ETV Bharat / state

ਚੰਨੀ ਦੇ ਭਾਣਜੇ ਦੀ ਗ੍ਰਿਫ਼ਤਾਰੀ ਨੂੰ ਕਾਂਗਰਸੀ ਆਗੂ ਸੂਰਜੇਵਾਲਾ ਨੇ ਦੱਸਿਆ 'ਰਾਜਨੀਤਕ ਨੌਟੰਕੀ'

author img

By

Published : Feb 4, 2022, 11:25 AM IST

Updated : Feb 4, 2022, 11:31 AM IST

Surjewala Reaction On  ED Arrest bhupendra honey , Congress Leader Randeep Surjewala,
ਕਾਂਗਰਸੀ ਆਗੂ ਸੂਰਜੇਵਾਲਾ

ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਦੀ ਗ੍ਰਿਫਤਾਰੀ ਕੀਤੀ ਗਈ ਹੈ, ਇਸ ਮਾਮਲੇ ਵਿੱਚ ਕਾਂਗਰਸ ਦੇ ਸੀਨੀਅਰ ਬੁਲਾਰੇ ਰਣਦੀਪ ਸੂਰਜੇਵਾਲਾ ਦਾ ਬਿਆਨ ਸਾਹਮਣੇ ਆਇਆ ਹੈ। ਸੂਰਜੇਵਾਲ ਨੇ ਕਿ ਕਿਹਾ ਹੈ ਪੜੋ ਪੂਰੀ ਖ਼ਬਰ...

ਚੰਡੀਗੜ੍ਹ: ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ੍ਰਿਫਤਾਰ (ED arrests nephew of Charanjit Channi) ਕਰ ਲਿਆ ਹੈ। ਇਸ ਉੱਤੇ ਕਾਂਗਰਸ ਦੇ ਸੀਨੀਅਰ ਬੁਲਾਰੇ ਰਣਦੀਪ ਸੂਰਜੇਵਾਲਾ ਦੀ ਬਿਆਨ ਸਾਹਮਣੇ ਆਇਆ ਹੈ।

  • पंजाब चुनाव से 15 दिन पहले मोदी सरकार की “राजनीतिक नौटंकी” फिर शुरू !

    BJP का “Election Deptt”-ED मैदान में उतरा।

    क्रॉनोलॉजी समझें -

    1. पंजाब के लोग अब किसान आंदोलन के पक्ष में खड़े होने की क़ीमत चुका रहे हैं…

    मोदी जी हार की हताशा में फ़र्ज़ी छापे-गिरफ़्तारी करवा रहे है।
    1/4

    — Randeep Singh Surjewala (@rssurjewala) February 4, 2022 " class="align-text-top noRightClick twitterSection" data=" ">

ਸੂਰਜੇਵਾਲਾ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦੀ ਗ੍ਰਿਫ਼ਤਾਰੀ ਨੂੰ 'ਰਾਜਨੀਤਕ ਨੌਟੰਕੀ' ਕਰਾਰ ਦਿੱਤਾ। ਇੰਨਾ ਹੀ ਨਹੀਂ, ਉਨ੍ਹਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਨਾਲ-ਨਾਲ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਉੱਤੇ ਵੀ ਨਿਸ਼ਾਨੇ ਸਾਧੇ।

  • 2/4
    पंजाब चुनाव से 15 दिन पहले राजनीतिक नौटंकी फिर शुरू !

    BJP का “Election Deptt”-ED मैदान में उतरा

    क्रॉनोलॉजी समझें -

    2. ये हमला CM चन्नी पर नहीं, पंजाब पर है, किसान आंदोलन का समर्थन करने की सजा है,

    ये बदला है कल किसानों द्वारा BJP को चुनावों में “दंड” दिए जाने के आह्वान का।

    — Randeep Singh Surjewala (@rssurjewala) February 4, 2022 " class="align-text-top noRightClick twitterSection" data=" ">

ਕਾਂਗਰਸ ਦੇ ਸੀਨੀਅਰ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਟਵੀਟ ਕਰਦਿਆ ਲਿਖਿਆ ਕਿ ਪੰਜਾਬ ਵਿੱਚ ਚੋਣਾਂ ਤੋਂ 15 ਦਿਨ ਪਹਿਲਾਂ ਰਾਜਨੀਤਕ ਨੌਟੰਕੀ ਸ਼ੁਰੂ ਹੋ ਗਈ ਹੈ। ਭਾਜਪਾ ਦਾ Election Department- ED ਮੈਦਾਨ ਵਿੱਚ ਉਤਰਿਆ।

  • 3/4
    पंजाब चुनाव से 15 दिन पहले राजनीतिक नौटंकी फिर शुरू !

