ETV Bharat / state

ਕੇਂਦਰੀ ਸਿਹਤ ਮੰਤਰੀ ਦਾ ਪੰਜਾਬ ਸਰਕਾਰ ਉੱਤੇ ਵਾਰ, ਕਿਹਾ - ਕੇਂਦਰ ਦੇ ਸਿਹਤ ਕੇਂਦਰਾਂ 'ਤੇ ਲਗਾਏ ਮੁਹੱਲਾ ਕਲੀਨਿਕ ਦੇ ਬੋਰਡ; ਕੇਂਦਰ ਕਿਉਂ ਦੇਵੇ ਗ੍ਰਾਂਟਾਂ

author img

By

Published : Jun 10, 2023, 10:42 AM IST

CGHS Health Center opened in Chandigarh and Panchkula
ਚੰਡੀਗੜ੍ਹ ਅਤੇ ਪੰਚਕੂਲਾ 'ਚ ਖੁੱਲ੍ਹਿਆ ਸੀ.ਜੀ.ਐੱਚ.ਐੱਸ ਹੈਲਥ ਸੈਂਟਰ, ਕੇਂਦਰੀ ਸਿਹਤ ਮੰਤਰੀ ਨੇ ਕੀਤਾ ਉਦਘਾਟਨ

ਚੰਡੀਗੜ੍ਹ ਅਤੇ ਪੰਚਕੂਲਾ ਨੂੰ ਸਿਹਤ ਹੱਬ ਬਣਾਉਣ ਲਈ ਭਾਰਤ ਸਰਕਰ ਵੱਲੋਂ ਸ਼ਹਿਰਾਂ ਅੰਦਰ ਸੀ.ਜੀ. ਐੱਚ.ਐੱਸ ਹੈਲਥ ਸੈਂਟਰ ਖੋਲ੍ਹੇ ਗਏ ਨੇ। ਸਿਹਤ ਕੇਂਦਰਾਂ ਦਾ ਉਦਘਾਟਨ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕੀਤਾ ਹੈ। ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਉੱਤੇ ਨਿਸ਼ਾਨੇ ਸਾਧੇ।

ਕੇਂਦਰੀ ਮੰਤਰੀ ਮਾਂਡਵੀਆ ਨੇ ਪੰਜਾਬ ਸਰਕਾਰ ਉੱਤੇ ਸਾਧੇ ਨਿਸ਼ਾਨੇ

ਚੰਡੀਗੜ੍ਹ: ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਵੱਲੋਂ ਸੀ.ਜੀ. ਐੱਚ.ਐੱਸ ਹੈਲਥ ਸੈਂਟਰ ਚੰਡੀਗੜ੍ਹ ਅਤੇ ਪੰਚਕੂਲਾ ਦਾ ਉਦਘਾਟਨ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਵੀਆ ਨੇ ਕੀਤਾ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ, ਚੰਡੀਗੜ੍ਹ ਦੇ ਸੰਸਦ ਮੈਂਬਰ ਕਿਰਨ ਖੇਰ, ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਅਤੇ ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ ਵੀ ਇਸ ਦੌਰਾਨ ਮੌਜੂਦ ਸਨ। ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਪੰਚਕੂਲਾ ਅਤੇ ਚੰਡੀਗੜ੍ਹ ਸੀ.ਜੀ. ਐੱਚ.ਐੱਸ. ਸਿਹਤ ਕੇਂਦਰ ਦਾ ਉਦਘਾਟਨ ਕੀਤਾ ਜਾ ਰਿਹਾ ਹੈ।

ਨਾਗਰਿਕਾਂ ਨੂੰ ਚੰਗੀ ਸਿਹਤ ਮਿਲੇਗੀ: ਇਸ ਦੌਰਾਨ ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਨਾ ਪ੍ਰਧਾਨ ਮੰਤਰੀ ਦੀ ਪਹਿਲ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿਹਤ ਕੇਂਦਰ ਸਦਕਾ ਨਾਗਰਿਕਾਂ ਨੂੰ ਚੰਗੀ ਸਿਹਤ ਮਿਲੇਗੀ ਅਤੇ ਜੇਕਰ ਸਿਹਤ ਚੰਗੀ ਹੋਵੇਗੀ ਤਾਂ ਹੀ ਦੇਸ਼ ਤਰੱਕੀ ਕਰੇਗਾ। ਲੋਕਾਂ ਨੂੰ ਚੰਗੀ ਸਿਹਤ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਭਾਰਤੀ ਨਾਗਰਿਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸੀ.ਜੀ.ਐਚ.ਐਸ. ਲਾਭਪਾਤਰੀਆਂ ਪੈਨਸ਼ਨਰਾਂ ਇਸ ਦਾ ਸਿੱਧਾ ਲਾਭ ਦਿੱਤਾ ਜਾਵੇਗਾ। ਸਾਲ 2014 ਤੋਂ ਪਹਿਲਾਂ ਦੇਸ਼ ਵਿੱਚ ਸਿਰਫ਼ 25 ਸੀ.ਜੀ.ਐਚ.ਐਸ. ਐੱਸ. ਹੈਲਥ ਐਂਡ ਵੈਲਨੈਸ ਸੈਂਟਰ ਦੀ ਸਹੂਲਤ ਸੀ ਹੁਣ ਇਸ ਦੀ ਗਿਣਤੀ 80 ਤੱਕ ਪਹੁੰਚ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਵਧਾ ਕੇ 100 ਕਰ ਦਿੱਤਾ ਜਾਵੇਗਾ।

ਬੀਬੀ ਜਗੀਰ ਕੌਰ ਦਾ ਦਾ ਬਿਆਨ, ਨਾ ਤਾਂ ਮੈਂ ਪਾਰਟੀ ਤੋਂ ਨਾਰਾਜ਼ ਸੀ ਅਤੇ ਨਾ ਹੀ ਪਾਰਟੀ ਛੱਡੀ...

