ETV Bharat / state

Harpal Cheema Budget Speech: ਗੁਰੂਆਂ ਦੇ ਕਥਨ ਤੇ ਸ਼ਾਇਰੀ ਦੇ ਸੁਮੇਲ ਨਾਲ ਗੜੁੱਚ ਮੰਤਰੀ ਚੀਮਾ ਦਾ ਭਾਸ਼ਣ, ਪੜ੍ਹੋ ਕਿਸਨੇ ਦਿੱਤਾ ਸਭ ਤੋਂ ਲੰਬਾ ਭਾਸ਼ਣ

author img

By

Published : Mar 10, 2023, 3:22 PM IST

Speech related news, Punjab Budget News in Punjabi
Speech Related News : ਗੁਰੂਆਂ ਦੇ ਕਥਨ ਤੇ ਸ਼ਾਇਰੀ ਦੇ ਸੁਮੇਲ ਨਾਲ ਗੜੁੱਚ ਖ਼ਜਾਨਾ ਮੰਤਰੀ ਚੀਮਾ ਦਾ ਭਾਸ਼ਣ, ਪੜ੍ਹੋ ਰੌਚਕ ਗੱਲਾਂ

ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਵਲੋਂ ਅੱਜ ਆਪਣਾ ਪਲੇਠਾ ਬਜਟ ਪੜ੍ਹਿਆ ਗਿਆ ਹੈ। ਬਜਟ ਤੋਂ ਪਹਿਲਾਂ ਉਨ੍ਹਾਂ ਦੇ ਭਾਸ਼ਣ ਦੀਆਂ ਕਈ ਰੌਚਕ ਗੱਲਾਂ ਸਾਹਮਣੇ ਆ ਰਹੀਆਂ ਹਨ ਤੇ ਇਸਨੂੰ ਲੰਬਾ ਭਾਸ਼ਣ ਵੀ ਕਿਹਾ ਜਾ ਰਿਹਾ ਹੈ।

ਚੰਡੀਗੜ੍ਹ: ਦੇਸ਼ ਹੋਵੇ ਜਾਂ ਕੋਈ ਸੂਬਾ ਖਜਾਨਾ ਮੰਤਰੀਆਂ ਦੀ ਬਜਟ ਤੋਂ ਪਹਿਲਾਂ ਸਰਕਾਰ ਤੇ ਸਰਕਾਰ ਦੇ ਕੰਮਾਂ ਦੀ ਭੂਮਿਕਾ ਆਮ ਚਰਚਾ ਦਾ ਵਿਸ਼ਾ ਬਣਦੀ ਹੈ। ਕੇਂਦਰ ਸਰਕਾਰ ਦੇ ਵਿਤ ਮੰਤਰੀਆਂ ਦੇ ਲੰਬੇ ਭਾਸ਼ਣ ਵੀ ਇਸੇ ਕੜੀ ਦਾ ਹਿੱਸਾ ਹਨ। ਹਾਲਾਂਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵਲੋਂ ਵੀ ਬਜਟ ਦੌਰਾਨ ਕਈ ਰੌਚਕ ਗੱਲਾਂ ਕਹੀਆਂ ਗਈਆਂ ਹਨ। ਉਨ੍ਹਾਂ ਵਲੋਂ ਸਰਕਾਰ ਦੇ ਕੀਤੇ ਕੰਮਾਂ ਦੇ ਹਵਾਲੇ ਨਾਲ ਆਪਣੀ ਗੱਲ ਸ਼ੁਰੂ ਕੀਤੀ ਗਈ। ਚੀਮ ਵਲੋਂ ਸ਼ੁਰੂਆਤ ਵਿੱਚ ਪੰਜਾਬ ਦੇ ਗੁਰੂਆਂ ਪੀਰਾਂ ਦੀ ਧਰਤੀ ਦੇ ਹਵਾਲੇ ਨਾਲ ਆਪਣੀ ਗੱਲ ਸ਼ੁਰੂ ਕੀਤੀ ਗਈ। ਆਓ ਜਾਣਦੇ ਹਾਂ ਕਿ ਹਰਪਾਲ ਚੀਮਾ ਦੇ ਇਸ ਲੰਬੇ ਭਾਸ਼ਣ ਦੌਰਾਨ ਕਿਹੜੀਆਂ ਰੌਚਕ ਗੱਲਾਂ ਹਨ...

