ETV Bharat / bharat

ਮੰਗਲ ਗ੍ਰਹਿ 'ਤੇ ਮਿਲੀ ਲਾਸ਼, ਵਿਸ਼ਵਭਰ ਵਿੱਚ ਵਿਗਿਆਨਕਾਂ ਦੀ ਖੋਜ ਜਾਰੀ

author img

By

Published : Nov 22, 2019, 10:58 AM IST

ਮੰਗਲ ਗ੍ਰਹਿ ਉੱਤੇ ਅਮਰੀਕੀ ਵਿਗਿਆਨੀਆਂ ਨੂੰ ਇੱਕ ਮਨੁੱਖੀ ‘ਮ੍ਰਿਤਕ ਦੇਹ’ ਮਿਲੀ ਹੈ। ਜਿਸ ਤੋਂ ਬਾਅਦ ਯੂਐਸ ਪੁਲਾੜ ਏਜੰਸੀ ਨਾਸਾ ਦੇ ਵਿਗਿਆਨੀਆਂ ਦੇ ਨਾਲ ਵਿਸ਼ਵ ਭਰ ਦੇ ਕਈ ਵਿਗਿਆਨੀ ਇਸ ਮ੍ਰਿਤਕ ਦੇਹ ਦੀਆਂ ਫ਼ੋਟੋਆਂ ਉੱਤੇ ਖੋਜ ਕਰ ਰਹੇ ਹਨ।

ਫ਼ੋਟੋ

ਨਵੀਂ ਦਿੱਲੀ: ਅਮਰੀਕੀ ਵਿਗਿਆਨੀਆਂ ਨੂੰ ਮੰਗਲ ਗ੍ਰਹਿ ‘ਤੇ ਇੱਕ ਲਾਸ਼ ਮਿਲੀ ਹੈ, ਜਿਸ ਦੇ ਸਿਰ, ਸਰੀਰ ਅਤੇ ਲੱਤਾਂ ਹਨ। ਯੂਐਸ ਪੁਲਾੜ ਏਜੰਸੀ ਨਾਸਾ ਦੇ ਵਿਗਿਆਨੀਆਂ ਦੇ ਨਾਲ ਵਿਸ਼ਵ ਭਰ ਦੇ ਵਿਗਿਆਨੀ ਇਸ ਮ੍ਰਿਤਕ ਦੇਹ ਦੀਆਂ ਫ਼ੋਟੋਆਂ ਉੱਤੇ ਖੋਜ ਕਰ ਰਹੇ ਹਨ ਤਾਂ ਜੋ ਪਤਾ ਚੱਲ ਸਕੇ ਕਿ ਮੰਗਲ ਗ੍ਰਹਿ ਉੱਤੇ ਸੱਚਮੁਚ ਜੀਵਨ ਹੋਣ ਦੇ ਸਬੂਤ ਹਨ?

ਹੋਰ ਪੜ੍ਹੋ: 50-50 ਫਾਰਮੂਲੇ ਦੇ ਤਹਿਤ ਬਣ ਸਕਦੀ ਹੈ ਮਹਾਰਾਸ਼ਟਰ ਵਿੱਚ ਨਵੀਂ ਸਰਕਾਰ

ਇਹ ਖੋਜ ਅਮਰੀਕਾ ਦੇ ਓਹਾਈਓ ਯੂਨੀਵਰਸਿਟੀ ਦੇ ਇੱਕ ਕੀਟ ਵਿਗਿਆਨੀ ਡਾ. ਵਿਲੀਅਮ ਰੋਮੋਸਰ ਅਤੇ ਯੂਐਸ ਪੁਲਾੜ ਏਜੰਸੀ ਨਾਸਾ ਨਾਲ ਕੀਤੀ ਗਈ ਹੈ। ਉਨ੍ਹਾਂ ਨੇ ਮੰਗਲ 'ਤੇ ਜੀਵਨ ਦੇ ਸਬੂਤ ਲੱਭਣ ਦਾ ਦਾਅਵਾ ਕੀਤਾ ਅਤੇ ਇੰਟਰਨੈਸ਼ਨਲ ਐਂਟੋਮੌਲੋਜੀ ਕਾਨਫਰੰਸ ਵਿੱਚ ਆਪਣੀ ਖੋਜ ਬਾਰੇ ਦੱਸਿਆ। ਡਾ. ਰੋਮੋਸਰ ਪਿਛਲੇ ਕਈ ਸਾਲਾਂ ਤੋਂ ਮੰਗਲ ਦੀਆਂ ਫ਼ੋਟੋਆਂ 'ਤੇ ਖੋਜ ਕਰ ਰਹੇ ਹਨ। ਉਨ੍ਹਾਂ ਨੇ ਇਹ ਫ਼ੋਟੋਆਂ ਮਾਰਸ ਰੋਵਰ ਤੋਂ ਪ੍ਰਾਪਤ ਕੀਤੀਆਂ ਹਨ। ਡਾ. ਰੋਮੋਸਰ ਦਾ ਦਾਅਵਾ ਹੈ ਕਿ ਮੰਗਲ ਗ੍ਰਹਿ ਉਤੇ ਜੀਵਨ ਦੇ ਸਬੂਤ ਪਥਰਾਟਾਂ ਦੇ ਰੂਪ ਵਿੱਚ ਮਿਲੇ ਹਨ। ਕੁਝ ਪਥਰਾਟਾਂ ਉੱਡਣ ਵਾਲੇ ਜੀਵਾਂ ਦੇ ਮਿਲੇ ਹਨ। ਕੁਝ ਢਾਂਚੇ ਗਲਾਈਡਰ ਵਰਗੇ ਦਿਸਦੇ ਹਨ ਤੇ ਉਨ੍ਹਾਂ ਦੇ ਉਡਾਣ ਭਰਨ ਦੇ ਸਬੂਤ ਪਾਏ ਗਏ ਹਨ।

ਹੋਰ ਪੜ੍ਹੋ: ਮਹਿੰਦਾ ਰਾਜਪਕਸ਼ੇ ਨੇ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

Intro:Body:

aa


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.