ਡਾਂਸਰ ਕੁੜੀ ਦੇ ਇਸ਼ਕ 'ਚ ਪਾਗਲ ਪ੍ਰੇਮੀ ਨੇ ਕੀਤੀ ਖੁਦਕੁਸ਼ੀ, ਭਰਾ ਗ੍ਰਿਫ਼ਤਾਰ, ਡਾਂਸਰ ਦੀ ਭਾਲ ਜਾਰੀ

Barnala Traffic Police Action: ਟ੍ਰੈਫਿ਼ਕ ਪੁਲਿਸ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤੀ

ਦੇਸ਼ ਵਿੱਚੋਂ ਗਰੀਬੀ ਹਟਾਓ ਦਾ ਨਾਅਰਾ: ਇਸ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਇੰਦਰਾ ਗਾਂਧੀ ਨੇ ਦੇਸ਼ ਵਿੱਚੋਂ ਗਰੀਬੀ ਹਟਾਓ ਦਾ ਨਾਅਰਾ ਦਿੱਤਾ ਸੀ ਪਰ 52 ਸਾਲਾਂ ਤੋਂ ਕਾਂਗਰਸ ਵੱਲੋਂ ਦੇਸ਼ ਦੇ ਗਰੀਬਾਂ ਨੂੰ ਵੋਟ ਬੈਂਕ ਲਈ ਵਰਤਿਆ ਗਿਆ ਪਰ ਦੇਸ਼ ਵਿੱਚੋਂ ਗਰੀਬੀ ਦੂਰ ਨਹੀਂ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਨਾਲ ਗਰੀਬਾਂ ਦੇ ਉਥਾਨ ਵੱਲ ਕਦਮ ਪੁੱਟੇ ਗਏ। ਅੱਜ ਗਰੀਬਾਂ ਨੂੰ ਵੀ ਪਤਾ ਹੈ ਕਿ ਪ੍ਰਧਾਨ ਮੰਤਰੀ ਉਨ੍ਹਾਂ ਦੇ ਨਾਲ ਖੜ੍ਹੇ ਹਨ। ਦੂਜੇ ਪਾਸੇ ਸਿਹਤ ਮੰਤਰੀ ਨੇ ਕਿਹਾ ਕਿ ਸੀਜੀਐਚਐਸ ਆਉਣ ਵਾਲੇ ਦਿਨਾਂ ਵਿੱਚ ਲਾਭਪਾਤਰੀਆਂ ਲਈ ਹੋਰ ਸੇਵਾਵਾਂ ਸ਼ੁਰੂ ਕਰੇਗਾ। ਬਿਲਾਂ ਦਾ ਭੁਗਤਾਨ ਕਰਨ ਲਈ ਈ-ਰੁਪਏ ਵਾਊਚਰ ਦੀ ਸਹੂਲਤ ਸ਼ੁਰੂ ਕੀਤੀ ਜਾਵੇਗੀ। ਦੂਜੇ ਪਸੇ ਚੰਡੀਗੜ੍ਹ ਤੋਂ ਭਾਜਪਾ ਸੰਸਦ ਮੈਂਬਰ ਕਿਰਨ ਖੇਰ ਨੇ ਵੀ ਸਿਹਤ ਕੇਂਦਰ ਖੁੱਲ੍ਹਣ ਉੱਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਕੇਂਦਰ ਦੇ ਸਿਹਤ ਕੇਂਦਰਾਂ 'ਤੇ ਲਗਾਏ ਮੁਹੱਲਾ ਕਲੀਨਿਕ ਦੇ ਬੋਰਡ: ਕੇਂਦਰੀ ਮੰਤਰੀ ਮਾਂਡਵੀਆ ਨੇ ਕਿਹਾ ਕਿ ਸਿਹਤ ਅਤੇ ਤੰਦਰੁਸਤੀ ਕੇਂਦਰ ਵਿੱਚ ਮੁਫ਼ਤ ਦਵਾਈ ਉਪਲਬਧ ਹੈ। ਇਸ 'ਤੇ 60 ਫੀਸਦੀ ਪੈਸਾ ਕੇਂਦਰ ਸਰਕਾਰ ਵੱਲੋਂ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਪੰਜਾਬ ਸਰਕਾਰ ਨੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਤਿਆਰ ਹੈਲਥ ਐਂਡ ਵੈਲਨੈੱਸ ਸੈਂਟਰ 'ਤੇ ਮੁਹੱਲਾ ਕਲੀਨਿਕ ਦਾ ਬੋਰਡ ਲਗਾ ਦਿੱਤਾ ਹੈ। ਅਜਿਹੇ 'ਚ ਜਦੋਂ ਕੇਂਦਰ ਦੀ ਸਕੀਮ ਹੀ ਬੰਦ ਹੋ ਗਈ ਹੈ ਤਾਂ ਗ੍ਰਾਂਟ ਦਾ ਕੀ ਮਤਲਬ ਰਹਿ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.