ETV Bharat / state

Navjot Sidhu on CM Mann: ਸੀਐੱਮ ਮਾਨ 'ਤੇ ਬਰਸੇ ਕਾਂਗਰਸ ਆਗੂ ਨਵਜੋਤ ਸਿੱਧੂ, ਕਿਹਾ-ਪੰਜਾਬੀਆਂ ਦੇ ਪੈਸੇ 'ਤੇ ਕੀਤੀ ਜਾ ਰਹੀ ਐਸ਼, ਖਰਚੇ ਦਾ ਵੀ ਮੰਗਿਆ ਹਿਸਾਬ

author img

By ETV Bharat Punjabi Team

Published : Sep 27, 2023, 3:06 PM IST

ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤਿੱਖੇ ਨਿਸ਼ਾਨੇ ਸਾਧੇ। ਸਿੱਧੂ ਨੇ ਕਿਹਾ ਕਿ ਪੰਜਾਬੀਆਂ ਦੇ ਪੈਸੇ ਦੀ ਫਜ਼ੂਲ ਖਰਚੀ ਕੀਤੀ ਜਾ ਰਹੀ ਹੈ। ਨਵਜੋਤ ਸਿੱਧੂ ਨੇ ਪੰਜਾਬ ਸਰਕਾਰ ਦੇ (Department of Civil Aviation) ਸਿਵਲ ਏਵੀਏਸ਼ਨ ਵਿਭਾਗ ਸੈਕਟਰ-17 ਪਹੁੰਚ ਕੇ ਹੈਲੀਕਾਪਟਰ ਅਤੇ ਫਿਕਸਡ ਵਿੰਗ ਏਅਰਕ੍ਰਾਫਟ 'ਤੇ ਹੋਏ ਖਰਚੇ ਬਾਰੇ ਵੀ ਜਾਣਕਾਰੀ ਮੰਗੀ ਹੈ।

Congress leader Navjot Sidhu accused the Punjab government of wasting the money of Punjabis In Chandigarh
Navjot Sidhu on CM Mann: ਸੀਐੱਮ ਮਾਨ 'ਤੇ ਬਰਸੇ ਕਾਂਗਰਸ ਆਗੂ ਨਵਜੋਤ ਸਿੱਧੂ, ਕਿਹਾ-ਪੰਜਾਬੀਆਂ ਦੇ ਪੈਸੇ 'ਤੇ ਕੀਤੀ ਜਾ ਰਹੀ ਐਸ਼,ਖਰਚੇ ਦਾ ਵੀ ਮੰਗਿਆ ਹਿਸਾਬ

'ਪੰਜਾਬੀਆਂ ਦੇ ਪੈਸੇ 'ਤੇ ਕੀਤੀ ਜਾ ਰਹੀ ਐਸ਼'

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਪਰਿਵਾਰਕ ਰੁਝੇਵਿਆਂ ਕਾਰਣ ਸਿਆਸੀ ਪਿੜ ਤੋਂ ਲੰਮਾਂ ਸਮਾਂ ਦੂਰ ਸਨ ਪਰ ਹੁਣ ਉਨ੍ਹਾਂ ਨੇ ਵਾਪਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦਿਆਂ ਕੀਤੀ ਅਤੇ ਤਿੱਖੇ ਨਿਸ਼ਾਨੇ ਸਾਧੇ। ਚੰਡੀਗੜ੍ਹ ਸਥਿਤ ਪੰਜਾਬ ਸਰਕਾਰ ਦੇ ਸਿਵਲ ਏਵੀਏਸ਼ਨ ਵਿਭਾਗ ਸੈਕਟਰ-17 ਪਹੁੰਚ ਕੇ ਨਵਜੋਤ ਸਿੱਧੂ ਨੇ ਹੈਲੀਕਾਪਟਰ ਅਤੇ ਫਿਕਸਡ ਵਿੰਗ ਏਅਰਕ੍ਰਾਫਟ 'ਤੇ ਹੋਏ ਖਰਚੇ ਬਾਰੇ ਵੀ ਜਾਣਕਾਰੀ ਮੰਗੀ। ਨਵਜੋਤ ਸਿੱਧੂ ਨੇ ਸੀਐੱਮ ਮਾਨ ਉੱਤੇ ਪੰਜਾਬ ਦੇ ਲੋਕਾਂ ਦੀ ਕਮਾਈ ਦਾ ਗਲਤ ਇਸਤੇਮਾਲ ਕਰਨ ਦੇ ਇਲਜ਼ਾਮ ਲਾਏ ਹਨ।