ਗੁਰੂਆਂ ਦੇ ਕਥਨ ਤੋਂ ਸ਼ੁਰੂ ਹੋਈ ਗੱਲ : ਹਰਪਾਲ ਚੀਮਾ ਦੇ ਹਾਲਾਂਕਿ ਆਪਣੀ ਗੱਲ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਲੋਕ ਪੱਖੀ ਕੰਮਾਂ ਤੋਂ ਸ਼ੁਰੂ ਕੀਤੀ ਪਰ ਗੁਰੂਆਂ ਦੇ ਕਥਨ ਅਤੇ ਸ਼ਾਇਰੀ ਦਾ ਵੀ ਸੁਮੇਲ ਵੇਖਣ ਨੂੰ ਮਿਲਿਆ ਹੈ। ਆਪਣੀ ਗੱਲ ਕਹਿੰਦਿਆਂ ਉਨ੍ਹਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਕ ਕਥਨ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ 'ਬੇਗਮਪੁਰਾ ਸਹਰ ਕਾ ਨਾਉ, ਦੁੱਖ ਅੰਦੋਹੁ ਨਹੀਂ ਤਿਹਿ ਠਾਉ। ਚੀਮਾ ਵਲੋਂ ਹਾਲਾਂਕਿ ਇਸ ਕਥਨ ਦਾ ਹਵਾਲਾ ਇਸ ਤਰ੍ਹਾਂ ਦਿੱਤਾ ਗਿਆ ਕਿ ਪੰਜਾਬ ਦੇ ਹਾਲਾਤ ਬਹੁਤੇ ਠੀਕ ਨਹੀਂ ਹਨ ਤੇ ਆਮ ਆਦਮੀ ਪਾਰਟੀ ਇਸਨੂੰ ਸੁਧਾਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਸੂਬੇ ਦੇ ਹਾਲਾਤਾਂ ਵੱਲ ਧਿਆਨ ਕਰਨ ਦੀ ਲੋੜ ਉੱਤੇ ਜੋਰ ਦਿੱਤਾ ਹੈ।

ਸ਼ਾਇਰੀ ਨਾਲ ਪਿਛਲੀਆਂ ਸਰਕਾਰਾਂ ਉੱਤੇ ਵਾਰ: ਹਰਪਾਲ ਚੀਮਾ ਨੇ ਬਜਟ ਪੜ੍ਹਨ ਤੋਂ ਪਹਿਲਾਂ ਰਾਹਤ ਇੰਦੌਰੀ ਦਾ ਇਕ ਸ਼ੇਅਰ ਪੜ੍ਹਦਿਆਂ ਲੰਘੀਆਂ ਸਰਕਾਰਾਂ ਉੱਤੇ ਨਿਸ਼ਾਨਾਂ ਲਾਇਆ ਹੈ। ਚੀਮਾ ਨੇ ਪੜ੍ਹਿਆ ਕਿ...ਹਮ ਸੇ ਪਹਿਲੇ ਭੀ ਮੁਸਾਫਿਰ ਕਈ ਗੁਜ਼ਰੇ ਹੋਂਗੇ, ਕਮ ਸੇ ਕਮ ਰਾਹ ਕੇ ਪੱਥਰ ਹਟਾਤੇ ਜਾਤੇ। ਅਸਲ ਵਿੱਚ ਇਹ ਉਨ੍ਹਾਂ ਦਾ ਪਹਿਲੀਆਂ ਸਰਕਾਰਾਂ ਉੱਤੇ ਨਿਸ਼ਾਨਾਂ ਸੀ। ਉਨ੍ਹਾਂ ਬਿਨਾਂ ਨਾਂ ਲਏ ਇਹ ਕਿਹਾ ਕਿ ਬੇਸ਼ੱਕ ਪੰਜਾਬ ਦੇ ਜੋ ਮਰਜ਼ੀ ਹਾਲਾਤ ਸਨ ਪਰ ਇਸ ਦੀਆਂ ਔਕੜਾਂ ਤਾਂ ਦੂਰ ਕੀਤੀਆਂ ਜਾ ਸਕਦੀਆਂ ਹਨ ਜੋ ਇਸਦਾ ਵਿਕਾਸ ਨਹੀਂ ਹੋਣ ਦੇ ਰਹੀਆਂ।