    BJP का “Election Deptt”-ED मैदान में उतरा

    क्रॉनोलॉजी समझें -

    3. ये हमला है ताकि “छोटे मोदी” - केजरीवाल की पार्टी को “चोर दरवाज़े” से मदद की जा सके,

    केजरीवाल ने कृषि के काले क़ानून का नोटिफ़िकेशन किया था,अब अहसान वापिस!

    — Randeep Singh Surjewala (@rssurjewala) February 4, 2022 " class="align-text-top noRightClick twitterSection" data=" ">

ਉਨ੍ਹਾਂ ਨੇ ਅੱਗੇ ਲਿਖਿਆ ਕਿ, ਚੋਣਾਂ ਨੂੰ ਭਟਕਾਉਣ ਲਈ ਭਾਜਪਾਈ ਪ੍ਰਯੋਗ, ਜੋ 6 ਸਾਲ ਪੁਰਾਣੇ ਮਾਮਲੇ ਵਿੱਚ ਚੰਨੀ ਅਤੇ 33 ਸਾਲ ਪੁਰਾਣੇ ਮਾਮਲੇ ਵਿੱਚ ਸਿੱਧੂ ਉੱਤੇ ਹਮਲੇ ਕਰ ਰਹੇ ਹਨ, ਕੇਜਰੀਵਾਲ ਸਾਥ ਦੇ ਰਹੇ ਹਨ।

  • 4/4
    पंजाब चुनाव से 15 दिन पहले राजनीतिक नौटंकी शुरू!

    BJP का Election Deptt-ED मैदान में उतरा

    क्रॉनोलॉजी समझें -

    4. चुनाव को भटकाने का भाजपाई प्रयोग,

    छह (6) साल पुराने केस में CM चन्नी पर और
    33 साल पुराने मामले में सिद्धू पर हमला किए जा रहे हैं, केजरीवाल का साथ निभा रहे हैं।

    — Randeep Singh Surjewala (@rssurjewala) February 4, 2022 " class="align-text-top noRightClick twitterSection" data=" ">

ਦੱਸਣਯੋਗ ਹੈ ਕਿ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ੍ਰਿਫਤਾਰ ਕਰ ਲਿਆ ਹੈ। ਬੀਤੀ ਦੇਰ ਰਾਤ ਭੁਪਿੰਦਰ ਹਨੀ ਦਾ ਸਿਵਲ ਹਸਪਤਾਲ ਜਲੰਧਰ ਵਿਖੇ ਮੈਡੀਕਲ ਕਰਵਾਇਆ ਗਿਆ। ਅੱਜ ਭੁਪਿੰਦਰ ਸਿੰਘ ਹਨੀ ਨੂੰ ਮੋਹਾਲੀ ਵਿਖੇ ਸੀਬੀਆਈ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਦੇ ਭਾਣਜੇ ਦੀ ਗ੍ਰਿਫ਼ਤਾਰੀ ਵਾਲੀ ਵੀਡੀਓ ਆਈ ਸਾਹਮਣੇ

ਕੀ ਹੈ ਮਾਮਲਾ ?

ਪੂਰਾ ਮਾਮਲਾ 2018 ਦਾ ਦੱਸਿਆ ਜਾ ਰਿਹਾ ਹੈ ਜਦੋਂ ਰੇਤ ਦੀ ਗੈਰਕਾਨੂੰਨੀ ਮਾਈਨਿੰਗ ਦੇ ਲੈਣ ਦੇਣ ’ਚ ਇਹ ਛਾਪੇਮਾਰੀ ਕੀਤੀ ਗਈ ਸੀ ਅਤੇ ਮੋਹਾਲੀ ’ਚ ਇਸ ਸਬੰਧੀ ਐਫ ਆਰ ਆਈ ਹੋਈ ਸੀ, ਹਾਲਾਂਕਿ ਇਸ ਮਾਮਲੇ ’ਚ ਗੈਰਕਨੂੰਨੀ ਮਾਈਨਿੰਗ ਬੰਦ ਕਰਵਾ ਦਿੱਤੀ ਗਈ ਸੀ, ਪਰ ਈ ਡੀ ਵਲੋਂ ਪੰਜਾਬ ਭਰ ’ਚ ਇਹ ਰੇਡ ਕੀਤੀ ਗਈ ਸੀ।

Last Updated :Feb 4, 2022, 11:31 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.