ਸਰਕਾਰੀ ਹੈਲੀਕਾਪਟਰ ਦਾ ਪ੍ਰਚਾਰ ਲਈ ਇਸਤੇਮਾਲ: ਕਾਂਗਰਸੀ ਆਗੂ ਨਵੋਜਤ ਸਿੱਧੂ ਨੇ ਕਿਹਾ ਕਿ ਜਿਹੜੇ ਸਰਕਾਰੀ ਹੈਲੀਕਾਪਟਰ ਸੂਬੇ ਦੇ ਲੋਕਾਂ ਵੱਲੋਂ ਅਦਾ ਕੀਤੇ ਟੈਕਸ ਨਾਲ ਚੱਲਦੇ ਹਨ, ਉਨ੍ਹਾਂ ਦਾ ਇਸਤੇਮਾਲ ਲੋਕਾਂ ਦੇ ਭਲੇ ਲਈ ਨਹੀਂ ਸਗੋਂ ਪੰਜਾਬ ਦੇ ਮੁੱਖ ਮੰਤਰੀ ਆਪਣੇ ਸਿਆਸੀ ਹਿੱਤ ਲਈ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਈ ਵਾਰ ਸੂਬੇ ਦੇ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਕੀਤੀ ਹੈ। ਪਾਰਟੀ ਨਾਲ ਸਬੰਧਤ ਮੁਹਿੰਮਾਂ ਅਤੇ ਵੱਖ-ਵੱਖ ਦੌਰਿਆਂ ਲਈ ਫਿਕਸਡ ਵਿੰਗ ਏਅਰਕ੍ਰਾਫਟ ਵੀ ਕਿਰਾਏ 'ਤੇ ਲਏ ਗਏ ਹਨ। ਸਿੱਧੂ ਨੇ ਪੰਜਾਬ ਸ਼ਹਿਰੀ ਹਵਾਬਾਜ਼ੀ ਵਿਭਾਗ ਚੰਡੀਗੜ੍ਹ ਤੋਂ ਵੱਖ-ਵੱਖ ਖਾਤਿਆਂ ਬਾਰੇ ਜਾਣਕਾਰੀ ਮੰਗੀ। ਸਿੱਧੂ ਨੇ ਇਹ ਵੀ ਜਾਣਕਾਰੀ ਮੰਗੀ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਡੇਢ ਸਾਲ 'ਚ ਕਿੰਨੀ ਵਾਰ ਪ੍ਰਾਈਵੇਟ ਜੈੱਟ ਕਿਰਾਏ 'ਤੇ ਲਿਆ ਹੈ। ਉਨ੍ਹਾਂ ਨੇ ਹਵਾਈ ਜਹਾਜ਼ ਦੀਆਂ ਸਾਰੀਆਂ ਉਡਾਣਾਂ ਅਤੇ ਕਿਰਾਏ ਦੇ ਕੁੱਲ ਬਿੱਲ ਸਮੇਤ ਹਵਾਈ ਅੱਡੇ ਦੀ ਜਾਣਕਾਰੀ ਵੀ ਮੰਗੀ। ਨਵਜੋਤ ਸਿੱਧੂ ਦਾ ਇਲਜ਼ਾਮ ਹੈ ਕਿ ਮੁੱਖ ਮੰਤਰੀ ਨੇ ਸਿਆਸੀ ਮੰਤਵ ਲਈ ਲੋਕਾਂ ਉੱਤੇ ਵਾਧੂ ਪੈਸੇ ਦਾ ਬੋਝ ਪਾਇਆ ਹੈ। (Government helicopter used for publicity)

50 ਹਜ਼ਾਰ ਕਰੋੜ ਕਰਜ਼ੇ ਦੀ ਵੀ ਮੰਗੀ ਜਾਣਕਾਰੀ: ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਦਾ ਜਵਾਬ ਦਿੰਦਿਆਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Governor Banwari Lal Purohit) ਨੇ ਸੂਬੇ ਉੱਤੇ ਚੜ੍ਹੇ 50 ਹਜ਼ਾਰ ਕਰੋੜ ਦੇ ਕਰਜ਼ੇ ਸਬੰਧੀ ਜਾਣਕਾਰੀ ਮੰਗੀ ਸੀ ਕਿ ਇਹ ਖਰਚਾ ਲੋਕ ਹਿੱਤ ਲਈ ਕਿੱਥੇ ਵਰਤਿਆ ਗਿਆ। ਨਵਜੋਤ ਸਿੱਧੂ ਨੇ ਵੀ ਇਸ ਮਸਲੇ ਨੂੰ ਚੁੱਕਦਿਆਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਹਿਸਾਬ ਮੰਗਿਆ ਕਿ ਕਰਜ਼ੇ ਦਾ ਇਸਤੇਮਾਲ ਕਿੱਥੇ ਹੋਇਆ ਜੋ ਪੰਜਾਬ ਦੇ ਲੋਕਾਂ ਸਿਰ ਚੜ੍ਹਾਇਆ ਗਿਆ ਹੈ।

ਹੋਰ ਮੁੱਦਿਆਂ ਬਾਰੇ ਕੀਤੀ ਗੱਲ: ਸਿੱਧੂ ਨੇ ਰੇਤ, ਬਿਜਲੀ ਆਦਿ ਦੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਨੇ ਲੋਕਾਂ ਨੂੰ ਪੱਤਰ ਲਿਖਿਆ ਹੈ, ਜਿਸ 'ਚ ਉਨ੍ਹਾਂ ਲੋਕਾਂ ਨੂੰ ਸਰਕਾਰ ਤੋਂ ਖਰਚੇ ਦੇ ਵੇਰਵੇ ਮੰਗਣ ਦੀ ਅਪੀਲ ਕੀਤੀ ਹੈ। ਭਾਰਤ ਦੇ ਕੈਨੇਡਾ ਨਾਲ ਚੱਲ ਰਹੇ ਵਿਵਾਦ 'ਤੇ ਸਿੱਧੂ ਨੇ ਕਿਹਾ ਕਿ ਇਹ ਦੋ ਦੇਸ਼ਾਂ ਦਾ ਮਾਮਲਾ ਹੈ, ਤੱਥ ਸਾਹਮਣੇ ਆਉਣ ਦਾ ਇੰਤਜ਼ਾਰ ਕਰੋ, ਮੇਰਾ ਦਿਲ ਹਰ ਪੰਜਾਬੀ ਲਈ ਧੜਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.