ETV Bharat / state

BJP ਨਾਲ ਅਕਾਲੀ ਦਲ ਦੀ ਮੁੜ ਭਾਈਵਾਲੀ ’ਤੇ ਬੋਲੇ ਸੁਨੀਲ ਜਾਖੜ, ਮਾਨ ਸਰਕਾਰ ਤੇ ਕਾਂਗਰਸ ਨੂੰ ਕੀਤੇ ਤਿੱਖੇ ਸਵਾਲ

author img

By ETV Bharat Punjabi Team

Published : Dec 3, 2023, 6:44 PM IST

BJP Punjab President Sunil Jakhar held a press conference in Chandigarh
BJP ਨਾਲ ਅਕਾਲੀ ਦਲ ਦੀ ਮੁੜ ਭਾਈਵਾਲੀ ਤੇ ਕੀ ਬੋਲੇ ਸੁਨੀਲ ਜਾਖੜ, ਪੜ੍ਹੋ ਮਾਨ ਸਰਕਾਰ ਕੇ ਕਾਂਗਰਸ ਨੂੰ ਕਿਉਂ ਕੀਤੇ ਤਿੱਖੇ ਸਵਾਲ

Election Result 2023: ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕੀਤੀ ਹੈ। ਇਸ ਮੌਕੇ ਉਨ੍ਹਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਉੱਤੇ ਤਿੱਖੇ ਬਿਆਨ ਦਿੱਤੇ ਹਨ। (BJP Punjab President Sunil Jakhar )

ਚੰਡੀਗੜ੍ਹ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ

ਚੰਡੀਗੜ੍ਹ ਡੈਸਕ : ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਬਦਲਾਅ ਦੇ ਨਾਂ ਉੱਤੇ ਕਾਫੀ ਕੁੱਝ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ, ਸਰਕਾਰ ਦੀ ਸਿੱਧੀ ਲੜਾਈ ਕਾਂਗਰਸ ਨਾਲ ਸੀ। ਹੁਣ ਤਾਂ INDIA ਭਾਈਵਾਲੀ ਵੀ ਖੇਰੂੰ ਖੇਰੂ ਹੋ ਗਈ ਹੈ। ਦੂਜੇ ਪਾਸੇ ਪੰਜਾਬ ਦੀ ਕਾਂਗਰਸ ਨਾਲ ਵੀ ਮਾੜੀ ਹੋਣ ਦੇ ਆਸਾਰ ਹਨ।

ਹਾਈਕਮਾਂਡ ਤੈਅ ਕਰੇਗਾ ਭਾਈਵਾਲੀ : ਇਸ ਮੌਕੇ ਮੀਡੀਆ ਦੇ ਨਾਲ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ BJP ਅਤੇ ਅਕਾਲੀ ਦਲ ਦੇ ਗੱਠਜੋੜ ਦੇ ਸਵਾਲ ਉੱਤੇ ਕਿਹਾ ਕਿ ਹਾਈਕਮਾਂਡ ਦੇ ਫ਼ੈਸਲੇ ਤੋਂ ਬਾਅਦ ਹੀ ਇਹ ਪਤਾ ਲੱਗੇਗਾ ਕਿ 2024 ਦੀਆ ਚੋਣਾਂ ਬੀਜੇਪੀ ਕਿਸ ਤਰੀਕੇ ਨਾਲ ਲੜੇਗੀ। ਉਨ੍ਹਾਂ ਕਿਹਾ ਕਿ ਹਰੇਕ ਬੰਦਾ ਉਹਨਾਂ ਨੂੰ ਕੋਈ ਖਰੀਦਣ ਦੀ ਕੋਸ਼ਿਸ਼ ਕਰਦਾ ਹੈ ਤੇ ਕੋਈ ਧਮਕਾਣ ਦੀ ਕੋਸ਼ਿਸ਼ ਕਰਦਾ ਹੈ ਪਰ ਭਾਰਤੀ ਵੋਟਰ ਬਹੁਤ ਹੀ ਜਾਗਰੂਕ ਹੈ। ਦੇਸ਼ ਵਿੱਚ ਅੱਜ ਜੋ ਨਤੀਜੇ ਆਏ ਹਨ ਉਹ ਲੋਕਾਂ ਨੇ ਮੁੱਖ ਮੁੱਦੇ ਸਾਹਮਣੇ ਰੱਖ ਕੇ ਵੋਟਾਂ ਪਾਈਆਂ ਹਨ ਅਤੇ ਅਜਿਹਾ ਬਿਲਕੁਲ ਨਹੀਂ ਹੈ ਕਿ ਕਿਸੇ ਨੇ ਇਨ੍ਹਾਂ ਨੂੰ ਭਰਮਾ ਲਿਆ ਹੈ।

ਵਿਰੋਧੀਆਂ ਨੂੰ ਕੀਤੇ ਸਵਾਲ : ਜਾਖੜ ਨੇ ਕਿਹਾ ਕਿ ਵਿਰੋਧੀਆਂ ਨੇ ਇਹਨਾਂ ਨੂੰ ਪ੍ਰਧਾਨ ਮੰਤਰੀ ਨੂੰ ਚੰਗਾ ਮਾੜਾ ਕਹਿ ਕੇ ਵੀ ਦੇਖ ਲਿਆ ਹੈ ਪਰ ਵੋਟਰ ਨੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਦੇਖੀਆਂ ਹਨ। ਇਹਨਾਂ ਗੱਲਾਂ ਨੂੰ ਪ੍ਰਮੁੱਖ ਰੱਖ ਕੇ ਹੀ ਵੋਟਾਂ ਪਾਈਆਂ ਹਨ। ਚਾਹੇ ਉਹ ਰਾਜਸਥਾਨ ਦੇ ਸੀ ਜਾਂ ਫਿਰ ਚੰਡੀਗੜ੍ਹ ਦੇ, ਵੋਟਰ ਕਿਸੇ ਵੀ ਥਾਂ ਦੇ ਹੋਣ ਨੀਤੀਆਂ ਦੇਖ ਕੇ ਹੀ ਵੋਟਾਂ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਮੈਂ ਕਹਿੰਦਾ ਹਾਂ ਕਿ ਹਿੰਦੁਸਤਾਨ ਦਾ ਦਿਲ ਦਿੱਲੀ ਹੈ। ਉਹਨਾਂ ਕਿਹਾ ਕਿ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਾਦੂਗਰ ਕੌਣ ਹੈ। ਅਸਲ ਵਿੱਚ ਜੋ ਜਾਦੂ ਮੋਦੀ ਸਾਹਿਬ ਦਾ ਹੈ ਉਹ ਅੱਜ ਵੋਟਰਾਂ ਵਿੱਚ ਸਾਫ ਦਿਸ ਰਿਹਾ ਹੈ। ਇਸ ਮੌਕੇ ਸੁਨੀਲ ਜਾਖੜ ਨੇ ਪੰਜਾਬ ਦੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਉੱਤੇ ਵੀ ਟਿੱਪਣੀਆਂ ਕੀਤੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.