ਵਿਧਾਇਕਾਂ ਦੇ ਫੋਨ ਦਾ ਟੈਪ ਕਰਵਾ ਰਹੀ ਹੈ ਤਾਂ ਦੂਜੀ ਪਾਰਟੀ ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਸ਼ਾਮਿਲ ਹੈ ਉਨ੍ਹਾਂ ਦਾ ਕੀ ਬਣੇਗਾ ਹਰਪਾਲ ਚੀਮਾ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ ਦੇ ਬਾਬਤ ਇਕ ਕਮੇਟੀ ਬਣਾਈ ਜਾਵੇ ਜੋ ਇਸ ਦੀ ਜਾਂਚ ਕਰੇ ਅਤੇ ਕਮੇਟੀ ਦਾ ਸਿੱਟਾ ਕੀ ਨਿਕਲਦਾ ਹੈ ਇਸ ਦੇ ਬਾਰੇ ਵੀ ਸਪੀਕਰ ਰਾਣਾ ਕੇ ਪੀ ਸਿੰਘ ਵਿਧਾਨ ਸਭਾ ਦੇ ਵਿੱਚ ਸਭ ਨੂੰ ਜਾਣੂ ਕਰਵਾਉਣ Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.