ਸੀਐੱਮ ਭਗਵੰਤ ਮਾਨ ਦੀਆਂ ਤਾਰੀਫ਼ਾਂ ਦੇ ਪੁਲ਼: ਚੀਮਾ ਨੇ ਆਪਣੇ ਬਜਟ ਭਾਸ਼ਣ ਦੌਰਾਨ ਭਗਵੰਤ ਮਾਨ ਦੀ ਆਗੁਵਾਈ ਵਾਲੀ ਸਰਕਾਰ ਦੀਆਂ ਤਾਰੀਫਾਂ ਵੀ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਮਾਨ ਦਾ ਸੁਪਨਾ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦਾ ਹੈ। ਸਰਕਾਰ ਪੰਜਾਬੀਆਂ ਦੀਆਂ ਆਸਾਂ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਸਰਕਾਰ ਕੰਮ ਕਰ ਰਹੀ ਹੈ। ਚੀਮਾ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਨੂੰ ਲੁਟਣ ਵਾਲੇ ਜੇਲ੍ਹਾਂ ਵਿਚ ਬੰਦ ਕੀਤੇ ਹਨ। ਇਸ ਤੋਂ ਇਲਾਵਾ ਆਮ ਆਦਮੀ ਕਲੀਨਕਾਂ ਨੇ ਸਿੱਧਾ ਲੋਕਾਂ ਦਾ ਫਾਇਦਾ ਕੀਤਾ ਹੈ। ਦੂਜੇ ਪਾਸੇ ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਦਾ ਪੈਸਾ ਲੋਕਾਂ ਉੱਤੇ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : Punjab Infrastructure Budget: ਬੁਨਿਆਦੀ ਢਾਂਚੇ ਲਈ ਖ਼ਾਸ ਐਲਾਨ, ਪੜ੍ਹੋ ਕਿਉਂ ਹੋਇਆ ਇਸਦੇ ਐਲਾਨ ਮੌਕੇ ਹੰਗਾਮਾ

ਕੇਂਦਰੀ ਖਜ਼ਾਨਾ ਮੰਤਰੀ ਵੀ ਲੰਬੇ ਭਾਸ਼ਣਾਂ ਦੇ ਸ਼ੌਕੀਨ: ਦਰਅਸਲ ਚੀਮਾ ਨੇ ਬਜਟ ਸ਼ੁਰੂ ਕਰਨ ਤੋਂ ਪਹਿਲਾਂ ਲੰਬੀ ਭੂਮਿਕਾ ਬੰਨੀ ਹੈ ਤੇ ਇਹ ਇਕਲੌਤੇ ਖਜਾਨਾ ਮੰਤਰੀ ਨਹੀਂ ਜੋ ਇਸ ਤਰ੍ਹਾਂ ਲੰਬੇ ਭਾਸ਼ਣ ਦਿੰਦੇ ਹਨ। ਇਸੇ ਕੜੀ ਵਿੱਚ ਕੇਂਦਰੀ ਖਜਾਨਾ ਮੰਤਰੀ ਨਿਰਮਲਾ ਸੀਤਾਰਮਨ ਵੀ ਸ਼ਾਮਿਲ ਹਨ। ਸੀਤਾਰਮਨ ਦੇ ਨਾਂ ਵੀ ਕਈ ਲੰਬੇ ਭਾਸ਼ਣ ਦੇਣ ਦੇ ਰਿਕਾਰਡ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਫਿਲਮਾਂ ਨਾਲੋਂ ਵੀ ਲੰਬੇ ਭਾਸ਼ਣ ਦਿੰਦੇ ਹਨ। ਸਾਲ 2020 ਵਿੱਚ ਸੰਸਦ ਵਿੱਚ ਬਜਟ ਪੇਸ਼ ਕਰਦਿਆਂ ਉਨ੍ਹਾਂ ਨੇ ਪੂਰੇ 2 ਘੰਟੇ 41 ਮਿੰਟ ਭਾਸ਼ਣ ਦਿੱਤਾ ਸੀ। ਫਿਰ ਵੀ ਕਿਹਾ ਜਾਂਦਾ ਹੈ ਕਿ ਭਾਸ਼ਣ ਦੇ 2 ਵਰਕੇ ਪੜ੍ਹਨੋਂ ਰਹਿ ਗਏ ਸਨ। ਇਹੀ ਦਿਨ ਸੀ ਜਦੋਂ ਨਿਰਮਲਾ ਸੀਤਾਰਮਨ ਸਭ ਤੋਂ ਲੰਬਾ ਭਾਸ਼ਣ ਦੇਣ ਵਾਲੇ ਪਹਿਲੇ ਖਜਾਨਾ ਮੰਤਰੀ ਬਣੇ ਸਨ।

