ETV Bharat / state

ਭੜਕਾਊਂ ਬਿਆਨ ਦੇਣ 'ਤੇ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ 'ਤੇ FIR ਦਰਜ

author img

By

Published : Jan 23, 2022, 2:40 PM IST

ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਦੇ ਵਿਗੜੇ ਬੋਲਾਂ 'ਤੇ ਕਾਰਵਾਈ ਕੀਤੀ ਗਈ ਹੈ। ਵਿਵਾਦਤ ਬਿਆਨ ਨੂੰ ਲੈ ਕੇ ਮੁਸਤਫਾ ਉੱਤੇ ਐਫਆਈਆਰ (FIR ON MUSTAFA) ਦਰਜ ਕਰ ਦਿੱਤੀ ਗਈ ਹੈ।

FIR ON MUSTAFA, Sidu's Advisor Mohammad Mustafa, Controversial Statement
ਭੜਕਾਊਂ ਬਿਆਨ ਦੇਣ ਉੱਤੇ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ 'ਤੇ FIR ਦਰਜ

ਚੰਡੀਗੜ੍ਹ: ਕੈਬਿਨੇਟ ਮੰਤਰੀ ਰਜੀਆ ਸੁਲਤਾਨਾ ਦੇ ਪਤੀ ਅਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਇਕ ਸਮਾਗਮ ਦੌਰਾਨ ਹਿੰਦੂਆਂ ਵਿਰੁੱਧ ਵਿਵਾਦਤ ਬਿਆਨ ਦਿੱਤਾ ਸੀ, ਜਿਸ ਪਿੱਛੋ ਇਸ ਬਿਆਨ ਦੀ ਹਰ ਪਾਸੇ ਨਿਖੇਧੀ ਕੀਤੀ ਗਈ। ਇਸ ਤੋਂ ਬਾਅਦ ਮੁਸਤਫਾ ਉੱਤੇ ਕਾਰਵਾਈ ਕਰਦੇ ਹੋਏ ਐਫਆਈਆਰ ਦਰਜ ਕੀਤੀ ਗਈ ਹੈ।

FIR ON MUSTAFA, Sidu's Advisor Mohammad Mustafa, Controversial Statement
ਭੜਕਾਊਂ ਬਿਆਨ ਦੇਣ ਉੱਤੇ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ 'ਤੇ FIR ਦਰਜ

ਭਾਜਪਾ ਨੇ ਕੀਤੀ ਸੀ ਕਾਰਵਾਈ ਦੀ ਮੰਗ

ਭਾਜਪਾ ਨੇ ਮੁਹੰਮਦ ਮੁਸਤਫਾ ਅਤੇ ਉਨ੍ਹਾਂ ਦੀ ਪਤਨੀ ਰਜੀਆ ਸੁਲਤਾਨਾ ਵਿਰੁੱਧ ਭੜਕਾਊਂ ਬਿਆਨ ਉੱਤੇ ਸਖ਼ਤ ਕਾਰਵਾਈ ਦੀ ਮੰਗ ਕਰਦਿਆ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਰਾਹੁਲ ਗਾਂਧੀ ਨੂੰ ਸਵਾਲ ਖੜੇ ਕਰਦਿਆ ਕਿਹਾ ਕਿ ਕੀ ਉਹ ਮੁਸਤਫਾ ਨੂੰ ਮੋਹਰਾ ਬਣਾ ਕੇ ਪੰਜਾਬ ਦੇ ਹਾਲਾਤ ਖ਼ਰਾਬ ਕਰਨਾ ਚਾਹੁੰਦੇ ਹਨ।

FIR ON MUSTAFA, Sidu's Advisor Mohammad Mustafa, Controversial Statement
ਭੜਕਾਊਂ ਬਿਆਨ ਦੇਣ ਉੱਤੇ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ 'ਤੇ FIR ਦਰਜ

ਇਸ ਬਿਆਨ 'ਤੇ ਹੋਈ ਕਾਰਵਾਈ

ਮੁਹੰਮਦ ਮੁਸਤਫਾ ਦਾ ਬਿਆਨ ਸਾਹਮਣੇ ਆਇਆ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ "ਮੈਂ ਇੱਕ ਕੌਮੀ ਫੌਜੀ ਹਾਂ। ਮੈਂ ਆਰਐਸਐਸ (RSS) ਦਾ ਏਜੰਟ ਨਹੀਂ ਹਾਂ, ਜੋ ਡਰ ਕੇ ਘਰ ਵੜ ਜਾਵਾਂਗਾ। ਜੇਕਰ, ਉਹ ਦੁਬਾਰਾ ਅਜਿਹਾ ਕੰਮ ਕਰਨਗੇ ਤਾਂ ਰੱਬ ਦੀ ਸਹੁੰ ਖਾਓ ਕਿ ਮੈਂ ਉਨ੍ਹਾਂ ਦੇ ਘਰ ਵੜ ਕੇ ਉਨ੍ਹਾਂ ਨੂੰ ਮਾਰ ਦਿਆਂਗਾ। ਅੱਜ ਮੈਂ ਸਿਰਫ਼ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਹੈ। ਮੈਂ ਵੋਟਾਂ ਲਈ ਨਹੀਂ ਲੜ ਰਿਹਾ, ਮੈਂ ਭਾਈਚਾਰੇ ਲਈ ਲੜ ਰਿਹਾ ਹਾਂ।"

FIR ON MUSTAFA, Sidu's Advisor Mohammad Mustafa, Controversial Statement
ਭੜਕਾਊਂ ਬਿਆਨ ਦੇਣ ਉੱਤੇ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ 'ਤੇ FIR ਦਰਜ

ਜ਼ਿਕਰਯੋਗ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੂੰ ਉਨ੍ਹਾਂ ਦੀ ਪਤਨੀ ਰਜੀਆ ਸੁਲਤਾਨਾ ਹਾਜ਼ਰੀ ਵਿੱਚ ਆਪਣੇ ਸਲਾਹਕਾਰ ਲਈ ਨਿਯੁਕਤੀ ਪੱਤਰ ਸੌਂਪਿਆ ਸੀ। ਪਰ, ਹੁਣ ਚੋਣਾਂ ਦੇ ਸਮੇਂ ਵਿੱਚ ਅਜਿਹੇ ਬਿਆਨ ਪੰਜਾਬ ਦੇ ਹਾਲਾਤਾਂ ਵਿੱਚ ਤਣਾਅ ਪੈਦਾ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਦਾ ਦਾਅਵਾ: ‘ED ਸਤੇਂਦਰ ਜੈਨ ਨੂੰ ਕਰੇਗੀ ਗ੍ਰਿਫ਼ਤਾਰ’

ETV Bharat Logo

Copyright © 2024 Ushodaya Enterprises Pvt. Ltd., All Rights Reserved.