ਇਹ ਵੀ ਪੜ੍ਹੋ : New Schemes Punjab Budget Session: ਉਦਯੋਗ 'ਚ ਨਿਵੇਸ਼ ਵਧਾਉਣ ਲਈ 5 ਨਵੀਂਆਂ ਨੀਤੀਆਂ ਲੈ ਕੇ ਆਵੇਗੀ ਪੰਜਾਬ ਸਰਕਾਰ

ਸਾਬਕਾ ਖਜ਼ਾਨਾ ਮੰਤਰੀ ਜਸਵੰਤ ਸਿੰਘ ਨੇ ਤੋੜਿਆ ਸੀ ਰਿਕਾਰਡ: ਹਾਲਾਂਕਿ ਉਨ੍ਹਾਂ ਦਾ ਰਿਕਾਰਡ ਵੀ ਟੁੱਟ ਚੁੱਕਾ ਹੈ। ਸਾਬਕਾ ਵਿੱਤ ਮੰਤਰੀ ਜਸਵੰਤ ਸਿੰਘ ਨੇ ਸਭ ਤੋਂ ਲੰਬਾ ਭਾਸ਼ਣ ਦੇ ਕੇ ਉਨ੍ਹਾਂ ਦਾ ਰਿਕਾਰਡ ਤੋੜਿਆ ਸੀ। ਜਸਵੰਤ ਸਿੰਘ ਵਲੋਂ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਵਿੱਚ ਵਿੱਤ ਮੰਤਰੀ ਹੁੰਦਿਆਂ 2003 ਵਿੱਚ 2 ਘੰਟੇ 13 ਮਿੰਟ ਦਾ ਭਾਸ਼ਣ ਜਨਤਾ ਹਵਾਲੇ ਕੀਤਾ ਸੀ।

ਇਹ ਹੈ ਸਭ ਤੋਂ ਛੋਟਾ ਭਾਸ਼ਣ: ਜਦੋਂ ਲੰਬੇ ਭਾਸ਼ਣ ਦੀ ਗੱਲ ਹੋ ਰਹੀ ਹੈ ਤਾਂ ਛੋਟੇ ਭਾਸ਼ਣਾ ਵਾਲੇ ਕਿਵੇਂ ਪਿੱਛੇ ਰਹਿ ਸਕਦੇ ਹਨ। ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਛੋਟਾ ਬਜਟ ਭਾਸ਼ਣ ਸਾਲ 1977 ਵਿੱਚ ਪੜ੍ਹਿਆ ਗਿਆ ਸੀ। ਜਦੋਂ ਮੋਰਾਰਜੀ ਦੇਸਾਈ ਪ੍ਰਧਾਨ ਮੰਤਰੀ ਬਣੇ ਸਨ ਤਾਂ ਹੀਰੂਭਾਈ ਮੂਲਜੀਭਾਈ ਪਟੇਲ ਨੂੰ ਖਜਾਨਾ ਮੰਤਰੀ ਥਾਪਿਆ ਗਿਆ ਸੀ। ਮਾਰਚ 1977 ਵਿੱਚ ਦੇਸ਼ ਦੇ ਅੰਤਰਿਮ ਬਜਟ ਮੌਕੇ ਉਨ੍ਹਾਂ ਸਿਰਫ 800 ਸ਼ਬਦਾਂ ਦਾ ਭਾਸ਼ਣ ਪੜ੍ਹਿਆ ਜੋ ਕੁਝ ਹੀ ਮਿੰਟਾਂ ਵਿੱਚ ਖਤਮ ਹੋ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.